ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੋਵਿਡ – 19 ਲੌਕਡਾਊਨ ਦਰਮਿਆਨ ਐੱਫਸੀਆਈ ਨੇ 24 ਮਾਰਚ ਤੋਂ 14 ਦਿਨਾਂ ਦੇ ਦੌਰਾਨ ਦੇਸ਼ ਭਰ ਵਿੱਚ 18.54 ਲੱਖ ਮੀਟ੍ਰਿਕ ਟਨ ਅਨਾਜ ਲਈ 662 ਰੇਕਾਂ ਚਲਾਈਆਂ

Posted On: 06 APR 2020 8:06PM by PIB Chandigarh

ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਵਾਈ) ਨੂੰ ਲਾਗੂ ਕਰਨ ਲਈ ਐੱਫਸੀਆਈ ਨੇ ਦੇਸ਼ ਭਰ ਦੇ ਰਾਜਾਂ ਵਿੱਚ ਕਾਫ਼ੀ ਸਟਾਕ ਭੇਜਿਆ ਹੈ। ਇਹ ਅਗਲੇ ਤਿੰਨ ਮਹੀਨਿਆਂ ਲਈ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋਗ੍ਰਾਮ ਅਨਾਜ ਰਾਸ਼ਟਰੀ ਅਨਾਜ ਸੁਰੱਖਿਆ ਐਕਟ (ਐੱਨਈਐੱਸਏ) ਤਹਿਤ ਸਾਰੇ ਲਾਭਾਰਥੀਆਂ ਨੂੰ ਮੁਫ਼ਤ ਵਿੱਚ ਵੰਡਿਆ ਜਾਣਾ ਹੈ। ਯੂਪੀ, ਬਿਹਾਰ, ਤੇਲੰਗਾਨਾ, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ, ਸਿਕਿੱਮ, ਉੱਤਰਾਖੰਡ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਕੇਰਲ, ਮਿਜ਼ੋਰਮ ਜਿਹੇ ਕਈ ਰਾਜਾਂ ਨੇ ਪਹਿਲਾਂ ਹੀ ਇਸ ਯੋਜਨਾ ਦੇ ਤਹਿਤ ਐੱਫਸੀਆਈ ਤੋਂ ਅਨਾਜ ਉਠਾਉਣਾ ਸ਼ੁਰੂ ਕਰ ਦਿੱਤਾ ਹੈ।

ਅਗਲੇ ਕੁਝ ਦਿਨਾਂ ਵਿੱਚ ਹੋਰ ਰਾਜ ਵੀ ਪੀਐੱਮਜੀਕੇਵਾਈ ਤਹਿਤ ਵੰਡਣ ਲਈ ਅਨਾਜ ਉਠਾਉਣਾ ਸ਼ੁਰੂ ਕਰ ਦੇਣਗੇ। ਐੱਫਸੀਆਈ ਅਣਥੱਕ ਪ੍ਰਯਤਨ ਕਰ ਰਿਹਾ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਦੇ ਹਰ ਹਿੱਸੇ ਵਿੱਚ ਉਚਿਤ ਅਨਾਜ ਸਟਾਕ ਵਿੱਚ ਉਪਲੱਬਧ ਕਰਵਾਇਆ ਜਾਵੇ। ਪਿਛਲੇ 13 ਦਿਨਾਂ ਵਿੱਚ 24.3.2020 ਦੇ ਬਾਅਦ ਤੋਂ ਜਦੋਂ ਕੋਵਿਡ-19 ਨਾਲ ਨਜਿੱਠਣ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ ਤਦ ਤੋਂ ਐੱਫਐੱਸਆਈ ਨੇ ਰੋਜ਼ਾਨਾ ਔਸਤ 1.41 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਹੈ। ਇਸ ਲਿਹਾਜ ਤੋਂ ਦੇਖਿਆ ਜਾਵੇ ਤਾਂ ਐੱਫਸੀਆਈ ਲਗਭਗ 0.8 ਲੱਖ ਮੀਟ੍ਰਿਕ ਟਨ ਪ੍ਰੀ-ਲੌਕਡਾਊਨ ਰੋਜ਼ਾਨਾ ਔਸਤ ਦੇ ਮੁਕਾਬਲੇ ਅਧਿਕ ਅਨਾਜ ਦੀ ਵੰਡ ਕੀਤੀ ਹੈ। ਲਗਭਗ 16.88 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਵਾਲੀਆਂ ਕੁੱਲ 603 ਰੇਕਾਂ ਨੂੰ 05.4.2020 ਤੱਕ ਦੇਸ਼ ਭਰ ਵਿੱਚ ਪਹੁੰਚਾਇਆ ਗਿਆ ਹੈ। ਲਗਭਗ 1.65 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਲਈ 59 ਹੋਰ ਰੇਕਾਂ ਨੂੰ ਅੱਜ ਲੋਡ ਕੀਤਾ ਗਿਆ ਹੈ।

