Posted On:
26 OCT 2026 6:26PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਅੱਜ ਕਰਤਵਯ ਭਵਨ-1, ਨਵੀਂ ਦਿੱਲੀ ਵਿਖੇ ਡਰੱਗ ਡੀ-ਐਡੀਕਸ਼ਨ ਸੇਵਾਵਾਂ ਵਿੱਚ ਲੱਗੇ ਮੈਡੀਕਲ ਅਤੇ ਅਲਾਇਡ ਹੈਲਥਕੇਅਰ ਪ੍ਰੋਫੈਸ਼ਨਲਸ ਲਈ ਕੈਪੇਸਿਟੀ ਬਿਲਡਿੰਗ ਟ੍ਰੇਨਿੰਗ ਪ੍ਰੋਗਰਾਮ ਲਾਂਚ ਕੀਤਾ। ਇਹ ਪ੍ਰੋਗਰਾਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਅਤੇ ਸਿਹਤ ਅਤੇ ਪਰਿਵਾਰ ਭਲਾਈ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਅਤੇ ਗ੍ਰਹਿ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਾਈਬ੍ਰਿਡ ਮੋਡ ਵਿੱਚ ਲਾਂਚ ਕੀਤਾ ਗਿਆ।
ਇਹ ਪ੍ਰੋਗਰਾਮ ਦਾ ਉਦੇਸ਼ ਪੂਰੇ ਦੇਸ਼ ਵਿੱਚ ਨਸ਼ੇ ਦੀ ਰੋਕਥਾਮ, ਪਛਾਣ, ਅਸੈਸਮੈਂਟ, ਇਲਾਜ ਅਤੇ ਮੈਨੇਜਮੈਂਟ ਵਿੱਚ ਸ਼ਾਮਲ ਹੈਲਥਕੇਅਰ ਪ੍ਰੋਫੈਸ਼ਨਲਸ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਟੀਮ ਨੂੰ ਡਾਕਟਰਾਂ, ਮੈਡੀਕਲ ਔਫੀਸਰ, ਨਰਸ, ਕੌਂਸਲਰ ਅਤੇ ਦੂਜੇ ਹੈਲਥਕੇਅਰ ਪ੍ਰੋਫੈਸ਼ਨਲ ਲਈ ਔਨਲਾਈਨ ਅਤੇ ਔਫਲਾਈਨ ਟ੍ਰੇਨਿੰਗ ਨੂੰ ਸ਼ਾਮਲ ਕਰਦੇ ਹੋਏ ਇੱਕ ਢਾਂਚਾਗਤ ਲਾਗੂਕਰਨ ਯੋਜਨਾ ਦੇ ਨਾਲ ਇੱਕ ਵਿਆਪਕ ਸਮਰੱਥਾ-ਨਿਰਮਾਣ ਪ੍ਰੋਗਰਾਮ ਵਿਕਸਿਤ ਕਰਨ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟ੍ਰੇਨਿੰਗ ਦੇ ਪੜਾਅਵਾਰ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ, ਜਿਸ ਵਿੱਚ ਖੇਤਰੀ ਅਤੇ ਰਾਸ਼ਟਰੀ ਸੰਸਥਾਨਾਂ ਦਰਮਿਆਨ ਸਹਿਯੋਗ ਅਤੇ ਉਸ ਤੋਂ ਬਾਅਦ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਮਰੱਥਾ-ਨਿਰਮਾਣ ਗਤੀਵਿਧੀਆਂ ਦਾ ਵਿਸਥਾਰ ਸ਼ਾਮਲ ਹੈ।
ਕੇਂਦਰੀ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 2029 ਤੱਕ ਨਸ਼ਾ ਮੁਕਤ ਭਾਰਤ ਦਾ ਟੀਚਾ ਪਾਉਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੇ ਸੇਵਨ ਸਬੰਧੀ ਵਿਕਾਰਾਂ ਨਾਲ ਨਜਿੱਠਣ ਲਈ ਇੱਕ ਤਾਲਮੇਲ ਵਾਲੇ, ਸੰਪੂਰਨ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ, ਜਿਸ ਵਿੱਚ ਵੱਖ-ਵੱਖ ਮੰਤਰਾਲੇ ਅਤੇ ਵਿਭਾਗ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਉਦੇਸ਼ਾਂ ਦੀ ਦਿਸ਼ਾ ਵਿੱਚ ਤਾਲਮੇਲ ਦੇ ਨਾਲ ਕੰਮ ਕਰਨ।
