Posted On:
15 NOV 2026 6:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਪ-ਰਾਸ਼ਟਰਪਤੀ ਥਿਰੂ ਸੀ. ਪੀ. ਰਾਧਾਕ੍ਰਿਸ਼ਨਨ ਵੱਲੋਂ ਲਿਖਿਆ ਲੇਖ ਸਾਂਝਾ ਕੀਤਾ ਹੈ।
ਇਹ ਲੇਖ ਏਕਲਵਿਆ ਮਾਡਲ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦੇ ਵਿਕਾਸ ਅਤੇ ਮਿਆਰੀ ਸਿੱਖਿਆ ਅਤੇ ਸਰਬ-ਪੱਖੀ ਵਿਕਾਸ ਰਾਹੀਂ ਕਬਾਇਲੀ ਬੱਚਿਆਂ ਲਈ ਨਵੇਂ ਮੌਕੇ ਪੈਦਾ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਰੂਪ-ਰੇਖਾ ਪੇਸ਼ ਕਰਦਾ ਹੈ। ਇਹ ਆਈਆਈਟੀ, ਏਮਜ਼ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਬ੍ਰਿਜ ਕੋਰਸਾਂ, ਦੋ-ਭਾਸ਼ੀ ਅਧਿਆਪਨ, ਤਕਨਾਲੋਜੀ ਨਾਲ ਲੈਸ ਕਲਾਸਰੂਮਾਂ, ਖੇਡਾਂ ਅਤੇ ਕਿੱਤਾਮੁਖੀ ਸਿਖਲਾਈ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ’ਤੇ ਚਾਨਣਾ ਪਾਉਂਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕਰਦਿਆਂ ਕਿਹਾ:
“ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਮਿਆਰੀ ਸਿੱਖਿਆ ਰਾਹੀਂ ਕਬਾਇਲੀ ਬੱਚਿਆਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ।
ਜਨਜਾਤੀਯ ਗੌਰਵ ਦਿਵਸ ਮੌਕੇ, ਮਾਣਯੋਗ ਉਪ-ਰਾਸ਼ਟਰਪਤੀ, ਥਿਰੂ ਸੀ. ਪੀ. ਰਾਧਾਕ੍ਰਿਸ਼ਨਨ ਨੇ ਈਐੱਮਆਰਐੱਸ ਦੇ ਵਿਕਾਸ ਅਤੇ ਕਬਾਇਲੀ ਵਿਦਿਆਰਥੀਆਂ ਦੇ ਮਿਆਰੀ ਸਿੱਖਿਆ ਅਤੇ ਸਰਬ-ਪੱਖੀ ਵਿਕਾਸ ਵਿੱਚ ਇਸ ਦੀ ਭੂਮਿਕਾ ਬਾਰੇ ਲਿਖਿਆ ਹੈ।
ਉਨ੍ਹਾਂ ਨੇ ਬ੍ਰਿਜ ਕੋਰਸਾਂ, ਦੋ-ਭਾਸ਼ੀ ਅਧਿਆਪਨ, ਤਕਨਾਲੋਜੀ ਨਾਲ ਲੈਸ ਕਲਾਸਰੂਮਾਂ, ਖੇਡਾਂ ਅਤੇ ਕਿੱਤਾਮੁਖੀ ਸਿਖਲਾਈ ਵਰਗੀਆਂ ਪਹਿਲਕਦਮੀਆਂ ਦੇ ਨਾਲ-ਨਾਲ ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ ਹੈ, ਜੋ ਹੁਣ ਆਈਆਈਟੀ, ਏਮਜ਼ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵਿੱਚ ਦਾਖ਼ਲਾ ਲੈ ਰਹੇ ਹਨ।
ਜ਼ਰੂਰ ਪੜ੍ਹੋ!”
***********
ਐੱਮਜੇਪੀਐੱਸ/ਐੱਸਐੱਸ/ਪੀਆਰਕੇ