ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮ ਐੱਸ ਐੱਮ ਈ) ਨੇ ਐੱਸ ਸੀ/ਐੱਸ ਟੀ ਸੂਖਮ ਅਤੇ ਲਘੂ ਉਦਮਾਂ ਤੋਂ ਖ਼ਰੀਦ ਵਧਾਉਣ ਲਈ ਸੀਪੀਐਸਈਜ਼ ਨਾਲ ਗੋਲਮੇਜ਼ ਚਰਚਾ ਦਾ ਆਯੋਜਨ ਕੀਤਾ

Posted On: 10 NOV 2026 6:13PM by PIB Chandigarh

ਸਰਕਾਰ ਦੀ ਜਨਤਕ ਖ਼ਰੀਦ ਨੀਤੀ ਤਹਿਤ,ਐੱਸ ਸੀ/ਐੱਸ ਟੀ ਐੱਮ ਐੱਸ ਈਜ਼ ਤੋਂ 4% ਲਾਜ਼ਮੀ ਖ਼ਰੀਦ ਦੇ ਟੀਚੇ ਨੂੰ ਲੈ ਕੇ ਕੇਂਦਰੀ ਜਨਤਕ ਖੇਤਰ ਦੇ ਉਦਮਾਂ (ਸੀਪੀਐਸਈ) ਦੀ ਸਥਿਤੀ ਦੀ ਸਮੀਖਿਆ ਕਰਨ ਲਈ 5 ਨਵੰਬਰ 2026 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਸੈਂਟਰ ਵਿੱਚ ਸੀਪੀਐਸਈਜ ਨਾਲ ਇੱਕ ਗੋਲਮੇਜ਼ ਚਰਚਾ ਆਯੋਜਿਤ ਕੀਤੀ ਗਈ। ਇਸ ਬੈਠਕ ਦੀ ਪ੍ਰਧਾਨਗੀ ਐੱਮ ਐੱਸ ਐੱਮ ਈ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਮਰਸੀ ਈਪਾਓ ਨੇ ਕੀਤੀ। ਬੈਠਕ ਵਿੱਚ ਜੀਈਐਮ (GeM) ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਜੀਤ ਚਵਾਨ, ਐਨਐਸਆਈ ਸੀ ਦੇ ਪ੍ਰਧਾਨ-ਸਮੇਤ-ਪ੍ਰਬੰਧ ਨਿਰਦੇਸ਼ਕ ਡਾ. ਐੱਸ.ਐੱਸ. ਆਚਾਰੀਆ ਅਤੇ ਮੰਤਰਾਲੇ, ਜਨਤਕ ਉੱਦਮ ਵਿਭਾਗ ਅਤੇ ਐਨ ਐੱਸ ਆਈ ਸੀ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਉਨ੍ਹਾਂ ਨੇ ਐੱਸ ਸੀ/ਐੱਸ ਟੀ ਐੱਮ ਐੱਸ ਈਜ਼ ਨੂੰ ਸਹਿਯੋਗ ਦੇਣ ਲਈ ਆਪਣੇ-ਆਪਣੇ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।

ਬੀ ਐਚ ਈ ਐਲ , ਬੀ ਈ ਐਲ , ਐਨ ਟੀ ਪੀ ਸੀ , ਏ ਏ ਆਈ , ਬੀ ਈ ਐੱਮ ਐਲ ਅਤੇ ਕੋਲ ਇੰਡੀਆ ਲਿਮਟਡ ਸਮੇਤ ਕੁੱਲ 30 ਸੀਪੀਐਸਈ ਨੇ ਇਸ ਗੋਲਮੇਜ਼ ਚਰਚਾ ਵਿੱਚ ਹਿੱਸਾ ਲਿਆ। ਇਸ ਚਰਚਾ ਦਾ ਮੁੱਖ ਫੋਕਸ ਸੀਪੀਐਸਈ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ, ਬਿਹਤਰੀਨ ਤੌਰ ਤਰੀਕਿਆਂ ਨੂੰ ਸਾਂਝਾ ਕਰਨ ਅਤੇ ਐਨਐੱਸਐੱਸਐਚ ਓ, ਜੀਈਐੱਮ (GeM) ਅਤੇ ਸੀਪੀਐਸਈ ਵਿਚਕਾਰ ਆਪਸੀ ਤਾਲਮੇਲ ਨੂੰ ਹੋਰ ਸੁਧਾਰਨ 'ਤੇ ਸੀ।

