ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਰਕਾਰੀ ਸਿਹਤ ਖਰਚਾ ਤਿੰਨ ਗੁਣਾ ਵਧਿਆ, ਪਰਿਵਾਰਾਂ ਦੇ ਆਪਣੇ ਜੇਬ ਤੋਂ ਹੋਣ ਵਾਲੇ ਖਰਚ (ਆਊਟ-ਆਫ-ਪਾਕੇਟ ਐਕਸਪੈਂਡੀਚਰ) ਦੀ ਹਿੱਸੇਦਾਰੀ ਵਿੱਚ ਤੇਜ਼ ਗਿਰਾਵਟ: ਨੈਸ਼ਨਲ ਹੈਲਥ ਅਕਾਊਂਟਸ 2023-24


ਆਪਣੇ ਜੇਬ ਤੋਂ ਹੋਣ ਵਾਲੇ ਖਰਚ ਦੀ ਹਿੱਸੇਦਾਰੀ ਵਿੱਚ 21.5 ਪ੍ਰਤੀਸ਼ਤ ਅੰਕਾਂ ਦੀ ਗਿਰਾਵਟ (2013-14 ਦੇ 64.2% ਤੋਂ ਘੱਟ ਕੇ 2023-24 ਵਿੱਚ 42.7%) ਦੇ ਨਾਲ ਭਾਰਤ ਨੇ ਕਿਫਾਇਤੀ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਵੱਡੀ ਛਾਲ ਲਗਾਈ

ਇੱਕ ਦਹਾਕੇ ਵਿੱਚ ਸਿਹਤ ਸੰਭਾਲ ਵਿੱਚ ਜਨਤਕ ਨਿਵੇਸ਼ ਦੇ ਨਿਰੰਤਰ ਵਿਸਥਾਰ ਨੂੰ ਦਰਸਾਉਂਦੇ ਹੋਏ ਸਰਕਾਰੀ ਸਿਹਤ ਖਰਚਾ 2013-14 ਦੇ 1.30 ਲੱਖ ਕਰੋੜ ਰੁਪਏ ਤੋਂ ਤਿੰਨ ਗੁਣਾ ਵਧ ਕੇ 2023-24 ਵਿੱਚ 4.14 ਲੱਖ ਕਰੋੜ ਰੁਪਏ ਹੋਇਆ

ਹਰੇਕ ਨਾਗਰਿਕ ਲਈ ਸਿਹਤ ਸੰਭਾਲ ‘ਤੇ ਵਧੇ ਹੋਏ ਜਨਤਕ ਖਰਚ ਨੂੰ ਦਰਸਾਉਂਦੇ ਹੋਏ ਪ੍ਰਤੀ ਵਿਅਕਤੀ ਸਰਕਾਰੀ ਸਿਹਤ ਖਰਚਾ 1,042 ਰੁਪਏ ਤੋਂ ਵਧ ਕੇ 2,959 ਰੁਪਏ ਹੋਇਆ

ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਕੁੱਲ ਸਿਹਤ ਖਰਚੇ ਵਿੱਚ ਸਿਹਤ ‘ਤੇ ਸਮਾਜਿਕ ਸੁਰੱਖਿਆ ਖਰਚ ਦੀ ਹਿੱਸੇਦਾਰੀ ਲਗਭਗ ਦੁੱਗਣੀ ਵਧ ਕੇ 6% ਤੋਂ 11% ਹੋਈ

ਜ਼ਮੀਨੀ ਪੱਧਰ ‘ਤੇ ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਪ੍ਰਾਇਮਰੀ ਹੈਲਥ ਕੇਅਰ ਵਿੱਚ ਸਰਕਾਰੀ ਨਿਵੇਸ਼ 1.53 ਲੱਖ ਰੁਪਏ ਪਹੁੰਚਿਆ

ਆਯੁਸ਼ਮਾਨ ਭਾਰਤ, ਮੁਫ਼ਤ ਦਵਾਈਆਂ ਅਤੇ ਜਾਂਚ, ਜਨ ਔਸ਼ਧੀ ਅਤੇ ਹੋਰ ਪ੍ਰਮੁੱਖ ਪਹਿਲਕਦਮੀਆਂ ਦਾ ਯੂਨੀਵਰਸਲ ਹੈਲਥ ਕਵਰੇਜ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਗਤੀ ਨੂੰ ਸਮਰਥਨ

