Posted On:
20 NOV 2026 2:37PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 21 ਅਤੇ 22 ਨਵੰਬਰ, 2026 ਨੂੰ ਮਹਾਰਾਸ਼ਟਰ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ।
ਮਹਾਰਾਸ਼ਟਰ ਦੇ ਆਪਣੇ ਦੌਰੇ ਦੌਰਾਨ ਉਪ-ਰਾਸ਼ਟਰਪਤੀ ਕੱਲ੍ਹ (21 ਨਵੰਬਰ, 2026) ਪੁਣੇ ਸਥਿਤ ‘ਸਿੰਬਾਇਓਸਿਸ ਇੰਟਰਨੈਸ਼ਨਲ’ (ਮਾਨਦ ਯੂਨੀਵਰਸਿਟੀ) ਦੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਸ ਤੋਂ ਬਾਅਦ ਉਸੇ ਦਿਨ ਉਪ-ਰਾਸ਼ਟਰਪਤੀ ਤਾਮਿਲਨਾਡੂ ਦੇ ਚੇਨਈ ਜਾਣਗੇ, ਜਿੱਥੇ ਉਹ ਨੇਲਈ ਨਾਦਰ ਮੈਟ੍ਰਿਕੂਲੇਸ਼ਨ ਹਾਇਰ ਸੈਕੰਡਰੀ ਸਕੂਲ ਦੇ 42ਵੇਂ ਸਾਲਾਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ।
*****
ਪੀਆਰ/ਏਐਸਐਮ/ਵੀਐਮ