ਆਪਣੇ ਸੰਬੋਧਨ ਵਿੱਚ, ਸ਼੍ਰੀਮਤੀ ਮਰਸੀ ਈਪਾਓ ਨੇ ਰਾਸ਼ਟਰੀ ਐੱਸਸੀ-ਐੱਸਟੀ (ਐਨਐੱਸਐੱਸਐਚ) ਸਕੀਮ ਤਹਿਤ ਐੱਸ ਸੀ/ਐੱਸ ਟੀ ਐੱਮ ਐੱਸ ਈ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਹਰ ਕਦਮ 'ਤੇ ਸਹਿਯੋਗ ਦੇਣ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਬਾਰੇ ਦੱਸਿਆ। ਇਸਦੇ ਸਿੱਟੇ ਵਜੋਂ, ਜਨਤਕ ਖ਼ਰੀਦ ਵਿੱਚ ਐੱਸ ਸੀ /ਐੱਸ ਟੀ ਐੱਮ ਐੱਸ ਈ ਦੀ ਹਿੱਸੇਦਾਰੀ ਲਗਾਤਾਰ ਵਧੀ ਹੈ। ਇਸ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਵਿੱਤੀ ਵਰ੍ਹੇ 2025-26 ਤੱਕ ਐੱਸ ਸੀ/ਐੱਸ ਟੀ  ਐੱਮ ਐੱਸ ਈ ਤੋਂ ਹੋਣ ਵਾਲੀ ਜਨਤਕ ਖ਼ਰੀਦ ਵਿੱਚ 36 ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ 'ਐਂਟਰਪ੍ਰੇਨਿਓਰ ਅਵੇਅਰਨੈੱਸ ਐਂਡ ਸਪੈਸ਼ਲ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ' (ਈ ਏ ਐਂਡ ਐੱਸ ਡੀ ਵੀ ਪੀ) ਬਾਰੇ ਵੀ ਜਾਣਕਾਰੀ ਦਿੱਤੀ। ਇਹ ਇੱਕ ਨਵੀਂ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਐੱਸ ਸੀ /ਐੱਸ ਟੀ ਐੱਮ ਐੱਸ ਈ ਵਿਚਕਾਰ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਸੀਪੀਐਸਈਜ਼ ਨਾਲ ਨੈੱਟਵਰਕ ਬਣਾਉਣ ਵਿੱਚ ਮਦਦ ਕਰਨਾ ਹੈ। ਉਨ੍ਹਾਂ ਨੇ ਸੀਪੀਐਸਈਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਇੱਕ ਅੰਦਰੂਨੀ ਕਾਰਜ-ਯੋਜਨਾ ਤਿਆਰ ਕਰਨ। ਨਾਲ ਹੀ, ਉਨ੍ਹਾਂ ਨੇ ਸੀਪੀਐਸਈਜ਼ ਨੂੰ ਵੈਂਡਰ ਰਜਿਸਟ੍ਰੇਸ਼ਨ/ਐਨਲਿਸਟਮੈਂਟ ਪ੍ਰਕਿਰਿਆ, ਉਤਪਾਦਾਂ/ਸੇਵਾਵਾਂ ਦੀ ਮੈਚ-ਮੇਕਿੰਗ, ਐੱਸ ਸੀ /ਐੱਸ ਟੀ ਐੱਮ ਐੱਸ ਈਜ਼ ਨਾਲ ਖੇਤਰੀ/ਸਥਾਨਕ ਪੱਧਰ 'ਤੇ ਜੁੜਾਅ ਬਣਾਉਣ ਅਤੇ ਹਰ ਕਦਮ 'ਤੇ ਜ਼ਰੂਰੀ ਸਹਿਯੋਗ ਦੇਣ ਵਿੱਚ ਮਦਦ ਕਰਨ ਲਈ ਵੀ ਕਿਹਾ।

