Posted On:
02 NOV 2026 9:37AM by PIB Chandigarh
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਨੇ 31 ਅਕਤੂਬਰ, 2026 ਨੂੰ ਤਵਾਂਗ ਵਿੱਚ ਨਵੀਂ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਤੋਂ ਲਿਆਂਦੇ ਗਏ ਸ਼ਕਿਆਮੁਨੀ ਬੁੱਧ ਦੇ ਪਵਿੱਤਰ ਅਵਸ਼ੇਸ਼ ਰਸਮੀ ਤੌਰ ‘ਤੇ ਪ੍ਰਾਪਤ ਕੀਤੇ। ਇਸ ਦੇ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਦੀ ਬੌਧੀ ਵਿਰਾਸਤ ਦੀ ਇੱਕ ਮਹੱਤਵਪੂਰਨ ਪ੍ਰਦਰਸ਼ਨੀ ਦੀ ਸ਼ੁਰੂਆਤ ਹੋਈ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦਾ ਇਤਿਹਾਸਿਕ ਗਾਦੇਨ ਨਾਮਗਯਾਲ ਲਹਤਸੇ (ਤਵਾਂਗ ਮੱਠ) ਵਿੱਚ ਰਵਾਇਤੀ ਧਾਰਮਿਕ ਸੁਆਗਤ ਕੀਤਾ ਗਿਆ, ਜਿਸ ਵਿੱਚ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸਨਮਾਨਿਤ ਬੌਧੀ ਭਿਕਸ਼ੂ, ਧਾਰਮਿਕ ਨੇਤਾ ਅਤੇ ਸ਼ਰਧਾਲੂ ਮੌਜੂਦ ਰਹੇ।

ਇਸ ਪ੍ਰਦਰਸ਼ਨੀ ਦਾ ਆਯੋਜਨ ਕੇਂਦਰੀ ਸੱਭਿਆਚਾਰ ਮੰਤਰਾਲੇ ਅਰੁਣਾਚਲ ਪ੍ਰਦੇਸ਼ ਸਰਕਾਰ, ਅੰਤਰਰਾਸ਼ਟਰੀ ਬੋਧੀ ਸੰਘ (ਆਈਬੀਸੀ) ਅਤੇ ਨਵੀਂ ਦਿੱਲੀ ਸਥਿਤ ਨੈਸ਼ਨਲ ਮਿਊਜ਼ੀਅਮ ਦੇ ਨਾਲ ਮਿਲ ਕੇ ਕਰ ਰਿਹਾ ਹੈ। ਇਸ ਨਾਲ ਭਗਤਾਂ ਅਤੇ ਆਮ ਲੋਕਾਂ ਨੂੰ ਬੋਧ ਧਰਮ ਦੇ ਤਿੰਨ ਮਹੱਤਵਪੂਰਨ ਕੇਂਦਰਾਂ- ਤਵਾੰਗ, ਬੋਮਡੀਲਾ ਅਤੇ ਨਾਮਸਾਈ ਵਿੱਚ ਪਵਿੱਤਰ ਅਵਸ਼ੇਸ਼ਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲੇਗਾ।
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਉਦਘਾਟਨ ਪ੍ਰੋਗਰਾਮ ਵਿੱਚ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਸਤਿਕਾਰਯੋਗ ਬੌਧੀ ਭਿਕਸ਼ੂ, ਅੰਤਰਰਾਸ਼ਟਰੀ ਬੌਧੀ ਸੰਘ ਦੇ ਪ੍ਰਤੀਨਿਧੀ, ਹੋਰ ਪਤਵੰਤੇ ਅਤੇ ਸ਼ਰਧਾਲੂ ਸ਼ਾਮਲ ਹੋਏ।

