ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਨੇ ਕੋਵਿਡ -19 ਦੇ ਮਨੋ-ਸਮਾਜਿਕ ਪ੍ਰਭਾਵ ਬਾਰੇ ਕਮਿਊਨਿਟੀ ਪਰਸੈਪਸ਼ਨ ਦਾ ਮੁੱਲਾਂਕਣ ਕਰਨ ਲਈ ਔਨਲਾਈਨ ਪ੍ਰਸ਼ਨਾਵਲੀ ਜਾਰੀ ਕੀਤੀ

Posted On: 02 APR 2020 4:30PM by PIB Chandigarh

ਭਾਰਤ ਸਰਕਾਰ ਦੁਆਰਾ ਕੋਵਿਡ-19 ਅਤੇ ਉਸ ਤੋਂ ਬਾਅਦ ਲਾਗੂ ਹੋਏ ਲੌਕਡਾਊਨ ਨਾਲ ਸਬੰਧਿਤ ਮੁੱਦਿਆਂ ਨਾਲ ਨਜਿੱਠਣ ਲਈ ਬਹੁ-ਪੱਖੀ ਪਹੁੰਚ ਨੂੰ ਜਾਰੀ ਰੱਖਦੇ ਹੋਏ, ਮਾਨਵ ਸੰਸਾਧਨ ਵਿਕਾਸ  ਮੰਤਰਾਲੇ ਤਹਿਤ ਪੁਸਤਕ ਪ੍ਰਕਾਸ਼ਨ ਅਤੇ ਪੁਸਤਕਾਂ ਨੂੰ ਪ੍ਰੋਤਸਾਹਨ ਦੇਣ ਵਾਲੀ ਇੱਕ ਰਾਸ਼ਟਰੀ ਸੰਸਥਾ, ਨੈਸ਼ਨਲ ਬੁੱਕ ਟਰੱਸਟ (ਐੱਨਬੀਟੀ), ਇੰਡੀਆ ਇਸ ਸਮੇਂ ਮਨੋ-ਸਮਾਜਿਕ ਪ੍ਰਭਾਵਾਂ ਅਤੇ ਮਨੋਵਿਗਿਆਨੀਆਂ ਅਤੇ ਸਲਾਹਕਾਰਾਂ ਦੇ ਅਧਿਐਨ ਗਰੁੱਪ ਦੁਆਰਾ ਲਿਖੇ 7 ਕਿਤਾਬਚਿਆਂ ਨੂੰ ਤਿਆਰ ਕਰਨ ਦੇ ਅਮਲ ਵਿੱਚ ਹੈ ਇਹ ਕੰਮ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਕੋਰੋਨਾ ਅਧਿਐਨ ਸੀਰੀਜ਼ ਤਹਿਤ ਕੀਤਾ ਜਾ ਰਿਹਾ ਹੈ ਤਾਕਿ ਇਸ ਮਹਾਮਾਰੀ ਦੇ ਮਨੋ-ਸਮਾਜਿਕ ਪ੍ਰਭਾਵ ਬਾਰੇ ਕਮਿਊਨਿਟੀ ਪਰਸੈਪਸ਼ਨ ਦੀ ਸਮੀਖਿਆ ਕੀਤੀ ਜਾ ਸਕੇ

 

ਹੁਣ, ਉੱਘੇ ਮਨੋਵਿਗਿਆਨੀਆਂ ਅਤੇ ਸਲਾਹਕਾਰਾਂ ਦੇ ਐੱਨਬੀਟੀ ਅਧਿਐਨ ਗਰੁੱਪ ਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਪ੍ਰਸ਼ਨਾਵਲੀ ਦੇ 7 ਭਾਗਾਂ ਦਾ ਇੱਕ ਸੈੱਟ ਜਾਰੀ ਕੀਤਾ ਹੈ ਤਾਕਿ ਕੋਵਿਡ-19 ਅਤੇ ਲੌਕਡਾਊਨ ਦੇ ਮਨੋ-ਸਮਾਜਿਕ ਪ੍ਰਭਾਵ ਦਾ ਪਤਾ ਲਗਾਇਆ ਜਾ ਸਕੇ ਕਿ ਕਿਵੇਂ ਇਸ ਨਾਲ ਨਜਿੱਠਣਾ ਹੈ ਸੱਤ ਭਾਗਾਂ ਵਿੱਚ - (1) ਮਾਤਾ-ਪਿਤਾ, ਮਾਤਾਵਾਂ ਅਤੇ ਔਰਤਾਂ, (2) ਬੱਚੇ, ਅਲ੍ਹੜ ਅਤੇ ਨੌਜਵਾਨ (3) ਕਰਮਚਾਰੀ, ਪ੍ਰੋਫੈਸ਼ਨਲ, ਸਵੈ-ਰੋਜ਼ਗਾਰ ਵਾਲੇ ਅਤੇ ਵਰਕਰ (4) ਦਿੱਵਯਾਂਗ (5) ਕੋਵਿਡ-19 ਪ੍ਰਭਾਵਿਤ ਪਰਿਵਾਰ (6) ਮੈਡੀਕਲ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ (7) ਬਜ਼ੁਰਗ (60 ਸਾਲ ਅਤੇ ਉੱਪਰ) ਵਾਲੇ ਸ਼ਾਮਲ ਹਨ ਪ੍ਰਸ਼ਨਾਵਲੀ ਦੇ ਇਸ ਪ੍ਰਕਾਸ਼ਨ ਦਾ ਉਦੇਸ਼ ਲੌਕਡਾਊਨ ਦੇ ਸਮੇਂ ਵਿੱਚ ਭਾਈਚਾਰਕ ਸ਼ਮੂਲੀਅਤ ਬਾਰੇ ਇੱਕ ਢੁਕਵਾਂ ਮਾਹੌਲ ਬਣਾਉਣਾ ਅਤੇ ਭਾਵਨਾਵਾਂ ਨੂੰ ਸਾਂਝੀਆਂ ਕਰਨਾ ਹੈ

