Posted On:
11 NOV 2026 9:56AM by PIB Chandigarh
ਭਾਰਤ ਦੇ ਅਲਾਇਡ ਅਤੇ ਹੈਲਥਕੇਅਰ ਪ੍ਰੋਫੈਸਨਲਜ਼ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਨੈਸ਼ਨਲ ਅਲਾਇਡ ਅਤੇ ਹੈਲਥਕੇਅਰ ਪ੍ਰੋਫੈਸ਼ਨ ਕਮਿਸ਼ਨ (ਐੱਨਸੀਏਐੱਚਪੀ) ਨੇ ਯੋਗ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ ਇੱਕ ਵਿਆਪਕ ਰੈਗੂਲਟੇਰੀ ਰੂਪ-ਰੇਖਾ ਦਾ ਪ੍ਰਸਤਾਵ ਕੀਤਾ ਹੈ। ਇਸ ਵਿੱਚ ਸਕਿੱਲ ਅਪਗ੍ਰੇਡੇਸ਼ਨ, ਕੁਸ਼ਲਤਾ ਮੁਲਾਂਕਣ ਅਤੇ ਨਿਯਮਿਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਪਣਾਉਣ ਲਈ ਸਪਸ਼ਟ ਪ੍ਰਾਵਧਾਨ ਨਿਰਧਾਰਿਤ ਕੀਤੇ ਗਏ ਹਨ।
ਪ੍ਰਸਤਾਵਿਤ ਰੂਪ-ਰੇਖਾ ਦਾ ਉਦੇਸ਼ ਕਾਰੋਬਾਰੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਵਧੇਰੇ ਇਕਸਾਰਤਾ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਯੋਗ ਕਾਰਜਸ਼ੀਲ ਪੇਸ਼ੇਵਰਾਂ ਨੂੰ ਨਿਰਧਾਰਿਤ ਮਿਆਰਾਂ ਦੇ ਅਨਸਾਰ ਆਪਣੀਆਂ ਯੋਗਤਾਵਾਂ ਅਤੇ ਕੁਸ਼ਲਤਾਵਾਂ ਨੂੰ ਵਧਾਉਣ ਲਈ ਯੋਜਨਾਬੱਧ ਮੌਕੇ ਉਪਲਬਧ ਕਰਵਾਉਣਾ ਵੀ ਇਸ ਦਾ ਟੀਚਾ ਹੈ।
ਇਸ ਉਦੇਸ਼ ਨਾਲ ਐੱਨਸੀਏਐੱਚਪੀ ਨੇ ਰਾਸ਼ਟਰੀ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰ ਕਮਿਸ਼ਨ ਐਕਟ, 2021 ਅਧੀਨ ਤਿਆਰ ਕੀਤੇ ਗਏ ‘ਯੋਗ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੇ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਸਬੰਧੀ ਡਰਾਫਟ ਰੈਗੂਲੇਸ਼ਨਜ਼, 2026 ‘ਤੇ ਆਮ ਜਨਤਾ ਅਤੇ ਹਿਤਧਾਰਕਾਂ ਤੋਂ ਸਲਾਹ ਮੰਗੀ ਹੈ।
ਪੇਸ਼ੇਵਰ ਰਜਿਸਟ੍ਰੇਸ਼ਨ ਅਤੇ ਕਰੀਅਰ ਵਿੱਚ ਤਰੱਕੀ ਲਈ ਇੱਕ ਢੁਕਵੀਂ ਪਹੁੰਚ
ਪ੍ਰਸਤਾਵਿਤ ਨਿਯਮਾਂ ਦੀ ਇੱਕ ਮੁੱਖ ਵਿਸ਼ੇਸ਼ਤਾ, NCAHP ਐਕਟ, 2021 ਦੀਆਂ ਧਾਰਾਵਾਂ ਦੇ ਅਨੁਸਾਰ, ਯੋਗ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਲਈ ਇੱਕ ਪਾਰਦਰਸ਼ੀ ਅਤੇ ਮਿਆਰੀ ਪ੍ਰਣਾਲੀ ਸਥਾਪਿਤ ਕਰਨਾ ਹੈ।
ਇਸ ਰੂਪ-ਰੇਖਾ ਵਿੱਚ ਨਿਰਧਾਰਿਤ ਯੋਗਤਾ ਮਾਪਦੰਡ, ਪ੍ਰਮਾਣ-ਪੱਤਰਾਂ ਅਤੇ ਦਸਤਾਵੇਜਾਂ ਦੀ ਤਸਦੀਕ ਅਤੇ ਰਜਿਸਟ੍ਰੇਸ਼ਨ ਦੀਆਂ ਸਪਸ਼ਟ ਪ੍ਰਕਿਰਿਆਵਾਂ ਸ਼ਾਮਲ ਹਨ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਕਾਰੋਬਾਰੀ ਮਾਨਤਾ ਵਿਧਾਨਕ ਲੋੜਾਂ ਤੇ ਨਿਰਧਾਰਿਤ ਕੁਸ਼ਲਤਾ ਮਿਆਰਾਂ ਦੇ ਅਨੁਸਾਰ ਹੋਵੇ।
