ਰੱਖਿਆ ਮੰਤਰਾਲਾ

‘ਐਕਸਰਸਾਈਜ਼ ਐੱਨਸੀਸੀ ਯੋਗਦਾਨ’ ਤਹਿਤ ਐੱਨਸੀਸੀ ਕੈਡਿਟਾਂ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ

Posted On: 06 APR 2020 3:58PM by PIB Chandigarh


ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਨਜਿੱਠਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸੀਨੀਅਰ ਡਿਵੀਜ਼ਨ ਐੱਨਸੀਸੀ ਕੈਡਿਟ ਕੋਰ (ਐੱਨਸੀਸੀ)  ਦੇ ਕੈਡਿਟਾਂ ਦੀਆਂ ਸੇਵਾਵਾਂ ਲਈ ਮੰਗ ਭੇਜਣੀ ਸ਼ੁਰੂ ਕਰ ਦਿੱਤੀ ਹੈ। ਕੁਝ ਕੈਡਿਟਾਂ ਨੇ ਅੱਜ ਤੋਂ ਸੇਵਾ ਕਰਨੀ ਸ਼ੁਰੂ ਵੀ ਕਰ ਦਿੱਤੀ  ਹੈ।  ਰੱਖਿਆ ਮੰਤਰਾਲਾ ਨੇ ਪਿਛਲੇ  ਹਫ਼ਤੇ ‘ਐਕਸਰਸਾਈਜ਼ ਐੱਨਸੀਸੀ ਯੋਗਦਾਨ’ ਤਹਿਤ ਐੱਨਸੀਸੀ ਕੈਡਿਟਾਂ ਨੂੰ ਆਰਜ਼ੀ ਰੋਜ਼ਗਾਰ ਦੇਣ ਦੀ ਆਗਿਆ ਪ੍ਰਦਾਨ ਕੀਤੀ ਅਤੇ ਇਸ ਸਬੰਧ ਵਿੱਚ ਦਿਸ਼ਾ - ਨਿਰਦੇਸ਼ ਜਾਰੀ ਕੀਤੇ। ਐੱਨਸੀਸੀ ਕੈਡਿਟ ਰਾਜ ਅਤੇ ਨਗਰ ਨਿਗਮ ਅਥਾਰਿਟੀਆਂ ਨੂੰ ਕੋਵਿਡ - 19 ਤੋਂ ਰਾਹਤ ਦੇ ਯਤਨਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। 
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਤੋਂ ਸਪਲਾਈ ਚੇਨ ਨੂੰ ਬਣਾਈ ਰੱਖਣ ਲਈ 08 ਐੱਨਸੀਸੀ ਕੈਡਿਟਾਂ ਦੀ ਮੰਗ ਪ੍ਰਾਪਤ ਹੋਈ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਡਾਇਰੈਕੋਰੇਟ ਨੂੰ ਪੁਲੀਸ ਦੇ ਸੁਪਰਡੰਟ,  ਨਿਮਚ ਤੋਂ ਸਪਲਾਈ ਚੇਨ ਅਤੇ ਟ੍ਰਾਂਸਪੋਰਟ ਪ੍ਰਬੰਧਨ ਲਈ 245 ਕੈਡਿਟਾਂ ਦੀਆਂ ਸੇਵਾਵਾਂ ਲਈ ਮੰਗ ਪ੍ਰਾਪਤ ਹੋਈ ਹੈ।  ਉੱਥੇ ਕੁੱਲ 64 ਸੀਨੀਅਰ ਡਿਵੀਜ਼ਨ ਦੇ ਕੈਡਿਟ ਲਗਾਏ ਗਏ ਹਨ ਜਿਨ੍ਹਾਂ ਵਿੱਚ 07 ਮਹਿਲਾ ਕੈਡਿਟ ਹਨ। ਬਿਲਾਸਪੁਰ ਦੇ ਕਲੈਕਟਰ ਨੇ ਐੱਨਸੀਸੀ  ਦੇ ਵਲੰਟੀਅਰ ਕੈਡਿਟਾਂ ਨੂੰ ਕੋਵਿਡ-19  ਦੇ ਨਿਵਾਰਕ ਉਪਾਵਾਂ ਨਾਲ ਸਬੰਧਿਤ ਟ੍ਰੇਨਿੰਗ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਹੈ। ਕੈਡਿਟਾਂ ਨੂੰ ਕੋਵਿਡ-19  ਦੇ ਨਿਵਾਰਕ ਉਪਾਵਾਂ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। 
ਕਾਂਗੜਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਦੇ ਕਈ ਸਥਾਨਾਂ ਉੱਤੇ 06 ਤੋਂ 14 ਅਪ੍ਰੈਲ 2020 ਤੱਕ ਸਮਾਜਿਕ ਦੂਰੀ ਬਣਾਈ ਰੱਖਣ ਵਿੱਚ ਪੁਲਿਸ ਦੀ ਸਹਾਇਤਾ ਲਈ ਪੰਜਾਬ,  ਹਰਿਆਣਾ,  ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ (ਪੀਐੱਚਐੱਚਪੀਸੀ) ਡਾਇਰੈਕੋਰੇਟ ਨੂੰ 86 ਕੈਡਿਟਾਂ ਦੀ ਮੰਗ ਪ੍ਰਾਪਤ ਹੋਈ ਹੈ। 
