Posted On:
09 NOV 2026 12:39PM by PIB Chandigarh
ਭਾਰਤ-ਮਿਆਂਮਾਰ ਨੇ ਰੱਖਿਆ ਬਲਾਂ ਦੇ ਦਰਮਿਆਨ 5 ਅਤੇ 6 ਨਵੰਬਰ, 2026 ਨੂੰ ਆਯੋਜਿਤ ਦੁਵੱਲੀ ਤਿੰਨ-ਸੈਨਾਵਾਂ ਵਾਲੀ ਪਹਿਲੀ 'ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ' (HADR) ਅਭਿਆਸ 'ਰਾਹਤ ਮਿੱਤਰ' ਦੀ ਚੇੱਨਈ ਵਿਖੇ ਸਫਲਤਾਪੂਰਵਕ ਸਮਾਪਤੀ ਹੋਈ। ਦੋ ਦਿਨਾਂ ਦੇ ਇਸ ਅਭਿਆਸ ਵਿੱਚ ਭਾਰਤੀ ਜਲ ਸੈਨਾ, ਭਾਰਤੀ ਥਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੇ ਕਰਮੀਆਂ ਨਾਲ ਮਿਆਂਮਾਰ ਰੱਖਿਆ ਬਲਾਂ ਦੀ ਇੱਕ ਟੀਮ ਨੇ ਹਿੱਸਾ ਲਿਆ। ਇਸ ਅਭਿਆਸ ਦਾ ਉਦੇਸ਼ ਸੰਚਾਲਨਾਤਮਕ ਅੰਤਰ-ਸੰਚਾਲਨ ਸਮਰੱਥਾ ਨੂੰ ਵਧਾਉਣਾ, ਤਾਲਮੇਲ ਵਿੱਚ ਸੁਧਾਰ ਕਰਨਾ ਅਤੇ ਆਫਤ ਪ੍ਰਤੀਕਿਰਿਆ ਅਭਿਆਨਾਂ ਵਿੱਚ ਬਿਹਤਰ ਕਾਰਜਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸੀ।
ਅਭਿਆਸ ਦੀ ਸ਼ੁਰੂਆਤ ਸੰਯੁਕਤ ਯੋਜਨਾ ਨਿਰਮਾਣ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਸਮਰੱਥਾਵਾਂ ਨਾਲ ਜਾਣੂ ਕਰਵਾਉਣ ‘ਤੇ ਕੇਂਦ੍ਰਿਤ ਰਹੀ। ਇੱਕ ਭਿਆਨਕ ਚੱਕਰਵਾਤ ਦੀ ਸਥਿਤੀ ‘ਤੇ ਅਧਾਰਿਤ ਟੇਬਲ-ਟੌਪ ਅਭਿਆਸ ਰਾਹੀਂ ਤਾਲਮੇਲ ਪੂਰਨ ਪ੍ਰਤੀਕਿਰਿਆ ਵਿਧੀ ਅਤੇ ਸੰਯੁਕਤ ਆਫਤ ਪ੍ਰਬੰਧਨ ਪ੍ਰੋਟੋਕੋਲ ਬਾਰੇ ਚਰਚਾ ਕੀਤੀ ਗਈ। ਹਿੱਸਾ ਲੈਣ ਵਾਲੀਆਂ ਟੀਮਾਂ ਨੇ ਭਾਰਤੀ ਥਲ ਸੈਨਾ ਦੁਆਰਾ ਰੁਕਾਵਟਾਂ ਨੂੰ ਹਟਾਉਣ ਅਤੇ ਪੁਲ ਨਿਰਮਾਣ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਵੀ ਦੇਖਿਆ। ਉਨ੍ਹਾਂ ਨੇ ਭਾਰਤੀ ਜਲ ਸੈਨਾ ਦੀਆਂ ਜਹਾਜ਼-ਅਧਾਰਿਤ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਸਮਰੱਥਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ 'ਆਈਐੱਨਐੱਸ ਸੁਕੰਨਿਆ' (INS Sukanya) ਦਾ ਦੌਰਾ ਕੀਤਾ।
ਦੂਜੇ ਦਿਨ, ਹਿੱਸਾ ਲੈਣ ਵਾਲੇ ਟੀਮਾਂ (ਦਸਤਿਆਂ) ਨੇ ਭਾਰਤੀ ਰੱਖਿਆ ਬਲਾਂ ਦੀਆਂ ਬਹੁ-ਖੇਤਰਾਂ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (HADR) ਸਮਰੱਥਾਵਾਂ ਦਾ ਪ੍ਰਦਰਸ਼ਨ ਦੇਖਿਆ। ਇਸ ਵਿੱਚ ਸਮੁੰਦਰੀ, ਥਲ ਅਤੇ ਹਵਾਈ ਖੇਤਰਾਂ ਵਿੱਚ ਤਾਲਮੇਲ ਵਾਲੀ ਪ੍ਰਤੀਕਿਰਿਆ ਵਿਧੀ ਪ੍ਰਬੰਧਾਂ ਨੂੰ ਉਜਾਗਰ ਕੀਤਾ ਗਿਆ। 