Shri Nadda
ਸ਼੍ਰੀ ਨੱਡਾ ਨੇ ਕਿਹਾ ਕਿ ਬਿਖਰੇ ਹੋਏ ਯਤਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਵੱਖ-ਵੱਖ ਕੰਮ ਕਰਨ ਨਾਲ ਤਾਲਮੇਲ ਤੇ ਸੇਵਾ ਵੰਡ ਵਿੱਚ ਕਮੀਆਂ ਆ ਗਈਆਂ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਜਾਰੀ ਕੀਤੇ ਗਏ ‘ਨਾਰਕੋਟਿਕ ਕੰਟਰੋਲ ਵਿਜ਼ਨ ਡਾਕਿਊਮੈਂਟ: 2026-2029’ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਅਤੇ ਟੀਚਿਆਂ ਨੂੰ ਪਰਿਭਾਸ਼ਿਤ ਕਰਕੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਇੱਕ ਤਾਲਮੇਲ ਵਾਲਾ ਯਤਨ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕਿ ਕਿਹਾ ਕਿ ਪ੍ਰਭਾਵਸ਼ਾਲੀ ਲਾਗੂਕਰਨ ਲਈ ਨਿਰੰਤਰ ਅੰਤਰ-ਮੰਤਰਾਲੀ ਤਾਲਮੇਲ ਅਤੇ ਸਮੂਹਿਕ ਜਵਾਬਦੇਹੀ ਦੀ ਜ਼ਰੂਰਤ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਇਲਾਜ ਸੇਵਾਵਾਂ ਨੂੰ ਮਜ਼ਬੂਤ ਕਰਨਾ ਅਤੇ ਸਿਹਤ ਪੇਸ਼ੇਵਰਾਂ ਅਤੇ ਨਸ਼ਾ ਮੁਕਤੀ ਕੇਂਦਰਾਂ ਦੀ ਸਮਰੱਥਾ ਵਧਾਉਣਾ, ਇਸ ਰਾਸ਼ਟਰੀ ਯਤਨ ਵਿੱਚ ਮੰਤਰਾਲੇ ਦੇ ਯੋਗਦਾਨ ਦਾ ਕੇਂਦਰ ਬਿੰਦੂ ਹੈ। ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਉੱਚਿਤ ਟ੍ਰੇਨਿੰਗ, ਸੰਸਥਾਗਤ ਮਜ਼ਬੂਤੀਕਰਣ ਅਤੇ ਲੋੜੀਂਦੇ ਵਿੱਤੀ ਸੰਸਾਧਨਾਂ ਰਾਹੀਂ ਨਸ਼ਾ ਮੁਕਤੀ ਸੁਵਿਧਾਵਾਂ ਦਾ ਸਮਰਥਨ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।
ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਇਲਾਜ ਤੋਂ ਅੱਗੇ ਵਧ ਕੇ ਰੋਕਥਾਮ, ਲਾਗੂਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਤਾਲਮੇਲ ਵਾਲੀ ਕਾਰਵਾਈ ਤੱਕ ਫੈਲੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਚੁਣੌਤੀ ਨਾਲ ਪੂਰੀ ਤਰ੍ਹਾਂ ਨਜਿੱਠਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਬੌਰਡਰ-ਮੈਨੇਜਮੈਂਟ ਅਧਿਕਾਰੀਆਂ ਅਤੇ ਦੂਜੇ ਸਬੰਧਿਤ ਸਟੇਕਹੋਲਡਰਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਿਹਤ ਪੇਸ਼ੇਵਰਾਂ ਅਤੇ ਹਿੱਸਾ ਲੈਣ ਵਾਲੇ ਸੰਸਥਾਨਾਂ ਨੂੰ ਲਾਗੂ ਕਰਨ ਨੂੰ ਮਜ਼ਬੂਤ ਕਰਨ ਅਤੇ ਉਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਵਿਵਹਾਰਕ ਸੁਝਾਅ ਸਾਂਝੇ ਕਰਨ ਲਈ ਪ੍ਰੋਤਸਾਹਿਤ ਕੀਤਾ, ਜਿਸ ਵਿੱਚ ਅੰਤਰ-ਵਿਭਾਗੀ ਤਾਲਮੇਲ ਦੀ ਜ਼ਰੂਰਤ ਵਾਲੇ ਸੁਝਾਅ ਵੀ ਸ਼ਾਮਲ ਹਨ।