ਤਮਿਲ ਨਾਡੂ ਵਿੱਚ ਕਾਂਚੀਪੁਰਮ ਦੀ ਜ਼ਿਲ੍ਹਾ ਪੁਲਿਸ ਨੇ ਕੋਵਿਡ-19 ਨਾਲ ਲੜਨ ਲਈ ਐੱਨਸੀਸੀ ਕੈਡਿਟਾਂ ਦੀਆਂ ਸੇਵਾਵਾਂ ਲਈ ਜ਼ਿਲ੍ਹਾ ਨੋਡਲ ਅਧਿਕਾਰੀ ਨੂੰ ਬੇਨਤੀ ਕੀਤੀ ਹੈ। ਦੋ ਮਹਿਲਾ ਕੈਡਿਟਾਂ ਸਹਿਤ ਕੁੱਲ 57 ਨੂੰ ਸੇਵਾਵਾਂ ਲਈ ਲਗਾਇਆ ਗਿਆ ਹੈ। ਤਮਿਲ ਨਾਡੂ,  ਪੁੱਦੂਚੇਰੀ ਅਤੇ ਅੰਡੇਮਾਨ-ਨਿਕੋਬਾਰ ਡਾਇਰੈਕੋਰੇਟ ਦੁਆਰਾ 75 ਕੈਡਿਟ ਤਮਿਲ ਨਾਡੂ ਅਤੇ 57 ਕੈਡਿਟ ਪੁੱਦੂਚੇਰੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। 
ਐੱਨਸੀਸੀ ਗਰੁੱਪ ਹੈੱਡਕੁਆਰਟਰ ਗੋਰਖਪੁਰ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਐੱਨਸੀਸੀ ਦੇ ਵਲੰਟੀਅਰ ਕੈਡਿਟਾਂ ਦੀਆਂ ਸੇਵਾਵਾਂ ਲਈ ਮੰਗ ਪ੍ਰਾਪਤ ਹੋਈ ਹੈ। 
ਉਤਰ ਪੂਰਬ ਖੇਤਰ ਮੇਘਾਲਿਆ ਵਿੱਚ 06 ਤੋਂ 08 ਅਪ੍ਰੈਲ ਦੌਰਾਨ ਰਾਸ਼ਨ ਵੰਡਣ ਅਤੇ ਸੈਨੇਟਾਈਜੇਸ਼ਨ ਮੌਨੀਟਰ ਕਰਨ ਦੇ ਕਾਰਜ ਵਿੱਚ 80 ਕੈਡਿਟ ਈਸਟ ਖਾਸੀ ਹਿੱਲਸ ਵਿੱਚ ਪੁਲਿਸ ਦੀ ਸਹਾਇਤਾ ਕਰ ਰਹੇ ਹਨ। 
ਐੱਨਸੀਸੀ ਕੈਡਿਟਾਂ ਨੂੰ ਹੈਲਪਲਾਈਨ ਅਤੇ ਕਾਲ ਸੈਂਟਰਾਂ ਵਿੱਚ ਸਹਾਇਤਾ ਕਰਨਾ,  ਰਾਹਤ ਸਮੱਗਰੀ,  ਦਵਾਈਆਂ,  ਭੋਜਨ ਅਤੇ ਜ਼ਰੂਰੀ ਵਸਤਾਂ ਦੀ ਵੰਡ,  ਭਾਈਚਾਰਕ ਸਹਾਇਤਾ ਕਰਨਾ,  ਅੰਕੜਾ ਪ੍ਰਬੰਧਨ,  ਕਿਊ ਤੇ ਟ੍ਰੈਫਿਕ ਪ੍ਰਬੰਧਨ ਅਤੇ ਸੀਸੀਟੀਵੀ ਕੰਟਰੋਲ ਰੂਮਾਂ ਵਿੱਚ ਕੰਮ ਕਰਨ ਨਾਲ ਸਬੰਧਿਤ ਕਾਰਜ ਸੌਂਪੇ ਗਏ ਹਨ। 
ਨਿਯੁਕਤੀ ਦੇ ਦਿਸ਼ਾ-ਨਿਰਦੇਸ਼ਾਂ  ਅਨੁਸਾਰ ਰਾਜ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਵਲੰਟੀਅਰ ਐੱਨਸੀਸੀ ਕੈਡਿਟਾਂ ਦੀ ਨਿਯੁਕਤੀ ਲਈ ਸਟੇਟ ਐੱਨਸੀਸੀ ਡਾਇਰੈਕੋਰੇਟ ਰਾਹੀਂ ਮੰਗ ਭੇਜ ਸਕਦਾ ਹੈ। ਇਸ ਦਾ ਬਿਓਰਾ ਡਾਇਰੈਕੋਰੇਟ/ਗਰੁੱਪ ਹੈੱਡਕੁਆਰਟਰ/ ਯੂਨਿਟ ਪੱਧਰ ‘ਤੇ ਰਾਜ ਸਰਕਾਰ/ਸਥਾਨਕ ਸਿਵਲ ਪ੍ਰਸ਼ਾਸਨ  ਦੇ ਤਾਲਮੇਲ ਨਾਲ ਕੀਤਾ ਜਾਵੇਗਾ।  ਕੈਡਿਟਾਂ ਨੂੰ ਡਿਊਟੀ ਉੱਤੇ ਤੈਨਾਤ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ਅਤੇ ਨਿਰਧਾਰਿਤ ਜ਼ਰੂਰਤਾਂ ਨੂੰ ਸੁਨਿਸ਼ਚਿਤ  ਕੀਤਾ ਜਾਣਾ ਚਾਹੀਦਾ ਹੈ। 

*****

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1611825) Visitor Counter : 177