ਗ੍ਰਹਿ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗ ਦਰਸ਼ਨ ਵਿੱਚ ਭਾਰਤ ਸਰਕਾਰ ਨੇ ਭਾਰਤੀ ਵੀਜ਼ਾ ਵਿਵਸਥਾ ਨੂੰ ਹੋਰ ਸਰਲ ਬਣਾਇਆ


ਵੀਜ਼ਾ ਵਿਵਸਥਾ ਦੇ ਸਰਲੀਕਰਣ ਦੇ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ ਨੂੰ 13 ਤੋਂ ਘਟਾ ਕੇ 09 ਅਤੇ ਉਪ-ਸ਼੍ਰੇਣੀਆਂ ਨੂੰ 49 ਤੋਂ ਘਟਾ ਕੇ 23 ਕੀਤਾ ਗਿਆ

ਇਹ ਸਰਲੀਕਰਣ ਵਿਦੇਸ਼ੀ ਸੈਲਾਨੀਆਂ, ਮੈਡੀਕਲ ਵੈਲਿਊ ਟ੍ਰੈਵਲ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਨੂੰ ਹੁਲਾਰਾ ਦੇਣ ਲਈ ਕੀਤਾ ਗਿਆ

ਸਾਰੀਆਂ 23 ਵੀਜ਼ਾ ਉਪ-ਸ਼੍ਰੇਣੀਆਂ ਦੇ ਐਪਲੀਕੇਸ਼ਨ ਫਾਰਮਾਂ ਵਿੱਚ ਭਰੇ ਜਾਣ ਵਾਲੇ ਕਾਲਮ 65%- 70% ਤੱਕ ਘੱਟ ਕੀਤੇ ਗਏ, ਐਪਲੀਕੇਸ਼ਨ ਪ੍ਰੋਸੈੱਸ ਹੁਣ ਅਸਾਨ, ਤੇਜ਼ ਅਤੇ ਬਿਨੈਕਾਰ-ਅਨੁਕੂਲ

ਤਬਦੀਲੀਆਂ ਨਾਲ ਵੀਜ਼ਾ ਸ਼੍ਰੇਣੀਆਂ ਦਾ ਓਵਰਲੈਪ ਘੱਟ ਹੋਇਆ ਅਤੇ ਸੈਲਾਨੀਆਂ, ਮਰੀਜ਼ਾਂ, ਵਿਦਿਆਰਥੀਆਂ, ਖੋਜਕਰਤਾਵਾਂ, ਨਿਵੇਸ਼ਕਾਂ ਅਤੇ ਵਪਾਰਕ ਪੇਸ਼ੇਵਰਾਂ ਲਈ ਫ੍ਰੇਮਵਰਕ ਸਮਝਣਾ ਹੋਇਆ ਅਸਾਨ

ਸਰਲੀਕਰਣ ਦਾ ਉਦੇਸ਼ ਸਪਸ਼ਟ ਅਤੇ ਉਦੇਸ਼-ਅਧਾਰਿਤ ਵੀਜ਼ਾ ਵਿਕਲਪਾਂ ਨਾਲ ਭਾਰਤ ਦੇ ਨਾਲ ਵੈਧ ਯਾਤਰਾ, ਸਿੱਖਿਆ, ਸਿਹਤ ਅਤੇ ਆਰਥਿਕ ਤਾਲਮੇਲ ਨੂੰ ਹੁਲਾਰਾ ਦੇਣਾ ਹੈ।

Posted On: 11 NOV 2026 7:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਗਰ ਦਰਸ਼ਨ ਵਿੱਚ ਭਾਰਤ ਸਰਕਾਰ ਨੇ ਆਪਣੀ ਵੀਜ਼ਾ ਵਿਵਸਥਾ ਨੂੰ ਸਰਲ ਬਣਾਇਆ ਹੈ। ਇਹ ਕਦਮ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀਆਂ ਲੋੜਾਂ ਮੁਤਾਬਕ ਵੀਜ਼ਾ ਵਿਵਸਥਾ ਨੂੰ ਵਧੇਰੇ ਸੰਖੇਪ, ਸੁਚੱਜੀ ਅਤੇ ਜਵਾਬਦੇਹ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ 27 ਅਗਸਤ, 2026 ਨੂੰ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਕਰ ਦਿੱਤੀ ਅਤੇ ਉਪ-ਸ਼੍ਰੇਣੀਆਂ ਦੀ ਗਿਣਤੀ 49 ਤੋਂ ਘਟਾ ਕੇ 23 ਕਰ ਦਿੱਤੀ। ਇਹ ਅਕਤੂਬਰ 2025 ਵਿੱਚ ਕੀਤੇ ਗਏ ਪਹਿਲੇ ਸਰਲੀਕਰਣ ਤੋਂ ਬਾਅਦ ਹੋਇਆ, ਜਦੋਂ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 22 ਤੋਂ ਘਟਾ ਕੇ 13 ਅਤੇ ਉਪ-ਸ਼੍ਰੇਣੀਆਂ ਦੀ ਗਿਣਤੀ 63 ਤੋਂ ਘਟਾ ਕੇ 49 ਕਰ ਦਿੱਤੀ ਗਈ ਸੀ। ਭਾਰਤੀ ਵੀਜ਼ਾ ਪ੍ਰਣਾਲੀ ਦੇ ਸਰਲੀਕਰਣ 'ਤੇ ਵਿਚਾਰ ਦੌਰਾਨ ਭਾਰਤ ਸਰਕਾਰ ਨੇ ਵਿਕਸਿਤ ਦੇਸ਼ਾਂ ਦੀਆਂ ਵੀਜ਼ਾ ਪ੍ਰਣਾਲੀਆਂ ਦੇ ਨਾਲ-ਨਾਲ ਵਿਸ਼ਵਵਿਆਪੀ ਮਾਪਦੰਡਾਂ ਦਾ ਵੀ ਅਧਿਐਨ ਕੀਤਾ।

