ਸੱਭਿਆਚਾਰ ਮੰਤਰਾਲਾ
azadi ka amrit mahotsav

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ 31000 ਸ਼ਰਧਾਲੂਆਂ ਨੇ ਸ਼ਾਕਯਮੁਨੀ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕੀਤੇ


ਤਵਾਂਗ ਮਠ ਵਿੱਚ ਸੱਤ ਦਿਨਾਂ ਪ੍ਰਦਰਸ਼ਨੀ 7 ਨਵੰਬਰ ਨੂੰ ਸੰਪੰਨ ਹੋਈ, 8 ਨਵੰਬਰ ਤੋਂ ਬੋਮਡਿਲਾ ਵਿਖੇ ਪਵਿੱਤਰ ਅਵਸ਼ੇਸ਼ਾਂ ਨੂੰ ਸਥਾਪਿਤ ਕੀਤਾ ਜਾਵੇਗਾ

Posted On: 08 NOV 2026 11:44AM by PIB Chandigarh

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਸਰਕਾਰ ਅਤੇ ਨਵੀਂ ਦਿੱਲੀ ਸਥਿਤ ਇੰਟਰਨੈਸ਼ਨਲ ਬੁੱਧੀਸਟ  ਕਨਫੈੱਡਰੇਸ਼ਨ (ਆਈਬੀਸੀ) ਦੇ ਸਹਿਯੋਗ ਨਾਲ ਤਵਾਂਗ ਵਿਖੇ ਆਯੋਜਿਤ ਸ਼ਾਕਯਮੁਨੀ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਸ਼ਰਧਾਲੂਆਂ ਅਤੇ ਵਿਜ਼ੀਟਰਾਂ ਦੀ ਭਾਰੀ ਭੀੜ ਦੇ ਵਿਚਕਾਰ ਅੱਜ 7 ਨਵੰਬਰ, 2026 ਨੂੰ ਸੰਪੰਨ ਹੋਈ। ਸੱਤ ਦਿਨਾਂ ਤੱਕ ਚੱਲੀ ਇਸ ਪ੍ਰਦਰਸ਼ਨੀ ਦੇ ਦੌਰਾਨ, ਕੁੱਲ 31,000 ਸ਼ਰਧਾਲੂਆਂ ਅਤੇ ਵਿਜ਼ੀਟਰਾਂ ਨੇ ਗਾਦੇਨ ਨਾਮਗਯਾਲ ਲਹਾਤਸੇ (ਤਵਾਂਗ ਮਠ) ਪਹੁੰਚ ਕੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕੀਤੇ।

 

31 ਅਕਤੂਬਰ 2026 ਨੂੰ ਉਚਿਤ ਪ੍ਰੋਟੋਕੋਲ ਅਤੇ ਰਸਮੀ ਵਿਵਸਥਾਵਾਂ ਦੇ ਨਾਲ ਨਵੀਂ ਦਿੱਲੀ ਵਿਖੇ ਨੈਸ਼ਨਲ ਮਿਊਜ਼ੀਅਮ ਤੋਂ ਪਵਿੱਤਰ ਅਵਸ਼ੇਸ਼ ਤਵਾਂਗ ਪਹੁੰਚੇ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੈਮਾ ਖਾਂਡੂ ਨੇ ਕੇਂਦਰੀ ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਰਸਮੀ ਤੌਰ ‘ਤੇ ਪ੍ਰਾਪਤ ਕੀਤਾ।

ਇਸ ਪਵਿੱਤਰ ਪ੍ਰਦਰਸ਼ਨੀ ਨੇ ਬੌਧ ਭਿਕਸ਼ੂਆਂ, ਸੀਨੀਅਰ ਨਾਗਰਿਕਾਂ ਅਤੇ ਆਮ ਜਨਤਾ ਨੂੰ ਸ਼ਾਕਯਮੁਨੀ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਾਹਮਣੇ ਨਮਨ ਕਰਨ, ਪ੍ਰਾਰਥਨਾ ਕਰਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸੱਤ ਦਿਨਾਂ ਤੱਕ ਤਵਾਂਗ ਮਠ ਵਿੱਚ ਬਹੁਤ ਆਸਥਾ ਦੇਖਣ ਨੂੰ ਮਿਲੀ, ਜਿੱਥੇ ਤਵਾਂਗ ਜ਼ਿਲ੍ਹੇ ਦੇ ਸਾਰੇ ਬਲਾਕਾਂ ਅਤੇ ਨੇੜੇ-ਤੇੜੇ ਦੇ ਖੇਤਰਾਂ ਤੋਂ ਸ਼ਰਧਾਲੂ ਪਹੁੰਚੇ। ਲੋਕਾਂ ਦੀ ਇੰਨੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ, ਇਸ ਖੇਤਰ ਦੇ ਨਿਵਾਸੀਆਂ ਦੇ ਵਿਚਕਾਰ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੇ ਡੂੰਘੇ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਦਰਸਾਉਂਦੀ ਹੈ।

