ਗੋਆ ਵਿੱਚ ਚੱਲ ਰਹੇ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੌਰਾਨ ਪੱਤਰ ਸੂਚਨਾ ਦਫ਼ਤਰ- ਪੀਆਈਬੀ ਦੁਆਰਾ ਅੱਜ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਫਿਲਮਮੇਕਰ ਸੂਰਜ ਕੁਮਾਰ ਨੇ ਆਪਣੀ ਨੌਨ-ਫੀਚਰ ਡੌਕਿਊਮੈਂਟਰ ਫਿਲਮ ਨਿਰਮਾਂਜਲੀ : ਦ ਚੰਡੀਗੜ੍ਹ ਆਫ ਮਾਚੇ ਨੌਵਿਕੀ (Maciej Nowicki's) ਦੁਆਰਾ ਆਰਕੀਟੈਕਟ ਮਾਚੇ ਨੌਵਿਕੀ ਦੀ ਘੱਟ ਚਰਚਿਤ ਵਿਰਾਸਤ ਸਾਹਮਣੇ ਰੱਖੀ। ਮਾਚੇ ਨੌਵਿਕੀ ਇੱਕ ਪ੍ਰਸਿੱਧ ਪੌਲਿਸ਼ ਆਰਕੀਟੈਕਟ ਸਨ, ਜਿਨ੍ਹਾਂ ਨੂੰ ਮੁੱਖ ਤੌਰ ‘ਤੇ ਚੰਡੀਗੜ੍ਹ ਦਾ ਸ਼ੁਰੂਆਤੀ ਮਾਸਟਰ ਪਲਾਨ ਤਿਆਰ ਕਰਨ ਲਈ ਜਾਣਿਆ ਜਾਂਦਾ ਹੈ। ਇਹ ਫਿਲਮ ਚੰਡੀਗੜ੍ਹ ਦੇ ਆਰਕੀਟੈਕਚਲ ਵਿਜ਼ਨ ਵਿੱਚ ਨੌਵਿਕੀ ਦੇ ਯੋਗਦਾਨ ਨੂੰ ਦਰਸਾਉਂਦੀ ਹੈ, ਜੋ ਕਿ ਸ਼ਹਿਰ ਦੇ ਵਿਸ਼ੇਸ਼ jaali facades ਆਂਢ-ਗੁਆਂਢ ਦੇ ਬਜ਼ਾਰਾਂ ਅਤੇ ਸ਼ਹਿਰੀ ਲੈਂਡਸਕੇਪ ਵਿੱਚ ਦਿਖਾਈ ਦਿੰਦਾ ਹੈ।

ਸਖ਼ਤ ਅਤੇ ਵਿਸ਼ਾਲ ਸਮਾਰਕ ਢਾਂਚੇ ਬਣਾਉਣ ਦੀ ਥਾਂ, ਨੌਵਿਕੀ ਦੇ ਡਿਜ਼ਾਈਨ ਭਾਰਤੀ ਜਲਵਾਯੂ ਅਤੇ ਭਾਈਚਾਰਕ ਜੀਵਨ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਨ। ਉਨ੍ਹਾਂ ਨੇ ਇੱਕ ਆਰਟੀਫਿਸ਼ੀਅਲ ਜਲ ਭੰਡਾਰ ਦੀ ਕਲਪਨਾ ਕੀਤੀ ਸੀ, ਜੋ ਬਾਅਦ ਵਿੱਚ ਸੁਖਨਾ ਝੀਲ ਬਣਿਆ। ਨਾਲ ਹੀ ਉਨ੍ਹਾਂ ਨੇ ਆਤਮ-ਨਿਰਭਰ ਰਿਹਾਇਸ਼ੀ ਸੁਪਰਬਲਾਕਾਂ ਦੀ ਯੋਜਨਾ ਬਣਾਈ ਸੀ, ਜਿਸ ਵਿੱਚ ਸਕੂਲ, ਪਾਰਕ, ਬਜ਼ਾਰ ਅਤੇ ਭਾਈਚਾਰਕ ਸਥਾਨ ਸ਼ਾਮਲ ਹੋਣ। ਹਾਲਾਂਕਿ ਸਾਲ 1950 ਵਿੱਚ ਜਦੋਂ ਉਹ ਆਪਣੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਾਰਤ ਵਾਪਸ ਆਉਣ ਦੀ ਤਿਆਰੀ ਕਰ ਰਹੇ ਸਨ, ਤਾਂ ਇੱਕ ਜਹਾਜ਼ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਪਰ ਉਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਸਕੈਚਾਂ ਰਾਹੀਂ ਬਚੇ ਰਹੇ। ਸਵਿਸ ਆਰਕੀਟੈਕਟ ਪੀਅਰੇ ਜੈਨੇਰੇ ਨੇ ਇਨ੍ਹਾਂ ਸਕੈਚਾਂ ਨੂੰ ਪਛਾਣਿਆ ਅਤੇ ਚੰਡੀਗੜ੍ਹ ਦੇ ਸੈਕਟਰ 7 ਅਤੇ 8 ਨੂੰ ਵਿਕਸਿਤ ਕਰਨ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ।
ਮਾਚੇ ਨੌਵਿਕੀ ਦੇ ਯੋਗਦਾਨ ਅਤੇ ਘੱਟ ਜਾਣੇ-ਪਛਾਣੇ ਇਤਿਹਾਸ ਨੂੰ ਮੁੜ ਤੋਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵਿੱਚ ਭਾਰਤ ਤੋਂ ਬਾਹਰ ਵੀ ਵਿਆਪਕ ਪੁਰਾਲੇਖ ਖੋਜ ਕਰਨੀ ਪਈ। ਚੰਡੀਗੜ੍ਹ ਆਰਕੀਟੈਕਚਰਲ ਮਿਊਜ਼ੀਅਮ ਵਿੱਚ ਨੌਵਿਕੀ ਦੀਆਂ ਸਿਰਫ਼ 20 ਤੋਂ 25 ਰਚਨਾਵਾਂ ਹੀ ਸੁਰੱਖਿਅਤ ਹਨ। ਇਸ ਲਈ, ਸੂਰਜ ਕੁਮਾਰ ਨੇ ਅਖ਼ਬਾਰ 'ਦ ਟ੍ਰਿਬਿਊਨ' ਦੇ ਪੁਰਾਣੇ ਅੰਕਾਂ ਅਤੇ ਨੌਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਵਿੱਚ ਡਿਜੀਟਾਈਜ਼ਡ ਡਿਜ਼ਾਈਨ ਸਬੰਧੀ ਟਿੱਪਣੀਆਂ ਰਾਹੀਂ ਪੁਰਾਲੇਖ ਸਮੱਗਰੀ ਦਾ ਪਤਾ ਲਗਾਇਆ। ਇਸੇ ਯੂਨੀਵਰਸਿਟੀ ਵਿੱਚ ਨੌਵਿਕੀ ਨੇ ਆਰਕੀਟੈਕਚਰ ਵਿਭਾਗ ਦੇ ਮੁਖੀ ਵਜੋਂ ਕੰਮ ਕੀਤਾ ਸੀ। ਇਸ ਖੋਜ ਵਿੱਚ ਪੋਲੈਂਡ ਦੇ ਰਾਜਦੂਤ ਦੇ ਨਾਲ ਮਸ਼ਵਰੇ ਤੋਂ ਬਾਅਦ ਪੋਲੈਂਡ ਦੂਤਾਵਾਸ ਅਤੇ ਪੋਲਿਸ਼ ਸੰਸਥਾਨ ਨੇ ਸਹਿਯੋਗ ਕੀਤਾ।

ਸ਼੍ਰੀ ਸੂਰਜ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਨੌਵਿਕੀ ਦੇ 75 ਵਰ੍ਹਿਆਂ ਪੁਰਾਣੇ ਬਲੂ ਪ੍ਰਿੰਟ ਸਮਕਾਲੀ ਭਾਰਤੀ ਸ਼ਹਿਰਾਂ ਲਈ ਮਹੱਤਵਪੂਰਨ ਸਿੱਖਿਆ ਪ੍ਰਦਾਨ ਕਰਦੇ ਹਨ, ਜੋ ਗਰਮੀ ਦੇ ਵਧ ਰਹੇ ਪ੍ਰਭਾਵ ਅਤੇ ਅਨਿਯੋਜਿਤ ਸ਼ਹਿਰੀ ਵਿਸਥਾਰ ਵਰਗੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਧੁਨਿਕ ਵਾਸਤੂਕਲਾ ਸਥਾਨਕ ਜਲਵਾਯੂ ਅਤੇ ਮਨੁੱਖੀ ਜ਼ਰੂਰਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ।
ਸੂਰਜ ਕੁਮਾਰ ਅਤੇ ਡਾ. ਗਰਿਮਾ ਸਿੰਘ ਦੀ ਅਗਵਾਈ ਵਾਲੇ ਜੌਹਨਸਨਜ਼ ਸੂਰਜ ਫਿਲਮ ਇੰਟਰਨੈਸ਼ਨਲ –ਜੇਐੱਸਐੱਫਆਈ-ਦੁਆਰਾ ਨਿਰਮਿਤ, ਨਿਰਮਾਂਜਲੀ ਦੀ ਕਹਾਣੀ ਮੁਰਤਜਾ ਅਲੀ ਖਾਨ ਨੇ ਲਿਖੀ ਹੈ। ਇਸ ਫਿਲਮ ਦਾ ਰਾਕੇਸ਼ ਰਾਣਾ ਦੁਆਰਾ ਨਿਰਦੇਸ਼ਿਤ, ਅਮਿਤ ਰਾਏ ਦੁਆਰਾ ਸੰਪਾਦਿਤ ਅਤੇ ਸ਼ੁਭੇਂਦਰ ਰਾਓ ਅਤੇ ਸਸਕੀਆ ਰਾਓ-ਡੇ ਹਾਸ ਨੇ ਸੰਗੀਤ ਦਿੱਤਾ ਹੈ। ਇਸ ਫਿਲਮ ਵਿੱਚ ਅਨੁਭਵੀ ਅਦਾਕਾਰ ਵਿਕਟਰ ਬੈਨਰਜੀ ਵੀ ਦਿਖਾਈ ਦੇਣਗੇ। ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ ਦੇ ਸਾਬਕਾ ਵਿਦਿਆਰਥੀ, ਸੂਰਜ ਕੁਮਾਰ ਨੂੰ ਦਸਤਾਵੇਜ਼ੀ ਅਤੇ ਫੀਚਰ ਫਿਲਮ ਨਿਰਮਾਣ ਵਿੱਚ 27 ਵਰ੍ਹਿਆਂ ਦਾ ਤਜ਼ਰਬਾ ਹੈ। ਉਨ੍ਹਾਂ ਦੇ ਪਿਛਲੇ ਕੰਮਾਂ ਵਿੱਚ 500 ਤੋਂ ਵੱਧ ਦਸਤਾਵੇਜ਼ੀ ਅਤੇ ਥਿੰਕਿੰਗ ਆਫ਼ ਹਿਮ ਅਤੇ ਪਿਪਲਾਂਤਰੀ ਵਰਗੀਆਂ ਫਿਲਮਾਂ ਸ਼ਾਮਲ ਹਨ।
ਪ੍ਰੈੱਸ ਕਾਨਫਰੰਸ ਇੱਥੇ ਦੇਖੋ:
ਪ੍ਰੈੱਸ ਕਾਨਫਰੰਸ| ਨਿਰਮਾਂਜਲੀ: ਦ ਚੰਡੀਗੜ੍ਹ ਆਫ ਮਾਚੇ ਨੌਵਿਕੀ| ਇੱਫੀ 2026
ਸੁਸ਼੍ਰੀ ਆਰੂਸ਼ੀ ਬੱਬਰ ਨੇ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕੀਤਾ।
Read IFFILOID here: https://www.pib.gov.in/iffi/57/iffiLoid.aspx?yr=2026&lang=1®=48
***********
ਪੀਆਈਬੀ ਇੱਫੀ ਟੀਮ | ਰਬੀਨਾਹਾਸ਼ਮੀ/ ਸੁਪ੍ਰਿਆ/ ਸਸਮਿਤਾ / ਦਰਸ਼ਨਾ /ਏਕੇ | IFFI 57 - 072