ਰੇਲ ਮੰਤਰਾਲਾ

ਕੋਵਿਡ-19 ਕਾਰਨ ਕੀਤੇ ਗਏ ਲੌਕਡਾਊਨ ਦੇ ਸਮੇਂ ਪਾਰਸਲ ਟ੍ਰੇਨਾਂ ਜ਼ਰੂਰੀ ਅਤੇ ਹੋਰ ਵਸਤਾਂ ਦੀ ਢੁਆਈ ਨੂੰ ਵੱਡਾ ਹੁਲਾਰਾ ਦੇ ਰਹੀਆਂ ਹਨ

ਸਮਾਂਬੱਧ ਪਾਰਸਲ ਟ੍ਰੇਨਾਂ ਲਈ 10 ਮਾਰਗਾਂ ਦੀ ਯੋਜਨਾ ਬਣਾਈ ਗਈ ਹੈ ਅਤੇ ਸਪਲਾਈ ਲੜੀ ਨੂੰ ਚਾਲੂ ਰੱਖਣ ਲਈ ਵਿਸ਼ੇਸ਼ ਪਾਰਸਲ ਟ੍ਰੇਨਾਂ ਵਾਸਤੇ 18 ਨਵੇਂ ਮਾਰਗਾਂ ਦੀ ਯੋਜਨਾ ਬਣਾਈ ਗਈ ਹੈ
ਹੁਣ ਤੱਕ ਭਾਰਤੀ ਰੇਲਵੇ ਨੇ ਪੂਰੇ ਦੇਸ਼ ਵਿੱਚ ਵਿਭਿੰਨ ਸਥਾਨਾਂ ’ਤੇ 30 ਵਿਸ਼ੇਸ਼ ਪਾਰਸਲ ਟ੍ਰੇਨਾਂ ਵਿੱਚ ਮਾਲ ਭਰਿਆ
ਭਾਰਤੀ ਰੇਲਵੇ ਗਾਹਕਾਂ ਦੀ ਮੰਗ ਅਨੁਸਾਰ ਦੁੱਧ ਅਤੇ ਖੁਰਾਕੀ ਉਤਪਾਦਾਂ ਲਈ ਵੀ ਪਾਰਸਲ ਟ੍ਰੇਨਾਂ ਚਲਾ ਰਹੀ ਹੈ
ਰੇਲਵੇ ਨੇ ਰਾਜਾਂ ਅੰਦਰ ਘੱਟ ਦੂਰੀ ਦੀ ਆਵਾਜਾਈ ਲਈ ਪਾਰਸਲ ਟ੍ਰੇਨਾਂ ਸਬੰਧੀ ਰਾਜ ਸਰਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਕਮਰ ਕਸ ਲਈ ਹੈ
ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਦੀ ਘਾਟ ਮਹਿਸੂਸ ਨਾ ਹੋਵੇ, ਇਸ ਨੂੰ ਸੁਨਿਸ਼ਚਿਤ ਕਰਨ ਲਈ ਕੋਵਿਡ-19 ਲੌਕਡਾਊਨ ਦੌਰਾਨ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਟਾਫ ਇਨ੍ਹਾਂ ਕਾਰਜਾਂ ਨੂੰ ਪੂਰਾ ਕਰ ਰਿਹਾ ਹੈ

