ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDAI) ਨੇ 300 ਔਫਲਾਈਨ ਵੈਰੀਫਿਕੇਸ਼ਨ ਚਾਹੁਣ ਵਾਲੀਆਂ ਸੰਸਥਾਵਾਂ (OVSEs) ਨੂੰ ਔਨਬੋਰਡ ਕੀਤਾ, ਇਸ ਨਾਲ ਆਧਾਰ ਔਫਲਾਈਨ ਵੈਰੀਫਿਕੇਸ਼ਨ ਸਿਸਟਮ ਵਿਸਤ੍ਰਿਤ ਹੋਈ


ਜੀਵਨ ਦਾ ਸਰਲੀਕਰਣ: 86 ਲੱਖ ਤੋਂ ਵੱਧ ਲੋਕਾਂ ਨੇ ਆਧਾਰ ਐਪ ਦੀ ਵਰਤੋਂ ਕਰਕੇ ਆਪਣਾ ਮੋਬਾਈਲ ਨੰਬਰ ਅਪਡੇਟ ਕੀਤਾ; ਲਗਭਗ 7.5 ਕਰੋੜ ਆਧਾਰ ਐਪ ਡਾਉਨਲੋਡ ਹੋਏ

4.6 ਕਰੋੜ ਬਾਇਓਮੈਟ੍ਰਿਕ ਲੌਕ/ਅਣਲੌਕ ਲੈਣ ਦੇਣ ਦਰਜ ਕੀਤੇ ਗਏ, ਜੋ ਡਿਜੀਟਲ ਸੁਰੱਖਿਆ ਸੁਵਿਧਾਵਾਂ ਦੀ ਵਧਦੀ ਵਰਤੋਂ ਨੂੰ ਦਰਸਾਉਂਦਾ ਹੈ

ਆਧਾਰ ਐਪ ਰਾਹੀਂ 22 ਲੱਖ ਤੋਂ ਵੱਧ ਪਤੇ ਅਤੇ 40 ਲੱਖ ਈਮੇਲ ਅਪਡੇਟ ਕੀਤੇ ਗਏ

Posted On: 05 NOV 2026 5:29PM by PIB Chandigarh

ਲੋਕਾਂ ਦੇ ਦਰਮਿਆਨ ਆਧਾਰ ਐਪ ਦੀ ਵਧ ਰਹੀ ਵਰਤੋਂ ਨੂੰ ਦੇਖਦੇ ਹੋਏ, ਯੂਆਈਡੀਏਆਈ ਨੇ ਜਨਵਰੀ ਵਿੱਚ ਇਸ ਦੇ ਲਾਂਚ ਦੇ ਬਾਅਦ ਤੋਂ 300 ਔਫਲਾਈਨ ਵੈਰੀਫਿਕੇਸ਼ਨ ਚਾਹੁਣ ਵਾਲੀਆਂ ਸੰਸਥਾਵਾਂ (OVSEs) ਨੂੰ ਆਪਣੇ ਨਾਲ ਜੋੜਿਆ ਹੈ।

ਇਹ ਹੋਟਲਾਂ, ਹੌਸਪੀਟੈਲਿਟੀ, ਹੈਲਥ ਕੇਅਰ, ਸਿੱਖਿਆ, ਈਵੈਂਟ, ਗਿਗ ਅਰਥਵਿਵਸਥਾ ਅਤੇ ਖਪਤਕਾਰਾਂ ਨੂੰ ਸਿੱਧੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਸਮੇਤ ਵੱਖ-ਵੱਖ ਸੈਕਟਰਾਂ ਵਿੱਚ ਆਧਾਰ-ਅਧਾਰਿਤ ਔਫਲਾਈਨ ਵੈਰੀਫਿਕੇਸ਼ਨ ਦੀ ਵਰਤੋਂ ਦਾ ਵਿਸਥਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਹ ਪ੍ਰਾਪਤੀ ਆਧਾਰ ਔਫਲਾਈਨ ਵੈਰੀਫਿਕੇਸ਼ਨ ਸਿਸਟਮ ਰਾਹੀਂ ਸੁਰੱਖਿਅਤ, ਸਹਿਮਤੀ-ਅਧਾਰਿਤ ਅਤੇ ਪੇਪਰਲੈੱਸ ਵੈਰੀਫਿਕੇਸ਼ਨ ਨੂੰ ਸਮਰੱਥ ਬਣਾਉਣ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ- ਜੋ ਸਰਵਿਸ ਪ੍ਰੋਵਾਈਡਰਸ ਅਤੇ ਲੋਕਾਂ ਨੂੰ ਸਮਾਨ ਰੂਪ ਨਾਲ ਸਸ਼ਕਤ ਬਣਾਉਂਦੀ ਹੈ।