ਐੱਨਐੱਫਐੱਸਏ ਤਹਿਤ ਅਨਾਜ ਦੀਆਂ ਨਿਯਮਿਤ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪੀਐੱਮਜੀਕੇਵਾਈ ਤਹਿਤ ਵਧੇਰੇ ਵੰਡ ਦੇ ਇਲਾਵਾ, ਐੱਫਸੀਆਈ ਰਾਜ ਸਰਕਾਰਾਂ ਨੂੰ ਸਿੱਧੇ ਈ-ਨੀਲਾਮੀ ਜ਼ਰੀਏ ਕਣਕ ਅਤੇ ਚਾਵਲ ਉਪਲੱਬਧ ਕਰਵਾ ਰਿਹਾ ਹੈ, ਤਾਕਿ ਅਨਾਜ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਹੋ ਸਕੇ। ਕਣਕ ਦੇ ਆਟੇ ਅਤੇ ਕਣਕ ਦੇ ਹੋਰ ਉਤਪਾਦਾਂ ਦੇ ਨਿਰਮਾਤਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਨੂੰ ਸਬੰਧਿਤ ਜ਼ਿਲ੍ਹਾ ਮੈਜਿਸਟ੍ਰੇਟਾਂ ਦੁਆਰਾ ਕੀਤੀਆਂ ਗਈਆਂ ਜ਼ਰੂਰਤਾਂ ਦੇ ਮੁੱਲਾਂਕਣ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ। ਹੁਣ ਤੱਕ ਐੱਫਸੀਆਈ ਨੇ ਇਸ ਮਾਡਲ ਤਹਿਤ 13 ਰਾਜਾਂ ਵਿੱਚ 1.38 ਐੱਲਐੱਮਟੀ ਕਣਕ ਅਤੇ 8 ਰਾਜਾਂ  ਵਿੱਚ 1.32 ਐੱਲਐੱਮਟੀ ਚਾਵਲ ਵੰਡੇ ਹਨ।

ਇਸ ਮਿਆਦ ਦੌਰਾਨ ਅਨਾਜ ਦੀ ਲੋਡਿੰਗ ਅਤੇ ਅਨਲੋਡਿੰਗ ਦੇ ਵੇਰਵੇ ਲਈ ਹੇਠਾਂ ਲਿੰਕ ’ਤੇ ਕਲਿੱਕ ਕਰੋ:

  1. ਲੌਕਡਾਊਨ ਮਿਆਦ ਦੌਰਾਨ ਲੋਡ ਕੀਤੀਆਂ ਰੇਕਾਂ ਦਾ ਰਾਜ ਅਨੁਸਾਰ ਵੇਰਵਾ
  2. ਲੌਕਡਾਊਨ ਮਿਆਦ ਦੌਰਾਨ ਅਨਲੋਡ ਕੀਤੀਆਂ ਰੇਕਾਂ ਦਾ ਰਾਜ ਅਨੁਸਾਰ ਵੇਰਵਾ

 

*****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1612132) Visitor Counter : 140