ਨੀਤੀ ਆਯੋਗ

ਭਾਰਤ ਸਰਕਾਰ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਅਗਵਾਈ ਹੇਠ ਇੱਕ ਉੱਚ ਅਧਿਕਾਰ ਪ੍ਰਾਪਤ ਗਰੁੱਪ ਕਾਇਮ ਕੀਤਾ

ਕੋਵਿਡ-19 ਨਾਲ ਸਬੰਧਿਤ ਪ੍ਰਤੀਕਰਮ ਸਰਗਰਮੀਆਂ ਲਈ ਪ੍ਰਾਈਵੇਟ ਸੈਕਟਰ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਅਤੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਤਾਲਮੇਲ ਕਰਨ ਲਈ ਉੱਚ ਅਧਿਕਾਰ ਪ੍ਰਾਪਤ ਗਰੁੱਪ # 6

Posted On: 05 APR 2020 10:06AM by PIB Chandigarh

1. ਓਐੱਮ ਨੰਬਰ 40-3/ 2020 /ਡੀਐੱਮ - ਆਈ(ਏ) ਮਿਤੀ 29 ਮਾਰਚ, 2020 ਦੁਆਰਾ ਗਠਿਤ ਉੱਚ ਅਧਿਕਾਰ ਪ੍ਰਾਪਤ ਗਰੁੱਪ ਨੰਬਰ 6 ਹਿਤਧਾਰਕਾਂ ਦੇ ਤਿੰਨ ਗਰੁੱਪਾਂ -

(i) ਸੰਯੁਕਤ ਰਾਸ਼ਟਰ ਏਜੰਸੀਆਂ, ਵਿਸ਼ਵ ਬੈਂਕ, ਏਸ਼ਿਆਈ ਵਿਕਾਸ ਬੈਂਕ,

(ii) ਸਿਵਲ ਸੁਸਾਇਟੀ ਸੰਗਠਨਾਂ ਅਤੇ ਵਿਕਾਸ ਭਾਈਵਾਲਾਂ,

(iii) ਉਦਯੋਗਿਕ ਐਸੋਸੀਏਸ਼ਨਾਂ - ਸੀਆਈਆਈ, ਫਿੱਕੀ (FICCI), ਐਸੋਚੈਮ (ASSOCHAM), ਨਾਸਕੌਮ (NASSCOM)

ਨਾਲ ਸਮੱਸਿਆਵਾਂ ਦੀ ਪਹਿਚਾਣ, ਪ੍ਰਭਾਵੀ ਸਮਾਧਾਨ ਅਤੇ ਯੋਜਨਾਵਾਂ ਤਿਆਰ ਕਰਨ ਲਈ ਕਾਇਮ ਕੀਤਾ ਗਿਆ

 

ਉੱਚ ਅਧਿਕਾਰ ਪ੍ਰਾਪਤ ਗਰੁੱਪ ਦੀ ਅਗਵਾਈ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)  ਸ਼੍ਰੀ ਅਮਿਤਾਭ ਕਾਂਤ ਕਰਨਗੇ ਜਦਕਿ ਇਸ ਦੇ ਮੈਂਬਰਾਂ ਵਿੱਚ ਡਾ. ਵਿਜੈ ਰਾਘਵਨ ਪੀਐੱਸਏ, ਕਮਲ ਕਿਸ਼ੋਰ (ਮੈਂਬਰ ਐੱਨਡੀਐੱਮਏ), ਸੰਦੀਪ ਮੋਹਨ ਭਟਨਾਗਰ (ਮੈਂਬਰ ਸੀਬੀਆਈਸੀ), ਅਨਿਲ ਮਲਿਕ (ਏਐੱਸ, ਐੱਮਐੱਫਏ), ਵਿਕਰਮ ਦੁਰਈਸਵਾਮੀ (ਏਐੱਸ, ਐੱਮਈਏ), ਪੀ ਹਰੀਸ਼ (ਏਐੱਸ, ਐੱਮਈਏ),  ਗੋਪਾਲ ਬਾਗਲੇ (ਜੇਐੱਸ, ਪੀਐੱਮਓ), ਐਸ਼ਵਰਿਆ ਸਿੰਘ (ਡੀਐੱਸ, ਪੀਐੱਮਓ), ਟੀਨਾ ਸੋਨੀ (ਡੀਐੱਸ, ਕੈਬਨਿਟ ਸਕੱਤਰੇਤ) ਅਤੇ ਉੱਚ ਅਧਿਕਾਰ ਪ੍ਰਾਪਤ ਗਰੁੱਪ6 ਦਾ ਕੰਮ ਸੰਯੁਕਤ ਸਮੱਦਰ (Sanyukta Samaddar) (ਸਲਾਹਕਾਰ, ਐੱਸਡੀਜੀ, ਨੀਤੀ ਆਯੋਗ) ਦੁਆਰਾ ਦੇਖਿਆ ਜਾਵੇਗਾ