ਯਾਤਰਾ ਦੇ ਸਮਾਨ ਉਦੇਸ਼ਾਂ ਨੂੰ ਇਕੱਠੇ ਕਰਨ ਦਾ ਮਕਸਦ ਉਚਿਤ ਵੀਜ਼ਾ ਸ਼੍ਰੇਣੀ ਦੀ ਪਛਾਣ ਵਿੱਚ ਵਧੇਰੇ ਸਪਸ਼ਟਤਾ ਅਤੇ ਅਸਾਨੀ ਪ੍ਰਦਾਨ ਕਰਨਾ ਹੈ, ਨਾਲ ਹੀ ਵੈਧ ਵਿਦੇਸ਼ੀ ਆਮਦ ਨੂੰ ਪਹੁੰਚਯੋਗ ਬਣਾਉਣਾ ਹੈ।

ਮੌਜੂਦਾ ਸਮੇਂ ਈ-ਵੀਜ਼ਾ ਪ੍ਰੋਸੈੱਸ 13 ਉਪ ਸ਼੍ਰੇਣੀਆਂ ਦੇ ਤਹਿਤ ਇਲੈਕਟ੍ਰੌਨਿਕ ਟ੍ਰੈਵਲ ਆਥੋਰਾਈਜ਼ੇਸ਼ਨ ਦੁਆਰਾ ਪੂਰੀ ਕੀਤੀ ਜਾਂਦੀ ਹੈ। ਇਸ ਸਮੇਂ 172 ਦੇਸ਼ਾਂ ਦੇ ਨਾਗਰਿਕਾਂ ਲਈ ਈ-ਵੀਜ਼ਾ ਦੀ ਸੁਵਿਧਾ ਉਪਲਬਧ ਹੈ।

ਵਿਜ਼ੀਟਰ ਵੀਜ਼ਾ- ਛੋਟੀ ਅਤੇ ਲੰਬੀ ਮਿਆਦ ਲਈ ਵਧੇਰੇ ਲਚਕੀਲਾਪਣ

ਪਹਿਲਾਂ ਦਾ ਟੂਰਿਸਟ ਵੀਜ਼ਾ ਹੁਣ ਵਿਜ਼ੀਟਰ ਵੀਜ਼ੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਰਵਾਇਤੀ ਟੂਰਿਜ਼ਮ ਤੋਂ ਇਲਾਵਾ ਹੋਰ ਮਨਜ਼ੂਰਸ਼ੁਦਾ ਉਦੇਸ਼ਾਂ ਦੇ ਵਿਆਪਕ ਦਾਇਰੇ ਨੂੰ ਦਰਸਾਉਂਦਾ ਹੈ। ਇਸ ਸ਼੍ਰੇਣੀ ਨੂੰ ਦੋ ਉਪ ਸ਼੍ਰੇਣੀਆਂ, V-1 ਅਤੇ V-2 ਵਿੱਚ ਰੱਖਿਆ ਗਿਆ ਹੈ, ਤਾਂ ਜੋ ਬਿਨੈਕਾਰ ਆਪਣੀ ਪ੍ਰਸਤਾਵਿਤ ਯਾਤਰਾ ਦੀ ਪ੍ਰਕਿਰਤੀ ਅਤੇ ਮਿਆਦ ਮੁਤਾਬਕ ਢੁਕਵੇਂ ਵੀਜ਼ੇ ਦੀ ਚੋਣ ਕਰ ਸਕਣ।

V-1 ਵੀਜ਼ਾ: ਹੋਰ ਯੋਗ ਵਿਜ਼ੀਟਰ ਗਤੀਵਿਧੀਆਂ ਤੋਂ ਇਲਾਵਾ, ਇਸ ਵਿੱਚ ਵਪਾਰ ਸਬੰਧੀ ਬੈਠਕਾਂ, ਮੈਡੀਕਲ ਕੰਸਲਟੇਸ਼ਨ, ਵੈਲਨੈੱਸ ਰੀਟ੍ਰੀਟ, ਛੋਟੀ ਮਿਆਦ ਦਾ ਮੈਡੀਕਲ ਟ੍ਰੀਟਮੈਂਟ ਅਤੇ ਭਾਰਤੀ ਭਾਸ਼ਾਵਾਂ, ਸੰਗੀਤ, ਕਲਾ ਅਤੇ ਸ਼ਿਲਪਕਲਾ ਵਿੱਚ ਸ਼ੌਰਟ-ਟਰਮ ਕੋਰਸਾਂ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਇਹ ਵੀਜ਼ਾ 30 ਦਿਨਾਂ ਲਈ ਮਲਟੀਪਲ ਐਂਟਰੀ ਦੇ ਨਾਲ ਦਿੱਤਾ ਜਾਂਦਾ ਹੈ।

V-2 ਵੀਜ਼ਾ : ਲੰਬੀ ਮਿਆਦ ਦੀਆਂ ਯਾਤਰਾਵਾਂ ਦੇ ਲਈ, ਜਿਸ ਦੀ ਵੈਧਤਾ 1, 5 ਜਾਂ 10 ਵਰ੍ਹੇ ਹੈ, ਜਿਹਾ ਕਿ ਦਰਸਾਇਆ ਗਿਆ ਹੋਵੇ। ਇਸ ਵਿੱਚ V-1 ਦੇ ਤਹਿਤ ਆਗਿਆਯੋਗ ਗਤੀਵਿਧੀਆਂ ਵਿੱਚ ਪਰਬਤਾਰੋਹਣ ਸ਼ਾਮਲ ਹਨ। ਪਰਬਤਾਰੋਹਣ ਲਈ ਛੇ ਮਹੀਨਿਆਂ ਦਾ 'ਮਲਟੀਪਲ-ਐਂਟਰੀ' ਵੀਜ਼ਾ ਦਿੱਤਾ ਜਾ ਸਕਦਾ ਹੈ।

