ਰਸਾਇਣ ਤੇ ਖਾਦ ਮੰਤਰਾਲਾ

ਖਾਦ ਵਿਭਾਗ ਤਹਿਤ ਪਬਲਿਕ ਸੈਕਟਰ ਦੇ ਅਦਾਰਿਆਂ ਨੇ 27 ਕਰੋੜ ਰੁਪਏ ਤੋਂ ਅਧਿਕ ਪੀਐੱਮ ਕੇਅਰਸ ਫੰਡ ਵਿੱਚ ਦਾਨ ਦਿੱਤੇ

Posted On: 01 APR 2020 12:57PM by PIB Chandigarh

ਰਸਾਇਣ ਅਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਦੇ ਪਬਲਿਕ ਸੈਕਟਰ ਦੇ ਅਦਾਰਿਆਂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਰਾਹਤ” (ਪੀਐੱਮ ਕੇਅਰਸ) ਫੰਡ ਵਿੱਚ 27 ਕਰੋੜ ਰੁਪਏ ਤੋਂ ਅਧਿਕ ਦਾ ਦਾਨ ਦਿੱਤਾ ਹੈ।

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਟਵੀਟ ਕਰਕੇ ਕਿਹਾ,“ਕੋਵਿਡ - 19 ਨਾਲ ਨਜਿੱਠਣ ਲਈ ਭਾਰਤ ਸਰਕਾਰ ਦੇ ਪ੍ਰਯਤਨਾਂ ਦਾ ਸਾਥ ਦੇਣ ਦੀ ਮੇਰੀ ਬੇਨਤੀ ਦਾ ਸਨਮਾਨ ਕਰਨ ਲਈ ਮੈਂ ਇਨ੍ਹਾਂ ਕੰਪਨੀਆਂ ਦੇ ਮੈਨੇਜਿੰਗ ਡਾਇਰੈਟਰਾਂ ਦਾ ਬਹੁਤ ਧੰਨਵਾਦੀ ਹਾਂ ।

ਸ਼੍ਰੀ ਗੌੜਾ ਨੇ ਕਿਹਾ, “ਖਾਦ ਕੰਪਨੀ ਇਫਕੋ (IFFCO) ਨੇ ਪੀਐੱਮ ਕੇਅਰਸ ਵਿੱਚ 25 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਮੈਂ ਇਫਕੋ ਦਾ ਇਸ ਵਾਸਤੇ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਨਾਲ ਸਰਕਾਰ ਨੂੰ ਕੋਰੋਨਾਵਾਇਰਸ ਨਾਲ ਨਜਿੱਠਣ ਅਤੇ ਇਸ ਦੇ ਪ੍ਰਕੋਪ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।’’

ਕੇਂਦਰੀ ਮੰਤਰੀ ਨੇ ਇੱਕ ਹੋਰ ਖਾਦ ਕੰਪਨੀ ਕ੍ਰਿਭਕੋ (KRIBHCO) ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀਸੀਐੱਸਆਰ ਫੰਡ ਤੋਂ ਪੀਐੱਮ ਕੇਅਰਸ ਲਈ 2 ਕਰੋੜ ਰੁਪਏ ਜਾਰੀ ਕੀਤੇ ਹਨ।  ਉਨ੍ਹਾਂ ਨੇ ਕਿਹਾ ਕਿ ਇਹ ਕੋਵਿਡ-19ਦੇ ਪ੍ਰਕੋਪ ਦੇ ਮੱਦੇਨਜ਼ਰ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਰਾਹਤ ਕਾਰਜਾਂ ਵਿੱਚ ਕਾਫ਼ੀ ਮਦਦਗਾਰ ਹੋਵੇਗਾ ।