 

2. ਛੇ ਬੈਠਕਾਂ - 30 ਮਾਰਚ ਅਤੇ  3 ਅਪ੍ਰੈਲ ਦਰਮਿਆਨ ਉਦਯੋਗਿਕ ਐਸੋਸੀਏਸ਼ਨਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ   ਨਾਲ ਹੁੰਗਾਰੇ ਪ੍ਰਤੀ ਉਨ੍ਹਾਂ ਦੀ ਦੇਣ, ਆਉਣ ਵਾਲੇ ਹਫਤਿਆਂ ਲਈ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਉਹ ਮੁੱਦੇ ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ ਅਤੇ ਸਰਕਾਰ ਤੋਂ ਉਮੀਦਾਂ ਬਾਰੇ 6 ਬੈਠਕਾਂ ਕੀਤੀਆਂ ਗਈਆਂ ਸਾਰੇ ਤਿੰਨ ਗਰੁੱਪਾਂ ਨੇ ਉਨ੍ਹਾਂ ਖੇਤਰਾਂ ਬਾਰੇ ਦੱਸਿਆ ਜਿੱਥੇ ਕਿ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਜਿਨ੍ਹਾਂ ਵਿੱਚ ਸਰਕਾਰ ਕੰਮ ਕਰ ਰਹੀ ਹੈ ਉਹ ਦੂਜੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਨਾਲ ਸੰਪਰਕ ਵਿੱਚ ਹਨ ਤਾਕਿ ਵਧੇਰੇ ਪ੍ਰਭਾਵੀ ਅਤੇ ਤੇਜ਼ ਹੁੰਗਾਰਾ ਮਿਲ ਸਕੇ ਉੱਚ ਅਧਿਕਾਰ ਪ੍ਰਾਪਤ ਗਰੁੱਪ 6 ਦੀਆਂ ਸਾਰੀਆਂ 6 ਬੈਠਕਾਂ ਦੀ ਕਾਰਵਾਈ ਦੇ ਵੇਰਵੇ ਜਾਰੀ ਕਰ ਦਿੱਤੇ ਗਏ ਹਨ

 