ਆਪਣੇ ਸੰਬੋਧਨ ਦੀ ਸਮਾਪਤੀ ‘ਤੇ, ਸ਼੍ਰੀ ਨੱਡਾ ਨੇ ਸਿਹਤ ਅਤੇ ਪਰਿਵਾਰ ਭਲਾਈ ਮਤੰਰਾਲੇ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਅਤੇ ਇਸ ਪਹਿਲ ਨਾਲ ਜੁੜੇ ਸੰਸਥਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਸਮਰੱਥਾ-ਨਿਰਮਾਣ ਪ੍ਰੋਗਰਾਮ ਸਬੂਤ-ਅਧਾਰਿਤ ਇਲਾਜ ਸੇਵਾਵਾਂ ਦੀ ਉਪਲਬਧਤਾ ਅਤੇ ਗੁਣਵੱਤਾ ਨੂੰ ਮਜ਼ਬੂਤ ਕਰੇਗਾ ਅਤੇ ਇੱਸ ਨਸ਼ਾ ਮੁਕਤ ਭਾਰਤ ਪ੍ਰਾਪਤ ਕਰਨ ਦੇ ਸਮੂਹਿਕ ਰਾਸ਼ਟਰੀ ਸੰਕਲਪ ਵਿੱਚ ਯੋਗਦਾਨ ਦੇਵੇਗਾ।
ਇਸ ਮੌਕੇ ‘ਤੇ ਬੋਲਦੇ ਹੋਏ, ਮਿਨਿਸਟ੍ਰੀ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਹਵਾਲਾ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਵੇਂ-ਜਿਵੇਂ ਭਾਰਤ ਇੱਕ ਵਿਕਸਿਤ ਭਾਰਤ ਦੇ ਟੀਚੇ ਵੱਲ ਵਧ ਰਿਹਾ ਹੈ, ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਦੇਸ਼ ਦੇ ਯੁਵਾ ਸਰੀਰਕ ਤੌਰ ‘ਤੇ ਸਿਹਤਮੰਦ, ਮਾਨਸਿਕ ਤੌਰ ‘ਤੇ ਮਜ਼ਬੂਤ, ਆਤਮ-ਵਿਸ਼ਵਾਸ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਨੁਕਸਾਨਦੇਹੀ ਪ੍ਰਭਾਵਾਂ ਤੋਂ ਮੁਕਤ ਹੋਣ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਖਤਰਿਆਂ ਤੋਂ ਬਚਾਉਣਾ ਇੱਕ ਸਿਹਤਮੰਦ, ਸਸ਼ਕਤ ਅਤੇ ਉਤਪਾਦਕ ਪੀੜ੍ਹੀ ਦੇ ਪੋਸ਼ਣ ਲਈ ਮਹੱਤਵਪੂਰਨ ਹੈ ਜੋ ਰਾਸ਼ਟਰ ਦੇ ਵਿਕਾਸ ਵਿੱਚ ਸਾਰਥਕ ਯੋਗਦਾਨ ਦੇ ਸਕਣ।
ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਚੁਣੌਤੀ ਨਾਲ ਨਜਿੱਠਣ ਲਈ ਸੰਪੂਰਨ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਅਤੇ ਰੋਕਥਾਮ, ਜਾਗਰੂਕਤਾ, ਇਲਾਜ ਅਤੇ ਪੁਨਰਵਾਸ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਨਾਂ ਵਿੱਚ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ ‘ਤੇ ਬਲ ਦਿੱਤਾ।
