ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੋਵਿਡ -19 ਲੌਕਡਾਊਨ ਦੌਰਾਨ ਅਪ੍ਰੈਂਟਿਸਾਂ ਨੂੰ ਉਨ੍ਹਾਂ ਦਾ ਪੂਰਾ ਵਜ਼ੀਫਾ ਨਿਰੰਤਰ ਮਿਲਦਾ ਰਹੇਗਾ : ਡਾ. ਮਹੇਂਦਰ ਨਾਥ ਪਾਂਡੇ

Posted On: 31 MAR 2020 3:21PM by PIB Chandigarh

ਸਾਰੀਆਂ ਸੰਸਥਾਵਾਂ ਦੋਵੇਂ ਨਿਰਧਾਰਿਤ ਅਤੇ ਵਿਕਲਪਿਕ ਟ੍ਰੇਡ (both designated and optional trade) ਤਹਿਤ ਕੰਮ ਕਰਨ ਵਾਲੇ ਅਪ੍ਰੈਂਟਿਸਾਂ ਨੂੰ ਪੂਰਾ ਵਜ਼ੀਫਾ ਦੇਣਗੀਆਂ

•           ਐੱਨਏਪੀਐੱਸ ਸਬੰਧੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲੌਕਡਾਊਨ ਸਮੇਂ ਲਈ ਸਰਕਾਰ ਐੱਨਏਪੀਐੱਸ ਤਹਿਤ ਸੰਸਥਾਵਾਂ ਨੂੰ ਵਜ਼ੀਫੇ ਦੇਵੇਗੀ

 

ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਅਤੇ ਜਨਤਾ ਨੂੰ ਪੂਰਨ ਸਹਿਯੋਗ ਦੇਣ ਦੀ ਸਰਕਾਰੀ ਪ੍ਰਤੀਬੱਧਤਾ ਤਹਿਤ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ ਸਾਰੀਆਂ ਸੰਸਥਾਵਾਂ ਨੂੰ ਦੋਹਾਂ ਨਿਰਧਾਰਿਤ ਅਤੇ ਵਿਕਲਪਿਕ ਟ੍ਰੇਡ (both designated and optional trade) ਦੇ ਅਪ੍ਰੈਂਟਿਸਾਂ  ਲਈ  ਮਿਲਦੇ ਪੂਰੇ ਵਜ਼ੀਫੇ  ਦਾ  ਭੁਗਤਾਨ ਉਨ੍ਹਾਂ ਨੂੰ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ, ਰਾਸ਼ਟਰੀ ਅਪ੍ਰੈਂਟਿਸ

ਪ੍ਰਮੋਸ਼ਨ ਸਕੀਮ (ਐੱਨਏਪੀਐੱਸ) ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ  ਲੌਕਡਾਊਨ  ਦੀ ਮਿਆਦ ਲਈ ਸਰਕਾਰ ਦੁਆਰਾ ਐੱਨਏਪੀਐੱਸ ਤਹਿਤ ਸੰਸਥਾਵਾਂ  ਨੂੰ ਵਜ਼ੀਫਾ ਦੇ ਦਿੱਤਾ ਜਾਵੇਗਾ।

ਅਪ੍ਰੈਂਟਿਸ ਐਕਟ-1961 ਅਤੇ  ਇਸ ਤਹਿਤ ਅਪ੍ਰੈਂਟਿਸ  ਨਿਯਮਾਂ  ਵਿੱਚ  ਇਸ  ਦਾ  ਜ਼ਿਕਰ  ਕੀਤਾ  ਗਿਆ  ਹੈ  ਕਿ  ਜੇਕਰ ਕਿਸੇ ਵਿਸ਼ੇਸ਼ ਕੰਮਕਾਜ ਚ ਲੱਗੇ ਹੋਏ ਅਪ੍ਰੈਂਟਿਸ ਉਸ ਸੰਸਥਾ ਵਿੱਚ  ਹੜਤਾਲ  ਜਾਂ  ਤਾਲਾਬੰਦੀ  ਜਾਂ  ਛਾਂਟੀ  ਕਾਰਨ  ਅਪ੍ਰੈਂਟਿਸ  ਸਬੰਧੀ  ਟ੍ਰੇਨਿੰਗ ਦੀ ਮਿਆਦ ਨੂੰ  ਪੂਰਾ  ਕਰਨ  ਚ  ਅਸਮੱਰਥ  ਰਹਿੰਦਾ  ਹੈਜਿੱਥੇ  ਉਹ  ਟ੍ਰੇਨਿੰਗ ਹਾਸਲ ਕਰ ਰਿਹਾ ਹੈ ਅਤੇ ਉਸ ਦੇ ਲਈ ਉਹ ਜ਼ਿੰਮੇਵਾਰ ਨਹੀਂ ਹੈ ਤਾਂ ਅਜਿਹੀ ਸਥਿਤੀ ਵਿੱਚ ਉਸ ਦੇ ਅਪ੍ਰੈਂਟਿਸ ਟ੍ਰੇਨਿੰਗ ਦੀ ਮਿਆਦ ਨੂੰ ਹੜਤਾਲ ਜਾਂ ਤਾਲਾਬੰਦੀ ਜਾਂ ਛਾਂਟੀ, ਇਨ੍ਹਾਂ ਵਿੱਚੋਂ ਜੋ ਵੀ ਹੋਵੇ , ਦੇ ਅਰਸੇ ਦੇ ਬਰਾਬਰ ਵਧਾਇਆ