Posted On: 15 NOV 2026 2:13PM by PIB Chandigarh

ਪਿਛਲੇ ਦੱਸ ਵਰ੍ਹਿਆਂ ਵਿੱਚ ਸਰਕਾਰੀ ਸਿਹਤ ਖਰਚੇ ਵਿੱਚ ਤਿੰਨ ਗੁਣਾ ਵਾਧਾ ਹੋਣ ਅਤੇ ਪਰਿਵਾਰਾਂ ਵੱਲੋਂ ਸਿੱਧੇ ਤੌਰ 'ਤੇ ਚੁੱਕਿਆ ਜਾਣ ਵਾਲੇ ਜੇਬ ਤੋਂ ਹੋਣ ਵਾਲੇ (ਆਊਟ-ਆਫ਼- ਪਾਕੇਟ) ਖਰਚੇ ਦੀ ਹਿੱਸੇਦਾਰੀ ਵਿੱਚ ਭਾਰੀ ਗਿਰਾਵਟ ਆਉਣ ਦੇ ਨਾਲ, ਭਾਰਤ ਨੇ ਸਿਹਤ ਸੰਭਾਲ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਅਤੇ ਪਰਿਵਾਰਾਂ 'ਤੇ ਵਿੱਤੀ ਬੋਝ ਘਟਾਉਣ ਦੀ ਦਿਸ਼ਾ ਵਿੱਚ ਸ਼ਾਨਦਾਰ ਤਰੱਕੀ ਦਰਜ ਕੀਤੀ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਭਾਰਤ ਲਈ ਨੈਸ਼ਨਲ ਹੈਲਥ ਅਕਾਊਂਟ (ਐੱਨਐੱਚਏ) ਅਨੁਮਾਨ 2023-24, ਭਾਰਤ ਦੇ ਸਿਹਤ ਸੰਭਾਲ ਵਿੱਤ ਪੋਸ਼ਣ ਲੈਂਡਸਕੇਪ ਵਿੱਚ ਇੱਕ ਮਹੱਤਵਪੂਰਨ ਪਰਿਵਰਤਨ ਨੂੰ ਉਜਾਗਰ ਕਰਦੇ ਹਨ। 2013-14 ਅਤੇ 2023-24 ਦੇ ਦਰਮਿਆਨ, ਸਰਕਾਰੀ ਸਿਹਤ ਖਰਚਾ ਲਗਭਗ 1.30 ਲੱਖ ਕਰੋੜ ਰੁਪਏ ਤੋਂ ਵਧ ਕੇ 4.14 ਲੱਖ ਕਰੋੜ ਰੁਪਏ ਹੋ ਗਿਆ, ਜਦਕਿ ਕੁੱਲ ਸਿਹਤ ਖਰਚੇ ਵਿੱਚ ਆਪਣੀ ਜੇਬ ਤੋਂ ਹੋਣ ਵਾਲੇ ਖਰਚੇ (OOPE)  ਦੀ ਹਿੱਸੇਦਾਰੀ 64.2 ਪ੍ਰਤੀਸ਼ਤ ਤੋਂ ਘੱਟ ਕੇ 42.7 ਪ੍ਰਤੀਸ਼ਤ ਰਹਿ ਗਈ।

ਜਨਤਕ ਸਿਹਤ ਸੰਭਾਲ ਵਿੱਤ ਪੋਸ਼ਣ ਵਿੱਚ ਇਕੱਠੇ ਹੋਏ ਵਾਧੇ ਅਤੇ ਪਰਿਵਾਰਾਂ ਦੁਆਰਾ ਸਿੱਧੇ ਤੌਰ ‘ਤੇ ਕੀਤੇ ਜਾਣ ਵਾਲੇ ਖਰਚ ਦੇ ਅਨੁਪਾਤ ਵਿੱਚ ਗਿਰਾਵਟ ਇੱਕ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਵਿੱਤੀ ਤੌਰ ‘ਤੇ ਸੁਰੱਖਇਅਤ ਸਿਹਤ ਸੇਵਾ ਪ੍ਰਣਾਲੀ ਵੱਲੋਂ ਭਾਰਤ ਦੀ ਤਰੱਕੀ ਨੂੰ ਦਰਸਾਉਂਦੀ ਹੈ।

ਇਹ ਸਿੱਟਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜਨਤਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ, ਵਿਆਪਕ ਪ੍ਰਾਇਮਰੀ ਹੈਲਥਕੇਅਰ ਪ੍ਰਦਾਨ ਕਰਨ, ਵਿੱਤੀ ਸੁਰੱਖਿਆ ਦਾ ਵਿਸਥਾਰ ਕਰਨ, ਜ਼ਰੂਰੀ ਦਵਾਈਆਂ ਅਤੇ ਜਾਂਚ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਨੂੰ ਭਾਈਚਾਰਿਆਂ ਦੇ ਕਰੀਬ ਲਿਆਉਣ ਦੇ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਵੀ ਰੇਖਾਂਕਿਤ ਕਰਦੇ ਹਨ।

