Posted On:
30 OCT 2026 7:07PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ 31 ਅਕਤੂਬਰ ਤੋਂ 1 ਨਵੰਬਰ, 2026 ਤੱਕ ਮਹਾਰਾਸ਼ਟਰ ਅਤੇ ਹਰਿਆਣਾ ਦਾ ਦੌਰਾ ਕਰਨਗੇ।
31 ਅਕਤੂਬਰ ਨੂੰ ਰਾਸ਼ਟਰਪਤੀ ਨਾਸਿਕ, ਮਹਾਰਾਸ਼ਟਰ ਵਿਖੇ ਸਿੰਘਸਥ ਮਹਾਕੁੰਭ ਦੇ ਧਵਜ ਸਤੰਭ ਪੂਜਨ, ਧਵਜਾ ਪੂਜਨ ਅਤੇ ਝੰਡਾ ਲਹਿਰਾਉਣ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਹ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।
1 ਨਵੰਬਰ ਨੂੰ, ਰਾਸ਼ਟਰਪਤੀ ਕੁਰੂਕਸ਼ੇਤਰ ਵਿਖੇ ਹਰਿਆਣਾ ਰਾਜ ਦੇ ਗਠਨ ਦੇ 60ਵੇਂ ਸਾਲ ਦੇ ਸਬੰਧ ਵਿੱਚ ਆਯੋਜਿਤ ਹੀਰਕ ਜਯੰਤੀ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ, ਉਹ ਗੁਰੂਕੁਲ, ਕੁਰੂਕਸ਼ੇਤਰ ਵਿਖੇ ਸਵਾਮੀ ਸ਼ਰਧਾਨੰਦ ਜੀ ਦੀ ਸ਼ਹਾਦਤ ਦੇ ਸ਼ਤਾਬਦੀ ਸਮਾਗਮ ਦੇ ਸਬੰਧ ਵਿੱਚ ਆਯੋਜਿਤ ਸਾਲਾਨਾ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ।
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