Posted On:
24 OCT 2026 11:40AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ 23 ਅਕਤੂਬਰ 2026 ਨੂੰ ਬਰਲਿਨ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਜਰਮਨੀ ਦੇ ਆਪਣੀ ਦੋ ਦਿਨਾਂ ਸਰਕਾਰੀ ਯਾਤਰਾ ਦੀ ਸਮਾਪਤੀ ਕੀਤੀ, ਜਿੱਥੇ ਉਨ੍ਹਾਂ ਨੇ ਜਰਮਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਉਦਯੋਗ ਜਗਤ ਦੇ ਪ੍ਰਮੁੱਖਾਂ, ਖੋਜ ਸੰਸਥਾਵਾਂ ਅਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤਾਂ ਵਿੱਚ ਵਪਾਰ, ਨਿਵੇਸ਼, ਉੱਨਤ ਨਿਰਮਾਣ, ਖੋਜ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਭਾਰਤ-ਜਰਮਨੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ।
ਸ਼੍ਰੀ ਪੀਊਸ਼ ਗੋਇਲ ਨੇ ਜਰਮਨ ਫੈਡਰਲ ਚਾਂਸਲਰੀ ਵਿਖੇ ਆਰਥਿਕ ਅਤੇ ਵਿੱਤੀ ਨੀਤੀ ਸਲਾਹਕਾਰ ਅਤੇ ਜੀ7/ਜੀ20 ਸ਼ੇਰਪਾ ਸ਼੍ਰੀ ਲੈਵਿਨ ਹੋਲੇ (Mr. Levin Holle) ਨਾਲ ਇੱਕ ਦੁਵੱਲੀ ਮੀਟਿੰਗ ਕੀਤੀ। ਵਿਚਾਰ-ਵਟਾਂਦਰੇ ਵਿੱਚ ਦੁਵੱਲੇ ਆਰਥਿਕ ਸਹਿਯੋਗ ਅਤੇ ਭਾਰਤ ਅਤੇ ਜਰਮਨੀ ਵਿਚਕਾਰ ਆਰਥਿਕ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਚਰਚਾ ਕੀਤੀ ਗਈ।
ਮੰਤਰੀ ਮਹੋਦਯ ਨੇ ਸੀਮੈਂਸ ਹੈਲਦੀਨਿਘਰਸ ਏਜੀ (Siemens Helathineers AG) ਦੇ ਸੀਈਓ ਸ਼੍ਰੀ ਬਰੈਂਡ ਮੋਂਟੈਗ (Bernd Montag); ਬਰਟੇਲਸਮੈਨ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਅਤੇ ਬਰਟੇਲਸਮੈਨ ਇਨਵੈਸਟਮੈਂਟਸ ਦੇ ਸੀਈਓ ਸ਼੍ਰੀ ਕਾਰਸਟਨ ਕੋਇਸਫੈਲਡ (Carsten Coesfeld) .; ਅਤੇ ਵੋਲਕਸਵੈਗਨ ਏਜੀ ਦੇ ਸੀਐਫਓ ਅਤੇ ਸਕੌਡਾ ਆਟੋ ਦੇ ਸੀਈਓ ਸ਼੍ਰੀ ਹੋਲਗਰ ਪੀਟਰਸ ਨਾਲ ਵਿਅਕਤੀਗਤ ਮੀਟਿੰਗਾਂ ਕੀਤੀਆਂ। ਮੀਟਿੰਗਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਭਾਈਵਾਲੀ, ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ਦੀ ਪੜਚੋਲ ਕੀਤੀ ਗਈ।
