ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਇਟਲੀ ਲਈ ਰਵਾਨਾ; ਯੂਰਪ ਨਾਲ ਭਾਰਤ ਦੇ ਵਿਗਿਆਨਕ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ 3 ਦਿਨਾਂ ਦੌਰੇ 'ਤੇ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ


ਭਾਰਤ-ਇਟਲੀ ਵਿਗਿਆਨਕ ਗੱਲਬਾਤ ਨਾਲ ਖੋਜ ਤੇ ਨਵਾਚਾਰ ਲਈ ਨਵੇਂ ਰਾਹ ਖੁੱਲ੍ਹਣਗੇ

ਡਾ. ਜਿਤੇਂਦਰ ਸਿੰਘ ਪੁਲਾੜ, ਏਰੋਸਪੇਸ ਅਤੇ ਖੋਜ ਸਹਿਯੋਗ 'ਤੇ ਇਤਾਲਵੀ ਮੰਤਰੀਆਂ ਨਾਲ ਗੱਲਬਾਤ ਕਰਨਗੇ

ਸਿੰਕ੍ਰੋਟ੍ਰੋਨ ਵਿਗਿਆਨ ਤੋਂ ਲੈ ਕੇ ਬਾਇਓਤਕਨਾਲੋਜੀ ਤੱਕ: ਡਾ. ਜਿਤੇਂਦਰ ਸਿੰਘ ਤ੍ਰਿਏਸਤੇ (Trieste) ਦੀਆਂ ਪ੍ਰਮੁੱਖ ਖੋਜ ਸੰਸਥਾਵਾਂ ਦਾ ਦੌਰਾ ਕਰਨਗੇ

ਡਾ. ਜਿਤੇਂਦਰ ਸਿੰਘ ਰੋਮ ਵਿੱਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ ਅਤੇ 14 ਨਵੰਬਰ ਨੂੰ ‘ਵਿਸ਼ਵ ਡਾਇਬੀਟੀਜ਼ ਦਿਵਸ’ ਸਮਾਗਮ ਵਿੱਚ ਹਿੱਸਾ ਲੈਣਗੇ

Posted On: 11 NOV 2026 2:38PM by PIB Chandigarh

ਵਿਗਿਆਨ ਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ)ਅਤੇ ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਅੱਜ ਇਟਲੀ ਦੇ ਤਿੰਨ ਦਿਨਾ ਸਰਕਾਰੀ ਦੌਰੇ ਲਈ ਰਵਾਨਾ ਹੋ ਗਏ ਹਨ। ਇਸ ਦੌਰੇ ਦਾ ਉਦੇਸ਼ ਯੂਰਪ ਨਾਲ ਭਾਰਤ ਦੇ ਵਿਗਿਆਨਕ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਵਿਗਿਆਨ, ਤਕਨਾਲੋਜੀ ਅਤੇ ਨਵਾਚਾਰ ਵਿੱਚ ਅੰਤਰਰਾਸ਼ਟਰੀ ਭਾਈਵਾਲੀ ਨੂੰ ਅੱਗੇ ਵਧਾਉਣਾ ਹੈ।

ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਕੇਂਦਰੀ ਮੰਤਰੀ ਇਟਲੀ ਦੇ ਪੁਲਾੜ, ਏਰੋਸਪੇਸ ਅਤੇ ਖੋਜ ਸਹਿਯੋਗ ਨਾਲ ਜੁੜੇ ਮੰਤਰੀਆਂ ਸਣੇ ਹੋਰ ਉੱਘੇ ਮੰਤਰੀਆਂ ਨਾਲ ਗੱਲਬਾਤ ਕਰਨਗੇ।

