ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦਫ਼ਤਰ ਨੇ ‘ਕੋਵਿਡ - 19’ ਨਾਲ ਨਜਿੱਠਣ ਲਈ ਉੱਚ ਅਧਿਕਾਰ ਪ੍ਰਾਪਤ 11 ਗਰੁੱਪਾਂ ਦੁਆਰਾ ਕੀਤੇ ਗਏ ਯਤਨਾਂ ਦੀ ਸਮੀਖਿਆ ਕੀਤੀ

‘ਸਪਲਾਈ ਲੜੀ ਦਾ ਨਿਰਵਿਘਨ ਪ੍ਰਬੰਧਨ ਸੁਨਿਸ਼ਚਿਤ ਕਰਨ ਲਈ ਵਿਸ਼ਵਾਸ ਬਹਾਲੀ ਉਪਾਅ ਅਤਿਅੰਤ ਜ਼ਰੂਰੀ ਹਨ’

‘ਖੇਤਰੀ ਭਾਸ਼ਾਵਾਂ ਵਿੱਚ ਸੰਵਾਦ ਜ਼ਰੀਏ ਅੰਤਿਮ ਆਦਮੀ ਤੱਕ ਪਹੁੰਚਣ ‘ਤੇ ਅੱਗੇ ਵੀ ਫੋਕਸ ਰਹੇਗਾ’

Posted On: 10 APR 2020 2:39PM by PIB Chandigarh

ਕੋਵਿਡ -19ਦੇ ਫੈਲਾਅ ਕਾਰਨ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਧਿਕਾਰੀਆਂ ਦੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਦੀ ਇੱਕ ਬੈਠਕ ਅੱਜ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮਹਾਮਾਰੀ ਦੇ ਉਲਟ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਮੌਜੂਦਾ ਸਮੇਂ ਵਿੱਚ ਜਾਰੀ ਯਤਨਾਂ ਤੇ ਕਰੀਬੀ ਨਜ਼ਰ ਰੱਖਣ ਲਈ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਕਈ ਪੱਧਰਾਂ ਉੱਤੇ ਸਮੇਂ-ਸਮੇਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਸਮੀਖਿਆਵਾਂ ਦੀ ਲੜੀ ਵਿੱਚ ਇਹ ਨਵੀਨਤਮ ਬੈਠਕ ਸੀ।

ਪ੍ਰਿੰਸੀਪਲ ਸਕੱਤਰ ਨੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਦੁਆਰਾ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੀ ਸਮੀਖਿਆ ਕੀਤੀ।  ਜ਼ਰੂਰੀ ਵਸਤਾਂ ਦੀ ਉਪਲਬਧਤਾ ਲਈ ਸਪ‍ਲਾਈ ਚੇਨ  ਅਤੇ ਲੌਜਿਸਟਿਕਸ ਦੇ ਪ੍ਰਬੰਧਨਸਬੰਧਿਤ ਹਿਤਧਾਰਕਾਂ ਦੇ ਲਾਭ ਲਈ ਕੀਤੇ ਗਏ ਯਤਨਾਂਸਮਾਜਿਕ ਦੂਰੀ ਬਣਾਈ ਰੱਖਦੇ ਹੋਏ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਕਟਾਈ ਵਿੱਚ ਸਹਾਇਤਾ ਕਰਨ ਲਈ ਉਠਾਏ ਗਏ ਕਦਮਾਂਵਿਸ਼ਵਾਸ ਬਹਾਲੀ ਲਈ ਅੱਗੇ ਹੋਰ ਜ਼ਰੂਰੀ ਉਪਾਅ ਕਰਨ ਅਤੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਜ਼ਮੀਨੀ ਪੱਧਰ ਤੱਕ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਅਵਸਰ ਉੱਤੇ ਮੌਜੂਦ ਸਿਖਰਲੇ ਅਧਿਕਾਰੀਆਂ ਨੇ ਵਿਸਤ੍ਰਿਤ ਟੈਸਟਿੰਗ ਪ੍ਰੋਟੋਕਾਲ ਅਤੇ ਪ੍ਰਕਿਰਿਆ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਤੇ ਤਸੱਲੀ ਪ੍ਰਗਟਾਈਜਿਸ ਤਹਿਤ  ( ਹੁਣ ਤੱਕ )  1,45,916 ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ ।