ਨਵੀਂ ਦਿੱਲੀ ਸਥਿਤ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਦੀ ਪ੍ਰੋਫੈਸਰ ਅਤੇ ਪ੍ਰਮੁੱਖ ਡਾ. ਅੰਜੂ ਧਵਨ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਵਿਕਾਰਾਂ ਦੇ ਇਲਾਜ ਵਿੱਚ ਲੱਗੇ ਸਿਹਤ ਪੇਸ਼ੇਵਰਾਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇ ਲਾਗੂਕਰਨ ਨੂੰ ਰੇਖਾਂਕਿਤ ਕਰਦੇ ਹੋਏ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਨਾਰਕੋਟਿਕਸ ਕੰਟਰੋਲ ਵਿਜ਼ਨ ਡਾਕਿਊਮੈਂਟ (2026-2029) ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਆਦੇਸ਼ ਨੂੰ ਉਜਾਗਰ ਕੀਤਾ, ਵਿਸ਼ੇਸ਼ ਤੌਰ ‘ਤੇ ਇਲਾਜ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਮੈਡੀਕਲ ਅਤੇ ਪੈਰਮੈਡੀਕਲ ਕਾਮਿਆਂ ਦੀ ਸਮਰੱਥਾ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਡਰੱਗ ਡੀ-ਐਡੀਕਸ਼ਨ ਪ੍ਰੋਗਰਾਮ ਦੇ ਤਹਿਤ 6 ਸੰਸਥਾਨਾਂ ਰਾਹੀਂ ਚਲਾਇਆ ਜਾਵੇਗਾ, ਜਿਸ ਵਿੱਚ ਐੱਨਡੀਡੀਟੀਐੱਸ, ਏਆਈਆਈਐੱਮਐੱਸ ਤਾਲਮੇਲ ਕੇਂਦਰ ਦੇ ਰੂਪ ਵਿੱਚ ਕੰਮ ਕਰੇਗਾ।
ਡਾ. ਧਵਨ ਨੇ ਟ੍ਰੇਨਿੰਗ ਫ੍ਰੇਮਵਰਕ ਬਾਰੇ ਵਿਸਥਾਰ ਨਾਲ ਦੱਸਿਆ, ਜਿਸ ਵਿੱਚ ਡਾਕਟਰਾਂ ਲਈ ਔਨਲਾਈਨ ਲਾਈਵ ਸੈਸ਼ਨ, ਡਾਕਟਰਾਂ, ਨਰਸਾਂ ਅਤੇ ਕੌਂਸਲਰ ਲਈ ਆਪਣੀ ਗਤੀ ਨਾਲ ਚੱਲਣ ਵਾਲੇ ਔਨਲਾਈਨ ਮੌਡਿਊਲ ਅਤੇ ਚੁਣੇ ਹੋਏ ਲੋਕਾਂ ਲਈ ਔਫਲਾਈਨ ਟ੍ਰੇਨਿੰਗ ਸ਼ਾਮਲ ਹੈ। ਕਰਿਕੁਲਮ ਵਿੱਚ ਸ਼ਰਾਬ, ਭੰਗ, ਓਪੀਔਡਜ਼, ਨੀਂਦ ਦੀਆਂ ਗੋਲੀਆਂ ਅਤੇ ਇਨਹੇਲੈਂਟਸ ਵਰਗੀਆਂ ਵੱਖ-ਵੱਖ ਚੀਜ਼ਾਂ ਸ਼ਾਮਲ ਹਨ, ਨਾਲ ਹੀ ਮਹਿਲਾਵਾਂ ਅਤੇ ਕਿਸ਼ੋਰਾਂ ਵਰਗੇ ਖਾਸ ਗਰੁੱਪ ਵਿੱਚ ਨਸ਼ੇ ਦੀ ਆਦਤ ਦੇ ਮੈਨੇਜਮੈਂਟ ਬਾਰੇ ਵਿੱਚ ਦੱਸਿਆ ਗਿਆ ਹੈ।

ਈਵੈਂਟ ਦੌਰਾਨ, ਸ਼੍ਰੀ ਜੇ.ਪੀ. ਨੱਡਾ ਨੇ ਡਰੱਗ ਡੀ-ਐਡੀਕਸ਼ਨ ਪ੍ਰੋਗਰਾਮ (DDAP) ਦੇ ਤਹਿਤ ਸਾਰੇ 6 ਸੰਸਥਾਨਾਂ ਦੁਆਰਾ ਡਾਕਟਰਾਂ ਅਤੇ ਮੈਡੀਕਲ ਅਫਸਰਾਂ ਲਈ ਔਨਲਾਈਨ ਲਾਈਵ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਰਸਾਂ, ਕਮਿਊਨਿਟੀ ਹੈਲਥ ਅਫਸਰਾਂ (ਸੀਐੱਚਓ) ਅਤੇ ਔਕਸੀਲਿਅਰੀ ਨਰਸ ਮਿਡਵਾਈਵਸ (ANMs) ਲਈ ਔਨਲਾਈਨ ਸੈਲਫ-ਪੇਸਡ ਟ੍ਰੇਨਿੰਗ ਪ੍ਰੋਗਰਾਮ ਦਾ ਵੀ ਉਦਘਾਟਨ ਕੀਤਾ। ਕੇਂਦਰੀ ਸਿਹਤ ਮੰਤਰੀ ਨੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਅਤੇ ਦੂਜੇ ਪਤਵੰਤਿਆਂ ਨਾਲ, ਸਬਸਟੈਂਸ ਯੂਜ਼ ਡਿਸਆਰਡਰ: ਮੈਨੂਅਲ ਫੋਰ ਫਿਜੀਸ਼ੀਅਨਸ (ਮੈਨੇਜਮੈਂਟ ਆਫ ਐਡਿਕਟਿਵ ਡਿਸਆਰਡਰਸ)’ ਦਾ ਦੂਜਾ ਐਡੀਸ਼ਨ ਵੀ ਜਾਰੀ ਕੀਤਾ।