ਇਸ ਦੌਰੇ ਦੌਰਾਨ ਉੱਚ-ਪੱਧਰੀ ਦੁਵੱਲੀਆਂ ਮੀਟਿੰਗਾਂ, ਰੋਮ ਵਿੱਚ ਦੂਜੀ ਭਾਰਤ-ਇਟਲੀ ਵਿਗਿਆਨ ਅਤੇ ਨਵਾਚਾਰ ਗੱਲਬਾਤ 2026 ਅਤੇ ਤ੍ਰਿਏਸਤੇ ਦੇ ਪ੍ਰਮੁੱਖ ਵਿਗਿਆਨਕ ਸੰਸਥਾਵਾਂ ਨਾਲ ਗੱਲਬਾਤ ਸ਼ਾਮਲ ਹੋਵੇਗੀ । ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਖੋਜ, ਰਣਨੀਤਕ ਤਕਨਾਲੋਜੀਆਂ ਅਤੇ ਨਵਾਚਾਰ ਦੇ ਖੇਤਰ ਵਿੱਚ ਸਹਿਯੋਗ ਨੂੰ ਹੱਲਾਸ਼ੇਰੀ ਦੇਣਦਾ ਮੌਕਾ ਮਿਲੇਗਾ ।

ਰੋਮ ਵਿੱਚ 12 ਨਵੰਬਰ ਨੂੰ ਹੋਣ ਵਾਲੀ ਦੂਜੀ ਭਾਰਤ-ਇਟਲੀ ਵਿਗਿਆਨ ਅਤੇ ਨਵੀਨਤਾ ਗੱਲਬਾਤ 2026 ਦੋਵਾਂ ਦੇਸ਼ਾਂ ਦੀਆਂ ਪ੍ਰਮੁੱਖ ਵਿਗਿਆਨਕ ਸੰਸਥਾਵਾਂ, ਖੋਜਕਾਰ, ਨਵਾਚਾਰ ਖੇਤਰ ਨਾਲ ਜੁੜੇ ਹਿੱਤਧਾਰਕਾਂ ਅਤੇ ਖੋਜ ਇਨਕਿਉਬੇਟਰਾਂ ਨੂੰ ਮੰਚ ਪ੍ਰਦਾਨ ਕਰੇਗਾ ।  ਇਸ ਸੰਵਾਦ ਦਾ ਮੁੱਖ ਉਦੇਸ਼ ਸ਼ਾਨਦਾਰ ਖੋਜ ਅਤੇ ਰਣਨੀਤਕ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨਾ, ਖੋਜ ਨੂੰ ਨਵਾਚਾਰ ਵਿੱਚ ਬਦਲਣਾ, ਸੰਸਥਾਗਤ ਭਾਈਵਾਲੀ ਨੂੰ ਮਜ਼ਬੂਤ ​​ਕਰਨਾ ਅਤੇ ਭਵਿੱਖ ਦੇ ਸਹਿਯੋਗ ਲਈ ਇੱਕ ਸੰਯੁਕਤ ਕਾਰਜ ਯੋਜਨਾ ਤਿਆਰ ਕਰਨਾ ਹੈ।

ਡਾ. ਜਿਤੇਂਦਰ ਸਿੰਘ ਇਟਲੀ ਦੇ ਯੂਨੀਵਰਸਿਟੀ ਅਤੇ ਖੋਜ ਮੰਤਰੀ ਅੰਨਾ ਮਾਰੀਆ ਬਰਨਿਨੀ (Anna Maria Bernini) ਅਤੇ ਪੁਲਾੜ ਤੇ ਏਰੋਸਪੇਸ ਨੀਤੀ ਦੇ ਇੰਚਾਰਜ ਮੰਤਰੀ ਅਡੋਲਫੋ ਉਰਸੋ (Adolfo Urso) ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਇਨ੍ਹਾਂ ਮੀਟਿੰਗਾਂ ਦੌਰਾਨ ਵਿਗਿਆਨ ਅਤੇ ਤਕਨਾਲੋਜੀ, ਖੋਜ ਅਤੇ ਆਪਸੀ ਹਿਤਾਂ ਦੇ ਰਣਨੀਤਕ ਖੇਤਰਾਂ ਵਿੱਚ ਭਾਰਤ-ਇਟਲੀ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਚਰਚਾ ਕੀਤੀ ਜਾਵੇਗੀ ।  

 