ਪਰਿਵਾਰਾਂ ਦੇ ਆਪਣੇ ਜੇਬ ਤੋਂ ਹੋਣ ਵਾਲੇ ਖਰਚੇ (OOPE) ਵਿੱਚ 21.5 ਪ੍ਰਤੀਸ਼ਤ ਅੰਕਾਂ ਦੀ ਗਿਰਾਵਟ

ਐੱਨਐੱਚਏ 2023-24 ਦੇ ਸਭ ਤੋਂ ਮਹੱਤਵਪੂਰਨ ਸਿੱਟਿਆਂ ਵਿੱਚੋਂ ਇੱਕ ਭਾਰਤ ਦੇ ਕੁੱਲ ਸਿਹਤ ਸੰਭਾਲ ਖਰਚੇ ਵਿੱਚ ਆਪਣੀ ਜੇਬ ਤੋਂ ਹੋਣ ਵਾਲੇ ਖਰਚੇ (OOPE) ਦੀ ਹਿੱਸੇਦਾਰੀ ਵਿੱਚ ਹੋਈ ਭਾਰੀ ਕਮੀ ਹੈ।

ਆਪਣੀ ਜੇਬ ਤੋਂ ਹੋਣ ਵਾਲੇ ਖਰਚੇ (OOPE) 2013-14 ਦੇ 64.2 ਪ੍ਰਤੀਸ਼ਤ ਤੋਂ ਘਟ ਕੇ 2023-24 ਵਿੱਚ 42.7 ਪ੍ਰਤੀਸ਼ਤ ਹੋ ਗਿਆ, ਜੋ 21.5 ਪ੍ਰਤੀਸ਼ਤ ਅੰਕਾਂ ਦੀ ਕਮੀ ਨੂੰ ਦਰਸਾਉਂਦਾ ਹੈ।

ਇਹ ਸਿਹਤ ਸੰਭਾਲ ਵਿੱਤਪੋਸ਼ਣ ਵਿੱਚ ਇੱਕ ਮਹੱਤਵਪੂਰਨ ਢਾਂਚਾਗਤ ਬਦਲਾਅ ਦੀ ਪ੍ਰਤੀਨਿਧਤਾ ਕਰਦਾ ਹੈ, ਜਿੱਥੇ ਕੁੱਲ ਸਿਹਤ ਸੰਭਾਲ ਖਰਚੇ ਦਾ ਬਹੁਤ ਘੱਟ ਹਿੱਸਾ ਪਰਿਵਾਰਾਂ ਦੁਆਰਾ ਕੀਤੇ ਜਾਣ ਵਾਲੇ ਪ੍ਰਤੱਖ ਭੁਗਤਾਨ ਰਾਹੀਂ ਵਿੱਤ ਪੋਸ਼ਿਤ ਹੋ ਰਿਹਾ ਹੈ।

ਨਵੀਨਤਮ ਸਾਲ ਵਿੱਚ ਵੀ ਇਹ ਗਿਰਾਵਟ ਜਾਰੀ ਰਹੀ ਹੈ, ਜਿਸ ਵਿੱਚ OOPE 2022-23 ਦੇ 43.2 ਪ੍ਰਤੀਸ਼ਤ ਤੋਂ ਘਟ ਕੇ 2023-24 ਵਿੱਚ 42.7 ਪ੍ਰਤੀਸ਼ਤ ਰਹਿ ਗਿਆ।

ਇਹ ਨਿਰਤੰਰ ਗਿਰਾਟਵ ਸਰਕਾਰ ਸਮਰਥਿਤ ਸਿਹਤ ਸੇਵਾਵਾਂ ਅਤੇ ਵਿੱਤੀ ਸੁਰੱਖਿਆ ਵਿਧੀਆਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ਮੁਫਤ ਅਤੇ ਕਿਫਾਇਤੀ ਇਲਾਜ, ਦਵਾਈਆਂ, ਜਾਂਚ ਅਤੇ ਹਸਪਤਾਲ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਪਰਿਵਾਰਾਂ ਦੇ ਪ੍ਰਤੱਖ ਖਰਚ ‘ਤੇ ਨਿਰਭਰਤਾ ਘੱਟ ਕਰਨ ਦੇ ਯਤਨਾਂ ਨੂੰ ਬਲ ਦੇ ਰਹੀਆਂ ਹਨ।

ਸਰਕਾਰੀ ਸਿਹਤ ਖਰਚਾ ਤਿੰਨ ਗੁਣਾ ਵਧ ਕੇ 4.14 ਲੱਖ ਕਰੋੜ ਰੁਪਏ ਪਹੁੰਚਿਆ

ਇਸ ਮਿਆਦ ਦੇ ਦੌਰਾਨ ਸਿਹਤ ਸੰਭਾਲ ਵਿੱਚ ਭਾਰਤ ਦੇ ਜਨਤਕ ਨਿਵੇਸ਼ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ ਹੈ।

