ਰਸਾਇਣ ਤੇ ਖਾਦ ਮੰਤਰਾਲਾ

ਇੰਡੀਅਨ ਪੋਟਾਸ਼ ਲਿਮਿਟਿਡ ਦੇ ਪੀਐੱਮ–ਕੇਅਰਸ ਫ਼ੰਡ ’ਚ 5 ਕਰੋੜ ਰੁਪਏ ਦਾਨ ਦੇਣ ਨਾਲ ਪਬਲਿਕ ਸੈਕਟਰ ਦੇ ਖਾਦ ਅਦਾਰਿਆਂ ਦਾ ਯੋਗਦਾਨ 32 ਕਰੋੜ ਰੁਪਏ ਹੋਇਆ

ਸ਼੍ਰੀ ਗੌੜਾ ਨੇ ਇੱਕ–ਦਿਨ ਦੀ ਤਨਖ਼ਾਹ ਦਾਨ ਕਰਨ ਲਈ ਐੱਨਐੱਫ਼ਐੱਲ ਤੇ ਫ਼ੈਕਟ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ

Posted On: 03 APR 2020 4:27PM by PIB Chandigarh

ਰਸਾਇਣ ਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਤਹਿਤ ਆਉਂਦੇ ਇੰਡੀਅਨ ਪੋਟਾਸ਼ ਲਿਮਿਟਿਡ (ਆਈਪੀਐੱਲ – IPL) ਨੇ ਕੋਵਿਡ–19 ਮਹਾਮਾਰੀ ਨਾਲ ਲੜਨ ਦੇ ਆਪਣੇ ਯਤਨਾਂ ਚ ਪ੍ਰਧਾਨ ਮੰਤਰੀ ਦੇ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੂਏਸ਼ਨਸ’ (ਪੀਐੱਮ ਕੇਅਰਸ) ਫ਼ੰਡ 5 ਕਰੋੜ ਰੁਪਏ ਦਾਨ ਕੀਤੇ ਹਨ।

ਦੋ ਵੱਖੋਵੱਖਰੇ ਟਵੀਟਾਂ , ਮੰਤਰੀ ਨੇ ਹੋਰ ਕੇਂਦਰੀ ਪਬਲਿਕ ਸੈਕਟਰ ਅਦਾਰਿਆਂ ਨੈਸ਼ਨਲ ਫ਼ਰਟੀਲਾਈਜ਼ਰ ਲਿਮਿਟਿਡ’ (ਐੱਨਐੱਫ਼ਐੱਲ) ਅਤੇ ਫ਼ਰਟੀਲਾਈਜ਼ਰਜ਼ ਐਂਡ ਕੈਮੀਕਲਸ ਤ੍ਰਾਵਨਕੋਰ ਲਿਮਿਟਿਡ’ (ਫ਼ੈਕਟ – FACT) ਦੇ ਕਰਮਚਾਰੀਆਂ ਦੁਆਰਾ ਆਪਣੀ ਇੱਕ ਦਿਨ ਦੀ ਤਨਖ਼ਾਹ ਕ੍ਰਮਵਾਰ 88 ਲੱਖ ਰੁਪਏ ਤੇ 50 ਲੱਖ ਰੁਪਏ ਦਾਨ ਕੀਤੇ ਜਾਣ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

ਖਾਦ ਵਿਭਾਗ ਦੇ ਜਨਤਕ ਖੇਤਰ ਦੇ ਹੋਰ ਪਬਲਿਕ ਸੈਕਟਰ ਅਦਾਰਿਆਂ, ਇਫ਼ਕੋ (IFFCO), ਕ੍ਰਿਭਕੋ (KRIBHCO) ਅਤੇ ਐੱਨਐੱਫ਼ਐੱਲਕਿਸਾਨ (NFL-KISAN) ਨੇ ਵੀ ਪੀਐੱਮ ਕੇਅਰਸ ਫ਼ੰਡ 27 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਇਆ ਹੈ।

ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਆਪਣੇ ਮੰਤਰਾਲੇ ਦੇ ਮੁਨਾਫ਼ੇ ਚ ਚੱਲ ਰਹੇ ਸਾਰੇ ਪਬਲਿਕ ਸੈਕਟਰ ਅਦਾਰਿਆਂ ਨੂੰ ਆਪਣੇ ਸੀਐੱਸਆਰ ਫ਼ੰਡ ਦਾ ਹਿੱਸਾ ਪੀਐੱਮ ਕੇਅਰਸ ਨੂੰ ਦਾਨ ਕਰਨ ਦੀ ਬੇਨਤੀ ਕੀਤੀ ਸੀ। ਸ਼੍ਰੀ ਗੌੜਾ ਨੇ ਪਬਲਿਕ ਸੈਕਟਰ ਦੇ ਸਾਰੇ ਅਦਾਰਿਆਂ ਨੂੰ ਭੇਜੀ ਇੱਕ ਚਿੱਠੀ ਚ ਕਿਹਾ ਸੀ ਕਿ ਭਾਰਤ ਸਰਕਾਰ ਮਹਾਮਾਰੀ ਫੈਲਣ ਤੋਂ ਰੋਕਥਾਮ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ, ਪਰ ਇਸ ਪੈਮਾਨੇ ਦੀ ਜਨਸਿਹਤ ਸਥਿਤੀ ਲਈ ਸਮਾਜ ਦੇ ਸਾਰੇ ਵਰਗਾਂ ਤੋਂ ਇਕਜੁੱਟ ਕੋਸ਼ਿਸ਼ਾਂ ਦੀ ਜ਼ਰੂਰਤ ਹੈ, ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸੀਐੱਸਆਰ ਬਜਟ ਦੀ ਰਕਮ ਦਾ ਵੱਧ ਤੋਂ ਵੱਧ ਸੰਭਵ ਹਿੱਸਾ ਪੀਐੱਮ ਕੇਅਰਸ ਲਈ ਦਾਨ ਕਰੋ।

ਉਨ੍ਹਾਂ ਲਿਖਿਆ ਸੀ ਕਿ ਭਾਰਤ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਜਾਂ ਕਿਸੇ ਬਿਪਤਾ ਸਮੇਂ, ਜਿਵੇਂ ਕਿ ਕੋਵਿਡ–19 ਮਹਾਮਾਰੀ ਨਾਲ ਨਿਪਟਣ ਦੇ ਮੁਢਲੇ ਉਦੇਸ਼ ਨਾਲ ਹੀ ਪੀਐੱਮ ਕੇਅਰਸ (PM CARES) ਦੀ ਸਥਾਪਨਾ ਕੀਤੀ ਹੈ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਇਸ ਫ਼ੰਡ ਚ ਪਾਇਆ ਗਿਆ ਕੋਈ ਵੀ ਯੋਗਦਾਨ ਕੰਪਨੀਜ਼ ਐਕਟ, 2013 ਤਹਿਤ ਸੀਐੱਸਆਰ (CSR) ਖ਼ਰਚ ਮੰਨਿਆ ਜਾਵੇਗਾ।

ਹੇਠਾਂ ਟਵੀਟ ਲਿੰਕ ਦਿੱਤੇ ਗਏ ਹਨ:

 

1.(https://twitter.com/DVSadanandGowda/status/1245620869944070146?s=03)

2. (https://twitter.com/DVSadanandGowda/status/1245957819255287808?s=03)

3.(https://twitter.com/DVSadanandGowda/status/1245955359002386433?s=03)

****

ਆਰਸੀਜੇ/ਆਰਕੇਐੱਮ
 



(Release ID: 1610795) Visitor Counter : 89