ਇਸ ਮੌਕੇ ‘ਤੇ ਆਪਣੇ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ‘ਤੇ ਖੁਸ਼ੀ ਪ੍ਰਗਟਾਈ ਅਤੇ ਇਸ ਨੂੰ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ਦਾ ਮੌਕਾ ਦੱਸਿਆ। ਉਨ੍ਹਾਂ ਨੇ ਇੱਕ ਸਦੀ ਤੋਂ ਵੀ ਜ਼ਿਆਦਾ ਸਮੇਂ ਬਾਅਦ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਘਰ ਵਾਪਸੀ ਨੂੰ ਮਾਣ ਅਤੇ ਖੁਸ਼ੀ ਦਾ ਪਲ ਦੱਸਿਆ ਅਤੇ ਭਰੋਸਾ ਜਤਾਇਆ ਕਿ ਇਸ ਪ੍ਰਦਰਸ਼ਨੀ ਨਾਲ ਭਾਰਤ ਦੀ ਖੁਸ਼ਹਾਲ ਬੌਧੀ ਵਿਰਾਸਤ ਅਤੇ ਭਗਵਾਨ ਬੁੱਧ ਦੀਆਂ ਵਿਸ਼ਵਵਿਆਪੀ ਸਿੱਖਿਆਵਾਂ ਦਾ ਮਹੱਤਵ ਹੋਰ ਮਜ਼ਬੂਤ ਹੋਵੇਗਾ।
ਇਸ ਪ੍ਰਦਰਸ਼ਨੀ ਦਾ ਖਾਸ ਅਧਿਆਤਮਿਕ ਮਹੱਤਵ ਹੈ ਕਿਉਂਕਿ ਅਜੇ ਤਿੱਬਤੀ ਬੌਧ ਪਰੰਪਰਾ ਵਿੱਚ ਬੁੱਧ ਦੇ ਸਵਰਗ ਤੋਂ ਹੇਠਾਂ ਉਤਰਨ ਦੀ ਯਾਦ ਵਿੱਚ ਇੱਕ ਮਹੱਤਵਪੂਰਨ ਮੌਕਾ ਲਬਾਬ ਦੁਚੇਨ ਮਨਾਇਆ ਜਾ ਰਿਹਾ ਹੈ।

ਇਹ ਪਵਿੱਤਰ ਅਵਸ਼ੇਸ਼ ਉੱਤਰ ਪ੍ਰਦੇਸ਼ ਦੇ ਪਿਪਰਹਵਾ ਤੋਂ ਆਏ ਹਨ, ਜੋ ਪ੍ਰਾਚੀਨ ਕਪਿਲਵਸਤੂ ਅਤੇ ਭਗਵਾਨ ਬੁੱਧ ਦੀ ਸ਼ਾਕਿਆ ਪਰੰਪਰਾ ਨਾਲ ਜੁੜਿਆ ਇੱਕ ਪੁਰਾਤੱਤਵ ਸਥਾਨ ਹੈ। ਨਵੀਂ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਵਿੱਚ ਰੱਖੇ ਇਨ੍ਹਾਂ ਅਵਸ਼ੇਸ਼ਾਂ ਦਾ ਬੌਧ ਭਾਈਚਾਰਿਆਂ ਲਈ ਬਹੁਤ ਜ਼ਿਆਦਾ ਇਤਿਹਾਸਕ, ਪੁਰਾਤੱਤਵ ਅਤੇ ਅਧਿਆਤਮਕ ਮਹੱਤਵ ਹੈ।
ਇਸ ਆਯੋਜਨ ਦੇ ਨਾਲ ਇੱਕ ਪ੍ਰਦਰਸ਼ਨੀ, ਜਿਸ ਦਾ ਸਿਰਲੇਖ ਹੈ ਪਵਿੱਤਰ ਪਿਪਰਾਹਵਾ ਦੀ ਖੋਜ: ਪਵਿੱਤਰ ਬੁੱਧ ਅਵਸ਼ੇਸ਼ਾਂ ਅਤੇ ਉਨ੍ਹਾਂ ਦੀ ਖੋਜ ਦੀ ਕਹਾਣੀ। ਇਸ ਪ੍ਰਦਰਸ਼ਨੀ ਵਿੱਚ ਪਿਪਰਾਹਵਾ ਵਿੱਚ ਪੁਰਾਤੱਤਵ ਖੋਜਾਂ ਦੇ ਇਤਿਹਾਸ, ਅਵਸ਼ੇਸ਼ਾਂ ਦੀ ਪੂਜਾ ਦਾ ਮਹੱਤਵ ਅਤੇ ਪਿਪਰਾਹਵਾ ਵਿਰਾਸਤ ਦੀ ਯਾਤਰਾ, ਜਿਸ ਵਿੱਚ ਭਾਰਤ ਵਿੱਚ ਇਸ ਦੀ ਵਾਪਸੀ ਵੀ ਸ਼ਾਮਲ ਹੈ, ਨੂੰ ਪੇਸ਼ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਬੌਧ ਪਰਿਸੰਘ, ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਨਾਲ ਮਿਲ ਕੇ, 2 ਨਵੰਬਰ 2026 ਨੂੰ ਤਵਾਂਗ ਦੇ ਕਲਾਵਾਂਗਪੋ ਕਨਵੈਨਸ਼ਨ ਹਾਲ ਵਿੱਚ “ਬੁੱਧ ਧਰਮ: ਹਿਮਾਲੀਅਨ ਖੇਤਰ ਅਤੇ ਉਸ ਤੋਂ ਅੱਗੇ ਪ੍ਰਸਾਰ’ ਨਾਮ ਨਾਲ ਇੱਕ ਅੰਤਰਰਾਸ਼ਟਰੀ ਸੰਮੇਲਨ ਵੀ ਆਯੋਜਿਤ ਕਰੇਗਾ।
ਇਹ ਪ੍ਰਦਰਸ਼ਨੀ 1 ਤੋਂ 7 ਨਵੰਬਰ ਤੱਕ ਤਵਾਂਗ ਮੱਠ ਵਿੱਚ ਚੱਲੇਗੀ, ਇਸ ਤੋਂ ਬਾਅਦ 8 ਤੋਂ 13 ਨਵੰਬਰ ਤੱਕ ਟੀਜੀਐੱਲ ਮੱਠ (ਲੋਅਰ ਗੋਂਪਾ), ਬੋਮਡੀਲਾ ਵਿੱਚ ਅਤੇ 14 ਤੋਂ 20 ਨਵੰਬਰ 2026 ਤੱਕ ਗੋਲਡਨ ਪੈਗੋਡਾ, ਨਾਮਸਾਈ ਵਿੱਚ ਚੱਲੇਗੀ। ਪਵਿੱਤਰ ਅਵਸ਼ੇਸ਼ 21 ਨਵੰਬਰ 2026 ਨੂੰ ਨਵੀਂ ਦਿੱਲੀ ਸਥਿਤ ਨੈਸ਼ਨਲ ਮਿਊਜ਼ੀਅਮ ਵਿੱਚ ਵਾਪਸ ਲਿਆਂਦੇ ਜਾਣਗੇ।