Posted On: 02 APR 2020 12:56PM by PIB Chandigarh

ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ ਭਾਰਤੀ ਰੇਲਵੇ ਰਾਸ਼ਟਰ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਵਸਤਾਂ ਅਤੇ ਹੋਰ ਵਸਤਾਂ ਦੀ ਰਾਸ਼ਟਰਵਿਆਪੀ ਨਿਰਵਿਘਨ ਢੁਆਈ ਲਈ ਪਾਰਸਲ ਟ੍ਰੇਨਾਂ ਦੀ ਸੇਵਾ ਪ੍ਰਦਾਨ ਕਰ ਰਿਹਾ ਹੈ। ਭਾਰਤੀ ਰੇਲਵੇ ਪਹਿਲਾਂ ਤੋਂ ਹੀ ਮਾਲ ਗੱਡੀਆਂ ਰਾਹੀਂ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਜ਼ਰੂਰੀ ਵਸਤਾਂ ਦੀ ਢੁਆਈ ਕਰ ਰਿਹਾ ਹੈ। ਜਿੱਥੇ ਰੇਲਵੇ ਦਾ ਇਹ ਮਾਲ ਗੱਡੀਆਂ ਦਾ ਸੰਚਾਲਨ ਜ਼ਰੂਰੀ ਵਸਤਾਂ ਜਿਵੇਂ ਖੁਰਾਕੀ ਪਦਾਰਥ, ਖੁਰਾਕੀ ਤੇਲ, ਨਮਕ, ਚੀਨੀ, ਕੋਇਲਾ, ਸੀਮਿੰਟ, ਦੁੱਧ, ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਥੋਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ, ਉੱਥੇ ਹੀ ਪਾਰਸਲ ਟ੍ਰੇਨਾਂ ਅਜਿਹੀਆਂ ਵਿਭਿੰਨ ਵਸਤਾਂ ਦੀ ਢੁਆਈ ਕਰ ਰਹੀਆਂ ਹਨ ਜਿਨ੍ਹਾਂ ਦੀ ਡਿਲਿਵਰੀ ਤੁਲਨਾਤਮਕ ਰੂਪ ਵਿੱਚ ਘੱਟ ਮਾਤਰਾ ਵਿੱਚ ਕਰਨ ਦੀ ਜ਼ਰੂਰਤ ਹੈ।

ਹੁਣ ਤੱਕ ਭਾਰਤੀ ਰੇਲਵੇ ਨੇ ਪੂਰੇ ਦੇਸ਼ ਵਿੱਚ ਵਿਭਿੰਨ ਸਥਾਨਾਂ ਤੇ 30 ਵਿਸ਼ੇਸ਼ ਪਾਰਸਲ ਟ੍ਰੇਨਾਂ ਨੂੰ ਲੋਡ ਕੀਤਾ ਹੈ ਜਿਨ੍ਹਾਂ ਦਾ ਵਿਵਰਣ ਨਿਮਨ ਅਨੁਸਾਰ ਹੈ:

 

ਸੀਰੀਅਲ ਨੰਬਰ

ਪ੍ਰਾਰੰਭ

ਮੰਜ਼ਿਲ

ਵਸਤਾਂ

1

ਪਾਲਨਪੁਰ (ਗੁਜਰਾਤ)

ਪਲਵਲ (ਦਿੱਲੀ ਖੇਤਰ)

ਦੁੱਧ

2

ਜਲਗਾਓਂ

ਨਵੀਂ ਗੁਵਾਹਾਟੀ

ਫੁਟਕਲ ਵਸਤਾਂ

3

ਨਿਊ ਤਿਨਸੁਕੀਆ

ਗੋਧਾਨੀ (ਨਾਗਪੁਰ)

ਫੁਟਕਲ ਵਸਤਾਂ

4

ਕਰਮਬੇਲੀ (ਗੁਜਰਾਤ)

ਨਵੀਂ ਗੁਵਾਹਾਟੀ

ਆਮ ਵਸਤਾਂ

5

ਦਹਾਨੂ ਰੋਡ (ਪਾਲਗੜ੍ਹ)

ਬੜੀ ਬ੍ਰਾਹਮਣ (ਜੰਮੂ)

ਸੁੱਕਾ ਘਾਹ

6

ਕਾਂਕਰੀਆ (ਅਹਿਮਦਾਬਾਦ)

ਭੀਮਸੇਨ (ਕਾਨਪੁਰ)

ਦੁੱਧ ਦੇ ਉਤਪਾਦ

7

ਪਾਲਨਪੁਰ (ਗੁਜਰਾਤ)

ਪਲਵਲ (ਦਿੱਲੀ ਖੇਤਰ)

ਦੁੱਧ

8

ਨਵੀਂ ਗੁਵਾਹਾਟੀ

ਕਾਰਮਬੇਲੀ (ਗੁਜਰਾਤ)

ਫੁਟਕਲ ਉਤਪਾਦ

9

ਪਾਲਨਪੁਰ (ਗੁਜਰਾਤ)

ਪਲਵਲ (ਦਿੱਲੀ ਖੇਤਰ)

ਦੁੱਧ

10

ਰੇਨੀਗੁੰਟਾ

ਨਿਜ਼ਾਮੂਦੀਨ

ਦੁੱਧ

11

ਪਾਲਨਪੁਰ (ਗੁਜਰਾਤ)

ਪਲਵਲ (ਦਿੱਲੀ ਖੇਤਰ)

