ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕਿਸਾਨ ਵਿਗਿਆਨੀ ਦੁਆਰਾ ਵਿਕਸਿਤ ਬਾਇਓਫੋਰਟੀਫਾਈਡ ਗਾਜਰ ਦੀ ਕਿਸਮ ਸਥਾਨਕ ਕਿਸਾਨਾਂ ਲਈ ਲਾਹੇਵੰਦ
Posted On:
08 APR 2020 11:30AM by PIB Chandigarh
ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਇੱਕ ਕਿਸਾਨ ਵਿਗਿਆਨੀ ਸ਼੍ਰੀ ਵੱਲਬਭਾਈ ਵਸਰਾਮਭਾਈ ਮਰਵਾਨੀਆ ਦੁਆਰਾ ਵਿਕਸਿਤ ਕੀਤੀ ਗਈ ਬਾਇਓਫੋਰਟੀਫਾਈਡ ਗਾਜਰ, ਜਿਸ ਵਿੱਚ ਬੀਟਾ-ਕੈਰੋਟੀਨ ਅਤੇ ਆਇਰਨ ਦੀ ਭਾਰੀ ਮਾਤਰਾ ਮੌਜੂਦ ਹੈ, ਇਲਾਕੇ ਦੇ 150 ਕਿਸਾਨਾਂ ਨੂੰ ਲਾਭ ਪਹੁੰਚਾ ਰਹੀ ਹੈ। ਇਹ ਜੂਨਾਗੜ੍ਹ ਦੇ 200 ਹੈਕਟੇਅਰ ਇਲਾਕੇ ਵਿੱਚ ਬੀਜੀ ਜਾ ਰਹੀ ਹੈ ਅਤੇ ਇਸ ਦਾ ਔਸਤ ਝਾੜ 40-50 ਟਨ ਪ੍ਰਤੀ ਹੈਕਟੇਅਰ ਹੈ। ਇਹ ਸਥਾਨਕ ਕਿਸਾਨਾਂ ਲਈ ਆਮਦਨ ਦਾ ਮੁੱਖ ਸਾਧਨ ਬਣ ਰਹੀ ਹੈ। ਇਹ ਗਾਜਰ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਦੇ 1000 ਹੈਕਟੇਅਰ ਵਿੱਚ ਪਿਛਲੇ 3 ਸਾਲਾਂ ਤੋਂ ਬੀਜੀ ਜਾ ਰਹੀ ਹੈ।
ਬਾਇਓਫੋਰਟੀਫਾਈਡ ਗਾਜਰ ਕਾਫੀ ਪੌਸ਼ਟਿਕਤਾ ਭਰਪੂਰ ਗਾਜਰ ਦੀ ਕਿਸਮ ਹੈ ਜਿਸ ਦਾ ਵਿਕਾਸ ਉੱਚ ਬੀਟਾ-ਕੈਰੋਟੀਨ ਕੰਟੈਂਟ(277.75 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ) ਅਤੇ ਆਇਰਨ (267.7 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ) ਚੋਣਵੀਂ ਵਿਧੀ ਰਾਹੀਂ ਕੀਤਾ ਗਿਆ ਹੈ ਅਤੇ ਇਹ ਵੱਖ-ਵੱਖ ਕੀਮਤ ਅਧਾਰਿਤ ਉਤਪਾਦਾਂ, ਜਿਵੇਂ ਕਿ ਗਾਜਰ ਚਿਪਸ, ਜੂਸ ਅਤੇ ਅਚਾਰ ਬਣਾਉਣ ਦੇ ਕੰਮ ਆਉਂਦੀ ਹੈ। ਗਾਜਰ ਦੀਆਂ ਬਹੁਤ ਸਾਰੀਆਂ ਟੈਸਟ ਕੀਤੀਆਂ ਕਿਸਮਾਂ ਵਿੱਚੋਂ ਬੀਟਾ-ਕੈਰੋਟੀਨ ਅਤੇ ਆਇਰਨ ਇਸ ਗਾਜਰ ਵਿੱਚ ਸਭ ਤੋਂ ਵੱਧ ਪਾਏ ਗਏ।
ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) ਇੰਡੀਆ, ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਤਹਿਤ ਇੱਕ ਖੁਦਮੁਖਤਿਆਰ ਇੰਸਟੀਟਿਊਟ ਹੈ, ਨੇ ਰਾਜਸਥਾਨ ਖੇਤੀ ਖੋਜ ਸੰਸਥਾ (ਆਰਏਆਰਆਈ), ਜੈਪੁਰ ਵਿਖੇ 2016 ਅਤੇ 2017 ਵਿੱਚ ਇਸ ਦੀ ਪਰਖ ਕੀਤੀ। ਇਸ ਪਰਖ ਵਿੱਚ ਦੇਖਿਆ ਗਿਆ ਕਿ ਬਾਇਓਫੋਰਟੀਫਾਈਡ ਗਾਜਰ ਵਿੱਚ ਕਾਫੀ ਜ਼ਿਆਦਾ ਜੜ੍ਹ ਝਾੜ (74.2 ਟੀ/ਐੱਚਏ) ਅਤੇ ਪਲਾਂਟ ਬਾਇਓਮਾਸ (275 ਗ੍ਰਾਮ ਪ੍ਰਤੀ ਪਲਾਂਟ) ਹੈ ਜੋ ਕਿ ਬਾਕੀਆਂ ਨਾਲੋਂ ਜ਼ਿਆਦਾ ਹੈ।
ਇਸ ਕਿਸਮ ਦੇ ਫਾਰਮਾਂ ਵਿੱਚ ਤਜਰਬੇ ਐੱਨਆਈਐੱਫ ਦੁਆਰਾ ਵੱਖ-ਵੱਖ ਰਾਜਾਂ ਜਿਵੇਂ ਕਿ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਅਸਾਮ, ਹਰਿਆਣਾ, ਪੰਜਾਬ ਅਤੇ ਪੱਛਮੀ ਬੰਗਾਲ ਵਿੱਚ 25 ਹੈਕਟੇਅਰ ਜ਼ਮੀਨ ਵਿੱਚ ਕੀਤੇ ਗਏ ਅਤੇ ਇਨ੍ਹਾਂ ਤਜਰਬਿਆਂ ਵਿੱਚ 100 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਦੂਜੀਆਂ ਕਿਸਮਾਂ ਨਾਲੋਂ ਬਾਇਓਫੋਰਟੀਫਾਈਡ ਗਾਜਰ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ।
1943 ਦੌਰਾਨ ਸ਼੍ਰੀ ਵੱਲਬਭਾਈ ਵਸਰਾਮਭਾਈ ਮਰਵਾਨੀਆ ਨੇ ਦੇਖਿਆ ਕਿ ਗਾਜਰਾਂ ਦੀ ਇੱਕ ਸਥਾਨਕ ਕਿਸਮ ਪਸ਼ੂਆਂ ਨੂੰ ਉਨ੍ਹਾਂ ਦਾ ਦੁੱਧ ਵਧਾਉਣ ਲਈ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਸ ਕਿਸਮ ਦੀ ਚੋਣ ਕਰਕੇ ਬਿਜਾਈ ਕੀਤੀ ਅਤੇ ਮਾਰਕਿਟ ਵਿੱਚ ਚੰਗੇ ਭਾਅ ਤੇ ਵੇਚੀ। ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਇਸ ਕਿਸਮ ਦੀ ਸੰਭਾਲ਼ ਅਤੇ ਵਿਕਾਸ ਉੱਤੇ ਲੱਗ ਗਏ। ਇਸ ਦੇ ਬੀਜਾਂ ਦੇ ਉਤਪਾਦਨ ਅਤੇ ਮਾਰਕਿਟਿੰਗ ਦਾ ਕੰਮ ਉਨ੍ਹਾਂ ਦੇ ਪੁੱਤਰ ਅਰਵਿੰਦ ਭਾਈ ਨੇ ਸੰਭਾਲ਼ ਲਿਆ ਅਤੇ ਇਸ ਦੀ ਔਸਤ ਵਿੱਕਰੀ 100 ਕੁਇੰਟਲ ਪ੍ਰਤੀ ਸਾਲ ਹੋਣ ਲੱਗੀ। ਸਥਾਨਕ 30 ਬੀਜ ਸਪਲਾਇਰ ਇਸ ਦੀ ਮਾਰਕੀਟਿੰਗ ਵਿੱਚ ਲੱਗੇ ਹੋਏ ਹਨ ਜੋ ਕਿ ਦੇਸ਼ ਭਰ ਵਿੱਚ ਇਸ ਦੀ ਸਪਲਾਈ ਕਰ ਰਹੇ ਹਨ। ਬੀਜਾਂ ਦੀ ਉਪਜ ਦਾ ਕੰਮ ਸ਼੍ਰੀ ਵੱਲਬਭਾਈ ਕੁਝ ਸਥਾਨਕ ਕਿਸਾਨਾਂ ਦੀ ਮਦਦ ਨਾਲ ਕਰ ਰਹੇ ਹਨ।
