ਰੱਖਿਆ ਮੰਤਰਾਲਾ
ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਸ (ਡੀਪੀਐੱਸਯੂ), ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਏ
Posted On:
05 APR 2020 10:38AM by PIB Chandigarh
ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਸ (ਡੀਪੀਐੱਸਯੂ) ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਕੋਵਿਡ-19 ਦੇ ਖ਼ਿਲਾਫ਼ ਰਾਸ਼ਟਰੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸ਼ਾਮਲ ਹੋ ਗਏ ਹਨ।
ਮੈਡੀਕਲ ਸੁਵਿਧਾਵਾਂ
ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਦੇਸ਼ ਦੇ ਛੇ ਰਾਜਾਂ ਵਿੱਚ ਫੈਲੇ 10 ਹਸਪਤਾਲਾਂ ਵਿੱਚ 280 ਆਈਸੋਲੇਸ਼ਨ ਬੈੱਡਾਂ ਦੀ ਯੋਜਨਾ ਬਣਾਈ ਹੈ। ਇਹ ਵਹੀਕਲ ਫੈਕਟਰੀ ਜਬਲਪੁਰ, ਧਾਤੂ ਅਤੇ ਇਸਪਾਤ ਫੈਕਟਰੀ ਈਸ਼ਾਪੁਰ (ਪੱਛਮ ਬੰਗਾਲ), ਗੰਨ ਅਤੇ ਸ਼ੈੱਲ ਫੈਕਟਰੀ ਕੋਸਿਪੁਰ (ਪੱਛਮ ਬੰਗਾਲ), ਅਸਲਾ ਫੈਕਟਰੀ ਖੜਕੀ (ਮਹਾਰਾਸ਼ਟਰ), ਆਰਡਨੈਂਸ ਫੈਕਟਰੀ ਕਾਨਪੁਰ (ਉੱਤਰ ਪ੍ਰਦੇਸ਼), ਆਰਡਨੈਂਸ ਫੈਕਟਰੀ ਖਮਰੀਆ , ਹੈਵੀ ਵਹੀਕਲ ਫੈਕਟਰੀ ਅਵਦੀ (ਤਮਿਲ ਨਾਡੂ) ਅਤੇ ਆਰਡਨੈਂਸ ਫੈਕਟਰੀ ਮੇਡਕ (ਤੇਲੰਗਾਨਾ) ਵਿੱਚ ਸਥਿਤ ਹਨ।
ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ) ਬੰਗਲੁਰੂ ਵਿੱਚ ਇੰਟੈਂਸਿਵ ਕੇਅਰ ਯੂਨਿਟ ਵਿੱਚ ਤਿੰਨ ਬੈੱਡ ਅਤੇ ਵਾਰਡਾਂ ਵਿੱਚ 30 ਬੈੱਡਾਂ ਦੇ ਨਾਲ ਆਈਸੋਲੇਸ਼ਨ ਸੁਵਿਧਾ ਹੈ। ਇਸ ਦੇ ਅਤਿਰਿਕਤ, 30 ਕਮਰਿਆਂ ਵਾਲਾ ਇੱਕ ਭਵਨ ਤਿਆਰ ਕੀਤਾ ਗਿਆ ਹੈ। ਕੁੱਲ ਮਿਲਾ ਕੇ, ਐੱਚਏਐੱਲ ਸੁਵਿਧਾ ਕੇਂਦਰ ਵਿੱਚ 93 ਵਿਅਕਤੀਆਂ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ।
ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਘੱਟ ਸਮੇਂ ਵਿੱਚ ਹੀ ਅਰੁਣਾਚਲ ਪ੍ਰਦੇਸ਼ ਸਰਕਾਰ ਲਈ ਕੋਵਿਡ-19 ਮਰੀਜ਼ਾਂ ਦੇ ਲਈ 50 ਵਿਸ਼ੇਸ਼ ਤੰਬੂਆਂ ਦਾ ਨਿਰਮਾਣ ਕੀਤਾ ਹੈ ਅਤੇ ਉਨ੍ਹਾਂ ਨੂੰ ਉੱਥੇ ਭੇਜ ਦਿੱਤਾ ਹੈ।
