ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸ ਨੇ ਇਨਫ਼ਲੂਐਂਜ਼ਾ ਤੇ ਕੋਵਿਡ–19 ਜਿਹੇ ਵਾਇਰਸਾਂ ਦੇ ਫੈਲਾਅ ਨੂੰ ਰੋਕਣ ਲਈ ਬਹੁਪੱਖੀ ਕੋਟਿੰਗ ਵਿਕਸਿਤ ਕੀਤੀ

ਸਾਡੇ ਖੋਜ–ਸੰਸਥਾਨ ਆਪਣੇ ਗਿਆਨ ਨੂੰ ਤੇਜ਼ੀ ਨਾਲ ਚੁਣੌਤੀਪੂਰਨ ਤੇ ਉਪਯੋਗੀ ਐਪਲੀਕੇਸ਼ਨਜ਼ ’ਚ ਲਾ ਰਹੇ ਹਨ। ਜੇਐੱਨਕੇਐੱਸਆਰ ਦਾ ਇਹ ਉਤਪਾਦ ਇਸ ਦੀ ਦਮਦਾਰ ਮਿਸਾਲ ਹੈ।’’ – ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ
ਇਹ ਤਕਨੀਕ ਬਹੁਤ ਸਰਲ ਹੈ ਤੇ ਇਸ ਲਈ ਇਸ ਦੇ ਵਿਕਾਸ ਲਈ ਕੁਸ਼ਲ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੈ, ਇਹ ਪਹਿਲਾਂ ਤੋਂ ਹੀ ਕੋਵਿਡ–19 ਵਿਰੁੱਧ ਟੈਸਟ ਲਈ ਨਿਰਧਾਰਿਤ ਹੈ

