ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਲਾਈਫਲਾਈਨ ਉਡਾਨ ਤਹਿਤ ਹੁਣ ਤੱਕ 74 ਉਡਾਨਾਂ ਚਲਾਈਆਂ; ਇੱਕ ਹੀ ਦਿਨ ਵਿੱਚ 22 ਟਨ ਤੋਂ ਅਧਿਕ ਮਾਲ ਦੀ ਢੁਆਈ
Posted On:
01 APR 2020 3:57PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਲਾਈਫਲਾਈਨ ਉਡਾਨ ਪਹਿਲ ਤਹਿਤ ਦੇਸ਼ ਭਰ ਵਿੱਚ ਮੈਡੀਕਲ ਕਾਰਗੋ ਦੀ ਢੁਆਈ ਲਈ ਅੱਜ ਤੱਕ 74 ਉਡਾਨਾਂ ਚਲਾਈਆਂ ਗਈਆਂ ਹਨ। ਹੁਣ ਤੱਕ ਕੁੱਲ 37.63 ਟਨ ਕਾਰਗੋ ਦੀ ਢੁਆਈ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 22 ਟਨ ਤੋਂ ਜ਼ਿਆਦਾ ਕਾਰਗੋ ਦੀ ਢੁਆਈ 31 ਮਾਰਚ 2020 ਨੂੰ ਕੀਤੀ ਗਈ।
31 ਮਾਰਚ ਨੂੰ ਨਿਮਨਲਿਖਿਤ ਉਡਾਨਾਂ ਚਲੀਆਂ :
ਲਾਈਫਲਾਈਨ 1 : ਏਅਰ ਇੰਡੀਆ ਦੀਆਂ ਉਡਾਨਾਂ : ਮੁੰਬਈ-ਨਵੀਂ ਦਿੱਲੀ-ਗੁਵਾਹਾਟੀ-ਮੁੰਬਈ ਦੌਰਾਨ ਮੇਘਾਲਿਆ, ਅਸਾਮ, ਆਈਸੀਐੱਮਆਰ ਦੀ ਖੇਪ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਪੁਣੇ ਦੀ ਖੇਪ ਪਹੁੰਚਾਈ।
ਲਾਈਫਲਾਈਨ 2 :ਏਅਰ ਇੰਡੀਆ ਦੀਆਂ ਉਡਾਨਾਂ : ਨਵੀਂ ਦਿੱਲੀ-ਹੈਦਰਾਬਾਦ-ਤ੍ਰਿਵੇਂਦਰਮ-ਗੋਆ-ਦਿੱਲੀ। ਇਸ ਨੇ ਆਂਧਰ ਪ੍ਰਦੇਸ਼, ਕੇਰਲ, ਆਈਸੀਐੱਮਆਰ, ਗੋਆ ਦੀ ਖੇਪ ਪਹੁੰਚਾਈ।
ਲਾਈਫਲਾਈਨ 3:ਅਲਾਇੰਸ ਏਅਰ ਦੀ ਉਡਾਨ : ਹੈਦਰਾਬਾਦ – ਬੰਗਲੁਰੂ – ਹੈਦਰਾਬਾਦ ਵਿੱਚ ਕੱਪੜਾ ਮੰਤਰਾਲਾ ਦੀ ਖੇਪ ਪਹੁੰਚਾਈ ਗਈ।
ਲਾਈਫਲਾਈਨ 4 :ਏਅਰ ਇੰਡੀਆ ਦੀ ਉਡਾਨ : ਚੇਨਈ – ਪੋਰਟ ਬਲੇਅਰ - ਚੇਨਈ
ਲਾਈਫਲਾਈਨ 5 :ਭਾਰਤੀ ਵਾਯੂ ਸੈਨਾ ਦੀ ਉਡਾਨ : ਹਿੰਡਨ (ਦਿੱਲੀ) ਤੋਂ ਵਾਇਆ ਸੁਲੂਰ ਹੁੰਦੇ ਹੋਏ ਪੋਰਟ ਬਲੇਅਰ ਤੱਕ।
