ਰਸਾਇਣ ਤੇ ਖਾਦ ਮੰਤਰਾਲਾ

ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦੀ ਮੁੱਲ ਨਿਗਰਾਨੀ ਅਤੇ ਸੰਸਾਧਨ ਇਕਾਈ (ਪੀਐੱਮਆਰਯੂ) ਸਥਾਪਿਤ ਕੀਤੀ

ਕੋਵਿਡ 19 ਖ਼ਿਲਾਫ਼ ਦੇਸ਼ ਦੀ ਜੰਗ ਦੇ ਮੱਦੇਨਜ਼ਰ ਇਹ ਇੱਕ ਮਹੱਤਵਪੂਰਨ ਕਦਮ ਹੈ

Posted On: 01 APR 2020 2:05PM by PIB Chandigarh

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦੁਆਰਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਮੁੱਲ ਨਿਗਰਾਨੀ ਅਤੇ ਸੰਸਾਧਨ ਇਕਾਈ (ਪੀਐੱਮਆਰਯੂ) ਦੀ ਸਥਾਪਨਾ ਦੇ ਨਾਲ ਅੱਜ ਦੇਸ਼ ਵਿੱਚ ਪੀਐੱਮਆਰਯੂ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਪੀਐੱਮਆਰਯੂ ਕੇਰਲ, ਓਡੀਸ਼ਾ, ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਨਾਗਾਲੈਂਡ, ਤ੍ਰਿਪੁਰਾ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਮੁੱਲ ਨਿਗਰਾਨੀ ਅਤੇ ਸੰਸਾਧਨ ਇਕਾਈਆਂ (ਪੀਐੱਮਆਰਯੂ) ਪਹਿਲਾਂ ਹੀ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ।

ਪੀਐੱਮਆਰਯੂ ਇੱਕ ਰਜਿਸਟਰਡ ਸੁਸਾਇਟੀ ਵਜੋਂ, ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਡਰੱਗ ਕੰਟਰੋਲਰ ਦੇ ਸਿੱਧੇ ਕੰਟਰੋਲ ਅਤੇ ਨਿਗਰਾਨੀ ਹੇਠ ਕੰਮ ਕਰੇਗੀ।  ਇਸ ਨੂੰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦੁਆਰਾ ਆਵਰਤੀ ਅਤੇ ਗ਼ੈਰ-ਆਵਰਤੀ ਖਰਚਿਆਂ (recurring and non-recurring expenses) ਲਈ ਫੰਡ ਦਿੱਤਾ ਜਾਵੇਗਾ।  ਪੀਐੱਮਆਰਯੂ  ਸਸਤੀਆਂ ਕੀਮਤਾਂ 'ਤੇ ਦਵਾਈਆਂ ਦੀ ਉਪਲੱਬਧਤਾ ਅਤੇ ਪਹੁੰਚ ਸੁਨਿਸ਼ਚਿਤ ਕਰਨ ਵਿੱਚ ਐੱਨਪੀਪੀਏ ਅਤੇ ਸਟੇਟ ਡਰੱਗ ਕੰਟਰੋਲਰ ਦੀ ਸਹਾਇਤਾ ਕਰੇਗੀ। ਇਹ ਸਾਰਿਆਂ ਲਈ ਦਵਾਈਆਂ ਦੀ ਉਪਲੱਬਧਤਾ ਅਤੇ ਸਮਰੱਥਾ ਸਬੰਧੀ ਸੈਮੀਨਾਰ, ਟ੍ਰੇਨਿੰਗ ਪ੍ਰੋਗਰਾਮ ਅਤੇ ਹੋਰ ਜਾਣਕਾਰੀ ਉਪਲੱਬਧ ਕਰਵਾਉਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਦੀਆਂ ਗਤੀਵਿਧੀਆਂ ਦਾ ਆਯੋਜਨ ਵੀ ਕਰੇਗੀ।  

ਪੀਐੱਮਆਰਯੂ ਔਸ਼ਧੀ ਮੁੱਲ ਕੰਟਰੋਲ ਆਦੇਸ਼ (ਡੀਪੀਸੀਓ) ਦੇ ਪ੍ਰਾਵਧਾਨਾਂ ਤਹਿਤ ਕਾਰਵਾਈ ਕਰਨ ਲਈ ਦਵਾਈਆਂ ਦੇ ਨਮੂਨੇ ਇਕੱਠੇ ਕਰੇਗਾ, ਡੇਟਾ ਇਕੱਠਾ ਕਰਕੇ ਉਸ ਦਾ ਵਿਸ਼ਲੇਸ਼ਣ ਕਰੇਗਾ ਅਤੇ ਦਵਾਈਆਂ ਦੀ ਉਪਲੱਬਧਤਾ ਅਤੇ ਉਨ੍ਹਾਂ ਦੀਆਂ ਜ਼ਿਆਦਾ ਕੀਮਤਾਂ ਵਸੂਲੇ ਜਾਣ ਸਬੰਧੀ ਰਿਪੋਰਟ ਦੇਵੇਗਾ। ਅਜਿਹੇ ਸਮੇਂ ਜਦੋਂ ਦੇਸ਼ ਕੋਵਿਡ ਜਿਹੀ ਮਹਾਮਾਰੀ ਨਾਲ ਜੂਝ ਰਿਹਾ ਹੈ, ਪੀਐੱਮਆਰਯੂ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚ ਦਵਾਈਆਂ ਦੇ ਜ਼ਿਆਦਾ ਕੀਮਤਾਂ ਉੱਤੇ ਵੇਚੇ ਜਾਣ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਸਥਾਨਕ ਪੱਧਰ 'ਤੇ ਜਮ੍ਹਾਂਖੋਰੀ ਕਾਰਨ ਦਵਾਈਆਂ ਦੀ ਕਮੀ ਜਿਹੀਆਂ ਸਮੱਸਿਆਵਾਂ ਦਾ ਪਤਾ ਲਗਾਉਣ ਦਾ ਕੰਮ ਕਾਫੀ ਮਹੱਤਵਪੂਰਨ ਹੋਵੇਗਾ।

*****

ਆਰਸੀਜੇ/ਆਰਕੇਐੱਮ


(Release ID: 1610139) Visitor Counter : 153