Posted On: 06 APR 2020 4:12PM by PIB Chandigarh


ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਅਡਵਾਂਸਡ ਸਾਇੰਟੀਫ਼ਿਕ ਰਿਸਰਚ (ਜੇਐੱਨਸੀਏਐੱਸਆਰ), ਬੰਗਲੌਰ, ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਆਉਂਦੇ ਇੱਕ ਖੁਦਮੁਖਤਿਆਰ ਸੰਸਥਾਨ ਵੱਲੋਂ ਵਿਕਸਿਤ ਇੱਕ ਰੋਗਾਣੂ–ਰੋਧਕ ਕੋਟਿੰਗ ਨੇ ਘਾਤਕ ਇਨਫ਼ਲੂਐਂਜ਼ਾ ਵਾਇਰਸ ਦੇ ਫੈਲਾਅ ਨਾਲ ਨਿਪਟਣ ਲਈ ਸ਼ਾਨਦਾਰ ਨਤੀਜੇ ਦਿਖਾਏ ਹਨ, ਇਨਫ਼ਲੂਐਂਜ਼ਾ ਵਾਇਰਸ ਨੂੰ ਵੱਡੀ ਮਾਤਰਾ ’ਚ ਨਕਾਰਾ ਕਰ ਕੇ, ਜੋ ਸਾਹ ਦੀ ਗੰਭੀਰ ਛੂਤ ਦਾ ਮੂਲ ਕਾਰਨ ਹੈ। ਡੀਐੱਸਟੀ ਦੀ ਇੱਕ ਇਕਾਈ,  ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ, ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਲਈ ਇਸ ਕੋਟਿੰਗ ਦੇ ਨਿਰੰਤਰ ਵਿਕਾਸ ’ਚ ਸਹਿਯੋਗ ਕਰ ਰਿਹਾ ਹੈ।
ਇਨਫ਼ਲੂਐਂਜ਼ਾ ਵਾਇਰਸ (ਇੱਕ ਇਨਵੈਲਪਡ ਵਾਇਰਸ) ਦੀ 100% ਸਮਾਪਤੀ ’ਚ ਕੋਟਿੰਗ ਸਿੱਧ ਕਾਰਜਕੁਸ਼ਲਤਾ ਤੋਂ ਪਤਾ ਚਲਦਾ ਹੈ ਕਿ ਇਹ ਕੋਟਿੰਗ ਕੋਵਿਡ–19 ਨੂੰ ਨਸ਼ਟ ਕਰਨ ’ਚ ਵੀ ਪ੍ਰਭਾਵੀ ਹੋ ਸਕਦੀ ਹੈ – ਸੰਪਰਕ ਦੇ ਮਾਧਿਅਮ ਨਾਲ ਫੈਲਣ ਵਾਲਾ ਇੱਕ ਹੋਰ ਇਨਵੈਲਪਡ ਵਾਇਰਸ। ਇਹ ਤਕਨੀਕ ਬਹੁਤ ਹੀ ਸਰਲ ਹੈ ਤੇ ਇਸ ਲਈ ਇਸ ਦੇ ਵਿਕਾਸ ਲਈ ਕੁਸ਼ਲ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੁੰਦੀ ਹੈ ਤੇ ਇਸ ਨੂੰ ਪਹਿਲਾਂ ਤੋਂ ਹੀ ਕੋਵਿਡ–19 ਵਿਰੁੱਧ ਟੈਸਟ ਲਈ ਨਿਰਧਾਰਿਤ ਕੀਤਾ ਜਾ ਚੁੱਕਾ ਹੈ। ਜੇ ਇਹ ਪ੍ਰਭਾਵੀ ਪਾਇਆ ਜਾਂਦਾ ਹੈ, ਤਾਂ ਡਾਕਟਰਾਂ ਤੇ ਨਰਸਾਂ ਵੱਲੋਂ ਉਪਯੋਗ ਕੀਤੇ ਜਾਣ ਵਾਲੇ ਮਾਸਕ, ਗਾਊਨ, ਦਸਤਾਨੇ, ਫ਼ੇਸ ਸ਼ੀਲਡ ਜਿਹੇ ਕਈ ਪੀਪੀਈ ਨੂੰ ਇਸ ਨਾਲ ਕੋਟ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਤੇ ਬਚਾਅ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਇਸ ਨਾਲ ਉਨ੍ਹਾਂ ਨੂੰ ਕੋਵਿਡ–19 ਵਿਰੁੱਧ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਜੰਗ ਲੜਨ ਵਿੱਚ ਹੋਰ ਮਦਦ ਮਿਲੇਗੀ।
ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਵਿਸ਼ਵ ਪੱਧਰ ’ਤੇ ਬੁਨਿਆਦੀ ਵਿਗਿਆਨ ’ਚ ਡੂੰਘੀ ਪਕੜ ਲਈ ਪ੍ਰਵਾਨ ਕੀਤੇ ਜਾਣ ਵਾਲੇ ਸਾਡੇ ਸਭ ਤੋਂ ਵਧੀਆ ਖੋਜ ਸੰਸਥਾਨ ਵੀ ਤੇਜ਼ੀ ਨਾਲ ਚੁਣੌਤੀਪੂਰਨ ਤੇ ਉਪਯੋਗੀ ਐਪਲੀਕੇਸ਼ਨਜ਼ ’ਚ ਆਪਣੇ ਗਿਆਨ ਨੂੰ ਤਬਦੀਲ ਕਰ ਰਹੇ ਹਨ। ਜੇਐੱਨਸੀਏਐੱਸਆਰ ਦਾ ਇਹ ਉਤਪਾਦ ਇਸ ਦੀ ਇੱਕ ਦਮਦਾਰ ਮਿਸਾਲ ਹੈ। ਮੈਨੂੰ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉਦਯੋਗ ਵੱਲੋਂ ਉਸਾਰੀ ਵਿੱਚ ਵਾਜਬ ਮਦਦ ਨਾਲ ਕਈ ਹੋਰ ਸਫ਼ਲ ਉਦਾਹਰਣਾਂ ਵੇਖਾਂਗੇ।’
ਇਸ ਤਕਨੀਕ ਨੂੰ ਜੇਐੱਨਕੇਐੱਸਆਰ ’ਚ ਪ੍ਰੋ. ਜਯੰਤ ਹਲਦਰ ਦੇ ਗਰੁੱਪ ਵੱਲੋਂ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਸ਼੍ਰੀ ਸ਼੍ਰੀਯਾਨ ਘੋਸ਼, ਡਾ. ਰੀਆ ਮੁਖਰਜੀ ਤੇ ਡਾ. ਦੇਵਜਿਓਤੀ ਬਸਾਕ ਸ਼ਾਮਲ ਹਨ। ਕੋਟਿੰਗ ਲਈ ਵਿਗਿਆਨੀਆਂ ਨੇ ਜਿਸ ਯੌਗਿਕ ਨੂੰ ਸੰਸ਼ਲੇਸ਼ਿਤ ਕੀਤਾ ਹੈ, ਉਹ ਪਾਣੀ, ਈਥੇਨੌਲ, ਮੈਥਨੌਲ ਤੇ ਕਲੋਰੋਫ਼ਾਰਮ ਜਿਹੇ ਘੁਲਣਸ਼ੀਲ ਸਾਲਿਯੂਸ਼ਨਜ਼ ਨਾਲ ਬਣਿਆ ਹੋਇਆ ਹੈ। ਇਸ ਯੌਗਿਕ ਦੇ ਪਾਣੀ ਦੇ ਜਾਂ ਜੈਵਿਕ ਸਾਲਿਯੂਸ਼ਨਜ਼ ਦਾ ਉਪਯੋਗ ਰੋਜ਼ਮੱਰਾ ਦੇ ਜੀਵਨ ਤੇ ਮੈਡੀਕਲ ਤੌਰ ਉੱਤੇ ਅਹਿਮ ਵੱਖੋ–ਵੱਖਰੀਆਂ ਸਮੱਗਰੀਆਂ – ਜਿਵੇਂ ਕੱਪੜਾ, ਪਲਾਸਟਿਕ, ਪੀਵੀਸੀ, ਪੌਲੀਯੂਰੀਥੇਨ, ਪੌਲੀਸਟੀਰੀਨ ਨੂੰ ਇੱਕ ਗੇੜ ’ਚ ਕੋਟਿੰਗ ਕਰਨ ਲਈ ਕੀਤਾ ਜਾ ਸਕਦਾ ਹੈ। ਇਹ ਕੋਟਿੰਗ ਇਨਫ਼ਲੂਐਂਜ਼ਾ ਵਾਇਰਸ ਵਿਰੁੱਧ ਸ਼ਾਨਦਾਰ ਵਾਇਰਸ–ਰੋਕੂ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਦੀ ਹੈ, ਜੋ ਸੰਪਰਕ ’ਚ ਆਉਣ ਦੇ 30 ਮਿੰਟਾਂ ਦੇ ਅੰਦਰ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀ ਹੈ। ਇਹ ਬੈਕਟੀਰੀਆ ਦੀਆਂ ਝਿੱਲੀਆਂ ਨੂੰ ਰੋਕਦਾ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
 