ਅਹਿਮ ਗੱਲ ਇਹ ਹੈ ਕਿ ਪ੍ਰਸਤਾਵਿਤ ਨਿਯਮਾਂ ਵਿੱਚ ਆਰਜੀ ਤੌਰ ‘ਤੇ ਰਜਿਸਟਰਡ ਯੋਗ ਪੇਸ਼ੇਵਰਾਂ ਨੂੰ ਸਕਿੱਲ ਪ੍ਰਮੋਸ਼ਨ ਦੇ ਲਈ ਨਿਰਧਾਰਿਤ ਬ੍ਰਿਜ ਕੋਰਸ, ਨਿਗਰਾਨੀ ਹੇਠ ਕਲੀਨਿਕਲ ਟ੍ਰੇਨਿੰਗ ਅਤੇ ਜਿੱਥੇ ਵੀ ਲਾਗੂ ਹੋਵੇ, ਘੱਟੋ-ਘੱਟ ਯੋਗਤਾ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੇ ਮੌਕੇ ਵੀ ਪ੍ਰਦਾਨ ਕੀਤੇ ਗਏ ਹਨ, ਤਾਂ ਜੋ ਉਹ ਨਿਯਮਿਤ ਰਜਿਸਟ੍ਰੇਸ਼ਨ ਲਈ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰ ਸਕਣ।
ਇਸ ਯੋਗਤਾ-ਅਧਾਰਿਤ ਪਹੁੰਚ ਨੂੰ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ, ਕਰੀਅਰ ਵਿੱਚ ਅੱਗੇ ਵਧਣ ਵਿੱਚ ਸਹਾਇਤਾ ਕਰਨ ਅਤੇ ਸਹਾਇਕ ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ਾਂ ਨਾਲ ਤਿਆਰ ਕੀਤਾ ਗਿਆ ਹੈ।
ਪੇਸ਼ੇਵਰ ਮਿਆਰਾਂ ਅਤੇ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਨੂੰ ਮਜ਼ਬੂਤ ਕਰਨਾ
ਪ੍ਰਸਤਾਵਿਤ ਰੂਪ-ਰੇਖਾ ਵਿੱਚ ਕੌਸ਼ਲ ਵਿਕਾਸ, ਪੇਸ਼ੇਵਰ ਸਮਰੱਥਾ ਅਤੇ ਰੈਗੂਲੇਟਰੀ ਜਵਾਬਦੇਹੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਨਿਯਮਿਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਨਿਰਧਾਰਿਤ ਵਿਦਿਅਕ ਅਤੇ ਯੋਗਤਾ-ਸਬੰਧੀ ਲੋੜਾਂ ਨਾਲ ਜੋੜ ਕੇ, ਇਨ੍ਹਾਂ ਨਿਯਮਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਕੋਲ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲੋੜੀਂਦਾ ਗਿਆਨ, ਹੁਨਰ ਅਤੇ ਕਲੀਨਿਕਲ ਯੋਗਤਾਵਾਂ ਹੋਣ।
ਇਸ ਪਹਿਲਕਦਮੀ ਨਾਲ ਇੱਕ ਵਧੇਰੇ ਹੁਨਰਮੰਦ, ਯੋਜਨਾਬੱਧ ਅਤੇ ਪੇਸ਼ੇਵਰ ਤੌਰ 'ਤੇ ਜਵਾਬਦੇਹ ਕਾਰਜਬਲ ਤਿਆਰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਇਹ ਮਰੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਗੁਣਵੱਤਾ ਦੇ ਮਿਆਰਾਂ ਨੂੰ ਵੀ ਮਜ਼ਬੂਤੀ ਮਿਲੇਗੀ।
ਵਧੇਰੇ ਪਾਰਦਰਸ਼ਿਤਾ ਅਤੇ ਕੁਸ਼ਲਤਾ ਲਈ ਡਿਜੀਟਲ ਰਜਿਸਟ੍ਰੇਸ਼ਨ
