Posted On:
01 NOV 2026 12:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਪਿਰਵੀ ਦੇ ਮੌਕੇ 'ਤੇ ਕੇਰਲਮ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਿਸ਼ੇਸ਼ ਦਿਨ ਕੇਰਲਮ ਦੀਆਂ ਅਮੀਰ ਪਰੰਪਰਾਵਾਂ ਅਤੇ ਬੇਮਿਸਾਲ ਭਾਵਨਾ ਦਾ ਉਤਸਵ ਹੈ। ਅਥਾਹ ਕੁਦਰਤੀ ਸੁੰਦਰਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਭਰਪੂਰ ਇਸ ਰਾਜ ਦਾ ਦੇਸ਼ ਦੇ ਇਤਿਹਾਸ ਵਿੱਚ ਹਮੇਸ਼ਾ ਤੋਂ ਇੱਕ ਵਿਸ਼ੇਸ਼ ਸਥਾਨ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਕੇਰਲਮ ਦੀ ਸਭ ਤੋਂ ਵੱਡੀ ਤਾਕਤ ਇੱਥੋਂ ਦੇ ਲੋਕ ਹਨ, ਜਿਨ੍ਹਾਂ ਦੇ ਸਮਰਪਣ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੇ ਭਾਰਤ ਦੀਆਂ ਸਰਹੱਦਾਂ ਤੋਂ ਪਾਰ ਵੀ ਸ਼ਲਾਘਾ ਹਾਸਲ ਕੀਤੀ ਹੈ। ਸਿਹਤ ਸੰਭਾਲ, ਸਿੱਖਿਆ, ਉੱਦਮਸ਼ੀਲਤਾ ਅਤੇ ਵਿਗਿਆਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਦੇਸ਼ ਨੂੰ ਮਾਣ ਦੁਆਇਆ ਹੈ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
ਕੇਰਲਮ ਦੇ ਮੇਰੇ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਕੇਰਲ ਪਿਰਵੀ ਦਿਵਸ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ!
ਇਹ ਵਿਸ਼ੇਸ਼ ਦਿਨ ਕੇਰਲਮ ਦੀਆਂ ਅਮੀਰ ਪਰੰਪਰਾਵਾਂ ਅਤੇ ਇੱਥੋਂ ਦੇ ਲੋਕਾਂ ਦੀ ਕਮਾਲ ਦੀ ਜੀਵੰਤਤਾ ਦਾ ਉਤਸਵ ਹੈ। ਕੁਦਰਤੀ ਸੁੰਦਰਤਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਭਰਪੂਰ ਇਸ ਰਾਜ ਦਾ ਸਾਡੇ ਦੇਸ਼ ਦੇ ਇਤਿਹਾਸ ਵਿੱਚ ਹਮੇਸ਼ਾ ਤੋਂ ਇੱਕ ਵਿਸ਼ੇਸ਼ ਸਥਾਨ ਰਿਹਾ ਹੈ।
ਕੇਰਲਮ ਦੀ ਸਭ ਤੋਂ ਵੱਡੀ ਤਾਕਤ ਇੱਥੋਂ ਦੇ ਲੋਕ ਹਨ, ਜਿਨ੍ਹਾਂ ਦੇ ਸਮਰਪਣ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੇ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਵੀ ਸ਼ਲਾਘਾ ਹਾਸਲ ਕੀਤੀ ਹੈ। ਸਿਹਤ ਸੰਭਾਲ, ਸਿੱਖਿਆ, ਉੱਦਮਸ਼ੀਲਤਾ, ਵਿਗਿਆਨ ਅਤੇ ਅਜਿਹੇ ਹੀ ਅਨੇਕਾਂ ਖੇਤਰਾਂ ਵਿੱਚ ਕੇਰਲ ਦੇ ਲੋਕਾਂ ਦੀਆਂ ਪ੍ਰਾਪਤੀਆਂ ਨੇ ਦੇਸ਼ ਨੂੰ ਮਾਣ ਦੁਆਇਆ ਹੈ।
ਮੈਨੂੰ ਆਸ ਹੈ ਕਿ ਆਉਣ ਵਾਲੇ ਸਾਲ ਕੇਰਲਮ ਦੇ ਹਰੇਕ ਵਿਅਕਤੀ ਲਈ ਨਵੇਂ ਮੌਕੇ, ਵਧੇਰੇ ਖ਼ੁਸ਼ਹਾਲੀ ਅਤੇ ਨਿਰੰਤਰ ਤਰੱਕੀ ਲੈ ਕੇ ਆਉਣਗੇ।
കേരളത്തിലെ എന്റെ സഹോദരീസഹോദരന്മാർക്ക് കേരളപ്പപ്പിറവി ആശംസകൾ!
കേരളത്തിന്റെ സജീവമായ പാരമ്പര്യങ്ങളെയും അസാധാരണമായ ആത്മവീര്യത്തെയും ആഘോഷിക്കുന്ന വിശേഷ ദിനമാണിത്. സമൃദ്ധമായ പ്രകൃതിസൗന്ദര്യവും സമ്പന്നമായ സാംസ്കാരിക പൈതൃകവും അനുഗ്രഹിച്ച ഈ സംസ്ഥാനത്തിന്, എന്നും നമ്മുടെ രാജ്യത്തിന്റെ ചരിത്രത്തിൽ പ്രിയപ്പെട്ട ഒരു സ്ഥാനമുണ്ട്.
കേരളത്തിന്റെ ഏറ്റവും വലിയ കരുത്ത് അവിടുത്തെ ജനങ്ങളാണ്. അവരുടെ സമർപ്പണബോധവും മികവിനോടുള്ള പ്രതിബദ്ധതയും ഇന്ത്യയുടെ അതിരുകൾക്കപ്പുറത്തും ഏറെ പ്രശംസ പിടിച്ചുപറ്റിയിട്ടുണ്ട്. ആരോഗ്യം, വിദ്യാഭ്യാസം, സംരംഭകത്വം, ശാസ്ത്രം തുടങ്ങി നിരവധി മേഖലകളിൽ മലയാളി കൈവരിച്ച നേട്ടങ്ങൾ രാജ്യത്തിന് എന്നും അഭിമാനകരമാണ്.
വരും വർഷങ്ങൾ കേരളത്തിലെ ഓരോ വ്യക്തിക്കും പുതിയ അവസരങ്ങളും കൂടുതൽ ഐശ്വര്യവും തുടർച്ചയായ പുരോഗതിയും കൊണ്ടുവരട്ടെയെന്ന് ഞാൻ ആശംസിക്കുന്നു.
****
ਐੱਮਜੇਪੀਐੱਸ/ਐੱਸਐੱਸ/ਵੀਜੇ