 

ਇਨ੍ਹਾਂ ਓਵੀਐੱਸਈ ਭਾਗੀਦਾਰਾਂ ਨੂੰ ਸ਼ਾਮਲ ਹੋਣਾ ਆਧਾਰ-ਸਮਰੱਥ, ਨਿਜਤਾ-ਫਸਟ ਡਿਜੀਟਲ ਵੈਰੀਫਿਕੇਸ਼ਨ ਫ੍ਰੇਮਵਰਕਸ ਵਿੱਚ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ ਜੋ ਡੀਪੀਡੀਪੀ ਐਕਟ ਦੇ ਪ੍ਰਾਵਧਾਨਾਂ ਦੇ ਅਨੁਸਾਰ ਪਹੁੰਚ ਵਿੱਚ ਸਰਲਤਾ ਅਤੇ ਡੇਟਾ ਵਿੱਚ ਕਮੀ ਨੂੰ ਯਕੀਨੀ ਬਣਾਉਂਦੇ ਹੋਏ ਖਪਤਕਾਰ ਨਿਯੰਤਰਣ ਨੂੰ ਤਰਜੀਹ ਦਿੰਦੇ ਹਨ।

ਲੋਕਾਂ ਦੇ ਸਮਾਰਟਫੋਨ ‘ਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾ ਕੇ ਅਤੇ ਔਫਲਾਈਨ ਵੈਰੀਫਿਕੇਸ਼ਨ ਲਈ ਸੰਸਥਾਗਤ ਈਕੋਸਿਸਟਮ ਦਾ ਵਿਸਥਾਰ ਕਰਕੇ, ਯੂਆਈਡੀਏਆਈ ਲੋਕਾਂ ਦੇ ਨਾਲ-ਨਾਲ ਸੰਗਠਨਾਂ ਦੇ ਲਈ ਵੀ ਡਿਜੀਟਲ ਪਛਾਣ ਦੇ ਅਨੁਭਵ ਨੂੰ ਮਜ਼ਬੂਤ ਕਰ ਰਿਹਾ ਹੈ।

 

ਆਧਾਰ ਐਪ ਦੀ ਪ੍ਰਸਿੱਧੀ ਨਿਰੰਤਰ ਵਧ ਰਹੀ ਹੈ ਅਤੇ ਹੁਣ ਤੱਕ ਇਸ ਨੂੰ ਲਗਭਗ 7.5 ਕਰੋੜ ਵਾਰ ਡਾਉਨਲੋਡ ਕੀਤਾ ਜਾ ਚੁੱਕਿਆ ਹੈ। ਇਸ ਦੀ ਵਧਦੀ ਪ੍ਰਸਿੱਧੀ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਇਹ ਭਾਰਤੀ ਵਿਲੱਖਣ ਪਛਾਣ ਅਥਾਰਿਟੀ  ਅਤੇ ਲੋਕਾਂ ਦੇ ਦਰਮਿਆਨ ਇੱਕ ਮਹੱਤਵਪੂਰਨ ਡਿਜੀਟਲ ਇੰਟਰਫੇਸ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਇਸ ਨਾਲ ਆਧਾਰ ਨੰਬਰ ਹੋਲਡਰ ਆਪਣੇ ਸਮਾਰਟਫੋਨ ਰਾਹੀਂ ਆਧਾਰ ਨਾਲ ਸਬੰਧਿਤ ਵੱਖ-ਵੱਖ ਸੇਵਾਵਾਂ ਦਾ ਅਸਾਨੀ ਨਾਲ ਲਾਭ ਲੈ ਸਕਦੇ ਹਨ।