ਡਰਾਫਟ ਰੈਗੂਲੇਸ਼ਨਜ਼ ਵਿੱਚ ਅਰਜ਼ੀ ਜਮ੍ਹਾਂ ਕਰਾਉਣ, ਸਰਟੀਫਿਕੇਟਾਂ ਅਤੇ ਦਸਤਾਵੇਜ਼ਾਂ ਦੀ ਤਸਦੀਕ, ਯੋਗਤਾ ਦੇ ਮੁਲਾਂਕਣ ਅਤੇ ਆਰਜ਼ੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਇੱਕ ਏਕੀਕ੍ਰਿਤ ਔਨਲਾਈਨ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਕਲਪਨਾ ਕੀਤੀ ਗਈ ਹੈ।
ਆਰਜ਼ੀ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਾਲੇ ਯੋਗ ਪੇਸ਼ੇਵਰਾਂ ਨੂੰ ਇੱਕ 'ਆਰਜ਼ੀ ਰਜਿਸਟ੍ਰੇਸ਼ਨ ਵਿਲੱਖਣ ਪਛਾਣ ਨੰਬਰ' (PR UID) ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਯੋਜਨਾਬੱਧ ਪਛਾਣ ਅਤੇ ਰੈਗੂਲੇਟਰੀ ਨਿਗਰਾਨੀ ਯਕੀਨੀ ਹੋ ਸਕੇਗੀ।
ਇਸ ਡਿਜੀਟਲ ਪ੍ਰਣਾਲੀ ਦਾ ਉਦੇਸ਼ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਉਨ੍ਹਾਂ ਦੀ ਪਹੁੰਚ ਨੂੰ ਬਿਹਤਰ ਬਣਾਉਣਾ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਧੇਰੇ ਪਾਰਦਰਸ਼ਿਤਾ, ਕੁਸ਼ਲਤਾ ਅਤੇ ਇਕਸਾਰਤਾ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰਸਤਾਵਿਤ ਨਿਯਮਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ
ਡਰਾਫਟ ਰੈਗੂਲੇਸ਼ਨਾਂ ਵਿੱਚ ਹੇਠ ਲਿਖੀਆਂ ਵਿਵਸਥਾਵਾਂ ਸ਼ਾਮਲ ਹਨ:
- ਆਰਜ਼ੀ ਰਜਿਸਟ੍ਰੇਸ਼ਨ ਲਈ ਇਕਸਾਰ ਯੋਗਤਾ ਮਾਪਦੰਡ ਅਤੇ ਪ੍ਰਕਿਰਿਆਵਾਂ।
- ਵਿਲੱਖਣ ਪਛਾਣ ਨੰਬਰ ਦੇ ਨਾਲ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ, ਔਨਲਾਈਨ ਅਰਜ਼ੀ ਦੇਣ ਅਤੇ ਤਸਦੀਕ ਕਰਨ ਦੀ ਵਿਵਸਥਾ।
- ਆਰਜ਼ੀ ਰਜਿਸਟ੍ਰੇਸ਼ਨ ਦੀ ਵੈਧਤਾ, ਮਿਆਦ ਦੇ ਵਾਧੇ, ਸਮਾਪਤੀ ਅਤੇ ਅਪੀਲਾਂ ਸਬੰਧੀ ਸਪਸ਼ਟ ਪ੍ਰਬੰਧ।
- ਸਕਿੱਲ ਪ੍ਰਮੋਸ਼ਨ ਲਈ ਨਿਰਧਾਰਿਤ ਬ੍ਰਿਜ ਕੋਰਸ, ਯੋਗਤਾ ਮੁਲਾਂਕਣ, ਅਤੇ ਯੋਗਤਾ ਪ੍ਰੀਖਿਆਵਾਂ - ਜਿੱਥੇ ਵੀ ਲਾਗੂ ਹੋਣ।
- ਪੇਸ਼ੇਵਰ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨਿਗਰਾਨੀ ਅਧੀਨ ਕਲੀਨਿਕਲ ਟ੍ਰੇਨਿੰਗ ਅਤੇ ਸੰਸਥਾਗਤ ਜ਼ਰੂਰਤਾਂ।
- ਨਿਰਧਾਰਿਤ ਸ਼ਰਤਾਂ ਦੀ ਪੂਰਤੀ ਦੇ ਅਧੀਨ, ਉਚਿਤ ਕੇਂਦਰੀ ਜਾਂ ਰਾਜ ਰਜਿਸਟਰ ਵਿੱਚ ਨਿਯਮਿਤ ਰਜਿਸਟ੍ਰੇਸ਼ਨ ਲਈ ਵਿਧੀਆਂ।
