ਰੇਲ ਮੰਤਰਾਲਾ
ਕੋਵਿਡ–19 ਲੌਕਡਾਊਨ ਦੌਰਾਨ ਭਾਰਤੀ ਰੇਲਵੇ ਬਿਜਲੀ, ਟ੍ਰਾਂਸਪੋਰਟ ਤੇ ਪ੍ਰਮੁੱਖ ਬੁਨਿਆਦੀ ਢਾਂਚਾ ਖੇਤਰਾਂ ਲਈ ਸਪਲਾਈ ਚੇਨ ਪੂਰੀ ਤਰ੍ਹਾਂ ਚਾਲੂ ਰੱਖਣਾ ਸੁਨਿਸ਼ਚਿਤ ਕਰ ਰਿਹਾ ਹੈ
23 ਮਾਰਚ ਤੋਂ 30 ਅਪ੍ਰੈਲ 2020 ਤੱਕ ਰੇਲਵੇ ਨੇ ਕੋਲੇ ਦੀਆਂ 2.5 ਲੱਖ ਤੋਂ ਵੱਧ ਵੈਗਨਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ 17742 ਵੈਗਨਾਂ ਦੀ ਟ੍ਰਾਂਸਪੋਰਟੇਸ਼ਨ ਕੀਤੀ
ਰੇਲਵੇ ਦੀ ਬੇਰੋਕ ਟ੍ਰਾਂਸਪੋਰਟੇਸ਼ਨ ਕਾਰਨ ਕੋਵਿਡ–19 ਲੌਕਡਾਊਨ ਦੇ ਬਾਵਜੂਦ ਸਾਰੇ ਬਿਜਲੀ ਪਲਾਂਟਾਂ ਤੇ ਪੈਟਰੋਲੀਅਮ ਡੀਪੂਆਂ ਕੋਲ ਸੁਵਿਧਾਯੋਗ ਸਟਾਕ
ਲੌਕਡਾਊਨ ਨਾਲ ਸਬੰਧਿਤ ਚੁਣੌਤੀਆਂ ਦੇ ਬਾਵਜੂਦ, ਰੇਲਵੇ ਸਟਾਫ਼ ਸਾਰੀਆਂ ਔਕੜਾਂ ਨੂੰ ਪਛਾੜਦਾ ਹੋਇਆ ਬਿਹਤਰ ਕਾਰਗੁਜ਼ਾਰੀ ਦਿਖਾ ਰਿਹਾ ਹੈ
Posted On:
04 APR 2020 4:47PM by PIB Chandigarh
ਕੋਵਿਡ–19 ਕਾਰਨ ਰਾਸ਼ਟਰ–ਪੱਧਰੀ ਲੌਕਡਾਊਨ ਦੌਰਾਨ ਬਿਜਲੀ, ਟ੍ਰਾਂਸਪੋਰਟ ਤੇ ਪ੍ਰਮੁੱਖ ਬੁਨਿਆਦੀ ਢਾਂਚਾ ਖੇਤਰਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਆਪਣੀਆਂ ਮਾਲ–ਗੱਡੀਆਂ ਦੀਆਂ ਸੇਵਾਵਾਂ ਰਾਹੀਂ ਭਾਰਤੀ ਰੇਲਵੇ ਅਹਿਮ ਕੱਚੇ ਮਾਲ ਤੇ ਈਂਧਣ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਪੂਰੀ ਕਰ ਰਿਹਾ ਹੈ।
ਲੌਕਡਾਊਨ ਦੀ ਹਾਲਤ ਦੌਰਾਨ, ਭਾਰਤੀ ਰੇਲਵੇ ਦਾ ਸਟਾਫ਼ ਵੱਖੋ–ਵੱਖਰੇ ਵਸਤਾਂ ਦੇ ਸ਼ੈੱਡਾਂ, ਸਟੇਸ਼ਨਾਂ ਤੇ ਕੰਟਰੋਲ ਦਫ਼ਤਰਾਂ ’ਤੇ ਤੈਨਾਤ ਕੀਤਾ ਗਿਆ ਹੈ, ਜੋ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਲਗਾਤਾਰ ਕੰਮ ਕਰ ਰਿਹਾ ਹੈ ਕਿ ਇਨ੍ਹਾਂ ਅਹਿਮ ਖੇਤਰਾਂ ਲਈ ਜ਼ਰੂਰੀ ਵਸਤਾਂ ਦੀ ਦੀ ਸਪਲਾਈ ਕਿਤੇ ਪ੍ਰਭਾਵਿਤ ਨਾ ਹੋ ਜਾਵੇ।
ਰੇਲਵੇ ਦੇ ਬੇਰੋਕ ਸੰਚਾਲਨ ਕਾਰਨ ਸਾਰੇ ਬਿਜਲੀ ਪਲਾਂਟਾਂ ਤੇ ਪੈਟਰੋਲੀਅਮ ਡੀਪੂਆਂ ’ਚ ਕੋਵਿਡ–19 ਲੌਕਡਾਊਨ ਦੇ ਬਾਵਜੂਦ ਸੁਵਿਧਾਯੋਗ ਸਟਾਕ ਮੌਜੂਦ ਹੈ।
23 ਮਾਰਚ ਤੋਂ 3 ਅਪ੍ਰੈਲ 2020 ਤੱਕ ਪਿਛਲੇ 12 ਦਿਨਾਂ ਦੌਰਾਨ ਰੇਲਵੇ ਨੇ ਕੋਲੇ ਦੀਆਂ 250020 ਵੈਗਨਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ 17742 ਵੈਗਨਾਂ (ਇੱਕ ਵੈਗਨ ’ਚ 58–60 ਟਨ ਦੀ ਖੇਪ ਮੌਜੂਦ ਹੁੰਦੀ ਹੈ) ਦੀ ਟ੍ਰਾਂਸਪੋਰਟੇਸ਼ਨ ਕੀਤੀ ਹੈ। ਵੇਰਵੇ ਨਿਮਨਲਿਖਤ ਅਨੁਸਾਰ ਹਨ:
ਸੀਰੀਅਲ ਨੰਬਰ
|
ਮਿਤੀ
|
ਕੋਲੇ ਦੀਆਂ ਵੈਗਨਾਂ ਦੀ ਗਿਣਤੀ
|
ਪੈਟਰੋਲੀਅਮ ਉਤਪਾਦਾਂ ਦੀਆਂ ਵੈਗਨਾਂ ਦੀ ਗਿਣਤੀ
|
1.
|
23.03.2020
|
22473
|
2322
|
2.
|
24.03.2020
|
24207
|
1774
|
3.
|
25.03.2020
|
20418
|
1704
|
4.
|
26.03.2020
|
20784
|
1724
|
5.
|
27.03.2020
|
20488
|
1492
|
6.
|
28.03.2020
|
20519
|
1270
|
7.
|
29.03.2020
|
20904
|
1277
|
8.
|
30.03.2020
|
21628
|
1414
|
9.
|
31.03.2020
|
28861
|
1292
|
10.
|
01.04.2020
|
14078
|
1132
|
11.
|
02.04.2020
|
18186
|
1178
|
12.
|
03.04.2020
|
17474
|
1163
|
|
ਕੁੱਲ ਜੋੜ
|
250020
|
17742
|
ਬਿਜਲੀ, ਟ੍ਰਾਂਸਪੋਰਟ ਤੇ ਬੁਨਿਆਦੀ ਢਾਂਚਾ ਖੇਤਰਾਂ ਲਈ ਸਮੱਗਰੀਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਭਾਰਤੀ ਰੇਲਵੇ ਰਾਹੀਂ ਬੇਰੋਕ ਟ੍ਰਾਂਸਪੋਰਟੇਸ਼ਨ ਉੱਤੇ ਨਿਗਰਾਨੀ ਵਾਸਤੇ ਰੇਲਵੇ ਮੰਤਰਾਲੇ ’ਚ ਇੱਕ ਐਮਰਜੈਂਸੀ ਫ਼੍ਰੇਟ ਕੰਟਰੋਲ ਸੈਂਟਰ ਕੰਮ ਕਰ ਰਿਹਾ ਹੈ। ਮਾਲ ਦੀ ਟ੍ਰਾਂਸਪੋਰਟੇਸ਼ਨ ਉੱਤੇ ਬਹੁਤ ਹੀ ਸੀਨੀਅਰ ਪੱਧਰ ਦੇ ਅਧਿਕਾਰੀਆਂ ਵੱਲੋਂ ਬਹੁਤ ਬਾਰੀਕੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਬਹੁਤ ਸਾਰੇ ਟਰਮੀਨਲ ਪੁਆਇੰਟਾਂ ’ਤੇ ਮਾਲ ਦੀ ਲਦਾਈ ਤੇ ਲੁਹਾਈ ਦੇ ਕੰਮਾਂ ਵੇਲੇ ਰੇਲਵੇ ਵੱਲੋਂ ਪਹਿਲਾਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾ ਰਿਹਾ ਸੀ, ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ। ਸੰਚਾਲਨ ’ਚ ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਦੇ ਹੱਲ ਲਈ ਭਾਰਤੀ ਰੇਲਵੇ ਅਤੇ ਗ੍ਰਹਿ ਮੰਤਰਾਲਾ ਦੋਵੇਂ ਮਿਲ ਕੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖ ਰਹੇ ਹਨ।
****
ਐੱਸਜੀ/ਐੱਮਕੇਵੀ
(Release ID: 1611147)
Visitor Counter : 141