ਸਰਕਾਰੀ ਸਿਹਤ ਖਰਚਾ 2013-14 ਦੇ 1,29,778 ਕਰੋੜ ਰੁਪਏ ਤੋਂ ਵਧ ਕੇ 2023-24 ਵਿੱਚ 4,14,196 ਕਰੋੜ ਰੁਪਏ ਹੋ ਗਿਆ, ਜੋ ਕਿ ਤਿੰਨ ਗੁਣਾ ਵਾਧੇ ਨੂੰ ਦਰਸਾਉਂਦਾ ਹੈ।

2013-14 ਤੋਂ 2023-24 ਦੇ ਦਹਾਕੇ ਦੌਰਾਨ, ਕੁੱਲ ਸਿਹਤ ਖਰਚੇ (THE) ਵਿੱਚ ਸਰਕਾਰ ਦੀ ਹਿੱਸੇਦਾਰੀ ਲਗਭਗ 52 ਪ੍ਰਤੀਸ਼ਤ ਵਧੀ, ਜਿਸ ਵਿੱਚ 14.9 ਪ੍ਰਤੀਸ਼ਤ ਅੰਕਾਂ ਦਾ ਵਾਧਾ ਦਰਜ ਕੀਤਾ ਗਿਆ।

ਇਹ ਵਧਦਾ ਯੋਗਦਾਨ ਦੇਸ਼ ਦੇ ਸਿਹਤ ਸੰਭਾਲ ਵਿੱਤ ਪੋਸ਼ਣ ਪੈਟਰਨ ਵਿੱਚ ਇੱਕ ਵੱਡੇ ਬਦਲਾਅ ਦਾ ਪ੍ਰਤੀਕ ਹੈ, ਜਿਸ ਵਿੱਚ ਸਿਹਤ ਖਰਚੇ ਨੂੰ ਪੂਰਾ ਕਰਨ ਵਿੱਚ ਜਨਤਕ ਸਰੋਤ ਕਾਫ਼ੀ ਵੱਡੀ ਭੂਮਿਕਾ ਨਿਭਾ ਰਹੇ ਹਨ।

ਸਰਕਾਰੀ ਸਿਹਤ ਖਰਚੇ ਵਿੱਚ ਵਾਧੇ ਦੇ ਨਾਲ-ਨਾਲ ਪਰਿਵਾਰਾਂ ਵੱਲੋਂ ਆਪਣੀ ਜੇਬ ਵਿੱਚੋਂ ਕੀਤੇ ਜਾਣ ਵਾਲੇ ਭੁਗਤਾਨ ਦੀ ਹਿੱਸੇਦਾਰੀ ਵਿੱਚ ਵੀ ਕਮੀ ਆਈ ਹੈ, ਜੋ ਕਿ ਸਿਹਤ ਸੰਭਾਲ ਨੂੰ ਕਿਫ਼ਾਇਤੀ ਬਣਾਉਣ ਵਿੱਚ ਲਗਾਤਾਰ ਜਨਤਕ ਨਿਵੇਸ਼ ਦੇ ਮਹੱਤਵ ਦੀ ਪੁਸ਼ਟੀ ਕਰਦਾ ਹੈ।

ਪ੍ਰਤੀ ਵਿਅਕਤੀ ਜਨਤਕ ਸਿਹਤ ਖਰਚਾ ਲਗਭਘ ਤਿੰਨ ਗੁਣਾ ਵਧਿਆ

ਐੱਨਐੱਚਏ ਦੇ ਅਨੁਮਾਨ ਪ੍ਰਤੀ ਵਿਅਕਤੀ ਅਧਾਰ ‘ਤੇ ਵੀ ਜਨਤਕ ਸਿਹਤ ਖਰਚੇ ਵਿੱਚ ਜ਼ਿਕਰਯੋਗ ਵਾਧੇ ਵੱਲ ਇਸ਼ਾਰਾ ਕਰਦੇ ਹਨ।

ਪ੍ਰਤੀ ਵਿਅਕਤੀ ਸਰਕਾਰੀ ਸਿਹਤ ਖਰਚਾ 2013-14 ਦੇ 1,042 ਰੁਪਏ ਤੋਂ ਵਦ ਕੇ 2023-24 ਵਿੱਚ 1,959 ਰੁਪਏ ਹੋ ਗਿਆ, ਜੋ ਲਗਭਗ 2.8 ਗੁਣਾ ਵਾਧੇ ਨੂੰ ਦਰਸਾਉਂਦਾ ਹੈ।