ਕੋਵਿਡ – 19 ਦੇ ਖ਼ਿਲਾਫ਼ ਭਾਰਤ ਦੀ ਜੰਗ ਦੇ ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਅਤੇ ਦੇਸ਼ ਤੋਂ ਬਾਹਰ ਚਿਕਿਤਸਾ ਅਤੇ ਜ਼ਰੂਰੀ ਵਸਤਾਂ ਦੀ ਢੁਆਈ ਲਈ “ਲਾਈਫਲਾਈਨ ਉਡਾਨ” ਨਾਮੀ ਉਡਾਨਾਂ ਸ਼ੁਰੂ ਕੀਤੀਆਂ ਹਨ।
ਇਨ੍ਹਾਂ ਉਡਾਨਾਂ ਦੇ ਵੇਰਵਾ ਇਸ ਤਰ੍ਹਾਂ ਹੈ :
ਸੀਰੀਅਲ ਨੰਬਰ
|
ਮਿਤੀ
|
ਏਅਰ ਇੰਡੀਆ
|
ਅਲਾਇੰਸ
|
ਆਈਏਐੱਫ
|
ਇੰਡੀਗੋ
|
ਸਪਾਈਸਜੈੱਟ
|
ਕੁੱਲ ਪਰਿਚਾਲਿਤ ਉਡਾਨਾਂ
|
1
|
26.3.2020
|
02
|
-
|
-
|
-
|
02
|
04
|
2
|
27.3.2020
|
04
|
09
|
-
|
-
|
-
|
13
|
3
|
28.3.2020
|
04
|
08
|
-
|
06
|
-
|
18
|
4
|
29.3.2020
|
04
|
10
|
06
|
--
|
-
|
20
|
5
|
30.3.2020
|
04
|
-
|
03
|
--
|
-
|
07
|
6
|
31.3.2020
|
09
|
02
|
01
|
|
|
12
|
|
ਕੁੱਲ ਉਡਾਨਾਂ
|
27
|
29
|
10
|
06
|
02
|
74
|
* ਏਅਰ ਇੰਡੀਆ ਅਤੇ ਆਈਐੱਫਐੱਫ ਨੇ ਲੱਦਾਖ, ਦੀਮਾਪੁਰ, ਇੰਫਾਲ, ਗੁਵਾਹਾਟੀ ਅਤੇ ਪੋਰਟ ਬਲੇਅਰ ਲਈ ਆਪਸੀ ਸਾਂਝੇਦਾਰੀ ਕੀਤੀ।
• ਇੱਕ ਸਮਰਪਿਤ ਮੈਡੀਕਲ ਏਅਰ ਕਾਰਗੋ ਸਬੰਧਿਤ ਵੈੱਬਸਾਈਟ ਲਾਂਚ ਕੀਤੀ ਗਈ ਹੈ ਅਤੇ ਇਹ ਅੱਜ ਤੋਂ ਪੂਰੀ ਤਰ੍ਹਾਂ ਚਾਲੂ ਹੋ ਗਈ ਹੈ। ਇਸ ਦਾ ਲਿੰਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ’ਤੇ (www.civilaviation.gov.in) ਉਪਲੱਬਧ ਹੈ।
• ਘਰੇਲੂ ਕਾਰਗੋ ਅਪਰੇਟਰ: ਬਲੂ ਡਾਰਟ ਅਤੇ ਸਪਾਇਸਜੈੱਟ ਕਮਰਸ਼ੀਅਲ ਅਧਾਰ ’ਤੇ ਕਾਰਗੋ ਉਡਾਨਾਂ ਚਲਾ ਰਹੀਆਂ ਹਨ।
****
ਆਰਜੇ/ਐੱਨਜੀ
(Release ID: 1610042)
Visitor Counter : 221