ਐੱਨਐੱਫਐੱਲ ਕਿਸਾਨ ਦੁਆਰਾ ਕੀਤੇ ਗਏ ਯੋਗਦਾਨ ਦਾ ਜ਼ਿਕਰ  ਕਰਦੇ ਹੋਏ ਉਨ੍ਹਾਂ ਨੇ ਕਿਹਾ, “ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੇ ਮੰਤਰਾਲੇ ਤਹਿਤ ਇੱਕ ਪਬਲਿਕ ਸੈਕਟਰ ਅਦਾਰੇ ਨੇ ਆਪਣੇ ਸੀਐੱਸਆਰ ਫੰਡ ਤੋਂ ਪੀਐੱਮ ਕੇਅਰਸ ਵਿੱਚ 63.94 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ।  ਇਸ ਦੇ ਲਈ ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮਨੋਜ ਮਿਸ਼ਰਾ ਦਾ ਧੰਨਵਾਦ।

ਸ਼੍ਰੀ ਗੌੜਾ ਨੇ ਆਪਣੇ ਮੰਤਰਾਲੇ ਤਹਿਤ ਆਉਂਦੇ ਪਬਲਿਕ ਸੈਕਟਰ ਅਦਾਰਿਆਂ ਨੂੰ ਆਪਣੇ ਸੀਐੱਸਆਰ ਫੰਡ ਦਾ ਕੁਝ ਹਿੱਸਾ ਪੀਐੱਮ ਕੇਅਰਸ ਵਿੱਚ ਦਾਨ ਕਰਨ ਦੀ ਤਾਕੀਦ ਕੀਤੀ ਸੀ। ਇਨ੍ਹਾਂ ਪਬਲਿਕ ਸੈਕਟਰ ਅਦਾਰਿਆਂ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਭੇਜੇ ਗਏ ਪੱਤਰ ਵਿੱਚ,ਸ਼੍ਰੀ ਗੌੜਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਕੋਰੋਨਾਵਾਇਰਸ ਦੇ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਸੰਭਵ ਕਦਮ   ਉਠਾ ਰਹੀ ਹੈ, ਹਾਲਾਂਕਿ ਜਨਤਕ ਸਿਹਤ ਲਈ ਇਤਨੇ ਵੱਡੇ ਪੈਮਾਨੇ ਤੇ ਆਈ ਆਪਦਾ ਦੀ ਸਥਿਤੀ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਠੋਸ ਪ੍ਰਯਤਨਾਂ ਅਤੇ ਸਹਿਯੋਗ ਦੀ ਜ਼ਰੂਰਤ ਹੈ, ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸੀਐੱਸਆਰ ਬਜਟ ਦੀ ਅਧਿਕਤਮ ਸੰਭਵ ਰਕਮ  ਪੀਐੱਮ ਕੇਅਰਸ ਲਈ ਦਾਨ ਕਰੋ ।’’

ਉਨ੍ਹਾਂ ਨੇ ਕਿਹਾ, ਭਾਰਤ ਸਰਕਾਰ ਨੇ ਕੋਵਿਡ-19 ਜਿਹੀਆਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਦੇ ਪ੍ਰਾਥਮਿਕ ਉਦੇਸ਼ ਨਾਲ ਪੀਐੱਮ ਕੇਅਰਸ ਫੰਡ ਦਾ ਗਠਨ ਕੀਤਾ ਹੈਅਤੇ ਜਿਵੇਂ ਕਿ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਇਸ ਫੰਡ ਵਿੱਚ ਦਾਨ ਕੀਤੀ ਗਈ ਕੋਈ ਵੀ ਰਕਮ ਕੰਪਨੀ ਐਕਟ 2013 ਦੇ ਤਹਿਤ ਸੀਐੱਸਆਰ ਖ਼ਰਚ ਦੇ ਰੂਪ ਵਿੱਚ ਮੰਨੀ ਜਾਵੇਗੀ ।

 

*******

  

ਆਰਸੀਜੇ/ਆਰਕੇਐੱਮ


(Release ID: 1610056) Visitor Counter : 156