ਦੁੱਧ

12

ਪਾਲਨਪੁਰ (ਗੁਜਰਾਤ)

ਪਲਵਲ (ਦਿੱਲੀ ਖੇਤਰ)

ਦੁੱਧ

13

ਸੇਲਮ

ਬਠਿੰਡਾ

ਖੇਤੀਬਾੜੀ ਦੇ ਬੀਜ

14

ਮੋਗਾ

ਚਾਂਗਸਾਰੀ (ਗੁਵਾਹਾਟੀ)

ਦੁੱਧ ਉਤਪਾਦ

15

ਕਾਂਕਰੀਆ  (ਅਹਿਮਦਾਬਾਦ)

ਸੰਕਰੇਲ (ਹਾਵੜਾ)

ਦੁੱਧ ਉਤਪਾਦ

16

ਦਹਾਨੂ ਰੋਡ (ਪਾਲਗੜ੍ਹ)

ਬੜੀਬ੍ਰਾਹਮਣ (ਜੰਮੂ)

ਸੁੱਕਾ ਘਾਹ

17

ਭੂਪਾਲ

ਗਵਾਲੀਅਰ

ਫਲ

18

ਗੋਧਾਨੀ (ਨਾਗਪੁਰ)

ਨਵੀਂ ਤਿੰਨਸੁਕੀਆ

ਫੁਟਕਲ ਵਸਤਾਂ

19

ਨੰਗਲ ਡੈਮ

ਚਾਂਗਸਾਰੀ (ਗੁਵਾਹਾਟੀ)

ਐੱਫਐੱਮਸੀਜੀ ਉਤਪਾਦ

20

ਚੇਨਈ

ਨਵੀਂ ਦਿੱਲੀ

ਫੁਟਕਲ ਵਸਤਾਂ

21

ਯਸ਼ਵੰਤਪੁਰ

ਹਾਵੜਾ

ਫੁਟਕਲ ਵਸਤਾਂ

22

ਬਾਂਦਰਾ ਟਰਮੀਨਸ

ਲੁਧਿਆਣਾ

ਮੈਡੀਕਲ ਵਸਤਾਂ/ਮਾਸਕ

23

ਰੀਵਾ

ਅਨੂਪਪੁਰ

ਫੁਟਕਲਾ ਵਸਤਾਂ

24

ਭੂਪਾਲ

ਖਾਂਡਵਾ

ਫੁਟਕਲ ਵਸਤਾਂ

25

ਇਤਾਰਸੀ

ਬੀਨਾ

ਫੁਟਕਲ ਵਸਤਾਂ

26

ਚੇਨਈ ਇਗਮੋਰੀ

ਨਾਗਰਕੋਲ

ਦਵਾਈਆਂ ਅਤੇ ਕਿਤਾਬਾਂ

27

ਸੇਲਮ

ਹਿਸਾਰ

ਖੇਤੀਬਾੜੀ ਦੇ ਬੀਜ

28

ਨਵੀਂ ਦਿੱਲੀ

ਹਿਸਾਰ

ਖੇਤੀਬਾੜੀ ਦੇ ਬੀਜ

29

ਕਰਮਬੇਲੀ (ਗੁਜਰਾਤ)

ਚਾਂਗਸੇਰੀ (ਗੁਵਾਹਾਟੀ)

ਫੁਟਕਲ ਵਸਤਾਂ

30

ਪਾਲਨਪੁਰ (ਗੁਜਰਾਤ)

ਪਾਲਗੜ੍ਹ (ਦਿੱਲੀ ਖੇਤਰ)

ਦੁੱਧ

 

ਇਸ ਅਪਰੇਸ਼ਨ ਨੂੰ ਪੂਰਾ ਕਰਨ ਵਾਲੇ ਕਰਮਚਾਰੀ ਕੋਵਿਡ-19 ਲੌਕਡਾਊਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨਾਗਰਿਕਾਂ ਨੂੰ ਕਿਸੇ ਵੀ ਜ਼ਰੂਰੀ ਸਮਾਨ ਦੀ ਕਮੀ ਮਹਿਸੂਸ ਨਾ ਹੋਵੇ।