3. ਅੰਤਰਰਾਸ਼ਟਰੀ ਸੰਗਠਨ - ਉੱਚ ਅਧਿਕਾਰ ਪ੍ਰਾਪਤ ਗਰੁੱਪ6 ਨੇ ਯੂਐੱਨ ਰੈਜ਼ੀਡੈਂਟ ਕੋਆਰਡੀਨੇਟਰ ਫਾਰ ਇੰਡੀਆ ਅਤੇ ਡਬਲਿਊਐੱਚਓ, ਯੂਨੀਸੈੱਫ, ਯੂਐੱਨਐੱਫਪੀਏ, ਯੂਐੱਨਡੀਪੀ, ਆਈਐੱਲਓ, ਯੂਐੱਨ ਵੁਮੈਨ, ਯੂਐੱਨ-ਹੈਬੀਟੈਟ, ਐੱਫਏਓ, ਵਿਸ਼ਵ ਬੈਂਕ ਅਤੇ ਏਸ਼ਿਆਈ ਵਿਕਾਸ ਬੈਂਕ ਨਾਲ ਵਿਸਤ੍ਰਿਤ ਬੈਠਕਾਂ ਕੀਤੀਆਂ ਹਨ ਇਨ੍ਹਾਂ ਅੰਤਰਰਾਸ਼ਟਰੀ ਸੰਗਠਨਾਂ ਨਾਲ ਵਿਚਾਰ ਵਟਾਂਦਰੇ ਦੇ ਆਧਾਰ ਤੇ ਸਿਹਤ ਅਤੇ ਪੌਸ਼ਟਿਕ ਸੇਵਾਵਾਂ ਨੂੰ ਮਜ਼ਬੂਤ ਕਰਨ, ਸਮਰੱਥਾ ਵਿਸਤਾਰ, ਵਿੱਤੀ ਸੰਸਾਧਨ ਅਤੇ ਨਾਜ਼ੁਕ ਉਪਕਰਣ ਹਿਮਾਇਤ ਆਦਿ ਨੂੰ ਤਕਨੀਕੀ ਹਿਮਾਇਤ ਪ੍ਰਦਾਨ ਕਰਨ ਤੋਂ ਇਲਾਵਾ ਨਿਗਰਾਨੀ ਸਿਸਟਮ ਨੂੰ ਮਜ਼ਬੂਤ ਕੀਤਾ ਗਿਆ ਭਾਰਤ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਸਾਂਝੀ ਹੁੰਗਾਰਾ ਯੋਜਨਾ ਤਿਆਰ ਕਰਕੇ ਨੀਤੀ ਆਯੋਗ ਨੂੰ ਸੌਂਪੀ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ਅਤੇ ਰਾਜਾਂ ਵਿੱਚ ਉਨ੍ਹਾਂ ਦੀਆਂ ਸਪਸ਼ਟ ਸਰਗਰਮੀਆਂ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ ਜਿੱਥੇ ਕਿ ਉਹ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ  ਹੈ

 

4. ਸਿਵਲ ਸੁਸਾਇਟੀ ਸੰਗਠਨ ਅਤੇ ਵਿਕਾਸ ਭਾਈਵਾਲ

 

(i) ਉੱਚ ਅਧਿਕਾਰ ਪ੍ਰਾਪਤ ਗਰੁੱਪ 6 ਨੇ 40 ਤੋਂ ਵੱਧ ਪ੍ਰਮੁੱਖ ਸਿਵਲ ਸੁਸਾਇਟੀ ਸੰਗਠਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਨਾਲ, ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰ ਰਹੇ ਹਨ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਵਿਸਤ੍ਰਿਤ ਵਿਚਾਰ ਚਰਚਾ ਕੀਤੀ ਇਨ੍ਹਾਂ ਸਿਵਲ ਸੁਸਾਇਟੀ ਸੰਗਠਨਾਂ   ਦੁਆਰਾ ਉਠਾਏ ਗਏ ਵੱਖ-ਵੱਖ ਮੁੱਦਿਆਂ ਅਤੇ ਚੁਣੌਤੀਆਂ ਨੂੰ ਉੱਚ ਅਧਿਕਾਰ ਪ੍ਰਾਪਤ ਗਰੁੱਪ6 ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਕਿ ਸੰਕਟ ਦੀ ਇਸ ਘੜੀ ਵਿੱਚ ਖੇਤਰ ਵਿੱਚ ਉਨ੍ਹਾਂ ਦੀਆਂ ਸਰਗਰਮੀਆਂ ਸੁਖਾਲੇ ਢੰਗ ਨਾਲ ਜਾਰੀ ਰਹਿ ਸਕਣ

 