ਜਾਵੇਗਾ ਅਤੇ ਇਸੇ ਤਰ੍ਹਾਂ ਹੀ ਹੜਤਾਲ ਜਾਂ ਤਾਲਾਬੰਦੀ ਜਾਂ ਛਾਂਟੀ ਦੇ ਅਰਸੇ ਦੇ ਬਰਾਬਰ ਜਾਂ 6 ਮਹੀਨੇ ਦੀ ਅਧਿਕਤਮ ਮਿਆਦ ਲਈ , ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਵੇ , ਉਸ ਨੂੰ ਵਜ਼ੀਫਾ ਦਿੱਤਾ ਜਾਵੇਗਾ ।

ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਡਾ. ਮਹੇਂਦਰ ਨਾਥ ਪਾਂਡੇ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਇਹ

ਸਾਂਝਾ ਕੀਤਾ, “ਇਹ  ਉਹ  ਸਮਾਂ  ਹੈ  ਜਦੋਂ  ਸਾਰਿਆਂ  ਨੂੰ  ਅੱਗੇ  ਆਉਣ  ਅਤੇ  ਇੱਕ  ਦੂਜੇ  ਨਾਲ  ਪੂਰਾ  ਸਹਿਯੋਗ  ਕਰਨ  ਦੀ ਜ਼ਰੂਰਤ  ਹੈ।  ਇੱਥੋਂ  ਤੱਕ  ਕਿ  ਸਾਡੇ  ਮਾਣਯੋਗ  ਪ੍ਰਧਾਨ  ਮੰਤਰੀ  ਸ਼੍ਰੀ  ਨਰੇਂਦਰ  ਮੋਦੀ  ਨੇ  ਕਾਰੋਬਾਰੀਆਂ  ਨੂੰ ਹਮਦਰਦੀ  ਭਰੇ  ਕਦਮ  ਉਠਾਉਣ ਦੀ  ਅਪੀਲ  ਕੀਤੀ  ਹੈ।  ਉਸ  ਨੂੰ  ਧਿਆਨ  ਵਿੱਚ  ਰੱਖਦੇ  ਹੋਏ  ਅਸੀਂ  ਫ਼ੈਸਲਾ ਕੀਤਾ ਹੈ ਕਿ ਦੇਸ਼  ਵਿੱਚ  ਕੰਮ ਕਰ  ਰਹੇ  ਨੌਜਵਾਨਾਂ ਦੇ ਹੌਸਲੇ ਨੂੰ ਕਮਜ਼ੋਰ  ਨਹੀਂ  ਹੋਣ  ਦੇਵਾਂਗੇ ਅਤੇ  ਉਨ੍ਹਾਂ ਨੂੰ ਹਰ ਸੰਭਵ ਤਰੀਕੇ ਨਾਲ ਸਹਾਇਤਾ ਦੇਵਾਂਗੇ । ਇਸ ਦੇ ਮੱਦੇਨਜ਼ਰ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਅਪ੍ਰੈਂਟਿਸ ਨੂੰ ਕੋਵਿਡ-19  ਲੌਕਡਾਊਨ  ਦੇ  ਦੌਰਾਨ  ਉਨ੍ਹਾਂ  ਦਾ  ਵਜ਼ੀਫਾ  ਨਿਰੰਤਰ  ਮਿਲਦਾ  ਰਹੇ।  ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਰੀਆਂ ਸੰਸਥਾਵਾਂ ਨੇ  ਇਸ  ਸਬੰਧ  ਵਿੱਚ  ਪੂਰੀ ਪ੍ਰਤੀਬੱਧਤਾ ਦਿਖਾਈ ਹੈ ਅਤੇ  ਉਹ ਔਖੀ ਘੜੀ ਵਿੱਚ ਇਸ ਦੌਰਾਨ ਆਪਣੀਆਂ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਸਰਕਾਰ ਨਾਲ ਸਹਿਯੋਗ ਕਰ ਰਹੇ ਹਨ।