ਸ਼੍ਰੀ ਗੋਇਲ ਨੇ ਉੱਨਤ ਉਦਯੋਗਿਕ ਤਕਨਾਲੋਜੀਆਂ ਅਤੇ ਨਵੀਨਤਾ ਵਿੱਚ ਸਹਿਯੋਗ ਬਾਰੇ ਚਰਚਾ ਕਰਨ ਲਈ ਪ੍ਰਮੁੱਖ ਜਰਮਨ ਉਦਯੋਗਿਕ ਖੋਜ ਸੰਸਥਾਵਾਂ ਦੇ ਆਗੂਆਂ ਨਾਲ ਇੱਕ ਰਾਉਂਡਟੇਬਲ ਵਿੱਚ ਵੀ ਹਿੱਸਾ ਲਿਆ। ਵੱਖਰੇ ਤੌਰ 'ਤੇ, ਭਾਰਤੀ ਵਪਾਰਕ ਵਫ਼ਦ ਦੇ ਮੈਂਬਰਾਂ ਨੇ ਦੁਵੱਲੇ ਵਪਾਰਕ ਸਹਿਯੋਗ ਲਈ ਮੌਕਿਆਂ ਦੀ ਪੜਚੋਲ ਕਰਨ ਲਈ ਜਰਮਨ ਉਦਯੋਗ ਅਤੇ ਖੇਤਰੀ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਖੇਤਰੀ ਰਾਉਂਡਟੇਬਲ ਵਿੱਚ ਹਿੱਸਾ ਲਿਆ।
ਸ਼੍ਰੀ ਗੋਇਲ ਨੇ ਬਰਲਿਨ ਵਿੱਚ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਸੰਬੋਧਨ ਕੀਤਾ।
ਖੋਜ ਅਤੇ ਨਵੀਨਤਾ ਈਕੋਸਿਸਟਮ ਨਾਲ ਆਪਣੀ ਸ਼ਮੂਲੀਅਤ ਦੇ ਹਿੱਸੇ ਵਜੋਂ, ਸ਼੍ਰੀ ਗੋਇਲ ਨੇ ਜਰਮਨੀ ਵਿੱਚ ਸਥਿਤ ਭਾਰਤੀ ਵਿਗਿਆਨ ਅਤੇ ਤਕਨਾਲੋਜੀ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮਾਈਕ੍ਰੋਇਲੈਕਟ੍ਰੌਨਿਕਸ, ਪਾਵਰ ਇਲੈਕਟ੍ਰੌਨਿਕਸ, ਲੌਜਿਸਟਿਕਸ, ਸਮਾਰਟ ਮੈਨੂਫੈਕਚਰਿੰਗ, ਉਦਯੋਗਿਕ ਨਵੀਨਤਾ ਅਤੇ ਬੈਟਰੀ ਤਕਨਾਲੋਜੀਆਂ ਵਰਗੇ ਖੇਤਰਾਂ ਨੂੰ ਕਵਰ ਕਰਨ ਵਾਲੇ ਚੁਣੇ ਹੋਏ ਫਰੌਨਹੋਫਰ ਸੰਸਥਾਵਾਂ ਦੇ ਮੁਖੀਆਂ ਨਾਲ ਇੱਕ ਰਾਉਂਡਟੇਬਲ ਵੀ ਆਯੋਜਿਤ ਕੀਤਾ। ਵਿਚਾਰ-ਵਟਾਂਦਰੇ ਵਿੱਚ ਭਾਰਤ ਅਤੇ ਜਰਮਨੀ ਵਿਚਕਾਰ ਖੋਜ ਸਹਿਯੋਗ ਅਤੇ ਉਦਯੋਗ-ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਖੋਜ ਕੀਤੀ ਗਈ ।
ਇਨ੍ਹਾਂ ਸਮਾਗਮਾਂ ਨੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਦੇ ਵਧ ਰਹੇ ਦਾਇਰੇ ਨੂੰ, ਖਾਸ ਕਰਕੇ ਵਪਾਰ, ਨਿਵੇਸ਼, ਉੱਨਤ ਨਿਰਮਾਣ, ਵਿਗਿਆਨ ਅਤੇ ਤਕਨਾਲੋਜੀ, ਖੋਜ ਅਤੇ ਉਦਯੋਗਿਕ ਸਹਿਯੋਗ ਵਿੱਚ ਉਜਾਗਰ ਕੀਤਾ।
*********
ਸੀ ਐੱਨ ਅਭਿਜੀਤ ਨਾਰਾਇਣਨ/ ਅਭਿਮਨਿਊ ਪੰਵਾਰ /ਏਕੇ