ਇਹ ਵਾਧਾ ਪ੍ਰਤੀ ਵਿਅਕਤੀ ਸਿਹਤ ਸੰਭਾਲ ‘ਤੇ ਸਰਕਾਰੀ ਖਰਚ ਦੇ ਕਾਫੀ ਉੱਚ ਪੱਧਰ ਨੂੰ ਉਜਾਗਰ ਕਰਦਾ ਹੈ ਅਤੇ ਵਰ੍ਹਿਆਂ ਤੋਂ ਜਨਤਕ ਸਿਹਤ ਵਿੱਤ ਪੋਸ਼ਣ ਦੇ ਵਿਸਥਾਰ ਨੂੰ ਦਰਸਾਉਂਦਾ ਹੈ।

ਪ੍ਰਾਇਮਰੀ ਹੈਲਥ ਕੇਅਰ ਨੂੰ ਵੱਡਾ ਪ੍ਰੋਤਸਾਹਨ: ਸਰਕਾਰੀ ਖਰਚ 1.53 ਲੱਖ ਕਰੋੜ ਰੁਪਏ ਤੱਕ ਪਹੁੰਚਿਆ

ਪ੍ਰਾਇਮਰੀ ਹੈਲਥ ਕੇਅਰ ਨੂੰ ਮਜ਼ਬੂਤ ਕਰਨਾ ਭਾਰਤ ਦੇ ਸਿਹਤ ਸੁਧਾਰਾਂ ਦੀ ਇੱਕ ਕੇਂਦਰੀ ਤਰਜੀਹ ਰਹੀ ਹੈ।

ਐੱਨਐੱਚਏ 2023-24 ਦੇ ਅਨੁਮਾਨ ਦੱਸਦੇ ਹਨ ਕਿ ਪ੍ਰਾਇਮਰੀ ਹੈਲਥ ਕੇਅਰ ‘ਤੇ ਸਰਕਾਰੀ ਖਰਚਾ ਲਗਭਗ 1.53 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਜ਼ਰੂਰੀ ਅਤੇ ਭਾਈਚਾਰਕ ਪੱਧਰ ਦੀਆਂ ਸਿਹਤ ਸੇਵਾਵਾਂ ਵਿੱਚ ਜਨਤਕ ਨਿਵੇਸ਼ ਦੇ ਵਿਆਪਕ ਪੱਧਰ ਨੂੰ ਦਰਸਾਉਂਦਾ ਹੈ।

ਇਹ ਨਿਵੇਸ਼ ਆਯੁਸ਼ਮਾਨ ਆਰੋਗਯ ਮੰਦਿਰਾਂ ਦੇ ਵਿਸਥਾਰ ਦੇ ਸੰਦਰਭ ਵਿੱਚ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ, ਜੋ ਭਾਈਚਾਰਿਆਂ ਦੇ ਕਰੀਬ ਵਿਆਪਕ ਪ੍ਰਾਇਮਰੀ ਹੈਲਥਕੇਅਰ ਸਰਵਿਸਿਸ ਪਹੁੰਚਾ ਰਹੇ  ਹਨ।

ਇਹ ਕੇਂਦਰ ਨਿਵਾਰਕ ਅਤੇ ਪ੍ਰਮੋਟਿਵ ਹੈਲਥਕੇਅਰ, ਗੈਰ-ਸੰਚਾਰੀ ਬਿਮਾਰੀਆਂ ਦੀ ਜਾਂਚ, ਜ਼ਰੂਰੀ ਦਵਾਈਆਂ, ਨਿਦਾਨ ਅਤੇ ਹੋਰ ਪ੍ਰਾਇਮਰੀ ਸਿਹਤ ਦਖਲਅੰਦਾਜ਼ੀ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕਰਦੇ ਹਨ।

ਪ੍ਰਾਇਮਰੀ ਹੈਲਥ ਕੇਅਰ ਨੂੰ ਮਜ਼ਬੂਤ ਕਰਨ ‘ਤੇ ਦਿੱਤਾ ਜਾ ਰਿਹਾ ਜ਼ੋਰ ਇੱਕ ਵਧੇਰੇ ਵਿਆਪਕ ਸਿਹਤ ਪ੍ਰਣਾਲੀ ਦੇ ਨਿਰਮਾਣ ਵਿੱਚ ਮਦਦ ਕਰ ਰਿਹਾ ਹੈ, ਜਿਸ ਵਿੱਚ ਸ਼ੁਰੂਆਤੀ ਪਛਾਣ, ਬਿਮਾਰੀ ਦੀ ਰੋਕਥਾਮ ਅਤੇ ਜ਼ਮੀਨੀ ਪੱਧਰ ‘ਤੇ ਪਹੁੰਚਯੋਗ ਦੇਖਭਾਲ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

