ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਐੱਨਵੀਐੱਸ-03 ਨੂੰ ਲੈ ਜਾਣ ਵਾਲੇ ਜੀਐੱਸਐੱਲਵੀ-ਐੱਫ਼18 ਦੇ ਸਫ਼ਲ ਲਾਂਚ ’ਤੇ ਵਧਾਈਆਂ ਦਿੱਤੀਆਂ

Posted On: 31 OCT 2026 10:47AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਿੱਚ ਭਾਰਤ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਐੱਨਵੀਐੱਸ-03 ਨੂੰ ਲੈ ਜਾਣ ਵਾਲੇ ਜੀਐੱਸਐੱਲਵੀ-ਐੱਫ਼18 ਦੇ ਸਫ਼ਲ ਲਾਂਚ ’ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਿਸ਼ਨ ਭਾਰਤ ਦੇ ਸਵਦੇਸ਼ੀ ਸੈਟੇਲਾਈਟ ਨੇਵਿਗੇਸ਼ਨ ਸਿਸਟਮ ਨਾਵਿਕ (NavIC) ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਬਿਹਤਰ ਸਮਰੱਥਾਵਾਂ ਨਾਲ ਲੈਸ ਐੱਨਵੀਐੱਸ-03 ਜ਼ਰੂਰੀ ਤਕਨੀਕ ਵਿੱਚ ਭਾਰਤ ਦੀ ਆਤਮ-ਨਿਰਭਰਤਾ ਦੀ ਕੋਸ਼ਿਸ਼ ਨੂੰ ਹੋਰ ਅੱਗੇ ਵਧਾਵੇਗਾ ਅਤੇ ਨਾਗਰਿਕਾਂ ਦੇ ਫ਼ਾਇਦੇ ਲਈ ਨੇਵਿਗੇਸ਼ਨ ਸੇਵਾਵਾਂ ਨੂੰ ਮਜ਼ਬੂਤ ​​ਕਰੇਗਾ।

ਸ਼੍ਰੀ ਮੋਦੀ ਨੇ ਭਾਰਤ ਦੇ ਪੁਲਾੜ ਵਿਗਿਆਨੀਆਂ ਦੀ ਲਗਨ ਅਤੇ ਯੋਗਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਨਿਰੰਤਰ ਪ੍ਰਾਪਤੀਆਂ ਦੇਸ਼ ਨੂੰ ਮਾਣ ਮਹਿਸੂਸ ਕਰਵਾਉਂਦੀਆਂ ਹਨ।

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:

ਐੱਨਵੀਐੱਸ-03 ਨੂੰ ਲੈ ਜਾਣ ਵਾਲੇ ਜੀਐੱਸਐੱਲਵੀ-ਐੱਫ਼18 ਦੇ ਸਫ਼ਲ ਲਾਂਚ ’ਤੇ ਇਸਰੋ ਦੇ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ।

ਇਹ ਮਿਸ਼ਨ ਸਾਡੇ ਸਵਦੇਸ਼ੀ ਸੈਟੇਲਾਈਟ ਨੇਵਿਗੇਸ਼ਨ ਸਿਸਟਮ ਨਾਵਿਕ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਬਿਹਤਰ ਸਮਰੱਥਾਵਾਂ ਨਾਲ ਲੈਸ ਐੱਨਵੀਐੱਸ-03 ਜ਼ਰੂਰੀ ਤਕਨੀਕ ਵਿੱਚ ਆਤਮ-ਨਿਰਭਰਤਾ ਦੀ ਸਾਡੀ ਕੋਸ਼ਿਸ਼ ਨੂੰ ਅੱਗੇ ਵਧਾਵੇਗਾ ਅਤੇ ਸਾਡੇ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਵਾਲੀਆਂ ਨੇਵਿਗੇਸ਼ਨ ਸੇਵਾਵਾਂ ਨੂੰ ਵਧਾਵੇਗਾ।

ਸਾਡੇ ਪੁਲਾੜ ਵਿਗਿਆਨੀਆਂ ਦੀ ਲਗਨ ਅਤੇ ਯੋਗਤਾ ਸਾਡੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ।

@isro

*****

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2331282) ਵਿਜ਼ੀਟਰ ਕਾਊਂਟਰ : 28