Posted On:
19 NOV 2026 12:27PM by PIB Chandigarh
ਭਾਰਤੀ ਹਵਾਈ ਸੈਨਾ ਅਤੇ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ (ਸੀਐੱਸਯੂ), ਨਵੀਂ ਦਿੱਲੀ ਦਰਮਿਆਨ ਅਗਨੀਵੀਰਵਾਯੂ ਕਰਮੀਆਂ ਨੂੰ ਯੋਗ ਦੇ ਖੇਤਰ ਵਿੱਚ ਢਾਂਚਾਗਤ ਸਿਖਲਾਈ ਅਤੇ ਪ੍ਰਮਾਣਨ ਦੇ ਮੌਕੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ।
ਹਵਾਈ ਸੈਨਾ ਹੈੱਡਕੁਆਰਟਰ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਏਅਰ-ਅਫ਼ਸਰ-ਇਨ-ਚਾਰਜ ਪਰਸੋਨਲ ਨੇ ਕੀਤੀ। ਇਸ ਮੌਕੇ ‘ਤੇ ਭਾਰਤੀ ਹਵਾਈ ਸੈਨਾ ਵੱਲੋਂ ਸਹਾਇਕ ਹਵਾਈ ਸੈਨਾ ਪ੍ਰਮੁੱਖ (ਸਿੱਖਿਆ) (ਅਸਿਸਟੈਂਟ ਚੀਫ ਆਫ਼ ਦਿ ਈਅਰ ਸਟਾਫ (ਸਿੱਖਿਆ)) ਅਤੇ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।
ਇਹ ਸਹਿਯੋਗ ਭਾਰਤੀ ਹਵਾਈ ਸੈਨਾ ਦੁਆਰਾ ਉੱਚ ਸਿਖਲਾਈ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਰਾਹੀਂ ਅਗਨੀਵੀਰਵਾਯੂ ਕਰਮੀਆਂ ਦੇ ਸਮਰੱਥਾ ਵਿਕਾਸ, ਕੌਸ਼ਲ ਵਧਾਉਣ ਅਤੇ ਉਨ੍ਹਾਂ ਲਈ ਵਿਆਪਕ ਵਿਦਿਅਕ ਮੌਕਿਆਂ ਨੂੰ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ।


************
ਜੇਐੱਸ/ਵੀਕੇ/ਐੱਸ/ਸ਼ੀਨਮ