ਸਮਾਜਿਕ ਸੁਰੱਖਿਆ ਵਿੱਤਪੋਸ਼ਣ ਮਜ਼ਬੂਤ ਹੋਇਆ: ਹਿੱਸੇਦਾਰੀ ਵਧ ਕੇ 11% ਹੋਈ

ਨੈਸ਼ਨਲ ਹੈਲਥ ਅਕਾਊਂਟ (NHA) ਦੇ ਅਨੁਮਾਨ ਸਿਹਤ ਸੰਭਾਲ ਲਈ ਸਮਾਜਿਕ ਸੁਰੱਖਿਆ ਵਿੱਤ ਪੋਸ਼ਣ ਵਿੱਚ ਲੋੜੀਂਦੇ ਵਾਧੇ ਨੂੰ ਵੀ ਉਜਾਗਰ ਕਰਦੇ ਹਨ, ਜੋ ਵਿੱਤੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ।

ਸਿਹਤ ‘ਤੇ ਸਮਾਜਿਕ ਸੁਰੱਖਿਆ ਖਰਚ 2013-14 ਵਿੱਚ ਕੁੱਲ ਸਿਹਤ ਖਰਚੇ ਦੇ 6% ਤੋਂ ਵਧ ਕੇ 2023-24 ਵਿੱਚ 11% ਹੋ ਗਿਆ ਹੈ, ਜੋ 5 ਪ੍ਰਤੀਸ਼ਤ ਅੰਕਾਂ ਦੇ ਵਾਧੇ ਨੂੰ ਦਰਸਾਉਂਦਾ ਹੈ।

ਇਹ ਵਧਦੀ ਹਿੱਸੇਦਾਰੀ ਸੰਗਠਿਤ ਵਿੱਤੀ ਸੁਰੱਖਿਆ ਵਿਵਸਥਾਵਾਂ ਦੇ ਵਧਦੇ ਯੋਗਦਾਨ ਨੂੰ ਦਰਸਾਉਂਦੀ ਹੈ, ਜਿਸ ਵਿੱਚ ਸਰਕਾਰ ਦੁਆਰਾ ਵਿੱਤ ਪੋਸ਼ਿਤ ਸਿਹਤ ਬੀਮਾ ਯੋਜਨਾਵਾਂ ਜਿਵੇਂ ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (AB PM-JAY), ਰਾਜ-ਵਿਸ਼ੇਸ਼ ਸਿਹਤ ਬੀਮਾ ਯੋਜਨਾਵਾਂ, ਸਮਾਜਿਕ ਸਿਹਤ ਬੀਮਾ ਅਤੇ ਸਰਕਾਰੀ ਕਰਮਚਾਰੀਆਂ ਦੇ ਲਈ ਚਿਕਿਤਸਾ ਖਰਚੇ ਸ਼ਾਮਲ ਹਨ।

ਸਮਾਜਿਕ ਸੁਰੱਖਿਆ ਵਿੱਤ ਪੋਸ਼ਣ ਵਿੱਚ ਇਹ ਵਾਧਾ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਚਿਕਿਤਸਾ ਇਲਾਜ ਨਾਲ ਜੁੜੇ ਵਿੱਤੀ ਜੋਖਮਾਂ ਨਾਲ ਵਿਅਕਤੀਆਂ ਅਤੇ ਪਰਿਵਾਰਾਂ ਦੀ ਰੱਖਿਆ ਕਰਨ ਲਈ ਬਣਾਏ ਗਏ ਤੰਤਰ ਨੂੰ ਮਜ਼ਬੂਤ ਕਰਦੀ ਹੈ।

ਨਿਜੀ ਸਿਹਤ ਬੀਮਾ ਖਰਚ ਵੀ 2013-14 ਵਿੱਚ ਕੁੱਲ ਸਿਹਤ ਖਰਚੇ ਦੇ 3.4% ਤੋਂ ਵਧ ਕੇ 2023-24 ਵਿੱਚ 10.2% ਹੋ ਗਿਆ ਹੈ, ਜੋ ਪੂਰੇ ਦੇਸ਼ ਵਿੱਚ ਸਿਹਤ ਬੀਮਾ ਦੀ ਡੂੰਘੀ ਹੁੰਦੀ ਪੈਠ ਨੂੰ ਦਰਸਾਉਂਦਾ ਹੈ। ਸਰਕਾਰੀ ਸਿਹਤ ਖਰਚ (GHE) ਵਿੱਚ ਵਾਧੇ ਦੇ ਨਾਲ ਮਿਲ ਕੇ ਇਹ ਆਮ ਜਨਤਾ ਨੂੰ ਬਿਹਤਰ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ।