ਇਹਨਾਂ ਸਾਰੇ ਪ੍ਰਬੰਧਾਂ ਦਾ ਉਦੇਸ਼ ਇੱਕ ਮਜ਼ਬੂਤ, ਪਾਰਦਰਸ਼ੀ ਅਤੇ ਯੋਗਤਾ-ਅਧਾਰਿਤ ਰਜਿਸਟ੍ਰੇਸ਼ਨ ਪ੍ਰਣਾਲੀ ਸਥਾਪਿਤ ਕਰਨਾ ਹੈ ਜੋ ਸਿਹਤ ਸੰਭਾਲ ਸੇਵਾਵਾਂ ਲਈ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਪੇਸ਼ੇਵਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰੇ।
ਐੱਨਸੀਏਐੱਚਪੀ ਨੇ 4 ਦਸੰਬਰ 2026 ਤੱਕ ਹਿਤਧਾਰਕਾਂ ਤੋਂ ਸੁਝਾਵਾਂ ਦੀ ਮੰਗ ਕੀਤੀ
ਪਾਰਦਰਸ਼ੀ ਅਤੇ ਸਹਿਭਾਗੀ ਨਿਯਮਾਂ ਨੂੰ ਲੈ ਕੇ ਆਪਣੀ ਵਚਨਬੱਧਤਾ ਦੇ ਤਹਿਤ ਐੱਨਸੀਏਐੱਚਪੀ ਨੇ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ, ਪੇਸ਼ੇਵਰ ਯੂਨੀਅਨਾਂ, ਵਿਦਿਅਕ ਸੰਸਥਾਵਾਂ, ਰਾਜ ਪੱਧਰੀ ਸਹਾਇਕ ਅਤੇ ਸਿਹਤ ਸੰਭਾਲ ਕੌਂਸਲਾਂ, ਸਿਹਤ ਸੰਭਾਲ ਸੰਸਥਾਵਾਂ, ਮਾਹਰਾਂ ਅਤੇ ਆਮ ਜਨਤਾ ਤੋਂ ਟਿੱਪਣੀਆਂ, ਸੁਝਾਅ ਅਤੇ ਇਤਰਾਜ਼ਾਂ ਦੀ ਮੰਗ ਕੀਤੀ ਹੈ।
ਡਰਾਫਟ ਰੈਗੂਲੇਸ਼ਨ NCAHP ਦੀ ਅਧਿਕਾਰਤ ਵੈੱਬਸਾਈਟ https://ncahp.abdm.gov.in/ 'ਤੇ ਉਪਲਬਧ ਹਨ। ਸਬੰਧਤ ਧਿਰਾਂ ਆਪਣੇ ਸੁਝਾਅ ਅਤੇ ਪ੍ਰਤੀਕਿਰਿਆਵਾਂ 4 ਦਸੰਬਰ, 2026 ਤੱਕ ncahp.regulations@ncahp.mohfw.gov.in 'ਤੇ ਭੇਜ ਸਕਦੇ ਹਨ।
ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪ੍ਰਾਪਤ ਹੋਏ ਸੁਝਾਵਾਂ ਅਤੇ ਪ੍ਰਤੀਕਿਰਿਆਵਾਂ 'ਤੇ ਵਿਚਾਰ ਕੀਤਾ ਜਾਵੇਗਾ।
ਇਹ ਪ੍ਰਸਤਾਵਿਤ ਪਹਿਲਕਦਮੀ ਵਧੇਰੇ ਪਾਰਦਰਸ਼ੀ, ਸਮਾਵੇਸ਼ੀ ਅਤੇ ਕੁਸ਼ਲਤਾ-ਅਧਾਰਿਤ ਰੈਗੂਲੇਟਰੀ ਢਾਂਚਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਪੇਸ਼ੇਵਰਾਂ ਦੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਦੇਸ਼ ਦੀਆਂ ਬਦਲਦੀਆਂ ਸਿਹਤ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਦੇ ਸਹਾਇਕ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਮਰੱਥ ਬਣਾਉਣ ਵਿੱਚ ਮਦਦ ਮਿਲੇਗੀ।
*****
ਐੱਸਆਰ/ਬਲਜੀਤ ਸਿੰਘ
HFW/ Union Health Ministry invites comments for Draft Provisional Registration of Allied and Healthcare Professionals Regulations, 2026 /11 November 2026/1