ਸੈਨੇਟਾਈਜ਼ਰ
ਵਿਸ਼ਵ ਸਿਹਤ ਸੰਗਠਨ ਦੇ ਮਿਆਰਾਂ ਦੇ ਅਨੁਰੂਪ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੀਆਂ ਫੈਕਟਰੀਆਂ ਵਿੱਚ ਹੈਂਡ ਸੈਨੇਟਾਈਜ਼ਰਾਂ ਦਾ ਵਿਕਾਸ ਅਤੇ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੁਆਰਾ ਕੇਂਦਰੀਕ੍ਰਿਤ ਖਰੀਦ ਲਈ ਨਿਯੁਕਤ ਨੋਡਲ ਏਜੰਸੀ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ (ਐੱਚਐੱਲਐੱਲ) ਨਾਲ ਉਨ੍ਹਾਂ ਨੇ 13,000 ਲੀਟਰ ਦੀ ਜ਼ਰੂਰਤ ਪ੍ਰਾਪਤ ਕੀਤੀ ਹੈ। 15,00 ਲੀਟਰ ਸੈਨੇਟਾਈਜ਼ਰਾਂ ਦੀ ਪਹਿਲੀ ਖੇਪ 31 ਮਾਰਚ, 2020 ਨੂੰ ਕੋਰਡਾਈਟ ਫੈਕਟਰੀ ਅਰੁਵਨਕਾਡੂ (ਤਮਿਲ ਨਾਡੂ) ਤੋਂ ਭੇਜਿਆ ਗਿਆ। ਦੋ ਹੋਰ ਫੈਕਟਰੀਆਂ ਯਾਨੀ ਆਰਡਨੈਂਸ ਫੈਕਟਰੀ (ਓਐੱਫ) ਇਟਾਰਸੀ (ਮੱਧ ਪ੍ਰਦੇਸ਼) ਅਤੇ ਓਐੱਫ ਭੰਡਾਰਾ (ਮਹਾਰਾਸ਼ਟਰ) ਬਲਕ ਉਤਪਾਦਨ ਦੇ ਨਾਲ ਤਿਆਰ ਹਨ। ਇੱਕਠੇ ਮਿਲ ਕੇ ਉਨ੍ਹਾਂ ਦੀ ਸਮਰੱਥਾ ਰਾਸ਼ਟਰੀ ਜ਼ਰੂਰਤ ਦੀ ਪੂਰਤੀ ਕਰਨ ਲਈ ਰੋਜ਼ਾਨਾ 3000 ਲੀਟਰ ਉਤਪਾਦਨ ਕਰਨ ਦੀ ਹੈ।
ਸੁਰੱਖਿਆ ਉਪਕਰਣ: ਕਵਰਆਲ ਅਤੇ ਮਾਸਕ
ਕਾਨਪੁਰ, ਸ਼ਾਹਜਹਾਂਪੁਰ, ਹਜ਼ਰਤਪੁਰ (ਫਿਰੋਜ਼ਾਬਾਦ ) ਅਤੇ ਚੇਨੱਈ ਸਥਿਤ ਆਰਡਨੈਂਸ ਇਕੁਇੱਪਮੈਂਟ ਫੈਕਟਰੀਆਂ ਕਵਰਆਲ ਅਤੇ ਮਾਸਕਾਂ ਦਾ ਵਿਕਾਸ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਦੀ ਸੂਚਨਾ ’ਤੇ ਇਨ੍ਹਾਂ ਗਾਰਮੈਂਟਾਂ ਦੇ ਨਿਰਮਾਣ ਲਈ ਸਪੈਸ਼ਲ ਹੀਟ ਸੀਲਿੰਗ ਮਸ਼ੀਨਾਂ ਦੀ ਵੀ ਵਿਵਸਥਾ ਕੀਤੀ ਹੈ।
ਫੈਕਟਰੀਆਂ ਦੇ ਬੋਰਡਾਂ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਗਵਾਲੀਅਰ ਨੂੰ ਤਾਕੀਦ ਕੀਤੀ ਅਤੇ ਉਹ ਗਵਾਲੀਅਰ ਵਿੱਚ ਪਰਖੇ (ਜਾਂਚੇ)ਕਵਰਆਲ ਦੇ ਪਹਿਲੇ ਨਮੂਨੇ ਪ੍ਰਾਪਤ ਕਰਨ ਵਿੱਚ ਸਫ਼ਲ ਰਹੇ। ਮਾਸਕਾਂ ਦੀ ਜਾਂਚ ਕੋਇੰਬਟੂਰ ਦੇ ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ (ਐੱਸਆਈਟੀਆਰਏ-SITRA)) ਵਿੱਚ ਕੀਤੀ ਜਾਣੀ ਜਾਰੀ ਰਹੇਗੀ। ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਛੇਤੀ ਹੀ ਹਰ ਹਫ਼ਤੇ 5,000 ਤੋਂ 6,000 ਪੀਸ ਤੱਕ ਕਵਰਆਲ ਦਾ ਬਲਕ ਉਤਪਾਦਨ ਸ਼ੁਰੂ ਕਰ ਰਿਹਾ ਹੈ। ਤਿੰਨ ਮਸ਼ੀਨਾਂ ਦਾ ਵਿਕਾਸ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਵਰਆਲ ਅਤੇ ਮਾਸਕਾਂ ਦੀ ਦਕਸ਼ਤਾ ਦੀ ਜਾਂਚ ਲਈ ਐੱਸਆਈਟੀਆਰਏ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਦੀ ਵਰਤੋਂ ਉਤਪਾਦਨ ਤੋਂ ਲੈ ਕੇ ਮਿਆਰਾਂ ਦੀ ਸਾਂਭ-ਸੰਭਾਲ਼ ਤੱਕ ਕੀਤੀ ਜਾਵੇਗੀ।
ਵੈਂਟੀਲੇਟਰ
ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ) ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਬੇਨਤੀ ’ਤੇ ਅਗਲੇ ਦੋ ਮਹੀਨਿਆਂ ਦੌਰਾਨ ਆਈਸੀਯੂ ਲਈ 30,000 ਵੈਂਟੀਲੇਟਰਾਂ ਦੇ ਨਿਰਮਾਣ ਅਤੇ ਸਪਲਾਈ ਲਈ ਕਦਮ ਵਧਾਇਆ ਹੈ।
ਇਨ੍ਹਾਂ ਵੈਂਟੀਲੇਟਰਾਂ ਦਾ ਡਿਜ਼ਾਈਨ ਮੂਲ ਰੂਪ ਨਾਲ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੁਆਰਾ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਮੈਸਰਜ਼ ਐੱਸਕੈਨਰੀ (M/s Skanray), ਮੈਸੂਰ ਦੁਆਰਾ ਸੁਧਾਰ ਲਿਆਂਦਾ ਗਿਆ ਸੀ, ਜਿਸ ਦੇ ਨਾਲ ਬੀਈਐੱਲ ਦਾ ਗਠਬੰਧਨ ਹੈ। ਆਰਡਨੈਂਸ ਫੈਕਟਰੀ, ਮੇਡਕ ਨੇ ਹੈਦਰਾਬਾਦ ਵਿੱਚ ਵਿਭਿੰਨ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਮੁਰੰਮਤ ਸ਼ੁਰੂ ਕੀਤੀ ਹੈ।
*******
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1611331)
Visitor Counter : 179
Read this release in:
Assamese
,
English
,
Hindi
,
Marathi
,
Bengali
,
Gujarati
,
Odia
,
Tamil
,
Telugu
,
Kannada
,
Malayalam