ਪ੍ਰਮੁੱਖ ਸਰਕਾਰੀ ਪਹਿਲ ਨਾਲ ਕਿਫਾਇਤੀ ਸਿਹਤ ਸੇਵਾਵਾਂ ਤੱਕ ਪਹੁੰਚ ਦਾ ਵਿਸਥਾਰ

ਸਿਹਤ ਸੰਭਾਲ ਵਿੱਤ ਪੋਸ਼ਣ ਵਿੱਚ ਭਾਰਤ ਦੀ ਪ੍ਰਗਤੀ ਦੇ ਨਾਲ-ਨਾਲ ਸਿਹਤ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਸਮਾਵੇਸ਼ੀ ਬਣਾਉਣ ਦੇ ਉਦੇਸ ਨਾਲ ਕਈ ਪ੍ਰਮੁੱਖ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ।

ਮੁਫ਼ਤ ਦਵਾਈ ਅਤੇ ਨਿਦਾਨ ਪਹਿਲ, ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਸ ਪ੍ਰੋਗਰਾਮ, ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ ਅਤੇ ‘ਅਫੋਰਡਏਬਲ ਮੈਡੀਸਿਨਸ ਐਂਡ ਰਿਲਾਏਬਲ ਇਮਪਲਾਂਟ ਫਾਰ ਟ੍ਰੀਟਮੈਂਟ (AMRIT) ਫਾਰਮੈਸੀਆਂ ਕਿਫਾਇਤੀ ਦਰਾਂ ‘ਤੇ ਜ਼ਰੂਰੀ ਸਿਹਤ ਸੇਵਾਵਾਂ, ਦਵਾਈਆਂ ਅਤੇ ਚਿਕਿਤਸਾ ਉਤਪਾਦਾਂ ਤੱਕ ਪਹੁੰਚ ਦਾ ਸਮਰਥਨ ਕਰ ਰਹੀਆਂ ਹਨ।

ਆਯੁਸ਼ਮਾਨ ਆਰੋਗਯ ਮੰਦਿਰ ਲੋਕਾਂ ਦੇ ਘਰਾਂ ਦੇ ਕਰੀਬ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸਰਵਿਸਿਸ ਦਾ ਵਿਸਥਾਰ ਕਰ ਰਹੇ ਹਨ, ਜਦਕਿ ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਕੈਸ਼ਲੈਸ (ਨਕਦੀ ਰਹਿਤ) ਹਸਪਤਾਲ ਵਿੱਚ ਭਰਤੀ ਲਾਭਾਂ ਰਾਹੀਂ ਯੋਗ ਲਾਭਾਰਥੀਆਂ ਲਈ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰ ਰਹੀ ਹੈ।

ਇਨ੍ਹਾਂ ਯਤਨਾਂ ਨੂੰ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਿਟੀ ਦੁਆਰਾ ਕੀਤੇ ਜਾ ਰਹੇ ਦਵਾਈ ਮੁੱਲ ਰੈਗੂਲੇਸ਼ਨ ਨਾਲ ਵੀ ਬਲ ਮਿਲ ਰਿਹਾ ਹੈ।

ਕੁੱਲ ਮਿਲਾ ਕੇ , ਇਹ ਪਹਿਲ ਮਜ਼ਬੂਤ ਜਨਤਕ ਨਿਵੇਸ਼, ਕਿਫਾਇਤੀ ਚਿਕਿਤਸਾ ਇਲਾਜ, ਪ੍ਰਾਇਮਰੀ ਹੈਲਥ ਕੇਅਰ ਵਿਸਥਾਰ ਅਤੇ ਵਿੱਤੀ ਸੁਰੱਖਿਆ ਨੂੰ ਸ਼ਾਮਲ ਕਰਨ ਵਾਲੇ ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

ਭਾਰਤ ਦੇ ਸਿਹਤ ਸੰਭਾਲ ਵਿੱਤ ਪੋਸ਼ਣ ਵਿੱਚ ਪਰਿਵਰਤਨ ਦਾ ਇੱਕ ਦਹਾਕਾ

ਰਾਸ਼ਟਰੀ ਸਿਹਤ ਅਕਾਉਂਟ 2023-24 ਦੇ ਅਨੁਮਾਨ ਭਾਰਤ ਦੇ ਬਦਲਦੇ ਸਿਹਤ ਸੰਭਾਲ ਵਿੱਤ ਪੋਸ਼ਣ ਦ੍ਰਿਸ਼ਟੀਕੋਣ ਦੀ ਇੱਕ ਉਤਸ਼ਾਹਜਨਕ ਤਸਵੀਰ ਪੇਸ਼ ਕਰਦੇ ਹਨ।

