Posted On:
08 NOV 2026 9:07AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 8 ਨਵੰਬਰ ਨੂੰ 100ਵੇਂ ਵਰ੍ਹੇ ਦੀ ਸ਼ੁਰੂਆਤ 'ਤੇ ਭਾਰਤ ਰਤਨ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਐੱਲ ਕੇ ਅਡਵਾਨੀ ਜੀ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਇੱਕ ਲੇਖ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਵਿੱਚ ਉਨ੍ਹਾਂ ਨੇ ਭਾਰਤ ਲਈ ਅਡਵਾਨੀ ਜੀ ਦੇ ਸਥਾਈ ਯੋਗਦਾਨ ਨੂੰ ਉਜਾਗਰ ਕੀਤਾ ਹੈ। ਸ਼੍ਰੀ ਮੋਦੀ ਨੇ ਅਡਵਾਨੀ ਜੀ ਦੇ ਜੀਵਨ ਸਫ਼ਰ ਨੂੰ ਯਾਦ ਕੀਤਾ, ਜਿਸ ਵਿੱਚ ਵੰਡ ਦੀਆਂ ਭਿਆਨਕਤਾਵਾਂ ਨੂੰ ਹੰਢਾਉਣ ਅਤੇ ਸ਼ੁਰੂ ਤੋਂ ਆਪਣਾ ਜੀਵਨ ਮੁੜ ਉਸਾਰਨ ਤੋਂ ਲੈ ਕੇ ਜਨ ਸੰਘ ਨੂੰ ਮਜ਼ਬੂਤ ਕਰਨ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਰਨ, ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰਾਖੀ ਲਈ ਡਟਣ, ਸੋਮਨਾਥ ਤੋਂ ਅਯੁੱਧਿਆ ਤੱਕ ਰੱਥ ਯਾਤਰਾ ਦੀ ਅਗਵਾਈ ਕਰਨ ਅਤੇ ਸਰਕਾਰ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਤੱਕ ਦਾ ਸਫ਼ਰ ਸ਼ਾਮਲ ਹੈ।
ਸ਼੍ਰੀ ਮੋਦੀ ਨੇ ਅਡਵਾਨੀ ਜੀ ਦੀਆਂ ਹੋਰ ਰੁਚੀਆਂ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦਾ ਪੜ੍ਹਨ ਦਾ ਡਾਹਢਾ ਸ਼ੌਕ, ਸੱਭਿਆਚਾਰ ਅਤੇ ਸਿਨੇਮਾ ਪ੍ਰਤੀ ਪਿਆਰ ਅਤੇ ਇੱਕ ਉੱਤਮ ਲੇਖਕ ਵਜੋਂ ਉਨ੍ਹਾਂ ਦਾ ਯੋਗਦਾਨ ਸ਼ਾਮਲ ਹੈ।
ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ:
“ਅੱਜ, 8 ਨਵੰਬਰ, ਇੱਕ ਮਹੱਤਵਪੂਰਨ ਦਿਨ ਹੈ। ਸਤਿਕਾਰਯੋਗ ਸ਼੍ਰੀ ਐੱਲ ਕੇ ਅਡਵਾਨੀ ਜੀ ਆਪਣੇ ਜੀਵਨ ਦੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਨ। ਇਸ ਵਿਸ਼ੇਸ਼ ਮੌਕੇ 'ਤੇ ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਂ ਇੱਕ ਲੇਖ ਲਿਖਿਆ ਹੈ, ਜਿਸ ਵਿੱਚ ਭਾਰਤ ਲਈ ਉਨ੍ਹਾਂ ਦੇ ਅਮਿੱਟ ਯੋਗਦਾਨ ਨੂੰ ਉਜਾਗਰ ਕੀਤਾ ਹੈ।
ਮੈਂ ਉਨ੍ਹਾਂ ਦੇ ਜੀਵਨ ਸਫ਼ਰ ਨੂੰ ਯਾਦ ਕੀਤਾ ਹੈ, ਭਾਵੇਂ ਉਹ ਵੰਡ ਦੀਆਂ ਭਿਆਨਕਤਾਵਾਂ ਹੰਢਾਉਣਾ ਹੋਵੇ ਅਤੇ ਸ਼ੁਰੂ ਤੋਂ ਆਪਣਾ ਜੀਵਨ ਮੁੜ ਉਸਾਰਨਾ ਹੋਵੇ, ਜਨ ਸੰਘ ਨੂੰ ਮਜ਼ਬੂਤ ਕਰਨ ਅਤੇ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਰਨਾ ਹੋਵੇ, ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰਾਖੀ ਲਈ ਡਟਣਾ ਹੋਵੇ, ਸੋਮਨਾਥ ਤੋਂ ਅਯੁੱਧਿਆ ਤੱਕ ਰੱਥ ਯਾਤਰਾ ਦੀ ਅਗਵਾਈ ਕਰਨਾ ਹੋਵੇ ਜਾਂ ਸਰਕਾਰ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨਾ ਹੋਵੇ।
ਮੈਂ ਅਡਵਾਨੀ ਜੀ ਦੇ ਹੋਰ ਪਹਿਲੂਆਂ ਬਾਰੇ ਵੀ ਲਿਖਿਆ ਹੈ, ਜਿਵੇਂ ਕਿ ਉਨ੍ਹਾਂ ਦਾ ਪੜ੍ਹਨ ਦਾ ਡਾਹਢਾ ਸ਼ੌਕ, ਸੱਭਿਆਚਾਰ ਅਤੇ ਸਿਨੇਮਾ ਪ੍ਰਤੀ ਉਨ੍ਹਾਂ ਦਾ ਪਿਆਰ, ਇੱਕ ਉੱਤਮ ਲੇਖਕ ਵਜੋਂ ਉਨ੍ਹਾਂ ਦਾ ਯੋਗਦਾਨ ਅਤੇ ਹੋਰ ਬਹੁਤ ਕੁਝ।”
ਅੰਗਰੇਜ਼ੀ ਵਿੱਚ ਲੇਖ:\
https://www.narendramodi.in/bharat-ratna-lk-advani-ji-at-100
ਹਿੰਦੀ ਵਿੱਚ ਲੇਖ:\
https://www.narendramodi.in/hi/bharat-ratna-lk-advani-ji-at-100
****
ਐੱਮਜੇਪੀਐੱਸ/ਐੱਸਐੱਸ/ਐੱਸਟੀ