(ii) ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)  ਨੇ 92,000 ਤੋਂ ਵੱਧ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼)  ਸਿਵਲ ਸੁਸਾਇਟੀ ਸੰਗਠਨਾਂ , ਜੋ ਕਿ ਨੀਤੀ ਆਯੋਗ ਦੇ ਦਰਪਨ ਪੋਰਟਲ ਉੱਤੇ ਰਜਿਸਟਰਡ ਹਨ, ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਹੌਟ ਸਪੌਟਸ ਦੀ ਪਛਾਣ ਕਰਕੇ ਉਥੇ ਬਜ਼ੁਰਗਾਂ, ਦਿੱਵਯਾਂਗਾਂ, ਬੱਚਿਆਂ, ਟ੍ਰਾਂਸਜੈਂਡਰ ਵਿਅਕਤੀਆਂ ਅਤੇ ਹੋਰ ਨਾਜ਼ੁਕ ਗਰੁੱਪਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਵਲੰਟੀਅਰ ਨਿਯੁਕਤ ਕਰਨ ਤਾਕਿ ਉਨ੍ਹਾਂ ਵਿੱਚ ਬਚਾਅ, ਸਮਾਜਿਕ ਦੂਰੀ, ਆਈਸੋਲੇਸ਼ਨ ਅਤੇ ਬਿਮਾਰੀ ਨਾਲ ਲੜਨ ਦੀ ਸਮਰੱਥਾ ਪੈਦਾ ਹੋਵੇ, ਬੇਘਰਿਆਂ, ਦਿਹਾੜੀਦਾਰਾਂ ਅਤੇ ਸ਼ਹਿਰੀ ਗ਼ਰੀਬਾਂ ਨੂੰ ਆਸਰਾ ਪ੍ਰਦਾਨ ਕੀਤਾ ਜਾ ਸਕੇ, ਪ੍ਰਵਾਸੀਆਂ ਲਈ ਸਾਂਝੀਆਂ ਰਸੋਈਆਂ ਦਾ ਪ੍ਰਬੰਧ ਹੋ ਸਕੇ

 

(iii) ਇਸ ਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਸਾਰੇ ਮੁੱਖ ਸਕੱਤਰਾਂ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਹ ਜ਼ਿਲ੍ਹਾ ਪੱਧਰ ਉੱਤੇ ਸਥਾਨਕ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕਰਨ ਕਿ ਉਹ ਸਿਵਲ ਸੁਸਾਇਟੀ ਸੰਗਠਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਦੁਆਰਾ ਮੁਹੱਈਆ ਕਰਵਾਏ ਜਾ ਰਹੇ ਮਾਨਵ ਸੰਸਾਧਨਾਂ ਦੀ ਵਰਤੋਂ ਕਰਨ

 

5. ਉਦਯੋਗਿਕ ਐਸੋਸੀਏਸ਼ਨਾਂ - ਸੀਆਈਆਈ, ਫਿੱਕੀ (FICCI), ਐਸੋਚੈਮ (ASSOCHAM), ਨਾਸਕੌਮ (NASSCOM) ਅਤੇ ਉਦਯੋਗ ਦੇ ਹੋਰ ਨੁਮਾਇੰਦੇ

 