 
ਖੋਜ ਦੌਰਾਨ ਕੋਟਿੰਗ ਵਾਲੀਆਂ ਤੈਹਾਂ ’ਤੇ ਵੱਖੋ–ਵੱਖਰੇ ਦਵਾ–ਪ੍ਰਤੀਰੋਧੀ ਬੈਕਟੀਰੀਆ ਤੇ ਉੱਲੀ ਵੀ ਮਾਰੇ ਗਏ ਜਿਵੇਂ ਕਿ ਮੈਥੀਸਿਲੀਨ ਪ੍ਰਤੀਰੋਧੀ ਐੱਸ. ਔਰੀਅਸ (ਐੱਮਆਰਐੱਸਏ) ਅਤੇ ਫ਼ਲੂਕੋਨਾਜ਼ੋਲ ਪ੍ਰਤੀਰੋਧੀ ਸੀ. ਐਲਬੀਕੈਨਜ਼ ਐੱਸਪੀਪੀ, ਉਨ੍ਹਾਂ ਵਿੱਚੋਂ ਜ਼ਿਆਦਾਤਰ 30 ਤੋਂ 45 ਮਿੰਟਾਂ ’ਚ, ਤੇਜ਼ੀ ਨਾਲ ਮਾਈਕ੍ਰੋਬਿਸੀਡਲ ਗਤੀਵਿਧੀਆਂ ਪ੍ਰਦਰਸ਼ਿਤ ਕਰਦੇ ਹਨ। ਇਸ ਯੌਗਿਕ ਨਾਲ ਕੋਟਿੰਗ ਕਪਾਹ ਦੀਆਂ ਚਾਦਰਾਂ ਇੱਕ ਲੱਖ ਤੋਂ ਵੱਧ ਜੀਵਾਣੂ ਕੋਸ਼ਿਕਾਵਾਂ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਦਰਸਾਉਂਦੀਆਂ ਹਨ।
ਅਣੂਆਂ ਨੂੰ ਸਰਲ ਰਿਸਰਚ ਤੇ ਵਧੀਆ ਨਤੀਜੇ ਨਾਲ ਲਾਗਤ ਪ੍ਰਭਾਵੀ, ਤਿੰਨ ਤੋਂ ਚਾਰ ਸਿੰਥੈਟਿਕ ਦ੍ਰਿਸ਼ਟੀਕੋਣਾਂ ਦਾ ਉਪਯੋਗ ਕਰ ਕੇ, ਇੱਕ ਵਿਸਤ੍ਰਿਤ ਲੜੀ ਵਿੱਚ ਸਭ ਤੋਂ ਵਧੀਆ ਘੁਲਣਸ਼ੀਲਤਾ ਪ੍ਰਾਪਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਟਿੰਗ ਨੂੰ ਵੱਖੋ–ਵੱਖਰੀਆਂ ਤੈਹਾਂ ਉੱਤੇ ਅਸਾਨੀ ਨਾਲ ਬਣਾਇਆ ਜਾ ਸਕਦਾ ਹੈ ਤੇ ਤਕਨੀਕੀ ਸਰਲਤਾ ਇਸ ਦੇ ਵਿਕਾਸ ਲਈ ਕੁਸ਼ਲ ਕਰਮਚਾਰੀਆਂ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੰਦੀ ਹੈ।
(ਵਧੇਰੇ ਜਾਣਕਾਰੀ ਲਈ ਡਾ. ਜਯੰਤ ਹਲਦਰ ਨਾਲ jayanta@jncasr.ac.in, jayanta.jnc[at]gmail[dot]com ਮੋਬਾਈਲ: 9449019745 ਉੱਤੇ ਸੰਪਰਕ ਕਰੋ )
 
*****
ਕੇਜੀਐੱਸ/(ਡੀਐੱਸਟੀ)

 



(Release ID: 1611837) Visitor Counter : 167