ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੋਵਿਡ–19 ਲੌਕਡਾਊਨ ਦੌਰਾਨ ਐੱਫ਼ਸੀਆਈ ਨੇ 24 ਮਾਰਚ ਤੋਂ 14 ਦਿਨਾਂ ’ਚ ਪੂਰੇ ਦੇਸ਼ ਵਿੱਚ ਲਗਭਗ 20.19 ਲੱਖ ਮੀਟ੍ਰਿਕ ਟਨ ਅਨਾਜ ਲਈ 721 ਰੇਕਾਂ ਭੇਜੀਆਂ

Posted On: 07 APR 2020 8:59PM by PIB Chandigarh

ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਲਾਗੂ ਕਰਨ ਲਈ ਦੇਸ਼ ਭਰ ’ਚ ਰਾਜਾਂ ਨੂੰ ਕਾਫ਼ੀ ਸਟਾਕ ਭੇਜਿਆ ਹੈ, ਜਿਸ ਤਹਿਤ ‘ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ’ (ਐੱਨਐੱਫ਼ਐੱਸਏ) ਦੇ ਸਾਰੇ ਲਾਭਪਾਤਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਅਨਾਜ ਮੁਫ਼ਤ ਵੰਡਿਆ ਜਾਣਾ ਹੈ। ਉੱਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ, ਸਿੱਕਿਮ, ਉੱਤਰਾਖੰਡ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਕੇਰਲ, ਮਿਜ਼ੋਰਮ ਜਿਹੇ ਰਾਜਾਂ ਨੇ ਪਹਿਲਾਂ ਇਸ ਯੋਜਨਾ ਤਹਿਤ ਐੱਫ਼ਸੀਆਈ ਤੋਂ ਅਨਾਜ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਅਗਲੇ ਕੁਝ ਦਿਨਾਂ ’ਚ, ਹੋਰ ਰਾਜ ਵੀ ਪੀਐੱਮਜੀਕੇਏਵਾਈ ਤਹਿਤ ਵੰਡ ਲਈ ਅਨਾਜ ਚੁੱਕਣਾ ਸ਼ੁਰੂ ਕਰ ਦੇਣਗੇ। ਐੱਫ਼ਸੀਆਈ ਅਣਥੱਕ ਤਰੀਕੇ ਨਾਲ ਕੰਮ ਕਰਦਿਆਂ ਇਹ ਯਕੀਨੀ ਬਣਾਇਆ ਹੈ ਕਿ ਦੇਸ਼ ਭਰ ’ਚ ਲੌਕਡਾਊਨ ਦੌਰਾਨ ਦੇਸ਼ ਦੇ ਹਰੇਕ ਹਿੱਸੇ ’ਚ ਅਨਾਜ ਦੇ ਕਾਫ਼ੀ ਸਟਾਕ ਉਪਲੱਬਧ ਕਰਵਾਏ ਜਾਣ। 24 ਮਾਰਚ 2020 ਨੂੰ ਜਦੋਂ ਕੋਵਿਡ–29 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਲੜਨ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਤਦ ਤੋਂ ਪਿਛਲੇ 14 ਦਿਨਾਂ ਦੌਰਾਨ ਐੱਫ਼ਸੀਆਈ ਨੇ ਔਸਤਨ 1.44 ਲੱਖ ਮੀਟ੍ਰਿਕ ਟਨ ਅਨਾਜ ਪ੍ਰਤੀਦਿਨ ਦੇ ਹਿਸਾਬ ਨਾਲਾ ਚੁੱਕਿਆ ਹੈ, ਜੋ ਲੌਕਡਾਊਨ ਦੇ ਹਰੇਕ ਦਿਨ ’ਚ ਔਸਤਨ ਲਗਭਗ 0.8 ਲੱਖ ਮੀਟ੍ਰਿਕ ਟਨ ਬੈਠਦਾ ਹੈ। 6 ਅਪ੍ਰੈਲ 2020 ਤੱਕ ਸਮੁੱਚੇ ਦੇਸ਼ ’ਚ ਲਗਭਗ 18.42 ਲੱਖ ਮੀਟ੍ਰਿਕ ਟਨ ਅਨਾਜ ਦੀਆਂ 658 ਰੇਕਾਂ ਲੱਦੀਆਂ ਗਈਆਂ। ਲਗਭਗ 1.76 ਲੱਖ ਮੀਟ੍ਰਿਕ ਟਨ ਅਨਾਜ ਦੇ 63 ਹੋਰ ਰੇਕਾਂ ਅੱਜ ਲੋਡ ਕੀਤੀਆਂ ਜਾ ਰਹੀਆਂ ਹਨ।

