ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

57ਵਾਂ ਇਫੀ: 20 ਤੋਂ 28 ਨਵੰਬਰ, 2026 ਤੱਕ ਗੋਆ ਵਿੱਚ ਦੁਨੀਆ ਭਰ ਦੇ ਸਿਨੇਮਾ ਅਤੇ ਰਚਨਾਤਮਕ ਆਵਾਜ਼ਾਂ ਦਾ ਸੰਗਮ


ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਸ਼ੁਰੂਆਤੀ ਪ੍ਰੈੱਸ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ, ਮਹੋਤਸਵ ਵਿੱਚ ‘ਸਟੋਰੀਜ਼ ਵਿਦਾਉਟ ਬੋਰਡਸ’ ਦੀਆਂ ਮੁੱਖ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ

57ਵਾਂ ਇੰਟਰਨੈਸ਼ਨਲ ਫਿਲਮਫੈਸਟੀਵਲ (ਇਫੀ) 20 ਤੋਂ 28 ਨਵੰਬਰ, 2026 ਤੱਕ ਗੋਆ ਵਿੱਚ ਆਯੋਜਿਤ ਹੋਵੇਗਾ, ਜਿਸ ਵਿੱਚ ‘ਸਟੋਰੀਜ਼ ਵਿਦਾਉਟ ਬੋਰਡਸ’ ਥੀਮ ‘ਤੇ ਸਿਨੇਮਾ-ਕਰਿਸ਼ਮਿਆਂ ਨੂੰ ਲੈ ਕੇ ਦੁਨੀਆ ਭਰ ਦੇ ਫਿਲਮ ਨਿਰਮਾਤਾ, ਸਿਨੇਮਾ ਪ੍ਰੇਮੀ ਅਤੇ ਰਚਨਾਤਮਕ ਆਵਾਜ਼ਾਂ ਇਕੱਠੇ ਹੋਣਗੇ।

ਆਉਣ ਵਾਲੇ ਫੈਸਟੀਵਲ ਦੀਆਂ ਮੁੱਖ ਝਲਕੀਆਂ, ਮੁੱਖ ਆਕਰਸ਼ਣ ਅਤੇ ਅਹਿਮ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਲਈ ਕੱਲ੍ਹ, 13 ਨਵੰਬਰ 2026 ਨੂੰ ਗੋਆ ਦੇ ਤਾਜ ਸਿਡੇਡ ਡੀ ਗੋਆ ਹੌਰਿਜ਼ਨ ਵਿਖੇ ਇੱਕ ਕਰਟਨ ਰੇਜ਼ਰ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ।

 

ਇਸ ਪ੍ਰੋਗਰਾਮ ਵਿੱਚ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ (ESG) ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਡੇਲਿਲਾ ਲੋਬੋ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ, ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC) ਦੇ ਚੇਅਰਪਰਸਨ ਸ਼੍ਰੀ ਜੀ.ਕ੍ਰਿਸ਼ਨਕੁਮਾਰ, NFDC ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਧੀਰਜ ਸਿੰਘ, ਇਫੀ 2026 ਦੇ ਫੈਸਟੀਵਲ ਡਾਇਰੈਕਟਰ ਸ਼੍ਰੀ ਆਸ਼ੁਤੋਸ਼ ਗੋਵਾਰੀਕਰ ਅਤੇ ਫੈਸਟੀਵਲ ਜਿਊਰੀ ਦੇ ਚੇਅਰਪਰਸਨ ਵੀ ਇਸ ਦੌਰਾਨ ਮੌਜੂਦ ਰਹਿਣਗੇ।

ਇਫੀ ਦੀ ਵਧਦੀ ਆਲਮੀ ਪਹੁੰਚ ਨੂੰ ਦਰਸਾਉਂਦੇ ਹੋਏ ਇਸ ਦਾ 57ਵਾਂ ਸੰਸਕਰਣ ਇੱਕ ਵਿਆਪਕ ਅਤੇ ਵਿਭਿੰਨ ਪ੍ਰੋਗਰਾਮ ਪੇਸ਼ ਕਰੇਗਾ ਜੋ ਕਿ ਭਾਰਤੀ ਅਤੇ ਅੰਤਰਰਾਸ਼ਟਰੀ ਸਿਨੇਮਾ ਦੀ ਸਮ੍ਰਿੱਧੀ ਦਾ ਜਸ਼ਨ ਮਨਾਏਗਾ। ਪ੍ਰੈੱਸ ਕਾਨਫਰੰਸ ਵਿੱਚ ਇਸ ਮਹੋਤਸਵ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਦਰਸ਼ਕਾਂ ਅਤੇ ਭਾਗੀਦਾਰਾਂ ਲਈ ਉਲੀਕੇ ਗਏ ਸਿਨੇਮਾਈ ਤਜ਼ਰਬਿਆਂ ਅਤੇ ਰਚਨਾਤਮਕ ਅਦਾਨ-ਪ੍ਰਦਾਨ ਦੀ ਇੱਕ ਝਲਕ ਪੇਸ਼ ਕੀਤੀ ਜਾਵੇਗੀ।

ਸਟੋਰੀਜ਼ ਵਿਦਾਉਟ ਬੋਰਡਸ ਯਾਨੀ ਸਰਹੱਦਾਂ ਦੇ ਪਾਰ ਦੀਆਂ ਕਹਾਣੀਆਂ ਥੀਮ ਦੇ ਨਾਲ, ਇਫੀ 2026 ਸਿਨੇਮਾ ਨੂੰ ਇੱਕ ਅਜਿਹੇ ਮਾਧਿਅਮ ਵਜੋਂ ਮਨਾਉਣਾ ਚਾਹੁੰਦਾ ਹੈ, ਜੋ ਭੂਗੋਲਿਕ ਅਤੇ ਸੱਭਿਆਚਾਰਕ ਸਰਹੱਦਾਂ ਤੋਂ ਪਾਰ ਹੈ ਅਤੇ ਜੋ ਵੱਖ-ਵੱਖ ਕਹਾਣੀਆਂ ਅਤੇ ਸਾਂਝੇ ਮਨੁੱਖੀ ਤਜ਼ਰਬਿਆਂ ਰਾਹੀਂ ਦਰਸ਼ਕਾਂ ਨੂੰ ਆਪਸ ਵਿੱਚ ਜੋੜਦਾ ਹੈ।

* * *

PIB Panaji | Nana Meshram/Riyas Babu/Darshana Rane

ਪੀਆਈਬੀ ਪਣਜੀ । ਨਾਨਾ ਮੈਸ਼੍ਰਮ/ਰਿਆਸ ਬਾਬੂ/ਦਰਸ਼ਨਾ ਰਾਣੇ/ ਐੱਸਜੇ


(Release ID: 2335932) ਵਿਜ਼ੀਟਰ ਕਾਊਂਟਰ : 3