ਆਪਣੇ ਕਰਮਚਾਰੀਆਂ ਦੀ ਸ਼ਾਨਦਾਰ ਕਾਰਜਕੁਸ਼ਲਤਾ ਤੋਂ ਉਤਸ਼ਾਹਿਤ ਹੋ ਕੇ ਜ਼ੋਨਲ ਰੇਲਵੇ ਨੇ ਹੁਣ ਤੱਕ 31 ਮਾਰਚ,, 2020 ਤੋਂ ਸਮੇਂ-ਸਮੇਂ ਤੇ ਪਾਰਸਲ ਟ੍ਰੇਨਾਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਦਾ ਟਾਈਮ ਟੇਬਲ ਰੂਟ ਨਿਮਨਲਿਖਤ ਹੈ:

 

ਸੀਰੀਅਲ

ਨੰਬਰ

ਪ੍ਰਾਰੰਭ

ਮੰਜ਼ਿਲ

ਬਾਰੰਬਾਰਤਾ/ਮਾਰਗ

1

ਬਾਂਦਰਾ ਟਰਮੀਨਸ

ਲੁਧਿਆਣਾ

ਹਫ਼ਤੇ ਵਿੱਚ ਦੋ ਵਾਰ (ਵਾਇਆ ਅਹਿਮਦਾਬਾਦ, ਜੈਪੁਰ, ਦਿੱਲੀ)

2

ਦਿੱਲੀ

ਹਾਵੜਾ

ਹਫ਼ਤੇ ਵਿੱਚ ਦੋ ਵਾਰ

3

ਯਸ਼ਵੰਤਪੁਰ

ਹਾਵੜਾ

ਹਫ਼ਤੇ ਵਿੱਚ ਦੋ ਵਾਰ (ਵਾਇਆ ਚੇਨਈ)

4

ਸਿਕੰਦਰਾਬਾਦ

ਹਾਵੜਾ

ਹਫ਼ਤਾਵਰੀ

5

ਸੰਕਰੇਲ (ਹਾਵੜਾ)

ਗੁਵਾਹਾਟੀ

ਹਫ਼ਤਾਵਰੀ

6

ਚੇਨਈ

ਦਿੱਲੀ

ਹਫ਼ਤਾਵਰੀ

7

ਕਾਂਕਰੀਆ (ਅਹਿਮਦਾਬਾਦ)

ਸੰਕਰੇਲ (ਹਾਵੜਾ)

ਹਫ਼ਤਾਵਰੀ

8

ਕਲਿਆਣ

ਸੰਕਰੇਲ (ਹਾਵੜਾ)

ਹਫ਼ਤਾਵਰੀ (ਵਾਇਆ ਨਾਸਿਕ, ਨਾਗਪੁਰ, ਬਿਲਾਸਪੁਰ)

9

ਕਲਿਆਣ

ਚਾਂਗਸਾਰੀ

ਹਫ਼ਤਾਵਰੀ (ਵਾਇਆ ਨਾਸਿਕ, ਨਾਗਪੁਰ, ਬਿਲਾਸਪੁਰ)

10

ਕਰਮਬੇਲੀ

ਚਾਂਗਸਾਰੀ

ਹਫ਼ਤਾਵਰੀ

 

ਲੌਕਡਾਊਨ ਦੌਰਾਨ ਕੋਵਿਡ-19 ਨਾਲ ਲੜਾਈ ਦੇ ਸਮੇਂ ਦੇਸ਼ ਭਰ ਵਿੱਚ ਮਹੱਤਵਪੂਰਨ ਵਸਤਾਂ ਦੀ ਤੇਜ਼  ਡਿਲਿਵਰੀ ਅਤੇ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਭਾਰਤੀ ਰੇਲਵੇ ਹੋਰ ਖੇਤਰਾਂ ਲਈ ਵੀ ਮਾਰਗਾਂ ਦੀ ਪਹਿਚਾਣ ਕਰ ਰਹੀ ਹੈ। ਵਿਸ਼ੇਸ਼ ਪਾਰਸਲ ਟ੍ਰੇਨਾਂ ਦੀ ਮੰਗ ਅਨੁਸਾਰ ਵੀ ਯੋਜਨਾ ਬਣਾਈ ਜਾ ਸਕਦੀ ਹੈ। ਜ਼ੋਨਲ ਰੇਲਵੇ ਦੁਆਰਾ ਮਹੱਤਵਪੂਰਨ ਗਲਿਆਰਿਆਂ ਨੂੰ ਜੋੜਨ ਲਈ ਵਿਸ਼ੇਸ਼ ਪਾਰਸਲ ਟ੍ਰੇਨਾਂ ਦੀ ਪਹਿਚਾਣ ਕੀਤੀ ਗਈ ਹੈ।

1.      ਨਵੀਂ ਦਿੱਲੀ-ਗੁਵਾਹਾਟੀ

2.     ਨਵੀਂ ਦਿੱਲੀ-ਮੁੰਬਈ ਸੈਂਟਰਲ

3.     ਨਵੀਂ ਦਿੱਲੀ-ਕਲਿਆਣ

4.     ਚੰਡੀਗੜ੍ਹ-ਜੈਪੁਰ

5.     ਮੋਗਾ-ਚਾਂਗਸਾਰੀ

6.     ਕਲਿਆਣ-ਨਵੀਂ ਦਿੱਲੀ

7.     ਨਾਸਿਕ-ਨਵੀਂ ਦਿੱਲੀ

8.     ਕਲਿਆਣ-ਸੰਤਰਾਘਾਚੀ

9.     ਕਲਿਆਣ-ਚਾਂਗਸਾਰੀ

10. ਕੋਇੰਬਟੂਰ- ਪਟੇਲ ਨਗਰ (ਦਿੱਲੀ ਖੇਤਰ)

11. ਪਟੇਲ ਨਗਰ (ਦਿੱਲੀ ਖੇਤਰ)-ਕੋਇੰਬਟੂਰ

12. ਕੋਇੰਬਟੂਰ-ਰਾਜਕੋਟ

13. ਰਾਜਕੋਟ-ਕੋਇੰਬਟੂਰ

14. ਕੋਇੰਬਟੂਰ-ਜੈਪੁਰ

15. ਜੈਪੁਰ-ਕੋਇੰਬਟੂਰ

16. ਸੇਲਮ-ਬਠਿੰਡਾ

17. ਕੰਕਾਰੀ-ਲੁਧਿਆਣਾ

18. ਸੰਕਰੇਲ-ਬੰਗਲੁਰੂ

19. ਮੰਗ ਅਨੁਸਾਰ ਹੋਰ ਕੋਈ ਵੀ ਰੂਟ

ਭਾਰਤੀ ਰੇਲਵੇ ਇਸ ਸਮੇਂ ਗਾਹਕਾਂ ਦੀ ਮੰਗ ਤੇ ਹੋਰ ਪਾਰਸਲ ਟ੍ਰੇਨਾਂ ਵੀ ਚਲਾ ਰਹੀ ਹੈ ਜਿਨ੍ਹਾਂ ਵਿੱਚ ਸ਼ਾਮਲ ਹਨ :

1)     ‘ਮਿਲਕ ਸਪੈਸ਼ਲਪਾਲਨਪੁਰ (ਗੁਜਰਾਤ) ਤੋਂ ਪਲਵਲ (ਦਿੱਲੀ ਨਜ਼ਦੀਕ) ਅਤੇ ਰੇਨੀਗੁੰਟਾ (ਏਪੀ) ਤੋਂ ਦਿੱਲੀ

2)     ਕਾਂਕਰੀਆ  (ਗੁਜਰਾਤ) ਤੋਂ ਕਾਨਪੁਰ (ਯੂਪੀ) ਅਤੇ ਸੰਕਰੇਲ (ਕੋਲਕਾਤਾ ਦੇ ਨਜ਼ਦੀਕ) ਦੁੱਧ ਉਤਪਾਦਾਂ ਲਈ

3)     ਮੋਗਾ (ਪੰਜਾਬ) ਤੋਂ ਚਾਂਗਸੇਰੀ (ਅਸਾਮ) ਲਈ ਖੁਰਾਕੀ ਉਤਪਾਦ

ਰਾਜ ਦੇ ਅੰਦਰ ਘੱਟ ਦੂਰੀ ਲਈ ਆਵਾਜਾਈ ਦੀ ਜ਼ਰੂਰਤ ਦੀ ਪਹਿਚਾਣ ਕਰਨ ਲਈ ਜ਼ੋਨਲ ਰੇਲਵੇ ਰਾਜ ਸਰਕਾਰਾਂ ਨਾਲ ਸੰਪਰਕ ਅਤੇ ਤਾਲਮੇਲ ਕਰ ਰਿਹਾ ਹੈ। ਮੱਧ ਪ੍ਰਦੇਸ਼ ਦੀ ਰਾਜ ਸਰਕਾਰ ਦੀ ਬੇਨਤੀ ਤੇ ਪੱਛਮੀ ਮੱਧ ਰੇਲਵੇ ਨੇ ਨਿਮਨਲਿਖਤ ਮਾਰਗਾਂ ਤੇ ਮੱਧ ਪ੍ਰਦੇਸ਼ ਦੇ ਅੰਦਰ 5 ਪਾਰਸਲ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਪਹਿਲ ਕੀਤੀ ਹੈ:

      ਭੂਪਾਲ-ਗਵਾਲੀਅਰ

      ਇਤਰਾਸੀ-ਬੀਨਾ

      ਭੂਪਾਲ-ਖਾਂਡਵਾ

      ਰੀਵਾ-ਅਨੂਪਪੁਰ

      ਰੀਵਾ-ਸਿੰਗਰੌਲੀ

ਇਹ ਵੀ ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਦੀਆਂ ਵਿਸ਼ੇਸ਼ ਪਾਰਸਲ ਸੇਵਾਵਾਂ ਆਪਣੀ ਸਮਾਂ ਸਾਰਣੀ ਅਨੁਸਾਰ ਚਲ ਰਹੀਆਂ ਹਨ।

ਇਹ ਸਮਾਂ ਸਾਰਣੀ ਵਾਲੀਆਂ ਟ੍ਰੇਨਾਂ ਪੂਰਵ ਨਿਰਧਾਰਿਤ ਅਨੁਸੂਚਿਤ ਸਟਾਪੇਜ਼ ਵਾਲੀਆਂ ਹਨ। ਕਿਸੇ ਵੀ ਵਸਤ ਨੂੰ ਕਿਸੇ ਵੀ ਮਾਤਰਾ ਵਿੱਚ ਕਿਧਰੇ ਤੋਂ ਕਿਧਰੇ ਤੱਕ ਲੈ ਕੇ ਜਾਣ ਲਈ ਇਨ੍ਹਾਂ ਵਿੱਚ ਸਟੇਸ਼ਨ ਬੁੱਕ ਕੀਤਾ ਜਾ ਸਕਦਾ ਹੈ।

ਸਟਾਕ ਦੀ ਸਮੇਂ ਸਿਰ ਵੰਡ ਲਈ ਵਸਤਾਂ ਨੂੰ ਇੱਕ ਕੁਸ਼ਲ ਤਰੀਕੇ ਨਾਲ ਪਹੁੰਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

ਸਥਾਨਕ ਉਦਯੋਗ, ਈ-ਕਮਰਸ ਕੰਪਨੀਆਂ, ਕੋਈ ਵੀ ਇਛੁੱਕ ਗਰੁੱਪ, ਸੰਗਠਨ, ਵਿਅਕਤੀ ਅਤੇ ਸਬੰਧਿਤ ਢੁਆਈ ਕਰਨ ਵਾਲੇ ਖੇਤਰੀ ਪੱਧਰ ਤੇ ਰੇਲਵੇ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ, ਵਿਭਿੰਨ ਸਟੇਸ਼ਨਾਂ ਤੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਵਿਵਰਣ ਵੀ ਵੰਡੇ ਗਏ ਹਨ ਅਤੇ ਉਪਲੱਬਧ ਕਰਵਾਏ ਗਏ ਹਨ ਤਾਕਿ ਕੋਈ ਵੀ ਵਿਅਕਤੀ ਪਾਰਸਲ ਤੇ ਮਾਲ ਢੁਆਈ ਲਈ ਉਨ੍ਹਾਂ ਨਾਲ ਸੰਪਰਕ ਕਰ ਸਕੇ। ਜ਼ੋਨਲ ਰੇਲਵੇ ਇਸ਼ਤਿਹਾਰਾਂ ਸਮੇਤ ਸੰਚਾਰ ਦੇ ਵਿਭਿੰਨ ਤਰੀਕਿਆਂ ਜ਼ਰੀਏ ਸੰਭਾਵਿਤ ਗਾਹਕਾਂ ਤੱਕ ਪਹੁੰਚ ਕਰ ਰਿਹਾ ਹੈ।  

***

ਐੱਸਜੀ/ਐੱਮਕੇਵੀ



(Release ID: 1610551) Visitor Counter : 145