ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਗਵਰਮੈਂਟ ਈ-ਮਾਰਕਿਟਪਲੇਸ ਨੇ ਕਬਾਇਲੀ ਉੱਦਮੀਆਂ ਲਈ ਜਨਤਕ ਖਰੀਦ ਦੇ ਮੌਕਿਆਂ ਦਾ ਵਿਸਤਾਰ ਕਰਨ ਲਈ ਟੀਆਈਸੀਸੀਆਈ ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ


ਗਵਰਮੈਂਟ ਈ-ਮਾਰਕਿਟਪਲੇਸ ਰਾਹੀਂ ਕਬਾਇਲੀ ਕਾਰੋਬਾਰਾਂ ਲਈ ਰਜਿਸਟ੍ਰੇਸ਼ਨ, ਨਿਰਮਾਣ ਸਮਰੱਥਾ ਅਤੇ ਬਾਜ਼ਾਰ ਪਹੁੰਚ ਨੂੰ ਮਜ਼ਬੂਤ ​​ਕਰਨ ਲਈ ਭਾਈਵਾਲੀ

Posted On: 21 NOV 2026 11:48AM by PIB Chandigarh

ਨੈਸ਼ਨਲ ਪਬਲਿਕ ਪ੍ਰੋਕਿਊਰਮੈਂਟ ਪੋਰਟਲ, ਗਵਰਮੈਂਟ ਈ-ਮਾਰਕਿਟਪਲੇਸ, ਨੇ 20 ਨਵੰਬਰ, 2026 ਨੂੰ ਟ੍ਰਾਈਬਲ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਟੀਆਈਸੀਸੀਆਈ) ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਹਨ । ਇਸਦਾ ਉਦੇਸ਼ ਜਨਤਕ ਖਰੀਦ ਵਿੱਚ ਟ੍ਰਾਈਬਲ ਇੰਟਰਪ੍ਰੀਨਿਓਰਜ਼ ਅਤੇ ਇੰਟਰਪ੍ਰਾਈਜ਼ੇਜ ਦੀ ਭਾਗੀਦਾਰੀ ਨੂੰ ਮਜ਼ਬੂਤ ​​ਕਰਨਾ ਹੈ। ਇਸ ਸੰਗਠਨ ਦਾ ਉਦੇਸ਼ ਟਾਰਗਟਿਡ ਆਊਟਰੀਚ, ਸਮਰੱਥਾ ਨਿਰਮਾਣ, ਔਨਬੋਰਡਿੰਗ ਅਸਿਸਟੈਂਸ, ਅਤੇ ਨਿਰੰਤਰ ਮਾਰਗਦਰਸ਼ਨ ਰਾਹੀਂ ਕਬਾਇਲੀ ਕਾਰੋਬਾਰਾਂ ਨੂੰ ਜਨਤਕ ਖਰੀਦ ਮੌਕਿਆਂ ਨਾਲ ਜੋੜਨਾ ਹੈ।

ਇਸ ਸਮਝੌਤਾ ਪੱਤਰ 'ਤੇ ਗਵਰਮੈਂਟ ਈ-ਮਾਰਕਿਟਪਲੇਸ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਜੀਤ ਬੀ. ਚਵਾਨ ਅਤੇ ਟੀਆਈਸੀਸੀਆਈ ਦੇ ਸੰਸਥਾਪਕ ਅਤੇ ਚੇਅਰਮੈਨ ਸ਼੍ਰੀ ਸੁਧਾਕਰ ਧਾਰਵਤ ਨੇ ਦਸਤਖਤ ਕੀਤੇ, ਜਿਸ ਨਾਲ ਗਵਰਮੈਂਟ ਈ-ਮਾਰਕਿਟਪਲੇਸ ਰਾਹੀਂ ਜਨਤਕ ਖਰੀਦ ਵਿੱਚ ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਆਦਿਵਾਸੀ ਉੱਦਮੀਆਂ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਾਂਝੇਦਾਰੀ ਨੂੰ ਰਸਮੀ ਰੂਪ ਦਿੱਤਾ ਗਿਆ।

ਇਸ ਸੰਗਠਨ ਬਾਰੇ ਗੱਲ ਕਰਦੇ ਹੋਏ, ਗਵਰਮੈਂਟ ਈ-ਮਾਰਕਿਟਪਲੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਮਿਹਿਰ ਕੁਮਾਰ ਨੇ ਕਿਹਾ, "ਟੀਆਈਸੀਸੀਆਈ ਨਾਲ ਇਹ ਭਾਈਵਾਲੀ ਕਬਾਇਲੀ ਉੱਦਮੀਆਂ ਲਈ ਜਨਤਕ ਖਰੀਦ ਦੇ ਮੌਕਿਆਂ ਦਾ ਵਿਸਥਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸਾਡਾ ਉਦੇਸ਼ ਉਨ੍ਹਾਂ ਦੀ ਜਾਗਰੂਕਤਾ ਵਧਾਉਣਾ, ਸਮਰੱਥਾ ਦਾ ਨਿਰਮਾਣ ਕਰਨਾ ਅਤੇ ਗਵਰਮੈਂਟ ਈ-ਮਾਰਕਿਟਪਲੇਸ 'ਤੇ ਵਧੇਰੇ ਸ਼ਮੂਲੀਅਤ ਨੂੰ ਸਮਰੱਥ ਬਣਾਉਣਾ ਹੈ, ਅਤੇ ਗਵਰਮੈਂਟ ਈ-ਮਾਰਕਿਟਪਲੇਸ ਦੇ ਪਾਰਦਰਸ਼ੀ ਅਤੇ ਸਮਾਵੇਸ਼ੀ ਖਰੀਦ ਈਕੋਸਿਸਟਮ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ।"