ਡਰੱਗ ਡੀ-ਐਡੀਕਸ਼ਨ ਪ੍ਰੋਗਰਾਮ ਬਾਰੇ
ਇਹ ਟ੍ਰੇਨਿੰਗ ਪ੍ਰੋਗਰਾਮ ਡਰੱਗ ਡੀ-ਐਡੀਕਸ਼ਨ ਪ੍ਰੋਗਰਾਮ (DDAP) ਅਧੀਨ ਛੇ ਕੇਂਦਰੀ ਸਰਕਾਰੀ ਸੰਸਥਾਨਾਂ ਰਾਹੀਂ ਆਯੋਜਿਤ ਕੀਤਾ ਜਾਵੇਗਾ: ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ (NDDTC), ਏਮਸ, ਨਵੀਂ ਦਿੱਲੀ (ਗਾਜ਼ੀਆਬਾਦ ਵਿਖੇ ਸਥਿਤ); ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼ (NIMHANS), ਬੰਗਲੁਰੂ; ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ; ਕੇਂਦਰੀ ਮਨੋ-ਚਿਕਿਤਸਾ ਸੰਸਥਾਨ (CIP), ਰਾਂਚੀ; ਡਾ. ਰਾਮ ਮਨੋਹਰ ਲੋਹੀਆ ਹਸਪਤਾਲ, ਨਵੀਂ ਦਿੱਲੀ; ਅਤੇ ਏਮਸ ਭੁਵਨੇਸ਼ਵਰ। ਐੱਨਡੀਡੀਟੀਸੀ, ਏਮਸ ਇਸ ਸਮਰੱਥਾ-ਨਿਰਮਾਣ ਪਹਿਲਕਦਮੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਦਾ ਤਾਲਮੇਲ ਵੀ ਕਰੇਗਾ।
ਇਹ ਪ੍ਰੋਗਰਾਮ ਔਨਲਾਈਨ ਲਾਈਵ ਟ੍ਰੇਨਿੰਗ, ਇਨ-ਪਰਸਨ ਟ੍ਰੇਨਿੰਗ ਅਤੇ ਔਨਲਾਈਨ ਸੈਲਫ-ਪੇਸਡ ਕੋਰਸ ਦੇ ਨਾਲ ਇੱਕ ਮਿਲਿਆ-ਜੁਲਿਆ ਲਰਨਿੰਗ ਢੰਗ ਅਪਣਾਏਗਾ। ਡਾਕਟਰਾਂ ਅਤੇ ਮੈਡੀਕਲ ਅਫਸਰਾਂ ਲਈ ਔਨਲਾਈਨ ਲਾਈਵ ਟ੍ਰੇਨਿੰਗ ਵਿੱਚ 12 ਹਫ਼ਤਿਆਂ ਦੇ ਸਮੇਂ ਵਿੱਚ ਹਰ ਹਫ਼ਤੇ ਸੈਸ਼ਨ ਹੋਣਗੇ, ਜਿਸ ਵਿੱਚ ਕਲੀਨਿਕਲ ਕੇਸ ਡਿਸਕਸ਼ਨ ਨਾਲ ਥਿਓਰੈਟੀਕਲ ਲੈਕਚਰ ਵੀ ਹੋਣਗੇ। ਛੇ ਚੁਣੇ ਹੋਏ ਇੰਸਟੀਟਿਊਸ਼ਨ ਇਕੱਠੇ ਸੈਸ਼ਨ ਕਰਨਗੇ, ਜਿਨ੍ਹਾਂ ਦੀ ਕੁੱਲ ਕੈਪੇਸਿਟੀ ਹਰ ਹਫ਼ਤੇ 300 ਭਾਗੀਦਾਰਾਂ ਦੀ ਹੋਵੇਗੀ। ਇਨ-ਪਰਸਨ ਟ੍ਰੇਨਿੰਗ ਹਿੱਸਾ ਲੈਣ ਵਾਲੇ ਸੰਸਥਾਨਾਂ ਦੁਆਰਾ ਵਿਕਸਿਤ ਇੱਕ ਸਧਾਰਨ ਪਾਠਕ੍ਰਮ ਦੀ ਵਰਤੋਂ ਕਰਕੇ ਪੰਜ ਦਿਨਾਂ ਪ੍ਰੋਗਰਾਮਾਂ ਰਾਹੀਂ ਪ੍ਰਦਾਨ ਕੀਤੀ ਜਾਵੇਗੀ।