(i) ਕਮੇਟੀ ਨੇ ਪ੍ਰਾਈਵੇਟ ਸੈਕਟਰ ਅਤੇ ਸਟਾਰਟ-ਅੱਪਸ ਨਾਲ ਗੱਲਬਾਤ ਕੀਤੀ ਹੈ ਤਾਕਿ ਉਨ੍ਹਾਂ ਵਿੱਚ ਸਿਹਤ ਉਪਕਰਣ ਅਤੇ ਪੀਪੀਈਜ਼ ਤਿਆਰ ਕਰਨ ਬਾਰੇ ਸਹਿਯੋਗ ਵਧਾਇਆ ਜਾ ਸਕੇ ਕੁੱਲ 8 ਸਟਾਰਟ ਅੱਪਸ,  ਜੋ ਕਿ ਸਿਹਤ ਸੰਭਾਲ਼ ਸਮਾਧਾਨ ਲਈ ਕੰਮ ਕਰ ਰਹੇ ਹਨ, ਸੀਆਈਆਈ ਦੇ  12 ਪ੍ਰਮੁੱਖ ਉਦਯੋਗਿਕ  ਆਗੂ, ਫਿੱਕੀ ਉਦਯੋਗ ਦੇ 6 ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨਾਸਕੌਮ ਤੋਂ ਪ੍ਰਮੁੱਖ ਟੈੱਕ ਅਧਾਰਿਤ ਕੰਪਨੀਆਂ ਦੇ 14 ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਇਸ ਗੱਲਬਾਤ ਵਿੱਚ ਸ਼ਾਮਲ ਹੋਏ ਅਤੇ ਪੀਪੀਈਜ਼, ਵੈਂਟੀਲੇਟਰਜ਼, ਮੈਡੀਕਲ ਉਪਕਰਣਾਂ, ਰੈਟਰੋਫਿਟਿੰਗ, ਘਰੇਲੂ ਉਤਪਾਦਨ ਲਾਈਨਜ਼ ਨੂੰ ਮੰਗ ਪੂਰੀ ਕਰਨ, ਸਪਲਾਈ ਚੇਨ ਪ੍ਰਬੰਧਨ ਦੇ ਮੁੱਦਿਆਂ, ਇਨੋਵੇਟਿਵ ਟੈਕਨੋਲੋਜੀ ਅਧਾਰਿਤ ਸਮਾਧਾਨ, ਸਰਟੀਫਿਕੇਸ਼ਨ ਦੇ ਮੁੱਦਿਆਂ, ਜੀਐੱਸਟੀ, ਪੁਰਜ਼ਿਆਂ ਉੱਤੇ ਦਰਮਾਦ ਡਿਊਟੀ, ਵਸੂਲੀ ਦੇ ਮੁੱਦਿਆਂ, ਟ੍ਰੇਨਿੰਗ, ਲੌਕਡਾਊਨ ਤੋਂ ਬਾਅਦ ਦੇ ਅਪ੍ਰੇਟਿੰਗ ਢੰਗਾਂ ਬਾਰੇ ਚਰਚਾ ਹੋਈ

 

(ii) ਸਟਾਰਟ ਅੱਪਸ, ਜਿਵੇਂ ਕਿ ਐਗਵਾ, ਬਾਇਓਡਿਜ਼ਾਈਨ ਇਨੋਵੇਸ਼ਨ ਲੈਬ, ਕਾਇਨਾਤ, ਕਿਓਰ ਅਲਡਰੋਨਾ ਮੈਪਸ, ਐੱਮਫਾਈਨ, ਮਾਕਰੋਗੋ, ਸਟਾਕ, ਇਨੋਵੇਟਿਵ ਵੈਂਟੀਲੇਟਰ ਡਿਜ਼ਾਈਨ, ਟੈਸਟਿੰਗ ਟੂਲਜ਼ ਅਤੇ ਟ੍ਰੈਕਿੰਗ ਸਾਲਿਊਸ਼ਨਸ ਨਾਲ ਵੱਖ-ਵੱਖ ਤੌਰ ‘ਤੇ ਕੀਤਾ ਗਿਆ ਤਾਕਿ ਉਨ੍ਹਾਂ ਦੇ ਦਰਜੇ ਅਤੇ ਸੰਭਾਵਤ ਦੇਣ ਬਾਰੇ ਚਰਚਾ ਕੀਤੀ ਜਾ ਸਕੇ

 

(iii) ਉਦਯੋਗਿਕ ਨੁਮਾਇੰਦਿਆਂ ਨੇ ਵਿਸਤਾਰ ਨਾਲ ਪਬਲਿਕ ਐਡਵੋਕੇਸੀ, ਫਿਲਾਨਥਰੋਪੀ, ਸੀਐੱਸਆਰ ਨਾਲ ਫੈਕਟਰੀਆਂ ਦੀਆਂ ਰਸੋਈਆਂ ਚਲਾਉਣ ਤਾਕਿ ਖਾਣਾ ਤਿਆਰ ਕਰਕੇ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮੁਫਤ ਵੰਡਿਆ ਜਾ ਸਕੇ, ਫੈਕਟਰੀ ਹਸਪਤਾਲਾਂ/ ਅਦਾਰਿਆਂ /ਗੈਸਟ ਹਾਊਸਾਂ ਨੂੰ ਕੁਆਰੰਟੀਨ ਕਰਨ ਅਤੇ ਆਸਰਾ ਸੁਵਿਧਾਵਾਂ ਲਈ ਰੱਖਿਆ ਜਾ ਸਕੇ