ਇਸ ਪ੍ਰਦਰਸ਼ਨੀ ਦੇ ਹਿੱਸੇ ਵਜੋਂ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੈਮਾ ਖਾਂਡੂ ਨੇ ਤਵਾਂਗ ਮਠ ਵਿੱਚ ਦੋ ਵਿਸ਼ੇਸ਼ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ। ਇੰਟਰਨੈਸ਼ਨਲ ਬੁੱਧੀਸਟ ਕਨਫੈੱਡਰੇਸ਼ਨ (ਆਈਬੀਸੀ) ਦੁਆਰਾ ਆਯੋਜਿਤ ਪ੍ਰਦਰਸ਼ਨੀ ‘ਅਨਅਰਥਿੰਗ ਦ ਸੈਕ੍ਰਡ ਪਿਪਰਹਵਾ: ਦ ਸਟੋਰੀ ਆਫ ਦ ਹੋਲੀ ਬੁੱਧ ਰੈਲਿਕਸ ਐਂਡ ਦੇਅਰ ਡਿਸਕਵਰੀ ’ ਵਿੱਚ 1898 ਵਿੱਚ ਪਿਪਰਹਵਾ ਅਵਸ਼ੇਸ਼ਾਂ ਦੀ ਇਤਿਹਾਸਕ ਖੋਜ ਨੂੰ ਪ੍ਰਦਰਸ਼ਿਤ ਕੀਤਾ ਗਿਆ। ਦੂਜੀ ਪ੍ਰਦਰਸ਼ਨੀ, ‘ਕ੍ਰੌਸਰੋਡਸ ਆਫ ਧੰਮ: ਕਲਾਸੀਕਲ ਲੇਗੇਸੀਜ਼, ਲਿਵਿੰਗ ਆਰਟ, ਐਂਡ ਐਂਥ੍ਰੋਪੋਲੌਜਿਕਲ ਪਰਸਪੈਕਟਿਵਸ’ ਜਿਸ ਨੂੰ ਨਵੀਂ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਦੁਆਰਾ ਤਿਆਰ ਕੀਤਾ ਗਿਆ ਸੀ, ਨੇ ਵਿਜ਼ੀਟਰਾਂ ਨੂੰ ਬੁੱਧ ਧਰਮ ਦੀ ਇਤਿਹਾਸਕ, ਕਲਾਤਮਕ ਅਤੇ ਸੱਭਿਆਚਾਰਕ ਵਿਰਾਸ ਅਤੇ ਇਸ ਦੇ ਸਥਾਈ ਪ੍ਰਭਾਵ ਨੂੰ ਜਾਣਨ ਦਾ ਮੌਕਾ ਪ੍ਰਦਾਨ ਕੀਤਾ।

 

2 ਨਵੰਬਰ 2026 ਨੂੰ, ਇੰਟਰਨੈਸ਼ਨਲ ਬੁੱਧੀਸਟ ਕਨਫੈੱਡਰੇਸ਼ਨ ਨੇ ਤਵਾਂਗ ਦੇ ਕਾਲਾਵਾਂਗਪੋ ਕਨਵੈਂਸ਼ਨ ਸੈਂਟਰ ਵਿਖੇ ‘ਬੁੱਧੀਜ਼ਮ-ਡਿਸੈਮਿਨੇਸ਼ਨ ਇਨ ਦ ਹਿਮਾਲਿਅਨ ਰੀਜ਼ਨ ਐਂਡ ਬਿਯੌਂਡ’ ਸਿਰਲੇਖ ਹੇਠ ਇੱਕ ਅੰਤਰਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ। ਇਸ ਸੰਮੇਲਨ ਵਿੱਚ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਬੌਧ ਵਿਦਵਾਨ, ਧਾਰਮਿਕ ਨੇਤਾ ਅਤੇ ਪ੍ਰਤੀਨਿਧੀ ਇਕੱਠੇ ਆਏ, ਤਾਂ ਜੋ ਹਿਮਾਲਿਅਨ ਖੇਤਰ ਅਤੇ ਉਸ ਦੇ ਬਾਹਰ ਬੌਧ ਸਿੱਖਿਆਵਾਂ ਅਤੇ ਵਿਰਾਸਤ ਦੇ ਪ੍ਰਸਾਰ ਅਤ ਸੰਭਾਲ ਬਾਰੇ ਚਰਚਾ ਕੀਤੀ ਜਾ ਸਕੇ।