'ਆਈਐੱਨਐੱਸ ਅਡਿਆਰ' (INS Adyar) ਅਤੇ ਚੇੱਨਈ ਸਥਿਤ ਸੰਚਾਰ ਨੈੱਟਵਰਕ ਹੱਬ ਨੇ ਐਮਰਜੈਂਸੀ ਸਥਿਤੀਆਂ ਦੌਰਾਨ ਕਮਾਂਡ ਅਤੇ ਨਿਯੰਤਰਣ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਤਟੀ ਖੇਤਰਾਂ ਵਿੱਚ ਆਫ਼ਤ ਪ੍ਰਤੀਕਿਰਿਆ ਵਿਵਸਥਾਵਾਂ ਅਤੇ ਸੰਚਾਰ ਢਾਂਚੇ ਦਾ ਪ੍ਰਦਰਸ਼ਨ ਕੀਤਾ। ਮਿਲਟਰੀ ਹਸਪਤਾਲ, ਚੇੱਨਈ ਨੇ ਫੀਲਡ ਮੈਡੀਕਲ ਸੇਵਾਵਾਂ ਅਤੇ ਆਫ਼ਤ ਰਾਹਤ ਕੈਂਪਾਂ ਦੇ ਤਾਲਮੇਲਪੂਰਨ ਪ੍ਰਬੰਧਨ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ।
ਭਾਰਤੀ ਜਲ ਸੈਨਾ ਦੀਆਂ ਹੜ੍ਹ ਰਾਹਤ ਟੀਮਾਂ (FRT) ਨੇ ਹੜ੍ਹ ਰਾਹਤ ਅਭਿਆਨਾਂ ਲਈ ਵਿਸ਼ੇਸ਼ ਉਪਕਰਣਾਂ ਅਤੇ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਸਮੁੰਦਰੀ ਖੋਜ ਅਤੇ ਬਚਾਅ (ਐੱਸਏਆਰ) ਸਮਰੱਥਾਵਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਚੇਤਕ ਹੈਲੀਕੌਪਟਰ ਅਤੇ ਆਈਐੱਨਐੱਸ ਬਿਤਰਾ ਨੇ ਤਾਲਮੇਲ ਵਾਲੇ ਯੁੱਧ ਅਭਿਆਸ ਵਿੱਚ ਹਿੱਸਾ ਲਿਆ। ਭਾਰਤੀ ਹਵਾਈ ਸੈਨਾ ਨੇ ਜ਼ਖਮੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਿਆਂਮਾਰ ਦੇ ਵਫ਼ਦ ਦੇ ਕਮੋਡੋਰ ਆਂਗ ਨਿਆਂਗ ਵਿਨ ਅਤੇ ਦੋ ਹੋਰ ਅਧਿਕਾਰੀ ਹਵਾਈ ਅਭਿਆਨ ਦੌਰਾਨ ਭਾਰਤੀ ਹਵਾਈ ਸੈਨਾ ਦੇ ਏਐੱਲਐੱਚ ਹੈਲੀਕੌਪਟਰ ਵਿੱਚ ਸਵਾਰ ਰਹੇ।
ਅਭਿਆਸ ‘ਰਾਹਤ ਮਿੱਤਰ’ ਨੇ ਦੋਵੇਂ ਦੇਸ਼ਾਂ ਦੇ ਰੱਖਿਆ ਬਲਾਂ ਨੂੰ ਆਪਣੇ ਸੰਚਾਲਨ ਅਨੁਭਵ ਸਾਂਝਾ ਕਰਨ, ਸਰਬਸ਼੍ਰੇਸ਼ਠ ਕਾਰਜ ਪ੍ਰਣਾਲੀਆਂ ਦਾ ਅਦਾਨ-ਪ੍ਰਦਾਨ ਕਰਨ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਅਭਿਆਨਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਆਪਸੀ ਸਮਝ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਸ ਅਭਿਆਸ ਰਾਹੀਂ ਦੋਵੇਂ ਦੇਸ਼ਾਂ ਨੂੰ ਇੱਕ-ਦੂਜੇ ਦੀਆਂ ਸਮਰੱਥਾਵਾਂ ਅਤੇ ਪ੍ਰਕਿਰਿਆਵਾਂ ਤੋਂ ਜਾਣੂ ਹੋਣ ਦਾ ਮੌਕਾ ਵੀ ਮਿਲਿਆ, ਜਿਸ ਨਾਲ ਆਫ਼ਤ ਪ੍ਰਤੀਕਿਰਿਆ ਅਭਿਆਨਾਂ ਦੌਰਾਨ ਬਿਹਤਰ ਤਾਲਮੇਲ ਸਥਾਪਿਤ ਕਰਨ ਵਿੱਚ ਸਹਾਇਤਾ ਮਿਲੇਗੀ।
(1)_20261109124215_4e8019.jpeg)
_20261109124225_31662d.jpeg)
_20261109124239_e5e1b1.jpeg)
_20261109124250_fb661e.jpeg)
_20261109124302_208c8b.jpeg)
************
ਵੀਐੱਮ/ਏਐੱਸ/ ਏਕੇ 237/26