ਇਸ ਐਪ ਦੀ ਮਦਦ ਨਾਲ ਕਈ ਮਹੱਤਵਪੂਰਨ ਸੇਵਾਵਾਂ ਦੀ ਵਰਤੋਂ ਅਸਾਨੀ ਨਾਲ ਹੋ ਸਕੀ ਹੈ, ਜਿਨ੍ਹਾਂ ਵਿੱਚ 86 ਲੱਖ ਤੋਂ ਵੱਧ ਮੋਬਾਈਲ ਨੰਬਰ ਅਪਡੇਟ, 22.16 ਲੱਖ ਪਤੇ ਅਪਡੇਟ ਅਤੇ 40.25 ਲੱਖ ਈਮੇਲ ਅਪਡੇਟ ਸ਼ਾਮਲ ਹਨ। ਇਨ੍ਹਾਂ ਸੇਵਾਵਾਂ ਦੇ ਜ਼ਰੀਏ ਲੋਕ ਕੇਂਦਰ ‘ਤੇ ਜਾਏ ਬਿਨਾ ਹੀ ਐਪ ਰਾਹੀਂ ਆਪਣੀ ਜਾਣਕਾਰੀ ਅਸਾਨੀ ਨਾਲ ਅਪਡੇਟ ਕਰ ਸਕਦੇ ਹਨ।

 

ਇਸ ਐਪ ਨੇ 4.6 ਕਰੋੜ ਬਾਇਓਮੈਟ੍ਰਿਕ ਲੌਕ/ਅਣਲੌਕ ਲੈਣ-ਦੇਣ ਵੀ ਦਰਜ ਕੀਤੇ ਹਨ, ਜੋ ਸੁਰੱਖਿਆ ਸਹੂਲਤਾਂ ਬਾਰੇ ਵਧਦੀ ਜਾਗਰੂਕਤਾ ਅਤੇ ਉਨ੍ਹਾਂ ਦੀ ਵਰਤੋਂ ਨੂੰ ਦਰਸਾਉਂਦਾ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਬਾਇਓਮੈਟ੍ਰਿਕਸ ਦੀ ਵਰਤੋਂ ‘ਤੇ ਵਧੇਰੇ ਨਿਯੰਤਰਣ ਪ੍ਰਾਪਤ ਹੁੰਦਾ ਹੈ।

ਇਸ ਤੋਂ ਇਲਾਵਾ, ਐਪ ਰਾਹੀਂ 3.61 ਲੱਖ ਆਧਾਰ ਲੌਕ/ਅਣਲੌਕ ਲੈਣ-ਦੇਣ ਦਰਜ ਕੀਤੇ ਗਏ ਹਨ। ਬਾਇਓਮੈਟ੍ਰਿਕ ਲੌਕ/ਅਣਲੌਕ ਅਤੇ ਆਧਾਰ ਲੌਕ/ਅਣਲੌਕ ਸਹੂਲਤਾਂ ਆਧਾਰ ਸੰਖਿਆ ਹੋਲਡਰਸ ਨੂੰ ਆਪਣੀ ਇੱਛਾ ਮੁਤਾਬਕ ਨਿਜਤਾ ਦੀ ਇੱਕ ਵਾਧੂ ਪਰਤ ਜੋੜਨ ਦਾ ਅਧਿਕਾਰ ਦਿੰਦੀਆਂ ਹਨ।

ਇਹ ਪਹਿਲਕਦਮੀ ਸਰਕਾਰ ਨੇ ਡਿਜੀਟਲ ਇੰਡੀਆ ਵਿਜ਼ਨ ਅਤੇ ਵਿਕਸਿਤ ਭਾਰਤ ਲਈ ਸੁਰੱਖਿਅਤ, ਪਹੁੰਚਯੋਗ ਅਤੇ ਤਕਨਾਲੋਜੀ ਸਮਰੱਥ ਜਨਤਕ ਸੇਵਾਵਾਂ ਰਾਹੀਂ ਜੀਵਨ ਦੀ ਸੁਗਮਤਾ ਵਿੱਚ ਸੁਧਾਰ ਲਿਆਉਣ ਦੇ ਵਿਆਪਕ ਉਦੇਸ਼ ਦੇ ਅਨੁਸਾਰ ਹਨ। 

****

ਵਿਨੋਦ ਕੁਮਾਰ/ ਕਨਿਸ਼ਕ ਸ਼ਰਮਾ /ਏਕੇ


(Release ID: 2333839) ਵਿਜ਼ੀਟਰ ਕਾਊਂਟਰ : 4