 

ਪਾਠਕਾਂ ਅਤੇ ਆਮ ਜਨਤਾ ਨੂੰ ਇਸ ਔਨਲਾਈਨ ਪ੍ਰਸ਼ਨਾਵਲੀ ਵਿੱਚ ਸ਼ਾਮਲ ਹੋਣ ਅਤੇ ਆਪਣੀਆਂ ਭਾਵਨਾਵਾਂ ਅਤੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਕਿ ਅਧਿਐਨ ਸਾਰਿਆਂ ਲਈ ਲਾਹੇਵੰਦ ਸਿੱਧ ਹੋ ਸਕੇ ਕੋਰੋਨਾ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਵਿੱਚ ਹਿੱਸਾ ਲੈਣ ਅਤੇ ਆਪਣੇ ਪ੍ਰਤੀਕਰਮ ਭੇਜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਸ ਪ੍ਰਸ਼ਾਨਵਲੀ ਤੱਕ ਪਹੁੰਚਣ ਲਈ ਲਿੰਕ ਹੈ - https://nbtindia.gov.in/home__92__on-line-questionnaire-for-nbt-study.nbt.

 

ਐੱਨਬੀਟੀ ਅਧਿਐਨ ਗਰੁੱਪ ਵਿੱਚ ਡਾ. ਜਤਿੰਦਰ ਨਾਗਪਾਲ, ਡਾ. ਹਰਸ਼ਿਤਾ, ਸਕੁਐਰਡਨ ਲੀਡਰ (ਰਿਟਾਇਰਡ) ਮੀਨਾ ਅਰੋੜਾ, ਲੈਫਟੀਨੈਂਟ ਕਰਨਲ ਤਰੁਣ ਉੱਪਲ, ਸ਼੍ਰੀਮਤੀ ਰੇਖਾ ਚੌਹਾਨ, ਸ਼੍ਰੀਮਤੀ ਸੋਨੀ ਸਿੱਧੂ ਅਤੇ ਕੁਮਾਰੀ ਅਪਰਾਜਿਤਾ ਦੀਕਸ਼ਿਤ ਸ਼ਾਮਲ ਹਨ ਉਨ੍ਹਾਂ ਦੁਆਰਾ ਜਾਰੀ ਬਿਆਨ ਇਸ ਤਰ੍ਹਾਂ ਹੈ, "ਇਹ ਅਧਿਐਨ ਗਰੁੱਪ ਕੋਵਿਡ-19 ਮਹਾਮਾਰੀ ਸੰਕਟ ਵਿੱਚ ਉਸ ਨੂੰ ਸੌਂਪੇ ਗਏ ਚੁਣੌਤੀਪੂਰਨ ਕਾਰਜ ਲਈ ਪੂਰੀ ਤਰ੍ਹਾਂ ਸਤਰਕ ਹੈ ਇਹ ਗਰੁੱਪ ਸਥਿਤੀ ਨਾਲ ਨਜਿੱਠਣ ਲਈ ਢੰਗ-ਤਰੀਕੇ ਅਤੇ ਪ੍ਰੈਕਟੀਕਲ ਟਿਪਸ ਵਿਕਸਿਤ ਕਰੇਗਾ ਅਤੇ ਇਸ ਵਿੱਚ ਅਸਾਨੀ ਨਾਲ ਮੁਹੱਈਆ ਹੋਣ ਵਾਲੀ ਵੱਖ-ਵੱਖ ਭਾਗਾਂ ਦੀ ਪਾਠ ਸਮੱਗਰੀ ਦੀ ਮਦਦ ਖੋਜ, ਵਰਚੁਅਲ ਇੰਟਰਵਿਊ ਅਤੇ ਕੇਸ ਅਧਿਐਨਾਂ ਦੀ ਮਦਦ ਲਈ ਜਾਵੇਗੀ ਇਸ ਨਾਲ ਲੌਕਡਾਊਨ ਨਾਲ ਨਜਿੱਠਣ ਅਤੇ ਭਾਵਨਾਤਮਕ ਸ਼ਕਤੀ ਅਤੇ ਪ੍ਰੋਤਸਾਹਨ ਬਣਾਈ ਰੱਖਣ ਵਿੱਚ ਸਮੁੱਚੇ ਸਸ਼ਕਤੀਕਰਨ ਅਤੇ ਜਾਗਰੂਕਤਾ ਵਿੱਚ ਮਦਦ ਮਿਲੇਗੀ"

 

****

 

ਐੱਨਬੀ/ਏਕੇਜੇ/ਏਕੇ



(Release ID: 1610554) Visitor Counter : 117