 

ਛੋਟੀ ਮਿਆਦ ਦੀਆਂ ਕਈ ਤਰ੍ਹਾਂ ਦੀਆਂ ਯਾਤਰਾਵਾਂ ਨੂੰ ਇੱਕ ਸਪਸ਼ਟ ਸ਼੍ਰੇਣੀ ਦੇ ਤਹਿਤ ਲਿਆ ਕੇ, ਇਹ ਨਵੀਂ ਵਿਵਸਥਾ ਉਨ੍ਹਾਂ ਯਾਤਰੀਆਂ ਦੇ ਲਈ ਵੀਜ਼ਾ ਦੀ ਚੋਣ ਕਰਨਾ ਅਸਾਨ ਬਣਾਉਂਦੀ ਹੈ ਜੋ ਆਪਣੀ ਯਾਤਰਾ ਵਿੱਚ ਮਨੋਰੰਜਨ ਦੇ ਨਾਲ-ਨਾਲ ਵਪਾਰਕ ਬੈਠਕਾਂ, ਮੈਡੀਕਲ ਮਸ਼ਵਰਾ, ਵੈਲਨੈੱਸ ਰੀਟ੍ਰੀਟ, ਸੱਭਿਆਚਾਰਕ ਸਿੱਖਿਆ ਜਾਂ ਘੱਟ ਸਮੇਂ ਦੇ ਯੋਗ ਪ੍ਰੋਗਰਾਮਾਂ ਨੂੰ ਸ਼ਾਮਲ ਕਰਨਾ ਚਾਹੁਂਦੇ ਹਨ। ਵਧੇਰੇ ਸਮੇਂ ਵਾਲਾ V-2 ਵਿਕਲਪ, ਵਾਰ-ਵਾਰ ਆਉਣ ਵਾਲੇ ਯੋਗ ਯਾਤਰੀਆਂ ਲਈ ਨਿਰੰਤਰਤਾ ਅਤੇ ਸਹੂਲਤ ਪ੍ਰਦਾਨ ਕਰਦਾ ਹੈ, ਜਦਕਿ ਪਰਬਤਾਰੋਹਣ ਨਾਲ ਜੁੜਿਆ ਵਿਸ਼ੇਸ਼ ਪ੍ਰਬੰਧ ਇਸ ਤਰ੍ਹਾਂ ਦੀ ਯਾਤਰਾ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

 

ਮੈਡੀਕਲ ਵੀਜ਼ਾ: ਇਲਾਜ ਦੀ ਨਿਰੰਤਰਤਾ ਅਤੇ ਵਾਰ-ਵਾਰ ਆਉਣ ਜਾਣ ਵਿੱਚ ਅਸਾਨੀ

ਮੈਡੀਕਲ ਵੀਜ਼ਾ ਫ੍ਰੇਮਵਰਕ ਵਿੱਚ ਰਵਾਇਤੀ ਅਤੇ ਆਯੁਸ਼ ਪ੍ਰਣਾਲੀਆਂ ਦੇ ਤਹਿਤ ਇਲਾਜ ਲਈ ਵੱਖ-ਵੱਖ ਪ੍ਰਾਵਧਾਨ ਰੱਖੇ ਗਏ ਹਨ। M-1 ਵੀਜ਼ਾ ਵਿੱਚ ਆਯੁਸ਼ ਪ੍ਰਣਾਲੀਆਂ ਦੇ ਤਹਿਤ ਹੋਣ ਵਾਲੇ ਇਲਾਜ ਨੂੰ ਛੱਡ ਕੇ ਹੋਰ ਮੈਡੀਕਲ ਟ੍ਰੀਟਮੈਂਟ ਸ਼ਾਮਲ ਹਨ, ਜਦਕਿ M-3 ਵੀਜ਼ਾ ਵਿੱਚ ਆਯੁਸ਼ ਪ੍ਰਣਾਲੀਆਂ ਦੇ ਤਹਿਤ ਹੋਣ ਵਾਲਾ ਇਲਾਜ ਸ਼ਾਮਲ ਹੈ। M-1 ਅਤੇ M-3 ਵੀਜ਼ਾ, ਉਨ੍ਹਾਂ ਦੇ ਈ- ਵੀਜ਼ਾ ਵੇਰੀਐਂਟ ਸਮੇਤ, ਡਿਫੌਲਟ ਵਿਕਲਪ ਵਜੋਂ ਇੱਕ ਸਾਲ ਲਈ ਮਲਟੀਪਲ ਐਂਟਰੀਆਂ ਦੇ ਨਾਲ ਦਿੱਤੇ ਜਾ ਸਕਦੇ ਹਨ। ਇਸ ਦੇ ਅਨੁਸਾਰ, ਮੈਡੀਕਲ ਅਟੈਂਡੈਂਟ ਵੀਜ਼ਾ ਦੇ ਪ੍ਰਾਵਧਾਨ ਵੀ ਉਪਲਬਧ ਹਨ; M-1 ਅਤੇ M-3 ਵੀਜ਼ਾ ਹੋਲਡਰਾਂ ਦੇ ਨਾਲ ਆਉਣ ਵਾਲੇ ਸਹਾਇਕਾਂ ਨੂੰ ਲੜੀਵਾਰ M-2 ਅਤੇ M-4 ਵੀਜ਼ਾ ਦਿੱਤੇ ਜਾਣਗੇ।

