ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਸਥਾਪਨਾ ਦਿਵਸ ਮੌਕੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 01 NOV 2026 12:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਬੇ ਦੇ ਸਥਾਪਨਾ ਦਿਵਸ ਮੌਕੇ ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਨਦਾਰ ਇਤਿਹਾਸ, ਬੇਮਿਸਾਲ ਬਹਾਦਰੀ ਅਤੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਸਜਿਆ ਹਰਿਆਣਾ ਦੇਸ਼ ਲਈ ਮਾਣ ਦਾ ਸਰੋਤ ਹੈ। ਇੱਥੋਂ ਦੀਆਂ ਲੋਕ ਪਰੰਪਰਾਵਾਂ ਅਤੇ ਜੀਵੰਤ ਪੇਂਡੂ ਸੱਭਿਆਚਾਰ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਹਮੇਸ਼ਾ ਅਮੀਰ ਕੀਤਾ ਹੈ।

ਸ਼੍ਰੀ ਮੋਦੀ ਨੇ ਕਿਹਾ, “ਹਰਿਆਣਾ ਦੇ ਲੋਕਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਖੇਤੀਬਾੜੀ, ਖੇਡਾਂ, ਰੱਖਿਆ ਸੇਵਾਵਾਂ, ਉਦਯੋਗ, ਸਿੱਖਿਆ ਅਤੇ ਸਟਾਰਟਅੱਪ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਅਤੇ ਦ੍ਰਿੜ੍ਹ ਇਰਾਦੇ ਦਾ ਲੋਹਾ ਮਨਵਾਇਆ ਹੈ। ਸੂਬੇ ਦੇ ਖਿਡਾਰੀ ਤਿਰੰਗੇ ਦਾ ਮਾਣ ਵਧਾ ਰਹੇ ਹਨ, ਜਦਕਿ ਇੱਥੋਂ ਦੇ ਕਿਸਾਨ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤੀ ਦੇ ਰਹੇ ਹਨ।”

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:

“ਹਰਿਆਣਾ ਦਿਵਸ ਦੀਆਂ ਸੂਬੇ ਦੇ ਮੇਰੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ!

ਸ਼ਾਨਦਾਰ ਇਤਿਹਾਸ, ਬੇਮਿਸਾਲ ਬਹਾਦਰੀ ਅਤੇ ਅਮੀਰ ਸੱਭਿਆਚਾਰ ਨਾਲ ਸਜਿਆ ਸਾਡਾ ਇਹ ਸੂਬਾ ਦੇਸ਼ ਦੀ ਸ਼ਾਨ ਹੈ। ਇੱਥੋਂ ਦੀਆਂ ਲੋਕ ਪਰੰਪਰਾਵਾਂ ਅਤੇ ਜੀਵੰਤ ਪੇਂਡੂ ਸੱਭਿਆਚਾਰ ਨੇ ਰਾਸ਼ਟਰ ਦੀ ਸੱਭਿਆਚਾਰਕ ਵਿਰਾਸਤ ਨੂੰ ਹਮੇਸ਼ਾ ਅਮੀਰ ਕੀਤਾ ਹੈ।

ਹਰਿਆਣਾ ਦੇ ਲੋਕਾਂ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਖੇਤੀਬਾੜੀ, ਖੇਡਾਂ ਅਤੇ ਰੱਖਿਆ ਸੇਵਾਵਾਂ ਤੋਂ ਲੈ ਕੇ ਉਦਯੋਗ, ਸਿੱਖਿਆ ਅਤੇ ਸਟਾਰਟਅੱਪ ਤੱਕ ਆਪਣੀ ਪ੍ਰਤਿਭਾ ਅਤੇ ਸੰਕਲਪ ਦਾ ਲੋਹਾ ਮਨਵਾਇਆ ਹੈ। ਇੱਥੋਂ ਦੇ ਖਿਡਾਰੀ ਤਿਰੰਗੇ ਦਾ ਮਾਣ ਵਧਾ ਰਹੇ ਹਨ, ਤਾਂ ਅੰਨਦਾਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤੀ ਦੇ ਰਹੇ ਹਨ।

ਮੈਂ ਕਾਮਨਾ ਕਰਦਾ ਹਾਂ ਕਿ ਇਹ ਵਿਸ਼ੇਸ਼ ਮੌਕਾ ਇੱਥੋਂ ਦੇ ਸਾਰੇ ਲੋਕਾਂ ਦੇ ਜੀਵਨ ਵਿੱਚ ਖ਼ੁਹਾਲੀ ਲੈ ਕੇ ਆਵੇ।”

**********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2331383) ਵਿਜ਼ੀਟਰ ਕਾਊਂਟਰ : 12