ਸੈਰ ਸਪਾਟਾ ਮੰਤਰਾਲਾ

ਨਵਾਂ ਲਾਂਚ ਕੀਤਾ ‘ਸਟਰੈਂਡਡ ਇਨ ਇੰਡੀਆ’ ਪੋਰਟਲ ਦੇਸ਼ ਦੇ ਕਈ ਹਿੱਸਿਆਂ ਵਿੱਚ ਫਸੇ ਵਿਦੇਸ਼ੀ ਟੂਰਿਸਟਾਂ ਦੀ ਸਹਾਇਤਾ ਕਰ ਰਿਹਾ ਹੈ

ਟੂਰਿਜ਼ਮ ਮੰਤਰਾਲਾ ਨਿਯਮਿਤ ਰੂਪ ਨਾਲ ਟੂਰਿਸਟਾਂ ਅਤੇ ਟੂਰਿਜ਼ਮ ਉਦਯੋਗ ਤੱਕ ਸਰਕਾਰ ਦੁਆਰਾ ਜਾਰੀ ਸਾਰੀਆਂ ਸਿਹਤ ਸਬੰਧੀ ਜਾਂ ਹੋਰ ਅਡਵਾਈਜ਼ਰੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਸਾਰ ਸੁਨਿਸ਼ਚਿਤ ਕਰ ਰਿਹਾ ਹੈ

Posted On: 03 APR 2020 12:50PM by PIB Chandigarh

ਟੂਰਿਜ਼ਮ ਮੰਤਰਾਲਾ ਇਹ ਸੁਨਿਸ਼ਚਿਤ ਕਰਨ ਵਿੱਚ ਸਰਗਰਮ ਰੂਪ ਨਾਲ ਜੁਟਿਆ ਹੋਇਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਟੂਰਿਸਟਾਂਹੋਟਲਾਂ ਅਤੇ ਹੋਰ ਹਿਤਧਾਰਕਾਂ ਦੁਆਰਾ ਉਠਾਏ ਜਾਣ ਵਾਲੇ ਕਈ ਕਦਮਾਂ ਅਤੇ ਟੂਰਿਸਟਾਂ ਲਈ ਸੁਰੱਖਿਆ ਉਪਰਾਲਿਆਂ ਅਤੇ ਇੰਡਸਟ੍ਰੀ ਐਸੋਸੀਏਸ਼ਨਾਂ ਦੇ ਸਟਾਫ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਹੋਟਲਾਂ ਦੇ ਕਾਰੋਬਾਰੀਆਂ ਅਤੇ ਹੋਰਨਾਂ ਦਰਮਿਆਨ ਵਿਆਪਕ ਪ੍ਰਸਾਰ ਕੀਤਾ ਜਾ ਸਕੇ।

ਇਹ ਅਡਵਾਈਜ਼ਰੀ (ਸਲਾਹ) ਅਤੇ ਦਿਸ਼ਾ-ਨਿਰਦੇਸ਼ ਕਈ ਟੂਰਿਜ਼ਮ ਦਫ਼ਤਰਾਂ ਨੂੰ ਉਨ੍ਹਾਂ ਦੇ ਆਪਣੇ ਖੇਤਰਾਂ ਵਿੱਚ ਤਾਲਮੇਲ ਅਤੇ ਸਰਗਰਮ ਨਿਗਰਾਨੀ ਲਈ ਵੀ ਪ੍ਰਸਾਰਿਤ ਕੀਤੇ ਗਏ। ਜੋ ਦੇਸ਼ ਕੋਵਿਡ - 19 ਤੋਂ ਕਾਫ਼ੀ ਪ੍ਰਭਾਵਿਤ ਸਨ ਉੱਥੋਂ  ਦੇ ਯਾਤਰੀਆਂ ਦੀ ਸੂਚੀਖੇਤਰੀ ਦਫ਼ਤਰਾਂ ਵਿੱਚ ਭੇਜ ਦਿੱਤੀ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਦੀ ਅਡਵਾਈਜ਼ਰੀ ਅਨੁਸਾਰ ਉਨ੍ਹਾਂ ਦਫ਼ਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਯਾਤਰੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਨਜ਼ਰ ਰੱਖਣ ਤਾਕਿ ਸਬੰਧਿਤ ਹੋਟਲ ਉਚਿਤ ਸੁਰੱਖਿਆ ਉਪਾਅ ਕਰ ਸਕਣ ਅਤੇ ਕੋਵਿਡ-19 ਦੇ ਮੱਦੇਨਜ਼ਰ ਅਤਿ ਸੰਵੇਦਨਸ਼ੀਲ ਵਿਅਕਤੀਆਂ ਨੂੰ ਅਲੱਗ ਰੱਖਣ ਅਤੇ ਕੁਆਰੰਟੀਨ ਕਰਨ ਦਾ ਕੰਮ ਕੀਤਾ ਜਾ ਸਕੇ। ਇਨ੍ਹਾਂ ਸਭ ਲਈ ਟੂਰਿਜ਼ਮ ਮੰਤਰਾਲਾ ਰਾਜ ਟੂਰਿਜ਼ਮ ਵਿਭਾਗਾਂ ਅਤੇ ਰਾਜ ਪ੍ਰਸ਼ਾਸਨ ਦੇ ਨਾਲ ਸਰਗਰਮੀ ਨਾਲ ਸਹਿਯੋਗ ਕਰ ਰਿਹਾ ਹੈ ।