ਇਸ ਵਿਵਸਥਾ ਨਾਲ ਮਰੀਜ਼ਾਂ ਨੂੰ ਬਿਹਤਰ ਅੰਦਾਜਾ ਮਿਲ ਪਾਉਂਦਾ ਹੈ ਕਿ ਕੀ ਹੋਣ ਵਾਲਾ ਹੈ, ਖਾਸ ਕਰਕੇ ਉਦੋਂ ਜਦੋਂ ਇਲਾਜ ਵਿੱਚ ਕਈ ਵਾਰ ਡਾਕਟਰ ਨੂੰ ਮਿਲਣਾ, ਫਾਲੋ-ਅਪ ਅਪੁਆਇੰਟਮੈਂਟ ਜਾਂ ਵੱਖ-ਵੱਖ ਪੜਾਵਾਂ ਵਿੱਚ ਹੋਣ ਵਾਲੀਆਂ ਪ੍ਰਕਿਰਿਆਵਾਂ ਸ਼ਾਮਲ ਹੋਣ। ਮਲਟੀਪਲ-ਐਂਟਰੀ ਦੀ ਸਹੂਲਤ ਹੋਣ ਨਾਲ ਇਲਾਜ ਦੌਰਾਨ ਵਾਰ-ਵਾਰ ਵੀਜ਼ਾ ਅਪਲਾਈ ਕਰਨ ਦੀ ਲੋੜ ਘੱਟ ਹੋ ਸਕਦੀ ਹੈ, ਜਦਕਿ ਆਯੁਸ਼ ਲਈ ਵੱਖਰੇ ਪ੍ਰਾਵਧਾਨ ਬਿਨੈਕਾਰਾਂ ਨੂੰ ਇਲਾਜ ਦਾ ਸਹੀ ਢੰਗ ਚੁਣਨ ਵਿੱਚ ਮਦਦ ਕਰਦਾ ਹੈ। ਅਟੈਂਡੈਂਟ ਵੀਜ਼ਾ ਦੀ ਉਪਲਬਧਤਾ ਨਾਲ ਆਉਣ ਵਾਲੇ ਲੋਕਾਂ ਦੁਆਰਾ ਮਦਦ ਮਿਲਣੀ ਵੀ ਅਸਾਨ ਹੋ ਜਾਂਦੀ ਹੈ। ਇਸ ਨਾਲ ਭਾਰਤ ਵਿੱਚ ‘ਮੈਡੀਕਲ ਵੈਲਿਊ ਟੂਰਿਜ਼ਮ’ ਨੂੰ ਹੁਲਾਰਾ ਮਿਲੇਗਾ, ਜੋ ਪ੍ਰਧਾਨ ਮੰਤਰੀ ਦੇ Heal in India ਵਿਜ਼ਨ ਦੇ ਅਨੁਸਾਰ ਹੈ।

ਸਟੂਡੈਂਟ ਵੀਜ਼ਾ: ਸਿੱਖਿਆ ਅਤੇ ਖੋਜ ਲਈ ਸਪਸ਼ਟ ਰਾਹ

ਸਟੂਡੈਂਟ ਵੀਜ਼ਾ ਸ਼੍ਰੇਣੀ ਨੂੰ ਦੋ ਵਿਆਪਕ ਉਪ ਸ਼੍ਰੇਣੀਆਂ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। S-1 ਵੀਜ਼ਾ ਸਕੂਲ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਿੱਖਿਆ ਨੂੰ ਕਵਰ ਕਰਦਾ ਹੈ। S-2 ਵੀਜ਼ਾ ਵਿੱਚ ਭਾਰਤੀ ਯੂਨੀਵਰਸਿਟੀਆਂ ਦੇ PhD ਅਤੇ ਖੋਜਕਰਤਾ, ਵਿਜ਼ੀਟਿੰਗ ਫੈਕਲਟੀ, ਖੋਜ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਖੋਜਕਰਤਾ ਵਿਦਿਆਰਥੀ, ਵਿਗਿਆਨਕ ਅਤੇ ਮਾਨਵ-ਵਿਗਿਆਨਕ ਮੁਹਿੰਮਾਂ, ਇੰਟਰਨਸ਼ਿਪਸ, ਵਿਦਿਆਰਥੀ ਅਦਾਨ-ਪ੍ਰਦਾਨ ਅਤੇ ਹੋਰ ਨਿਰਧਾਰਿਤ ਅਕਾਦਮਿਕ ਗਤੀਵਿਧੀਆਂ ਸ਼ਾਮਲ ਹਨ।

Study in India ਪੋਰਟਲ ਰਾਹੀਂ ਭਾਰਤੀ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ, e-S1 ਵੀਜ਼ਾ ਪੰਜ ਸਾਲ ਤੱਕ ਦੀ ਮਿਆਦ ਲਈ ਜਾਂ ਉਨ੍ਹਾਂ ਦੇ ਅਕਾਦਮਿਕ ਕੋਰਸ ਦੀ ਮਿਆਦ ਤੱਕ (ਜੋ ਵੀ ਘੱਟ ਹੋਵੇ) ਲਈ ਮਲਟੀਪਲ ਐਂਟਰੀ ਦੇ ਨਾਲ ਦਿੱਤਾ ਜਾ ਸਕਦਾ ਹੈ। ਇਹ ਪ੍ਰਬੰਧ ਵਿਦਿਆਰਥੀਆਂ ਨੂੰ ਵਧੇਰੇ ਅਸਾਨੀ ਨਾਲ ਪਛਾਣਨ ਯੋਗ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਰਸਤਾ ਅਤੇ ਉਨ੍ਹਾਂ ਦੀ ਅਕਾਦਮਿਕ ਯੋਜਨਾਬੰਦੀ ਵਿੱਚ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਦੇ ਹਨ। ਕੋਰਸ ਦੀ ਮਿਆਦ ਨਾਲ ਜੁੜੀ ਲੰਬੇ ਸਮੇਂ ਦੀ ਵੈਧਤਾ ਪ੍ਰਕਿਰਿਆਤਮਕ/ਪ੍ਰਸ਼ਾਸਕੀ ਰੁਕਾਵਟਾਂ ਨੂੰ ਵੀ ਘੱਟ ਕਰ ਸਕਦੀ ਹੈ ਅਤੇ ਯੋਗ ਵਿਦਿਆਰਥੀਆਂ ਲਈ ਆਪਣੀ ਪੜ੍ਹਾਈ ਦੌਰਾਨ ਯਾਤਰਾ ਕਰਨਾ ਵਧੇਰੇ ਅਸਾਨ ਬਣਾ ਸਕਦੀ ਹੈ।