ਇਸ ਕਿਸਮ ਦੀ ਉਪਜ ਸ਼ੁਰੂ ਹੋਣ ਦੇ ਸ਼ੁਰੂ ਦੇ ਸਾਲਾਂ ਵਿੱਚ ਸ਼੍ਰੀ ਵੱਲਬਭਾਈ ਨੇ ਬੀਜ ਉਤਪਾਦਨ ਲਈ ਕੁਝ ਸਭ ਤੋਂ ਵਧੀਆ ਪੌਦਿਆਂ ਦੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਘਰੇਲੂ ਵਰਤੋਂ ਅਤੇ ਵੇਚਣ ਲਈ ਇਕ ਛੋਟੇ ਜਿਹੇ ਇਲਾਕੇ ਦੀ ਚੋਣ ਕੀਤੀ। ਬਾਅਦ ਵਿੱਚ ਇਨ੍ਹਾਂ ਗਾਜਰਾਂ ਦੀ ਮੰਗ ਵਧਣ ਲਈ ਅਤੇ ਉਨ੍ਹਾਂ ਨੇ 1950 ਦੇ ਦਹਾਕੇ ਵਿੱਚ ਇਸ ਨੂੰ ਵੱਡੇ ਪੱਧਰ ਤੇ ਬੀਜਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਗਾਜਰ ਦੇ ਬੀਜ ਆਪਣੇ ਪਿੰਡ ਅਤੇ ਨਾਲ ਦੇ ਇਲਾਕਿਆਂ ਵਿੱਚ 1970 ਵਿੱਚ ਵੰਡਣੇ ਸ਼ੁਰੂ ਕੀਤੇ। 1985 ਵਿੱਚ ਉਨ੍ਹਾਂ ਨੇ ਵੱਡੇ ਪੱਧਰ ਉੱਤੇ ਬੀਜ ਵੇਚਣੇ ਸ਼ੁਰੂ ਕੀਤੇ। ਬਾਇਓਫੋਰਟੀਫਾਈਡ ਗਾਜਰ ਦੀ ਔਸਤ ਫਸਲ 40-50 ਟਨ ਪ੍ਰਤੀ ਹੈਕਟੇਅਰ ਹੈ ਅਤੇ ਇਸ ਦੀ ਬਿਜਾਈ ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਸਫਲਤਾ ਨਾਲ ਹੋਣ ਲੱਗੀ।
ਸ਼੍ਰੀ ਵੱਲਬਭਾਈ ਵਸਰਾਮਭਾਈ ਮਰਵਾਨੀਆ ਨੂੰ ਫੈਸਟੀਵਲ ਆਵ੍ ਇਨੋਵੇਸ਼ਨ (ਐੱਫਓਆਈਐੱਨ), 2017 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਬੇਮਿਸਾਲ ਕੰਮ ਨੂੰ ਦੇਖਦੇ ਹੋਏ 2019 ਵਿੱਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਫੋਟੋ ਕੈਪਸ਼ਨਾਂ:
- ਸ਼੍ਰੀ ਅਰਵਿੰਦਭਾਈ ਆਪਣੇ ਪਿਤਾ ਵੱਲਬਭਾਈ ਦੀ ਤਰਫੋਂ ਨੈਸ਼ਨਲ ਗਰਾਸਰੂਟਸ ਇਨੋਵੇਸ਼ਨ ਅਵਾਰਡ ਹਾਸਲ ਕਰਦੇ ਹੋਏ
- ਸ਼੍ਰੀ ਵੱਲਬਭਾਈ ਵਸਰਾਮਭਾਈ ਮਰਵਾਨੀਆ ਨੂੰ 2019 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ
******
ਕੇਜੀਐੱਸ/(ਡੀਐੱਸਟੀ)
(Release ID: 1612296)
Visitor Counter : 205