ਐੱਨਐੱਫ਼ਐੱਸਏ ਤਹਿਤ ਅਨਾਜ ਦੀਆਂ ਨਿਯਮਿਤ ਜ਼ਰੂਰਤਾਂ ਅਤੇ ਪੀਐੱਮਜੀਕੇਏਵਾਈ ਤਹਿਤ ਹੋਰ ਵਾਧੂ ਅਨਾਜ ਦੀ ਪੂਰਤੀ ਲਈ, ਐੱਫ਼ਸੀਆਈ ਰਾਜ ਸਰਕਾਰਾਂ ਨੂੰ ਬਿਨਾ ਈ–ਨੀਲਾਮੀ ਰੂਟ ਦੇ ਅਤੇ ਖੁੱਲ੍ਹੇ ਬਜ਼ਾਰ ਦੀਆਂ ਵਿਕਰੀ ਦਰਾਂ ’ਤੇ ਕਣਕ ਤੇ ਚਾਵਲ ਸਿੱਧੇ ਮੁਹੱਈਆ ਕਰਵਾ ਰਹੀ ਹੈ, ਤਾਂ ਜੋ ਅਨਾਜ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾ ਸਕੇ। ਕਣਕ ਦੇ ਆਟੇ ਤੇ ਹੋਰ ਕਣਕ ਉਤਪਾਦਾਂ ਦੇ ਨਿਰਮਾਤਾਵਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਬੰਧਿਤ ਜ਼ਿਲ੍ਹਾ ਮੈਜਿਸਟ੍ਰੇਟਾਂ ਦੁਆਰਾ ਕੀਤੇ ਜ਼ਰੂਰਤਾਂ ਦੇ ਮੁੱਲਾਂਕਣ ਦੇ ਅਧਾਰ ’ਤੇ ਕਣਕ ਦਿੱਤੀ ਜਾਂਦੀ ਹੈ। ਹੁਣ ਤੱਕ ਐੱਫ਼ਸੀਆਈ ਨੇ ਇਸ ਮਾਡਲ ਤਹਿਤ 13 ਰਾਜਾਂ ਵਿੱਚ 1.38 ਲੱਖ ਮੀਟ੍ਰਿਕ ਟਨ ਕਣਕ ਅਤੇ 8 ਰਾਜਾਂ ਨੂੰ 1.32 ਲੱਖ ਮੀਟ੍ਰਿਕ ਟਨ ਚਾਵਲ ਅਲਾਟ ਕੀਤੇ ਹਨ।

ਇਸ ਮਿਆਦ ਦੌਰਾਨ ਅਨਾਜ ਦੀ ਲਦਾਈ ਤੇ ਲੁਹਾਈ ਦੇ ਪੂਰੇ ਵੇਰਵਿਆਂ ਲਈ ਨਿਮਨਲਿਖਤ ਲਿੰਕਾਂ ਉੱਤੇ ਕਲਿੱਕ ਕਰੋ:

  1. ਲੌਕਡਾਊਨ ਦੇ ਸਮੇਂ ਦੌਰਾਨ ਲੱਦੇ ਗਏ ਰੇਕਾਂ ਦੇ ਰਾਜ–ਕ੍ਰਮ ਅਨੁਸਾਰ ਵੇਰਵੇ
  2. ਲੌਕਡਾਊਨ ਦੇ ਸਮੇਂ ਦੌਰਾਨ ਲਾਹੇ ਗਏ ਰੇਕਾਂ ਦੇ ਰਾਜ–ਕ੍ਰਮ ਅਨੁਸਾਰ ਵੇਰਵੇ

 

*****

ਏਪੀਐੱਸ/ਪੀਕੇ/ਐੱਮਐੱਸ/ਬੀਏ
 



(Release ID: 1612133) Visitor Counter : 96