ਬਿਜ਼ਨਸ ਵੀਜ਼ਾ: ਨਿਵੇਸ਼ ਅਤੇ ਵਿਸ਼ੇਸ਼ ਗਤੀਵਿਧੀਆਂ ਲਈ ਸਪਸ਼ਟ ਪ੍ਰਬੰਧ

ਬਿਜ਼ਨਸ ਵੀਜ਼ਾ ਸ਼੍ਰੇਣੀ ਨੂੰ B-1 ਅਤੇ B-2 ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। B-1 ਵੀਜ਼ਾ ਲੰਬੇ ਸਮੇਂ, ਲਾਈਸੈਂਸ ਅਧਾਰਿਤ, ਵਪਾਰਕ ਗਤੀਵਿਧੀਆਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਭਾਰਤ ਵਿੱਚ ਉਦਯੋਗਿਕ ਜਾਂ ਵਪਾਰਕ ਉੱਦਮ ਸਥਾਪਿਤ ਕਰਨ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ। B-2 ਵੀਜ਼ਾ ਸ਼ੌਰਟ ਟਰਮ, ਕਾਂਟ੍ਰੈਕਟ-ਬੇਸਡ ਬਿਜ਼ਨਸ ਗਤੀਵਿਧੀਆਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਪ੍ਰੋਡਕਸ਼ਨ ਇਨਵੈਸਟਮੈਂਟ ਬਿਜ਼ਨਸ, ਕਾਨਫਰੰਸ, ਗੇਮਸ, ਪਰਫੌਰਮੇਟਿਵ ਆਰਟਸ ਅਤੇ ਫਿਲਮਾਂ ਸ਼ਾਮਲ ਹਨ।

ਭਾਰਤੀ ਕੰਪਨੀਆਂ ਦੁਆਰਾ ਇਸਟੌਲੇਸ਼ਨ ਅਤੇ ਕਮੀਸ਼ਨਿੰਗ, ਕੁਆਲਿਟੀ ਚੈੱਕ, ਅਤੇ ਜ਼ਰੂਰੀ ਰੱਖ-ਰਖਾਅ, ਪ੍ਰੋਡਕਸ਼ਨ, IT ਅਤੇ ERP ਰੈਂਪ-ਅਪ, ਟ੍ਰੇਨਿੰਗ, ਸਪਲਾਈ ਚੇਨ ਡਿਵੈਲਪਮੈਂਟ, ਪਲਾਂਟ ਡਿਜ਼ਾਈਨ ਅਤੇ ਬ੍ਰਿੰਗ-ਅਪ, ਸੀਨੀਅਰ ਮੈਨੇਜਮੈਂਟ ਅਤੇ ਤਕਨੀਕੀ ਸਹਾਇਤਾ ਵਰਗੀਆਂ ਗਤੀਵਿਧੀਆਂ ਵਿੱਚ ਨਿਯੁਕਤ ਵਿਦੇਸ਼ੀ ਵਿਸ਼ਾ-ਮਾਹਰ, ਇੰਜੀਨੀਅਰ ਅਤੇ ਤਕਨੀਕੀ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ know-how, ਤਕਨੀਕ ਅਤੇ ਸੇਵਾਵਾਂ ਦਾ ਤਬਾਦਲਾ ਸ਼ਾਮਲ ਹੈ। ਅਜਿਹੇ ਕਰਮਚਾਰੀਆਂ ਨੂੰ ਈ-ਵੀਜ਼ਾ ਪਲੈਟਫਾਰਮ ਰਾਹੀਂ B-2 ਸ਼੍ਰੇਣੀ ਦੇ ਤਹਿਤ ਪ੍ਰੋਡਕਸ਼ਨ ਇਨਵੈਸਟਮੈਂਟ ਬਿਜ਼ਨਸ ਵੀਜ਼ਾ ਦਿੱਤਾ ਜਾ ਸਕਦਾ ਹੈ। ਪਹਿਲਾਂ ਇਹ e-B4 ਵੀਜ਼ਾ ਨਾਮਕਰਣ ਦੇ ਤਹਿਤ ਦਿੱਤਾ ਜਾਂਦਾ ਸੀ।