 

(iv) ਉੱਚ ਅਧਿਕਾਰ ਪ੍ਰਾਪਤ ਗਰੁੱਪ6 ਅਤੇ ਉਦਯੋਗਿਕ ਨੁਮਾਇੰਦਿਆਂ ਨੇ ਮਿਲਕੇ ਸਿਹਤ ਸੰਭਾਲ਼ ਦਖਲਅੰਦਾਜ਼ੀ ਦੇ ਕਈ ਗੰਭੀਰ ਮੁੱਦਿਆ ਨੂੰ ਸਮਾਧਾਨ ਕੀਤਾ ਅਤੇ ਵੈਂਟੀਲੇਟਰਾਂ, ਪੀਪੀਈਜ਼, ਟੈਸਟਿੰਗ ਕਿੱਟਾਂ ਦੇ ਉਤਪਾਦਨ ਵਿੱਚ ਹੋਰ ਬਹੁਤ ਸਾਰੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਨਾਲ ਮਿਲਕੇ ਵਾਧਾ ਕਰਨ, ਅਤੇ ਸਹਾਇਤਾ ਅਤੇ ਪੁਨਰਵਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਬਾਰੇ ਚਰਚਾ ਕੀਤੀ

 

(v) ਇਸ ਤੋਂ ਇਲਾਵਾ ਉੱਚ ਅਧਿਕਾਰ ਪ੍ਰਾਪਤ ਗਰੁੱਪ6 ਨੇ ਸਾਰੇ ਪ੍ਰਤੀਭਾਗੀਆਂ ਨਾਲ ਹੁਣ ਤੱਕ ਪੀਪੀਈਜ਼ ਅਤੇ ਵੈਂਟੀਲੇਟਰਾਂ ਦੀ ਪ੍ਰਾਪਤੀ, ਐੱਮਈਏ ਦੀ ਭੂਮਿਕਾ ਸਾਰੇ ਰਾਜਾਂ ਨੂੰ ਸਿਵਲ ਸੁਸਾਇਟੀ ਸੰਗਠਨਾਂ ਦੁਆਰਾ ਭੇਜੀ ਚਿੱਠੀ, 92,000 ਸਿਵਲ ਸੁਸਾਇਟੀ ਸੰਗਠਨਾਂ   ਨੂੰ ਚਿੱਠੀ, ਜਿਸ ਵਿੱਚ ਪ੍ਰਤੀਭਾਗੀਆਂ ਨੂੰ ਇੱਕ ਦੂਜੇ ਨਾਲ ਸੰਪਰਕ ਵਿੱਚ ਰਹਿਣ, ਪ੍ਰਾਈਵੇਟ ਸੈਕਟਰ ਦੀਆਂ ਤਕਲੀਫਾਂ ਦਾ ਤੁਰੰਤ ਸਮਾਧਾਨ ਲੱਭਣ ਵਿੱਚ ਤਾਲਮੇਲ ਬਾਰੇ ਚਰਚਾ ਹੋਈ ਇਸ ਤੋਂ ਇਲਾਵਾ ਉਦਯੋਗਾਂ ਨੂੰ ਹੋਰ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ, ਜੋ ਕਿ ਵਸੂਲੀ ਦਾ ਕੰਮ ਕਰਦੇ ਹਨ (ਉੱਚ ਅਧਿਕਾਰ ਪ੍ਰਾਪਤ ਗਰੁੱਪ3) ਲੌਜਿਸਟਿਕਸ (ਉੱਚ ਅਧਿਕਾਰ ਪ੍ਰਾਪਤ ਗਰੁੱਪ5) ਨਾਲ ਜੋੜਨ ਉੱਤੇ ਜੋ ਮਸਲੇ ਸਾਹਮਣੇ ਆਏ, ਉਨ੍ਹਾਂ ਨਾਲ ਨਜਿੱਠਣ ਲਈ ਤਾਲਮੇਲ ਕਾਇਮ  ਹੋਇਆ

 

*****

 

ਵੀਆਰਆਰਕੇ/ਕੇਪੀ  



(Release ID: 1611347) Visitor Counter : 191