ਹੈਲਥ ਕੇਅਰ ਕਰਮਚਾਰੀਆਂ ਦੀਆਂ ਵੱਖ-ਵੱਖ ਕੈਟੇਗਰੀਆਂ ਲਈ ਸੈਲਫ-ਪੇਸਡ ਔਨਲਾਈਨ ਲਰਨਿੰਗ ਮੌਡਿਊਲ ਵੀ ਮੁਹੱਈਆ ਕਰਵਾਏ ਜਾਣਗੇ। ਡਾਕਟਰਾਂ ਕੋਲ ਐੱਨਡੀਡੀਟੀਸੀ ਦੁਆਰਾ ਡਿਵੈਲਪ ਕੀਤਾ ਗਿਆ ਐੱਨਏਏਟੀ (NAAT) ਔਨਲਾਈਨ ਕੋਰਸ ਦਾ ਐਕਸੈੱਸ ਹੋਵੇਗਾ, ਜਦਕਿ ਐੱਨਆਈਐੱਮਐੱਚਏਐੱਨਐੱਸ (NIMHANS) ਵੱਲੋਂ ਡਿਵੈਲਪ ਕੀਤਾ ਗਿਆ ਐਡੀਕਸ਼ਨ Rx ਐਪਲੀਕੇਸ਼ਨ ਟ੍ਰੀਟਮੈਂਟ ਨਾਲ ਸਬੰਧਿਤ ਦਵਾਈਆਂ ਲਿਖਣ ਲਈ ਐਕਸਟ੍ਰਾ ਸਪੋਰਟ ਦੇਵੇਗਾ। ਐੱਨਆਈਐੱਮਐੱਚਏਐੱਨਐੱਸ ਈ-ਲਰਨਿੰਗ ਮੌਡਿਊਲ ਦੀ ਵਰਤੋਂ ਕੌਂਸਲਰ ਅਤੇ ਸਾਈਕੋਲੌਜਿਸਟ ਲਈ ਕੀਤਾ ਜਾਵੇਗਾ, ਜਦਕਿ ਐੱਨਡੀਡੀਟੀਸੀ ਦਾ ਔਨਲਾਈਨ ਕੋਰਸ ਨਰਸਾਂ, ਸੀਐੱਚਓ ਅਤੇ ਏਐੱਨਐੱਮਐੱਸ ਦੀ ਟ੍ਰੇਨਿੰਗ ਵਿੱਚ ਮਦਦ ਕਰੇਗਾ। ਟ੍ਰੇਨਿੰਗ ਪ੍ਰੋਗਰਾਮ ਪੂਰੇ ਹੋਣ ਨਾਲ ਸਬੰਧਿਤ ਡੀਜੀਏਪੀ ਇੰਸਟੀਟਿਊਸ਼ਨਜ਼ ਸਰਟੀਫਿਕੇਟ ਜਾਰੀ ਕਰਨਗੇ।
ਇਸ ਪਹਿਲਕਦਮੀ ਵਿੱਚ ਡਾਕਟਰ, ਨਰਸਾਂ, ਕੌਂਸਲਰਾਂ, ਸਾਈਕੋਲੌਜਿਸਟਸ ਸੋਸ਼ਲ ਵਰਕਰ ਅਤੇ ਦੂਜੇ ਮੈਡੀਕਲ ਅਤੇ ਉਸ ਨਾਲ ਜੁੜੇ ਹੈਲਥਕੇਅਰ ਵਰਕਰ ਸ਼ਾਮਲ ਹੋਣਗੇ ਜੋ ਨਸ਼ੇ ਦੀ ਆਦਤ ਦੇ ਇਲਾਜ ਦੀ ਸਰਵਿਸ ਦੇਣ ਵਿੱਚ ਸ਼ਾਮਲ ਹਨ। ਭਾਗੀਦਾਰ ਨੂੰ ਰਾਜ ਸਰਕਾਰਾਂ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਰਾਹੀਂ ਅਤੇ ਕੇਂਦਰ ਸਰਕਾਰ ਦੀਆਂ ਸੇਵਾਵਾਂ, ਜਿਸ ਵਿੱਚ ਆਰਮਡ ਫੋਰਸਿਜ਼ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਅਤੇ ਰੇਲਵੇ ਸ਼ਾਮਲ ਹਨ, ਦੇ ਜ਼ਰੀਏ ਨਾਮਜ਼ਦ ਕਰਨਗੀਆਂ। ਮਿਨੀਸਟ੍ਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਦੁਆਰਾ ਫੰਡਿਡ ਐਡੀਕਸ਼ਨ ਟ੍ਰੀਟਮੈਂਟ ਫੈਸੀਲਿਟੀਜ਼ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਇਸ ਪਹਿਲਕਦਮੀ ਦੇ ਤਹਿਤ ਕਵਰ ਹੋਣਗੇ।
ਵੱਖ-ਵੱਖ ਰਾਜਾਂ ਤੋਂ ਔਨਲਾਈਨ ਅਤੇ ਔਫਲਾਈਨ ਟ੍ਰੇਨਿੰਗ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਨੈਸ਼ਨਲ ਹੈਲਥ ਮਿਸ਼ਨ ਰਾਹੀਂ ਡੀਡੀਏਪੀ ਸੰਸਥਾਨਾਂ ਨੂੰ 800 ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ, ਸੋਸ਼ਲ ਜਸਟਿਸ ਅਤੇ ਐਮਪਾਵਰਮੈਂਟ ਮੰਤਰਾਲੇ ਦੀ ਸਪੋਰਟ ਵਾਲੇ ਨਸ਼ਾ ਮੁਕਤੀ ਕੇਂਦਰਾਂ ਦੇ ਲਗਭਗ 150 ਲੋਕਾਂ ਦੇ ਅਗਲੇ ਦੋ ਮਹੀਨਿਆਂ ਵਿੱਚ ਔਫਲਾਈਨ ਟ੍ਰੇਨਿੰਗ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਟ੍ਰੇਨਿੰਗ ਪ੍ਰੋਗਰਾਮ ਵਿੱਚ ਛੇ ਚੁਣੇ ਗਏ ਸੰਸਥਾਨਾਂ ਦੀ ਮੌਜੂਦਾ ਕਲੀਨਿਕਲ ਐਕਸਪਰਟੀਜ਼, ਮਲਟੀ-ਡਿਸਿਪਲੀਨਰੀ ਫੈਕਲਟੀ, ਅਕੈਡਮਿਕ ਇਨਫ੍ਰਾਸਟ੍ਰਕਚਰ ਅਤੇ ਈ-ਲਰਨਿੰਗ ਰਿਸੋਰਸ ਦੀ ਵਰਤੋਂ ਕੀਤੀ ਜਾਵੇਗੀ।