2013-14 ਦੀ ਤੁਲਨਾ ਵਿੱਚ, ਦੇਸ਼ ਵਿੱਚ ਸਰਕਾਰੀ ਸਿਹਤ ਖਰਚੇ ਵਿੱਚ ਤਿੰਨ ਗੁਣਾ ਵਾਧਾ, ਕੁੱਲ ਸਿਹਤ ਖਰਚੇ ਵਿੱਚ ਸਰਕਾਰ ਦੀ ਹਿੱਸੇਦਾਰੀ ਵਿੱਚ ਮਹੱਤਵਪੂਰਨ ਵਾਧਾ, ਪਰਿਵਾਰਾਂ ਦੇ ਸਿੱਧੇ ਖਰਚੇ ਦੀ ਹਿੱਸੇਦਾਰੀ ਵਿੱਚ ਭਾਰੀ ਕਮੀ ਅਤੇ ਸਮਾਜਿਕ ਸੁਰੱਖਿਆ ਵਿੱਤ ਪੋਸ਼ਣ ਵਿੱਚ ਮਹੱਤਵਪੂਰਨ ਵਿਸਥਾਰ ਦੇਖਿਆ ਗਿਆ ਹੈ।

ਸਭ ਤੋਂ ਮਹੱਤਵਪੂਰਨ ਵਿਕਾਸ ਸਿਹਤ ਖਰਚਿਆਂ ਵਿੱਚ ਜਨਤਕ ਅਤੇ ਪਰਿਵਾਰਕ ਯੋਗਦਾਨ ਵਿਚਕਾਰ ਬਦਲਦਾ ਸੰਤੁਲਨ ਹੈ। ਕੁੱਲ ਸਿਹਤ ਸੰਭਾਲ ਖਰਚੇ ਦਾ ਇੱਕ ਵੱਡਾ ਹਿੱਸਾ ਹੁਣ ਸਰਕਾਰੀ ਸਰੋਤਾਂ ਰਾਹੀਂ ਵਿੱਤ ਪੋਸ਼ਿਤ ਕੀਤਾ ਜਾ ਰਿਹਾ ਹੈ, ਜਦਕਿ ਪਰਿਵਾਰਾਂ ਵੱਲੋਂ ਸਿੱਧੇ ਤੌਰ 'ਤੇ ਚੁੱਕਿਆ ਜਾਣ ਵਾਲਾ ਹਿੱਸਾ ਕਾਫ਼ੀ ਘੱਟ ਗਿਆ ਹੈ।

ਇਹ ਰੁਝਾਨ ਸਰਵ-ਵਿਆਪਕ ਸਿਹਤ ਕਵਰੇਜ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਇੱਕ ਕਿਫਾਇਤੀ, ਨਿਆਂਸੰਗਤ ਅਤੇ ਪਹੁੰਚਯੋਗ ਸਿਹਤ ਸੰਭਾਲ ਪ੍ਰਣਾਲੀ ਦੇ ਨਿਰਮਾਣ ਪ੍ਰਤੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਪ੍ਰਗਟ ਕਰਦੇ ਹਨ।

ਨੈਸ਼ਨਲ ਹੈਲਥ ਅਕਾਉਂਟ 2023-24 ਬਾਰੇ

ਭਾਰਤ ਲਈ ਨੈਸ਼ਨਲ ਹੈਲਥ ਅਕਾਉਂਟ ਅਨੁਮਾਨ 2023-24 ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਰਾਸ਼ਟਰੀ ਸਿਹਤ ਪ੍ਰਣਾਲੀ ਸੰਸਾਧਨ ਕੇਂਦਰ (NHSRC) ਵਿੱਚ ਸਥਿਤ ਨੈਸ਼ਨਲ ਹੈਲਥ ਅਕਾਉਂਟ ਤਕਨੀਕੀ ਸਕੱਤਰੇਤ (NHATS) ਦੁਆਰਾ ਤਿਆਰ ਕੀਤੇ ਗਏ ਅਨੁਮਾਨਾਂ ਦਾ 11ਵਾਂ ਦੌਰ ਹੈ।

ਇਹ ਅਨੁਮਾਨ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ‘ਸਿਸਟਮ ਆਫ ਹੈਲਥ ਅਕਾਉਂਟਸ 2011’ ਫ੍ਰੇਮਵਰਕ ਦਾ ਉਪਯੋਗ ਕਰਕੇ ਤਿਆਰ ਕੀਤੇ ਗਏ ਹਨ।

ਐੱਨਐੱਚਏ ਅਨੁਮਾਨ 2023-24 ਨੂੰ ਇੱਥੇ ਦੇਖਿਆ ਜਾ ਸਕਦਾ ਹੈ: https://nhsrcindia.org/national-health-accounts-records

ਐੱਚਐੱਫਡਬਲਿਊ/ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਹੈਲਥ ਅਕਾਉਂਟ 2023-24 ਦੇ ਅਨੁਮਾਨ ਜਾਰੀ ਕੀਤੇ/15 ਨਵੰਬਰ 2026/1

*******

ਐੱਸਆਰ/ਸ਼ੀਨਮ


(Release ID: 2337313) ਵਿਜ਼ੀਟਰ ਕਾਊਂਟਰ : 10