ਇਸ ਅਵਸਰ ਉੱਤੇ ਇਹ ਜਾਣਕਾਰੀ ਦਿੱਤੀ ਗਈ ਕਿ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਪ੍ਰਵਾਸੀਆਂ ਅਤੇ ਬੇਘਰਿਆਂ ਜਿਹੇ ਕਮਜ਼ੋਰ ਸਮੂਹਾਂ ਜਾਂ ਤਬਕਿਆਂ ਲਈ ਪਨਾਹ ਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਇਲਾਵਾ, ਕੇਂਦਰ ਇਸ ਸਬੰਧ ਵਿੱਚ ਰਾਜਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਜ਼ਿਲ੍ਹਾ ਪੱਧਰ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ। ਨਿਜੀ ਸੁਰੱਖਿਆਤਮਕ ਉਪਕਰਣਾਂ  ( ਪੀਪੀਈ )  ਦਾ ਉਤਪਾਦਨ ਪੱਧਰ ਵਧਾਇਆ ਜਾ ਰਿਹਾ ਹੈ ਅਤੇ ਹੈਲਥਕੇਅਰ ਕਰਮੀਆਂ ਦਾ ਸਮਰੱਥਾ ਨਿਰਮਾਣ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਗ਼ੈਰ-ਸਰਕਾਰੀ ਸੰਗਠਨਾਂ  (ਐੱਨਜੀਓ)  ਅਤੇ ਸਿਵਲ ਸੁਸਾਇਟੀ ਗਰੁੱਪਾਂ ਨੂੰ ਵੀ ਇਕਜੁੱਟ ਕੀਤਾ ਜਾ ਰਿਹਾ ਹੈ ।  ਪ੍ਰਿੰਸੀਪਲ ਸਕੱਤਰ ਨੇ ਸੁਝਾਅ ਦਿੱਤਾ ਕਿ ਜ਼ਿਲ੍ਹਾ ਪੱਧਰ ਉੱਤੇ ਗ਼ੈਰ-ਸਰਕਾਰੀ ਸੰਗਠਨਾਂ ਨਾਲ ਸਹੀ ਢੰਗ ਨਾਲ ਤਾਲਮੇਲ ਕੀਤਾ ਜਾਵੇ, ਤਾਕਿ ਓਵਰਲੈਪ  (ਇੱਕ ਹੀ ਕੰਮ ਕਈ ਵਿਅਕਤੀਆਂ ਜਾਂ ਏਜੰਸੀਆਂ ਦੁਆਰਾ ਕਰਨਾ)  ਤੋਂ ਬਚਣ  ਦੇ ਨਾਲ - ਨਾਲ ਸੰਸਾਧਨਾਂ ਦੀ ਪ੍ਰਭਾਵਕਾਰੀ ਵਰਤੋਂ ਵੀ ਸੁਨਿਸ਼ਚਿਤ ਕੀਤੀ ਜਾ ਸਕੇ।   

ਪੀਐੱਮ ਗ਼ਰੀਬ ਕਲਿਆਣ ਯੋਜਨਾਤਹਿਤ ਆਰਥਿਕ ਰਾਹਤ ਪੈਕੇਜ ਜ਼ਰੀਏ ਕਲਿਆਣਕਾਰੀ ਉਪਾਵਾਂ ਦੀ ਦਿਸ਼ਾ ਵਿੱਚ ਹੁਣ ਤੱਕ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਪ੍ਰਿੰਸੀਪਲ ਸਕੱਤਰ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਡੇਟਾ ਦੀ ਸ਼ੁੱਧਤਾ ਜਾਂ ਸਟੀਕਤਾ ਅਤਿਅੰਤ ਮਹੱਤਵਪੂਰਨ ਹੈ, ਤਾਕਿ‍ ਸਾਰੇ ਨਿਰਧਾਰਿਤ ਲਾਭਾਰਥੀਆਂ ਤੱਕ ਲਾਭ ਪੰਹੁਚਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ।

ਦੇਸ਼ ਭਰ ਵਿੱਚ ਸਮੇਂ ਤੇ ਸੂਚਨਾ ਦਾ ਪ੍ਰਚਾਰ - ਪ੍ਰਸਾਰ ਸੁਨਿਸ਼ਚਿਤ ਕਰਨ ਲਈ ਉਠਾਏ ਗਏ ਕਦਮਾਂ ਉੱਤੇ ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਖੇਤਰੀ ਭਾਸ਼ਾਵਾਂ ਵਿੱਚ ਸੰਵਾਦ ਜ਼ਰੀਏ ਅੰਤਿਮ ਆਦਮੀ ਤੱਕ ਪਹੁੰਚਣਾ ਸੁਨਿਸ਼ਚਿਤ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਟੈਕਨੋਲੋਜੀ ਅਤੇ ਡੇਟਾ ਪ੍ਰਬੰਧਨ ਉੱਤੇ ਚਰਚਾ ਦੌਰਾਨ ਆਰੋਗਯ ਸੇਤੂਐਪ ਦੀ ਲਾਂਚਿੰਗ ਉੱਤੇ ਤਸੱਲੀ ਪ੍ਰਗਟ ਕਰਦੇ ਹੋਏ ਇਹ ਮਹਿਸੂਸ ਕੀਤਾ ਗਿਆ ਕਿ ਇਸ ਐਪ  ਦੇ ਨਾਲ ਉਪਯੋਗਕਰਤਾਵਾਂ (ਯੂਜ਼ਰ)  ਦਾ ਜੁੜਾਅ ਵਧਾਉਣ ਦੀ ਜ਼ਰੂਰਤ ਹੈ।

ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਦਫ਼ਤਰ  ਦੇ ਨਾਲ-ਨਾਲ ਭਾਰਤ ਸਰਕਾਰ  ਤਹਿਤ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ।

 

*****

ਵੀਆਰਆਰਕੇ/ਕੇਪੀ



(Release ID: 1613045) Visitor Counter : 163