ਨੌਜਵਾਨਾਂ ਨੂੰ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੜੇ ਹੀ ਸੁਚਾਰੂ ਢੰਗ ਨਾਲ ਰੋਜ਼ਗਾਰ ਦੇ ਮਾਰਗ ਤੇ ਅੱਗੇ

ਵਧਾਉਣ ਅਤੇ ਸਸ਼ਕਤ ਬਣਾਉਣ ਦੇ ਨਾਲ-ਨਾਲ ਉਦਯੋਗ ਖੇਤਰ ਅਤੇ ਟ੍ਰੇਨਿੰਗ ਸੰਸਥਾਵਾਂ ਵਿਚਾਲੇ ਸਬੰਧਾਂ ਨੂੰ ਬਿਹਤਰ

ਬਣਾਉਣ ਲਈ ਵੀ ਅਪ੍ਰੈਂਟਿਸਸ਼ਿਪ ਨੂੰ ਇੱਕ ਅਸਰਦਾਰ ਤਰੀਕਾ ਮੰਨਿਆ ਗਿਆ ਹੈ। ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਭਾਰਤ ਦੇ ਕਾਰਜਬਲ ਦਾ ਕੌਸ਼ਲ ਵਧਾਉਣ  ਚ  ਕਾਫ਼ੀ  ਹੱਦ  ਤੱਕ  ਅਹਿਮ  ਭੂਮਿਕਾ  ਨਿਭਾਉਂਦਾ  ਹੈ  ਅਤੇ  ਇਸ  ਦੇ ਲਈ  ਉਹ  ਵਿਭਿੰਨ  ਧਿਰਾਂ  (ਨਿਯੁਕਤੀਕਾਰਾਂਵਿਅਕਤੀਆਂ  ਅਤੇ  ਸਰਕਾਰ)  ਵਿਚਾਲੇ  ਲਾਗਤ  ਨੂੰ  ਸਾਂਝਾ  ਕਰਨ  ਅਤੇ ਸਰਕਾਰਾਂ , ਨਿਯੁਕਤੀਕਾਰਾਂ ਅਤੇ  ਵਰਕਰਾਂ ਨੂੰ ਸਾਂਝੇਦਾਰੀ ਵਿੱਚ ਸ਼ਾਮਲ ਕਰਨ ਦਾ ਅਠੂਨਾ  ਅਵਸਰ ਪ੍ਰਦਾਨ  ਕਰਦਾ ਹੈਅਪ੍ਰੈਂਟਿਸਸ਼ਿਪ  ਉਦਯੋਗ  ਖੇਤਰ  ਅਤੇ  ਨੌਜਵਾਨਾਂ  ਨੂੰ  ਆਪਸ  ਵਿੱਚ  ਜੋੜਨ ਦੀ ਦ੍ਰਿਸ਼ਟੀ ਨਾਲ  ਦੋਹਾਂ  ਲਈ  ਹੀ  ਲਾਭਦਾਇਕ ਹੈ , ਜਿਸ ਨਾਲ ਭਵਿੱਖ ਵਿੱਚ ਕੁਸ਼ਲ  ਭਾਰਤ‘  ਦੇ  ਵਿਜ਼ਨ  ਨੂੰ  ਅਮਲੀ  ਰੂਪ  ਦੇਣ  ਜਾਂ  ਇੱਕ  ਹਕੀਕਤ ਬਣਾਉਣ ਚ ਮਦਦ ਮਿਲੇਗੀ ।

 

 

*****

ਵਾਈਬੀ



(Release ID: 1610143) Visitor Counter : 12