ਪ੍ਰੋਗਰਾਮ ਦੌਰਾਨ ਜਾਰੀ ਕੀਤਾ ਗਿਆ ‘ਸਬਸਟੈਂਸ ਯੂਜ਼ ਡਿਸਔਰਡਰ: ਮੈਨੂਅਲ ਫੋਰ ਫਿਜਿਸ਼ੀਅਨ (ਮੈਨੇਜਮੈਂਟ ਆਫ ਐਡਿਕਟਿਵ ਡਿਸਆਰਡਰ) ਦਾ ਦੂਜਾ ਐਡੀਸ਼ਨ, ਡਾਕਟਰਾਂ ਨੂੰ ਸਬਸਟੈਂਸ ਯੂਜ਼ ਡਿਸਆਰਡਰ ਦੇ ਅਸੈੱਸਮੈਂਟ ਅਤੇ ਮੈਨੇਜਮੈਂਟ ‘ਤੇ ਪ੍ਰੈਕਟੀਕਲ ਗਾਈਡੈਂਸ ਦਿੰਦਾ ਹੈ। ਪਹਿਲੀ ਵਾਰ 2005 ਵਿੱਚ ਪ੍ਰਕਾਸ਼ਿਤ, ਇਸ ਮੈਨੂਅਲ ਨੂੰ ਵਿਵਹਾਰਕ, ਸਬੂਤ-ਅਧਾਰਿਤ ਕਲੀਨਿਕਲ ਦੇਖਭਾਲ ‘ਤੇ ਆਪਣੇ ਜ਼ੋਰ ਨੂੰ ਬਣਾਈ ਰੱਖਦੇ ਹੋਏ, ਪਿਛਲੇ ਦੋ ਦਹਾਕਿਆਂ ਵਿੱਚ ਆਦਤ ਦੀ ਵਿਗਿਆਨਕ ਸਮਝ, ਇਲਾਜ ਦੇ ਦ੍ਰਿਸ਼ਟੀਕੋਣ ਅਤੇ ਸੇਵਾ ਵੰਡ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਸ਼ਾਮਲ ਕਰਨ ਲਈ ਵਿਆਪਕ ਤੌਰ ‘ਤੇ ਸੋਧਿਆ ਗਿਆ ਹੈ।
ਵਿਸ਼ੇਸ਼ ਐਡੀਕਸ਼ਨ ਟ੍ਰੀਟਮੈਂਟ ਫੈਸੀਲਿਟੀਜ਼ ਅਤੇ ਸਧਾਰਨ ਸਿਹਤ ਸੰਭਾਲ ਦੋਵੇਂ ਸੈਟਿੰਗਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਲਈ ਤਿਆਰ ਕੀਤਾ ਗਿਆ ਹੈ, ਇਹ ਸੋਧਿਆ ਹੋਇਆ ਮੈਨੂਅਲ ਵਧੇਰੇ ਆਤਮਵਿਸ਼ਵਾਸ ਅਤੇ ਸਮਰੱਥਾ ਦੇ ਨਾਲ ਨਸ਼ਿਆਂ ਦੀ ਵਰਤੋਂ ਦੇ ਵਿਕਾਰਾਂ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਪ੍ਰਬੰਧ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਟੀਚਾ ਰੱਖਦਾ ਹੈ। ਦੇਸ਼ ਭਰ ਵਿੱਚ ਸਬੂਤ-ਅਧਾਰਿਤ ਨਸ਼ਾ ਮੁਕਤੀ ਇਲਾਜ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਗੁਣਵੱਤਾਪੂਰਨ ਦੇਖਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਇਹ ਇੱਕ ਕੀਮਤੀ ਸੰਸਾਧਨ ਵਜੋਂ ਕੰਮ ਕਰਨ ਦੀ ਉਮੀਦ ਹੈ।
ਪਿਛੋਕੜ
ਜੂਨ 2026 ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਾਰਕੋਟਿਕਸ ਕੰਟਰੋਲ ਬਾਰੇ ਵਿਜ਼ਨ ਡੌਕਿਊਮੈਂਟ: 2026-2029 ਪੇਸ਼ ਕੀਤਾ, ਜਿਸ ਵਿੱਚ ਅਗਲੇ ਤਿੰਨ ਵਰ੍ਹਿਆਂ ਵਿੱਚ ਪੂਰੇ ਡਰੱਗ ਟ੍ਰੇਡ ਈਕੋਸਿਸਟਮ ਨਾਲ ਨਜਿੱਠਣ ਲਈ ਭਾਰਤ ਸਰਕਾਰ ਦੀ ਸਟ੍ਰੈਟੇਜੀ ਦੱਸੀ ਗਈ ਹੈ। ਵਿਜ਼ਨ ਡਾਕਿਊਮੈਂਟ ਦੇ ਮੁਤਾਬਕ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਮਾਰਚ 2029 ਤੱਕ ਨਸ਼ਾ ਮੁਕਤੀ ਸੇਵਾਵਾਂ ਵਿੱਚ ਲੱਗੇ ਮੈਡੀਕਲ ਅਤੇ ਉਸ ਨਾਲ ਜੁੜੇ ਹੈਲਥਕੇਅਰ ਵਰਕਰਾਂ ਸਮੇਤ 10,000 ਸਰਵਿਸ ਪ੍ਰੋਵਾਈਡਰਾਂ ਦੇ ਸਮਰੱਥਾ ਨਿਰਮਾਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੰਤਰਾਲੇ ਦਾ ਉਦੇਸ਼ ਮੌਜੂਦਾ ਵਿੱਤੀ ਵਰ੍ਹੇ ਵਿੱਚ 2,000 ਸਰਵਿਸ ਪ੍ਰੋਵਾਈਡਰਾਂ ਨੂੰ ਟ੍ਰੇਂਡ ਕਰਨਾ ਹੈ, ਇਸ ਤੋਂ ਬਾਅਦ 2027-28 ਵਿੱਚ 3,000 ਅਤੇ 2028-29 ਵਿੱਚ 5,000 ਨੂੰ ਟ੍ਰੇਂਡ ਕਰਨਾ ਹੈ।
ਇਸ ਪਹਿਲਕਦਮੀ ਰਾਹੀਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਸਮਰੱਥ, ਸਬੂਤ-ਅਧਾਰਿਤ ਅਤੇ ਮਰੀਜ਼-ਕੇਂਦ੍ਰਿਤ ਨਸ਼ੇ ਛੁਡਾਉਣ ਤੱਕ ਪਹੁੰਚ ਦਾ ਵਿਸਥਾਰ ਕਰਨ, ਸਿਹਤ ਸੇਵਾ ਪ੍ਰਣਾਲੀ ਦੇ ਵੱਖ-ਵੱਖ ਪੱਧਰਾਂ ‘ਤੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਸ਼ਾ ਮੁਕਤ ਭਾਰਤ ਵੱਲ ਰਾਸ਼ਟਰੀ ਵਚਨਬੱਧਤਾ ਵਿੱਚ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦਾ ਹੈ।
ਇਸ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ; ਰਾਸ਼ਟਰੀ ਸਿਹਤ ਮਿਸ਼ਨ ਦੇ ਵਧੀਕ ਸਕੱਤਰ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀਮਤੀ ਅਰਾਧਨਾ ਪਟਨਾਇਕ; ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਲਵਨੀਸ਼ ਜੀ. ਕ੍ਰਿਸ਼ਣਾ; ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਡਾ. (ਸੁਸ਼੍ਰੀ) ਵਿਨੋਦ ਕੋਤਵਾਲ; ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੁਧਾਂਸ਼ ਪੰਤ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਅਤੇ ਗ੍ਰਹਿ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ, ਛੇ ਨਾਮਜ਼ਦ ਡੀਡੀਏਪੀ ਸੰਸਥਾਨਾਂ ਦੇ ਪ੍ਰਮੁੱਖਾਂ ਅਤੇ ਫੈਕਲਟੀ ਮੈਂਬਰਾਂ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਅਧਿਕਾਰੀਆਂ, ਸਿੱਖਿਆ ਮੰਤਰਾਲੇ ਦੇ ਪ੍ਰਤੀਨਿਧੀਆਂ ਅਤੇ ਕੇਂਦਰੀ ਸਰਕਾਰੀ ਸਿਹਤ ਸੰਗਠਨਾਂ ਦੇ ਨਾਲ-ਨਾਲ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਨਾਮਜ਼ਦ ਡਾਕਟਰਾਂ ਅਤੇ ਸਬੰਧਿਤ ਸਿਹਤ ਪੇਸ਼ੇਵਰਾਂ ਨਾਲ ਵਰਚੁਅਲੀ ਤੌਰ ‘ਤੇ ਸ਼ਾਮਲ ਹੋਏ।
*****
ਐੱਸਆਰ/ਏਕੇ