ਇਹ ਅੰਤਰ ਵਪਾਰਕ ਸੰਸਥਾਵਾਂ ਨੂੰ, ਲੰਬੇ ਸਮੇਂ ਦੇ ਨਿਵੇਸ਼ਾਂ ਦੀ ਯੋਜਨਾ ਬਣਾਉਣ ਵੇਲੇ ਥੋੜ੍ਹੇ ਸਮੇਂ ਦੇ ਇਕਰਾਰਨਾਮਿਆਂ 'ਤੇ ਅਧਾਰਿਤ ਪ੍ਰੋਜੈਕਟਾਂ ਦੇ ਮੁਕਾਬਲੇ ਵਧੇਰੇ ਸਪਸ਼ਟਤਾ ਪ੍ਰਦਾਨ ਕਰਦਾ ਹੈ। ਤਕਨੀਕੀ ਮਾਹਰਾਂ ਲਈ ਸਮਰਪਿਤ ਪ੍ਰਬੰਧ, ਉਦਯੋਗਿਕ ਇਕਾਈਆਂ ਦੀ ਸਥਾਪਨਾ ਕਰਨ ਅਤੇ ਚਲਾਉਣ, ਤਕਨਾਲੋਜੀ ਦੇ ਤਬਾਦਲੇ, ਕਰਮਚਾਰੀਆਂ ਦੀ ਸਿਖਲਾਈ ਅਤੇ ਉਤਪਾਦਨ ਵਿੱਚ ਸਹਾਇਤਾ ਕਰਨ ਲਈ ਗਿਆਨ ਨੂੰ ਸਮੇਂ ਸਿਰ ਲਾਗੂ ਕਰਨ ਵਿੱਚ ਸੁਵਿਧਾਜਨਕ ਬਣਆ ਸਕਦਾ ਹੈ, ਜਿਸ ਨਾਲ ਕੰਪਨੀਆਂ ਅਤੇ ਵਿਦੇਸ਼ੀ ਪੇਸ਼ੇਵਰਾਂ, ਦੋਵਾਂ ਲਈ ਨਿਸ਼ਚਿਤਤਾ ਵਿੱਚ ਸੁਧਾਰ ਹੁੰਦਾ ਹੈ।

ਸਰਲ, ਉਦੇਸ਼-ਅਧਾਰਿਤ ਵੀਜ਼ਾ ਫ੍ਰੇਮਵਰਕ

ਕੁੱਲ ਮਿਲਾ ਕੇ, ਨਵੀਆਂ ਤਬਦੀਲੀਆਂ ਵੀਜ਼ਾ ਸ਼੍ਰੇਣੀਆਂ ਦਰਮਿਆਨ ਓਵਰਲੈਪ ਨੂੰ ਘੱਟ ਕਰਦੀਆਂ ਹਨ ਅਤੇ ਵਿਜ਼ੀਟਰਾਂ, ਮਰੀਜ਼ਾਂ, ਵਿਦਿਆਰਥੀਆਂ, ਖੋਜਕਰਤਾਵਾਂ, ਨਿਵੇਸ਼ਕਾਂ ਅਤੇ ਬਿਜ਼ਨਸ ਪੇਸ਼ੇਵਰਾਂ ਲਈ ਫ੍ਰੇਮਵਰਕ ਨੂੰ ਨੈਵੀਗੇਟ ਕਰਨਾ ਅਸਾਨ ਬਣਾਉਂਦੇ ਹਨ। ਸਰਲੀਕਰਣ ਦਾ ਉਦੇਸ਼ ਸਪਸ਼ਟ, ਉਦੇਸ਼-ਅਧਾਰਿਤ ਵੀਜ਼ਾ ਵਿਕਲਪਾਂ ਰਾਹੀਂ ਭਾਰਤ ਦੇ ਨਾਲ ਵੈਧ ਯਾਤਰਾ, ਸਿੱਖਿਆ, ਸਿਹਤ ਸੰਭਾਲ ਅਤੇ ਆਰਥਿਕ ਜੁੜਾਅ ਨੂੰ ਹੁਲਾਰਾ ਦੇਣਾ ਹੈ, ਜੋ ਲਾਗੂ ਯੋਗਤਾ ਮਾਪਦੰਡਾਂ ਅਤੇ ਸ਼ਰਤਾਂ ਦੇ ਅਧੀਨ ਹੈ।

ਵਿਦੇਸ਼ੀ ਨਾਗਰਿਕਾਂ ਦੀ ਭਾਰਤ ਯਾਤਰਾ ਨੂੰ ਪਹੁੰਚਯੋਗ ਬਣਾਉਣ ਲਈ ਸਰਲੀਕ੍ਰਿਤ ਵੀਜ਼ਾ ਐਪਲੀਕੇਸ਼ਨ ਫਾਰਮ

ਗ੍ਰਹਿ ਮੰਤਰਾਲੇ ਨੇ ਵੀਜ਼ਾ ਦੀਆਂ 23 ਸ਼੍ਰੇਣੀਆਂ-ਉਪ ਸ਼੍ਰੇਣੀਆਂ ਵਿੱਚ ਵੀਜ਼ਾ ਅਪਲਾਈ ਫਾਰਮ ਨੂੰ ਸਰਲ ਅਤੇ ਤਰਕਸੰਗਤ ਬਣਾਉਣ ਲਈ ਵਿਆਪਕ ਕਵਾਇਦ ਕੀਤੀ ਹੈ। ਵੀਜ਼ਾ ਦੀਆਂ ਸਾਰੀਆਂ 23 ਸ਼੍ਰੇਣੀਆਂ/ਉਪ-ਸ਼੍ਰੇਣੀਆਂ ਲਈ ਲਾਜਮੀ ਫੀਲਡ/ਕੌਲਮ 65%-70% ਤੱਕ ਘੱਟ ਕਰ ਦਿੱਤੇ ਗਏ ਹਨ। ਇਸ ਪਹਿਲ ਦਾ ਉਦੇਸ਼ ਵਿਦੇਸ਼ੀ ਨਾਗਰਿਕਾਂ ਤੋਂ ਜ਼ਰੂਰੀ ਜਾਣਕਾਰੀ ਨੂੰ ਕਾਫੀ ਘੱਟ ਕਰਨਾ, ਵੀਜ਼ਾ ਫਾਰਮ ਨੂੰ ਸਰਲ ਬਣਾਉਣਾ ਹੈ, ਜਦਕਿ ਵੀਜ਼ਾ ਪ੍ਰੋਸੈੱਸਿੰਗ ਲਈ ਜ਼ਰੂਰੀ ਵੇਰਵਿਆਂ ਨੂੰ ਬਰਕਰਾਰ ਰੱਖਣਾ ਹੈ। ਇਸ ਨਾਲ ਬਿਨੈਕਾਰ ਦੁਆਰਾ ਐਪਲੀਕੇਸ਼ਨ ਪੂਰੀ ਕਰਨ ਵਿੱਚ ਲੱਗਣ ਵਾਲੇ ਸਮੇਂ ਅਤੇ ਕੋਸ਼ਿਸ਼ ਵਿੱਚ ਕਮੀ ਆਵੇਗੀ ਅਤੇ ਵਧੇਰੇ ਕੇਂਦ੍ਰਿਤ ਜਾਂਚ ਅਤੇ ਵੀਜ਼ਾ ਐਪਲੀਕੇਸ਼ਨ ਦੇ ਪ੍ਰੋਸੈੱਸਿੰਗ ਦੀ ਸਹੂਲਤ ਦੇ ਕੇ ਪ੍ਰਸ਼ਾਸਨਿਕ ਕੁਸ਼ਲਤਾ ਵੀ ਵਧੇਗੀ।