ਜੀਈਐੱਮ (GeM) ਦੇ ਵਧੀਕ ਸੀ ਈ ਓ ਸ਼੍ਰੀ ਅਜੀਤ ਚਵਾਨ ਨੇ ਛੋਟੇ ਉੱਦਮਾਂ ਨੂੰ ਸਮਰੱਥ ਬਣਾਉਣ ਅਤੇ ਜਨਤਕ ਖ਼ਰੀਦ ਢਾਂਚੇ ਤਹਿਤ ਮਹੱਤਵਪੂਰਨ ਟੀਚੇ ਹਾਸਲ ਕਰਨ ਵਿੱਚ ਐੱਮ ਐੱਸ ਐੱਮ ਈ ਮੰਤਰਾਲੇ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐੱਸ ਸੀ/ਐੱਸ ਟੀ ਐੱਮ ਐੱਸ ਈ ਨੂੰ ਟੈਂਡਰ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰਨ ਲਈ ਕਈ ਕਦਮ ਚੁੱਕੇ ਗਏ ਹਨ, ਜਿਸ ਵਿੱਚ ਸਮਰਪਿਤ ਮਾਰਕਿਟਪਲੇਸ ਫਿਲਟਰਾਂ ਰਾਹੀਂ ਐੱਸ ਸੀ/ਐੱਸ ਟੀ ਐੱਮ ਐੱਸ ਈ ਵਿਕਰੇਤਾਵਾਂ ਦੀ ਪਛਾਣ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਨੇ ਖ਼ਰੀਦ ਦੇ ਮੌਕਿਆਂ ਤੱਕ ਸਮਾਨ ਪਹੁੰਚ ਯਕੀਨੀ ਬਣਾਉਣ ਲਈ ਵੱਖ-ਵੱਖ ਖੇਤਰਾਂ, ਵਿਸ਼ੇਸ਼ ਤੌਰ 'ਤੇ ਸੇਵਾਵਾਂ ਅਤੇ ਉਦਯੋਗ ਵਰਟੀਕਲਸ ਤੋਂ ਵਿਕਰੇਤਾਵਾਂ ਨੂੰ ਜੋੜਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੀਪੀਐਸਈ ਨੂੰ ਸਲਾਹ ਦਿੱਤੀ ਕਿ ਉਹ ਜੀਈਐੱਮ (GeM) ਵੱਲੋਂ ਨਿਯੁਕਤ ਨੋਡਲ ਅਧਿਕਾਰੀ ਦੀਆਂ ਸੇਵਾਵਾਂ ਦੀ ਵਰਤੋਂ ਕਰਨ, ਜੋ ਉਨ੍ਹਾਂ ਨੂੰ ਹਰ ਕਦਮ 'ਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਗੇ।

ਇਸ ਗੋਲਮੇਜ਼ ਚਰਚਾ ਨੇ ਸੀਪੀਐਸਈਜ਼ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਹੋਰ ਸੀਪੀਐਸਈ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਕਮੀਆਂ ਜਾਂ ਚੁਣੌਤੀਆਂ ਨੂੰ ਦੂਰ ਕਰਨ ਦਾ ਮੌਕਾ ਦਿੱਤਾ। ਚਰਚਾ ਵਿੱਚ ਇਸ ਗੱਲ 'ਤੇ ਵੀ ਧਿਆਨ ਦਿੱਤਾ ਗਿਆ ਕਿ ਕਿਵੇਂ ਸੀਪੀਐਸਈ ਅਤੇ ਐਨਐੱਸਐੱਸਐਚ ਵਿਚਕਾਰ ਸਹਿਯੋਗ ਨੂੰ ਵਧਾਇਆ ਜਾ ਸਕਦਾ ਹੈ। ਇਸਦੇ ਲਈ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ, ਸਮਰੱਥਾ-ਨਿਰਮਾਣ ਪਹਿਲਕਦਮੀਆਂ ਅਤੇ ਡਿਜੀਟਲ ਸਹਾਇਤਾ ਵਰਗੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਐੱਸ ਸੀ/ਐੱਸ ਟੀ ਅਤੇ ਮਹਿਲਾਵਾਂ ਦੀ ਮਲਕੀਅਤ ਵਾਲੇ ਐੱਮ ਐੱਸ ਈ ਤੋਂ ਖ਼ਰੀਦ ਨੂੰ ਮਜ਼ਬੂਤ ਕੀਤਾ ਜਾ ਸਕੇ।


********

ਸੁਨੀਲ ਕੁਮਾਰ ਤਿਵਾੜੀ


(Release ID: 2338286) ਵਿਜ਼ੀਟਰ ਕਾਊਂਟਰ : 8