ਇਹ ਪ੍ਰਦਰਸ਼ਨੀ ਭਾਰਤ ਦੀ ਬੌਧੀ ਵਿਰਾਸਤ ਨੂੰ ਉੱਤਰ ਪੂਰਬੀ ਖੇਤਰ ਦੇ ਭਾਈਚਾਰਿਆਂ ਦੇ ਕਰੀਬ ਲਿਆਉਣ ਦੀ ਇੱਕ ਜ਼ਰੂਰੀ ਪਹਿਲ ਹੈ। ਇਸ ਦੇ ਨਾਲ ਹੀ, ਇਸ ਨਾਲ ਭਗਵਾਨ ਬੁੱਧ ਦੀ ਸ਼ਾਂਤੀ, ਦਇਆ, ਅਹਿੰਸਾ ਅਤੇ ਸਦਭਾਵਨਾ ਦੀ ਵਿਸ਼ਵਵਿਆਪੀ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਦੀ ਹੈ।
ਅਜਿਹੀਆਂ ਕੋਸ਼ਿਸ਼ਾਂ ਦੇ ਜ਼ਰੀਏ, ਭਾਰਤ ਸਰਕਾਰ ਦੇਸ਼ ਦੀ ਸਮ੍ਰਿੱਧ ਬੌਧੀ ਵਿਰਾਸਤ ਨੂੰ ਬਚਾਉਣ, ਹੁਲਾਰਾ ਦੇਣ ਅਤੇ ਵਿਸਥਾਰ ਕਰਨ ਅਤੇ ਦੁਨੀਆ ਭਰ ਦੇ ਬੌਧੀ ਭਾਈਚਾਰਿਆਂ ਦੇ ਨਾਲ ਭਾਰਤ ਦੇ ਇਤਿਹਾਸਿਕ ਅਤੇ ਅਧਿਆਤਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇ ਹੋਏ ਹਨ।

*********
ਐੱਮ ਅੰਨਾਦੁਰਾਈ/ਸ਼ੀਨਮ