ਭਾਰਤੀ ਵੀਜ਼ਾ ਵਿਵਸਥਾ ਵਿੱਚ ਕੀਤੀਆਂ ਗਈਆਂ ਸਾਰੀਆਂ ਤਬਦੀਲੀਆਂ ਨੂੰ ਲਾਗੂ ਕਰਨ ਲਈ, ਗ੍ਰਹਿ ਮੰਤਰਾਲੇ ਦੁਆਰਾ ਆਈਟੀ ਸਿਸਟਮ ਦਾ ਅਪਗ੍ਰੇਡੇਸ਼ਨ ਅੰਤਿਮ ਪੜਾਅ ‘ਤੇ ਹੈ ਅਤੇ ਵਰ੍ਹੇ ਦੇ ਅੰਤ ਤੱਕ ਨਵੀਂ ਵਿਵਸਥਾ ਮੁਤਾਬਕ ਵੀਜ਼ਾ ਜਾਰੀ ਹੋਣਾ ਸ਼ੁਰੂ ਹੋ ਜਾਵੇਗਾ।

ਸੋਧੇ ਹੋਏ ਵੀਜ਼ਾ ਫ੍ਰੇਮਵਰਕ ਵਿੱਚ ਹੁਣ ਨੌਂ ਮੁੱਖ ਸ਼੍ਰੇਣੀਆਂ ਸ਼ਾਮਲ ਹਨ, ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:

ਲੜੀ ਨੰ.

ਵੀਜ਼ਾ ਦੀ ਮੁੱਖ ਸ਼੍ਰੇਣੀ

ਜਿਸ ਉਦੇਸ਼ ਨਾਲ ਦਿੱਤਾ ਜਾਂਦਾ ਹੈ

1

ਬਿਜ਼ਨਸ ਵੀਜ਼ਾ

 

ਲੰਬੇ ਸਮੇਂ ਦੀਆਂ ਕਾਰੋਬਾਰੀ ਗਤੀਵਿਧੀਆਂ ਜਿਨ੍ਹਾਂ ਵਿੱਚ ਉਦਯੋਗਿਕ/ਕਾਰੋਬਾਰੀ ਉੱਦਮ ਸਥਾਪਿਤ ਕਰਨਾ ਸ਼ਾਮਲ ਹਨ; ਘੱਟ ਸਮੇਂ ਦੀਆਂ ਕਾਰੋਬਾਰੀ ਗਤੀਵਿਧੀਆਂ ਜਿਵੇਂ ਕਿ ਖੇਡਾਂ ਅਤੇ ਸੱਭਿਆਚਾਰਕ/ਵਣਜ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ, ਪ੍ਰੋਡਕਸ਼ਨ ਇਨਵੈਸਟਮੈਂਟ ਬਿਜ਼ਨਸ, ਕਾਨਫਰੰਸ ਵਿੱਚ ਹਿੱਸਾ ਲੈਣਾ, ਫਿਲਮਾਂ ਦੀ ਸ਼ੂਟਿੰਗ ਜਿਸ ਵਿੱਚ ਡੌਕਿਊਮੈਂਟਰੀ ਅਤੇ ਐਡਵਰਟਾਈਜ਼ਮੈਂਟ ਫਿਲਮਾਂ ਸ਼ਾਮਲ ਹਨ।

2

ਡਿਪਲੋਮੈਟਿਕ ਵੀਜ਼ਾ

ਭਾਰਤ ਨੂੰ ਸੌਂਪੇ ਗਏ ਜਾਂ ਭਾਰਤ ਆਉਣ ਵਾਲੇ ਡਿਪਲੋਮੈਟਸ, ਜਿਨ੍ਹਾਂ ਵਿੱਚ UN ਦੇ ਡਿਪਲੋਮੈਟਸ ਸ਼ਾਮਲ ਹਨ, ਅਤੇ ਉਨ੍ਹਾਂ ‘ਤੇ ਨਿਰਭਰ ਲੋਕ (ਡਿਪੈਂਡੈਂਟਸ)

3

ਵਰਕ ਵੀਜ਼ਾ

ਭਾਰਤੀ ਕੰਪਨੀਆਂ/ਸੰਸਥਾਵਾਂ ਦੇ ਨਾਲ ਲੰਬੇ ਸਮੇਂ ਲਈ ਰੁਜ਼ਗਾਰ, NGO ਵਿੱਚ ਕੰਮ ਅਤੇ ਮਿਸ਼ਨਰੀ ਗਤੀਵਿਧੀਆਂ