ਇਸ ਸਮਝੌਤੇ ਪੱਤਰ ਦੇ ਤਹਿਤ, ਟੀਆਈਸੀਸੀਆਈ ਆਦਿਵਾਸੀ ਉੱਦਮੀਆਂ ਦੀ ਪਛਾਣ ਕਰੇਗਾ ਅਤੇ ਉਨ੍ਹਾਂ ਨੂੰ ਲਾਮਬੰਦ ਕਰੇਗਾ, ਖੇਤਰੀ ਅਤੇ ਨੈਸਨਲ ਆਊਟਰੀਚ ਪ੍ਰੋਗਰਾਮਾਂ ਨੂੰ ਅਸਾਨ ਬਣਾਏਗਾ, ਖੇਤਰੀ ਸਹਾਇਤਾ ਪ੍ਰਦਾਨ ਕਰੇਗਾ, ਅਤੇ ਟ੍ਰੇਨਰਾਂ ਅਤੇ ਸਲਾਹਕਾਰਾਂ ਦਾ ਇੱਕ ਨੈੱਟਵਰਕ ਬਣਾਏਗਾ। ਗਵਰਮੈਂਟ ਈ-ਮਾਰਕਿਟਪਲੇਸ ਟ੍ਰੇਨਿੰਗ ਰਿਸੋਰਸ, ਔਨਬੋਰਡਿੰਗ ਫੈਸਿਲੀਟੇਸ਼ਨ, ਸਮਰੱਥਾ ਨਿਰਮਾਣ ਇਨਿਸ਼ੀਏਟਿਵਸ ਅਤੇ ਸਹੀ ਇਸ਼ਯੂ-ਰਿਜ਼ੋਲਿਊਸ਼ਨ ਮੈਕੇਨਿਜਮ ਰਾਹੀਂ ਇਨ੍ਹਾਂ ਯਤਨਾਂ ਦਾ ਸਮਰਥਨ ਕਰੇਗਾ। ਦੋਵੇਂ ਸੰਗਠਨ ਸਾਂਝੇਦਾਰੀ ਨੂੰ ਬਿਹਤਰ ਬਣਾਉਣ ਲਈ ਕਾਰਜ ਯੋਜਨਾਵਾਂ ਵਿਕਸਿਤ ਕਰਨ, ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਇੰਟਰਪ੍ਰੀਨਿਓਰਜ਼ ਤੋਂ ਮਿਲੇ ਫੀਡਬੈਕ ਸ਼ਾਮਲ ਕਰਨ ਲਈ ਵੀ ਇਕੱਠੇ ਕੰਮ ਕਰਨਗੇ।

ਐਮਓਯੂ 'ਤੇ ਹਸਤਾਖਰ ਕਰਦੇ ਸਮੇਂ, ਸ਼੍ਰੀ ਅਜੀਤ ਬੀ. ਚਵਾਨ ਨੇ ਕਿਹਾ, "ਇਹ ਭਾਈਵਾਲੀ ਕੇਂਦ੍ਰਿਤ ਪਹੁੰਚ, ਸਿਖਲਾਈ ਅਤੇ ਹੈਂਡਹੋਲਡਿੰਗ ਰਾਹੀਂ ਗਵਰਮੈਂਟ ਈ-ਮਾਰਕਿਟਪਲੇਸ ਨੂੰ ਆਦਿਵਾਸੀ ਉੱਦਮੀਆਂ ਦੇ ਨੇੜੇ ਲਿਆਉਣ ਵਿੱਚ ਮਦਦ ਕਰੇਗੀ, ਜਿਸ ਨਾਲ ਸਰਕਾਰੀ ਖਰੀਦ ਦੇ ਮੌਕਿਆਂ ਤੱਕ ਵਧੇਰੇ ਪਹੁੰਚ ਮਿਲੇਗੀ।"

ਇਹ ਸਹਿਯੋਗ ਗਵਰਮੈਂਟ ਈ-ਮਾਰਕਿਟਪਲੇਸ ਦੇ ਉਸ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰਦਾ ਹੈ ਕਿ ਇਸ ਦੇ ਤਹਿਤ ਜਨਤਕ ਖਰੀਦ ਨੂੰ ਵਧੇਰੇ ਸੰਮਲਿਤ ਬਣਾਉਣਾ ਚਾਹੁੰਦਾ ਹੈ। ਇਸ ਨਾਲ ਵਿਭਿੰਨ ਬੈਕਗ੍ਰਾਉਂਡ ਵਾਲੀਆਂ ਕੰਪਨੀਆਂ ਨੈਸ਼ਨਲ ਪ੍ਰੋਕਿਓਰਮੈਂਟ ਈਕੋਸਿਸਟਮ ਵਿੱਚ ਹਿੱਸਾ ਲੈ ਸਕਣਗੀਆਂ ਅਤੇ ਕਾਰੋਬਾਰੀ ਵਿਕਾਸ ਦੇ ਮੌਕੇ ਪਾ ਸਕਣਗੀਆਂ ।

*************

ਅਭਿਸ਼ੇਕ ਦਿਆਲ/ਸ਼ਬੀਰ ਆਜ਼ਾਦ/ਅਭਿਮਨਿਊ ਪੰਵਾਰ /ਬਲਜੀਤ


(Release ID: 2342067) ਵਿਜ਼ੀਟਰ ਕਾਊਂਟਰ : 12