13 ਨਵੰਬਰ ਨੂੰ ਤ੍ਰਿਏਸਤੇ ਵਿੱਚ ਮੰਤਰੀ ਦੇ ਪ੍ਰੋਗਰਾਮ ਵਿੱਚ ਇਲੈਕਟ੍ਰਾਨ ਸਿੰਕ੍ਰੋਟ੍ਰੋਨ ਫੈਸਿਲਿਟੀ (Elettra Synchrotron Facility), ਅਬਦੁਸ ਸਲਾਮ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੈਟੀਕਲ ਫਿਜ਼ਿਕਸ (ICTP) ਅਤੇ ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨਾਲੋਜੀ (ICGEB) ਦੇ ਦੌਰੇ ਸ਼ਾਮਲ ਹੋਣਗੇ। ਇਨ੍ਹਾਂ ਰੁਝੇਵਿਆਂ ਨਾਲ ਵਿਗਿਆਨਕ ਸਹਿਯੋਗ, ਖੋਜ ਬੁਨਿਆਦੀ ਢਾਂਚੇ ਦੀ ਭਾਈਵਾਲੀ ਅਤੇ ਖੋਜਕਾਰਾਂ ਲਈ ਅਦਾਨ ਪ੍ਰਦਾਨ (ਮੋਬਿਲਿਟੀ) ਦੇ ਮੌਕਿਆਂ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ ਜਾਵੇਗੀ । 

ਇਸ ਦੌਰੇ ਦੌਰਾਨ ਜਿਤੇਂਦਰ ਸਿੰਘ ਰੋਮ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ ਅਤੇ 14 ਨਵੰਬਰ ਨੂੰ ਭਾਰਤੀ ਸਫ਼ਾਰਤਖ਼ਾਨੇ ਵਿਖੇ ‘ਵਿਸ਼ਵ ਡਾਇਬੀਟੀਜ਼ ਦਿਵਸ’ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਵੀ ਕਰਨਗੇ । 

ਇਟਲੀ ਦਾ ਇਹ ਦੌਰਾ ਅੰਤਰਰਾਸ਼ਟਰੀ ਵਿਗਿਆਨਕ ਭਾਈਵਾਲੀ ਨੂੰ ਵਧਾਉਣ, ਖੋਜ-ਅਧਾਰਿਤ ਨਵਾਚਾਰ ਨੂੰ ਉਤਸ਼ਾਹਿਤ ਕਰਨ ਅਤੇ ਗਲੋਬਲ ਖੋਜ ਸੰਸਥਾਵਾਂ ਅਤੇ ਤਕਨਾਲੋਜੀ ਵਾਤਾਵਰਣ ਪ੍ਰਣਾਲੀਆਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਟਲੀ ਦੇ ਭਾਰਤ ਨਾਲ ਰਵਾਇਤੀ ਸਬੰਧ ਰਹੇ ਹਨ ਅਤੇ ਕਈ ਪੱਧਰਾਂ 'ਤੇ ਸਹਿਯੋਗ ਜਾਰੀ ਹੈ। ਡਾ. ਜਿਤੇਂਦਰ ਸਿੰਘ ਦੇ ਇਸ ਦੌਰੇ ਨਾਲ ਵਿਗਿਆਨ ਅਤੇ ਖੋਜ ਦੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਵਿਆਪਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ । 

ਡਾ. ਜਿਤੇਂਦਰ ਸਿੰਘ ਭਾਰਤੀ ਪ੍ਰਵਾਸੀਆਂ (ਡਾਇਸਪੋਰਾ) ਨਾਲ ਵੀ ਮੁਲਾਕਾਤ ਕਰਨਗੇ।

ਮੰਤਰੀ ਦੇ ਵੱਖ-ਵੱਖ ਰੁਝੇਵਿਆਂ ਵਿੱਚ 14 ਨਵੰਬਰ ਨੂੰ ‘ਵਿਸ਼ਵ ਡਾਇਬੀਟੀਜ਼ ਦਿਵਸ’ ਦੀ ਯਾਦ ਵਿੱਚ ਹੋਣ ਵਾਲਾ ਸਮਾਗਮ ਵੀ ਸ਼ਾਮਲ ਹੈ।

*********

ਐਨ ਕੇ ਆਰ /ਏ ਕੇ /ਏ ਏ


(Release ID: 2335120) ਵਿਜ਼ੀਟਰ ਕਾਊਂਟਰ : 7