4

ਜਰਨਲਿਸਟ ਵੀਜ਼ਾ

ਭਾਰਤ ਵਿੱਚ ਮਾਨਤਾ ਪ੍ਰਾਪਤ ਪੱਤਰਕਾਰ

5

ਮੈਡੀਕਲ ਵੀਜ਼ਾ

ਸਘਨ/ਅੰਦਰੂਨੀ ਡਾਕਟਰੀ ਇਲਾਜ  (intensive/indoor medical treatment) ਕਰਵਾਉਣ ਲਈ ਭਾਰਤ ਆਉਣ ਵਾਲੇ ਵਿਦੇਸ਼ੀ, ਜਿਸ ਵਿੱਚ ਆਯੁਸ਼ ਪ੍ਰਣਾਲੀਆਂ ਅਧੀਨ ਇਲਾਜ ਅਤੇ ਉਨ੍ਹਾਂ ਦੇ ਅਟੈਂਡੈਂਟ ਸ਼ਾਮਲ ਹਨ।

6

ਆਰਟੀਫਿਸ਼ੀਅਲ ਵੀਜ਼ਾ

ਗੈਰ-ਰਾਜਨੀਤਕ ਅਧਿਕਾਰੀ, ਜਿਨ੍ਹਾਂ ਵਿੱਚ ਭਾਰਤ ਨੂੰ ਸੌਂਪੇ ਗਏ ਜਾਂ ਭਾਰਤ ਯਾਤਰਾ ‘ਤੇ UN ਦੇ ਗੈਰ-ਰਾਜਨੀਤਕ ਅਧਿਕਾਰੀ ਅਤੇ ਉਨ੍ਹਾਂ ਦੇ ਅਟੈਂਡੈਂਟ ਸ਼ਾਮਲ ਹਨ।

7

ਸਟੂਡੈਂਟ ਵੀਜ਼ਾ

ਸਕੂਲ/ਗ੍ਰੈਜੂਏਟ/ਪੋਸਟ-ਗ੍ਰੈਜੂਏਟ ਸਿੱਖਿਆ; ਯੋਗ, ਵੈਦਿਕ ਸੱਭਿਆਚਾਰ ਅਤੇ ਭਾਰਤੀ ਸੰਗੀਤ/ਨ੍ਰਿਤ ਦਾ ਅਧਿਐਨ; ਬੌਧੀ ਅਧਿਐਨ; ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀਆਂ ਦਾ ਅਧਿਐਨ; ਖੋਜ, ਇੰਟਰਨਸ਼ਿਪ ਅਤੇ ਵਿਦਿਆਰਥੀ ਅਦਾਨ-ਪ੍ਰਦਾਨ।

8

ਵਿਜ਼ੀਟਰ ਵੀਜ਼ਾ

ਟੂਰਿਜ਼ਮ, ਘੱਟ ਸਮੇਂ ਦੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਵਪਾਰਕ ਮੀਟਿੰਗਾਂ, ਮੈਡੀਕਲ ਕੰਸਲਟੇਸ਼ਨ ਅਤੇ ਸਿਹਤ-ਸੁਧਾਰ ਕੈਂਪਾਂ (wellness retreats) ਆਵਾਜਾਈ (transit), ਅਤੇ ਪਰਬਤਾਰੋਹੀ ਸ਼ਾਮਲ ਹਨ।

9

ਮਿਸਲੇਨੀਅਸ ਵੀਜ਼ਾ

ਭਾਰਤੀ ਮੂਲ ਦੇ ਵਿਅਕਤੀ ਅਤੇ ਉਨ੍ਹਾਂ ਦੇ ਜੀਵਨ ਸਾਥੀ/ਬੱਚੇ; ਵੱਖ-ਵੱਖ ਨਿਰਧਾਰਿਤ ਸੰਸਥਾਵਾਂ (ਜਿਵੇਂ ਕਿ ਔਰੋਵਿਲ ਫਾਊਂਡੇਸ਼ਨ) ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਵਿਦੇਸ਼ੀ ਨਾਗਰਿਕ; ਲੰਬੇ ਸਮੇਂ ਦੇ ਵੀਜ਼ੇ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ 'ਤੇ ਨਿਰਭਰ ਵਿਅਕਤੀ; ਅਫਗਾਨਿਸਤਾਨ ਦੇ ਨਾਗਰਿਕਾਂ ਲਈ 'ਸਟੇਅ ਵੀਜ਼ੇ'; ਗੁਆਂਢੀ ਦੇਸ਼ਾਂ ਦੇ ਨਾਗਰਿਕਾਂ ਦੀਆਂ ਕੁਝ ਸ਼੍ਰੇਣੀਆਂ ਲਈ ਲੰਬੇ ਸਮੇਂ ਦੇ ਵੀਜ਼ੇ; ਅਤੇ ਹੋਰ ਅਜਿਹੇ ਵੱਖ-ਵੱਖ ਉਦੇਸ਼ ਜੋ ਕਿਸੇ ਹੋਰ ਵੀਜ਼ਾ ਸ਼੍ਰੇਣੀ ਦੁਆਰਾ ਕਵਰ ਨਹੀਂ ਕੀਤੇ ਗਏ ਹਨ।

 

****

ਆਰਕੇ/ਆਰਆਰ/ਬੀਐੱਸ/ਪੀਆਰ/ਬਲਜੀਤ ਸਿੰਘ


(Release ID: 2335472) ਵਿਜ਼ੀਟਰ ਕਾਊਂਟਰ : 5