ਇਸੇ ਦੌਰਾਨ ਸਟਰੈਂਡਡ ਇਨ ਇੰਡੀਆਪੋਰਟਲ ਟੂਰਿਸਟਾਂ ਨੂੰ ਆਪਣੇ ਦੇਸ਼ਾਂ ਤੱਕ ਵਾਪਸ ਸੁਰੱਖਿਅਤ ਯਾਤਰਾ ਕਰਨ ਵਿੱਚ ਸਫ਼ਲਤਾਪੂਰਵਕ ਸਹਿਯੋਗ ਕਰ ਰਿਹਾ ਹੈ। ਕੁਝ ਉਦਾਹਰਣ ਦਿਖਾਉਂਦੇ ਹਨ ਕਿ ਇਹ ਮੰਚ ਕਿਵੇਂ ਬਹੁ - ਏਜੰਸੀ ਤਾਲਮੇਲ ਨੂੰ ਸਮਰੱਥ ਕਰ ਰਿਹਾ ਹੈ। ਗੁਜਰਾਤ ਸਰਕਾਰ ਨੇ ਗੁਜਰਾਤ ਵਿੱਚ ਫਸੇ ਅਮਰੀਕੀ ਨਾਗਰਿਕਾਂ ਲਈ ਵਾਹਨ ਪਾਸ ਜਾਰੀ ਕੀਤੇ ਹਨ। ਗੁਜਰਾਤ ਟੂਰਿਜ਼ਮ ਅਤੇ ਟੂਰਿਜ਼ਮ ਮੰਤਰਾਲੇ ਦਾ ਪੱਛਮੀ ਖੇਤਰ ਦਫ਼ਤਰ ਉਨ੍ਹਾਂ ਦੀ ਭਾਰਤ ਵਿੱਚ ਅੰਦਰੂਨੀ ਯਾਤਰਾ ਅਤੇ ਘਰ ਵਾਪਸ ਜਾਣ ਲਈ ਹਵਾਈ ਉਡਾਨ ਦੇ ਸਬੰਧ ਵਿੱਚ ਅਮਰੀਕਾ ਦੇ ਵਣਜ ਦੂਤਾਵਾਸ ਨਾਲ ਤਾਲਮੇਲ ਕਰ ਰਹੇ ਹਨ ।

ਬਿਹਾਰ ਵਿੱਚ ਫਸੀ ਇੱਕ ਅਮਰੀਕੀ ਨਾਗਰਿਕ ਨੂੰ ਉਨ੍ਹਾਂ ਦੀ ਅੱਗੇ ਦੀ ਉਡਾਨ ਲਈ ਦਿੱਲੀ ਜਾਣ ਦਾ ਯਾਤਰਾ ਪਰਮਿਟ ਦਿਵਾਉਣ ਵਿੱਚ ਮਦਦ ਕੀਤੀ ਗਈ ।

ਤਿੰਨ ਆਸਟ੍ਰੇਲਿਆਈ ਸਮੂਹ ਸਿਲੀਗੁੜੀ ਅਤੇ ਕੋਲਕਾਤਾ ਵਿੱਚ ਫਸ ਗਏ ਸਨ ਅਤੇ ਸਟਰੈਂਡਡ ਇਨ ਇੰਡੀਆ ਪੋਰਟਲ ਰਾਹੀਂ ਉਨ੍ਹਾਂ ਨੇ ਉੱਥੋਂ ਆਪਣੀ ਨਿਕਾਸੀ ਲਈ ਬੇਨਤੀ ਕੀਤੀ। ਭਾਰਤੀ ਟੂਰਿਜ਼ਮ ਦਾ ਕੋਲਕਾਤਾ ਦਫ਼ਤਰ ਤੁਰੰਤ ਹਰਕਤ ਵਿੱਚ ਆਇਆ ਅਤੇ ਉਨ੍ਹਾਂ ਨੂੰ ਦਿੱਲੀ ਵਿੱਚ ਉਨ੍ਹਾਂ ਦੇ ਹਾਈ ਕਮਿਸ਼ਨ ਨਾਲ ਜੋੜਿਆ ਅਤੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਸਮਰਥਨ ਸ਼ੁਰੂ ਕਰ ਦਿੱਤਾ ਗਿਆ ਹੈ।

 

*******

ਐੱਨਬੀ/ਏਕੇਜੇ/ਓਏ



(Release ID: 1610685) Visitor Counter : 121