ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਨੇ ਬੀਐੱਸਐੱਫ਼ ਨਾਲ ਭਾਰਤ–ਪਾਕਿਸਤਾਨ ਤੇ ਭਾਰਤ–ਬੰਗਲਾਦੇਸ਼ ਸਰਹੱਦਾਂ ’ਤੇ ਸਰਹੱਦਾਂ ਦੀ ਰਾਖੀ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ

ਕੋਵਿਡ–19 ਬਾਰੇ ਲੋਕਾਂ ਨੂੰ ਜਾਣਕਾਰੀ ਦੇਵੋ ਤੇ ਯਕੀਨੀ ਬਣਾਓ ਕਿ ਸਰਹੱਦ ਪਾਰ ਤੋਂ ਕਿਸੇ ਤਰ੍ਹਾਂ ਦੀ ਆਵਾਜਾਈ ਨਾ ਹੋਵੇ: ਗ੍ਰਹਿ ਮੰਤਰੀ ਨੇ ਬੀਐੱਸਐੱਫ਼ ਨੂੰ ਕਿਹਾ

Posted On: 10 APR 2020 5:54PM by PIB Chandigarh

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓਕਾਨਫ਼ਰੰਸਿੰਗ ਜ਼ਰੀਏ ਬੀਐੱਸਐੱਫ਼ ਕਮਾਂਡ ਤੇ ਸੈਕਟਰ ਹੈੱਡਕੁਆਰਟਰਾਂ ਨਾਲ ਭਾਰਤ ਪਾਕਿਸਤਾਨ ਅਤੇ ਭਾਰਤ ਬੰਗਲਾਦੇਸ਼ ਸਰਹੱਦਾਂ ਦੀ ਰਾਖੀ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ।

ਸ਼੍ਰੀ ਸ਼ਾਹ ਨੇ ਹਿਦਾਇਤ ਕੀਤੀ ਕਿ ਸਰਹੱਦ ਤੇ, ਖਾਸ ਤੌਰ ਤੇ ਬਿਨਾ ਵਾੜ ਵਾਲੇ ਇਲਾਕਿਆਂ ਦੀ ਚੌਕਸੀ ਹੋਰ ਤੇਜ਼ ਕੀਤੀ ਜਾਵੇ, ਤਾਂ ਜੋ ਸਰਹੱਦ ਪਾਰ ਤੋਂ ਕਿਸੇ ਤਰ੍ਹਾਂ ਦੀ ਆਵਾਜਾਈ ਸੰਭਵ ਨਾ ਹੋ ਸਕੇ।

ਗ੍ਰਹਿ ਮੰਤਰੀ ਨੇ ਇਹ ਹਿਦਾਇਤ ਵੀ ਕੀਤੀ ਕਿ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਕੋਵਿਡ–19 ਬਾਰੇ ਜ਼ਰੂਰ ਹੀ ਜਾਣਕਾਰੀ ਦਿੱਤੀ ਜਾਵੇ ਤੇ ਇਨ੍ਹਾਂ ਇਲਾਕਿਆਂ ਚ ਇਸ ਮਹਾਮਾਰੀ ਦੇ ਫੈਲਣ ਤੋਂ ਬਚਾਅ ਤੇ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾਣ। ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਬੀਐੱਸਐੱਫ਼ ਇਹ ਵੀ ਯਕੀਨੀ ਬਣਾਵੇ ਕਿ ਲੋਕ ਕਿਤੇ ਗ਼ਲਤੀ ਨਾਲ ਸਰਹੱਦੀ ਵਾੜ ਦੇ ਪਾਰ ਨਾ ਚਲੇ ਜਾਣ।

ਗ੍ਰਹਿ ਮੰਤਰੀ ਨੇ ਕੋਵਿਡ–19 ਮਹਾਮਾਰੀ ਦੌਰਾਨ ਬੀਐੱਸਐੱਫ਼ ਫ਼ਾਰਮੇਸ਼ਨਜ਼ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਲੌਕਡਾਊਨ ਦੌਰਾਨ, ਬੀਐੱਸਐੱਫ਼ ਫ਼ਾਰਮੇਸ਼ਨਜ਼ ਨੇ ਆਪਣੀ ਸਾਰੀ ਤਾਕਤ ਇਨ੍ਹਾਂ ਕਾਰਜਾਂ ਤੇ ਲਾਈ ਹੈ:

•          ਸਿਹਤ ਮੰਤਰਾਲੇ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਜਾਗਰੂਕਤਾ ਮੁਹਿੰਮਾਂ

•          ਜਿੱਥੇ ਵੀ ਕਿਤੇ ਸੰਭਵ ਹੈ ਪਿੰਡਾਂ ਚ ਸੈਨੀਟਾਈਜ਼ੇਸ਼ਨ ਯਤਨ

•          ਹੱਥ ਧੋਣ ਲਈ ਫ਼ੇਸ ਮਾਸਕਸ ਤੇ ਸਾਬਣ ਮੁਹੱਈਆ ਕਰਵਾਉਣਾ

•          ਦੂਰਦੁਰਾਡੇ ਦੇ ਪਿੰਡਾਂ, ਪ੍ਰਵਾਸੀ ਮਜ਼ਦੂਰਾਂ, ਦਿਹਾੜੀਦਾਰਾਂ ਤੇ ਸਰਹੱਦੀ ਇਲਾਕਿਆਂ ਚ ਫਸੇ ਡਰਾਇਵਰਾਂ ਸਮੇਤ ਲੋੜਵੰਦਾਂ ਨੂੰ ਰਾਸ਼ਨ, ਪੀਣ ਵਾਲਾ ਪਾਣੀ ਤੇ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣਾ

ਇਸ ਸਮੀਖਿਆ ਬੈਠਕ ਚ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਤੇ ਸ਼੍ਰੀ ਨਿੱਤਯਾਨੰਦ ਰਾਏ, ਕੇਂਦਰੀ ਗ੍ਰਹਿ ਸਕੱਤਰ, ਸਕੱਤਰ (ਸਰਹੱਦੀ ਪ੍ਰਬੰਧ) ਅਤੇ ਡਾਇਰੈਕਟਰ ਜਨਰਲਬੀਐੱਸਐੱਫ਼ ਵੀ ਮੌਜੂਦ ਸਨ।

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1613074) Visitor Counter : 81