7 ਨਵੰਬਰ ਨੂੰ ਤਵਾਂਗ ਵਿੱਚ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਸਮਾਪਤ ਹੋਣ ਤੋਂ ਬਾਅਦ, ਇਨ੍ਹਾਂ ਅਵਸ਼ੇਸ਼ਾਂ ਨੂੰ ਉਨ੍ਹਾਂ ਦੀ ਯਾਤਰਾ ਦੇ ਅਗਲੇ ਪੜਾਅ, ਬੋਮਡਿਲਾ ਲਿਜਾਇਆ ਜਾਵੇਗਾ। 8 ਨਵੰਬਰ, 2026 ਨੂੰ ਭਾਰਤੀ ਹਵਾਈ ਸੈਨਾ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਬੋਮਡਿਲਾ ਪਹੁੰਚਾਏਗੀ। 'ਅੱਪਰ ਗੋਮਪਾ' (Upper Gompa) ਵਿਖੇ ਥੋੜ੍ਹੀ ਦੇਰ ਰੁਕਣ ਤੋਂ ਬਾਅਦ, ਇਨ੍ਹਾਂ ਅਵਸ਼ੇਸ਼ਾਂ ਨੂੰ ਬੋਮਡਿਲਾ ਸਥਿਤ ਟੀ.ਜੀ.ਐੱਲ. ਮੱਠ (TGL Monastery) — ਜਿਸਨੂੰ 'ਲੋਅਰ ਗੋਮਪਾ' (Lower Gompa) ਵੀ ਕਿਹਾ ਜਾਂਦਾ ਹੈ — ਵਿੱਚ ਰੱਖਿਆ ਜਾਵੇਗਾ। ਇੱਥੇ ਇਹ 8 ਨਵੰਬਰ ਤੋਂ 13 ਨਵੰਬਰ, 2026 ਤੱਕ ਜਨਤਕ ਦਰਸ਼ਨਾਂ ਲਈ ਮੌਜੂਦ ਰਹਿਣਗੇ।

ਇਸ ਤੋਂ ਬਾਅਦ, ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਨਮਸਾਈ (Namsai) ਸਥਿਤ 'ਗੋਲਡਨ ਪਗੋਡਾ' (Golden Pagoda) ਵਿਖੇ ਲਿਜਾਇਆ ਜਾਵੇਗਾ, ਜਿੱਥੇ ਇਨ੍ਹਾਂ ਨੂੰ 14 ਨਵੰਬਰ ਤੋਂ 20 ਨਵੰਬਰ, 2026 ਤੱਕ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਅੰਤ ਵਿੱਚ, 21 ਨਵੰਬਰ, 2026 ਨੂੰ ਇਹ ਅਵਸ਼ੇਸ਼ ਨਵੀਂ ਦਿੱਲੀ ਸਥਿਤ ਰਾਸ਼ਟਰੀ ਅਜਾਇਬ ਘਰ (National Museum) ਵਾਪਸ ਆ ਜਾਣਗੇ। ਇਹ ਪ੍ਰਦਰਸ਼ਨੀ ਭਾਰਤ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਭਾਰਤ ਦੀ ਅਮੀਰ ਬੋਧੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਦੇ ਨਾਲ-ਨਾਲ, ਦੁਨੀਆ ਭਰ ਦੇ ਬੋਧੀ ਭਾਈਚਾਰਿਆਂ ਨਾਲ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

***

ਐੱਮ ਅੰਨਾਦੁਰਈ/ਏਕੇ


(Release ID: 2334396) ਵਿਜ਼ੀਟਰ ਕਾਊਂਟਰ : 11