ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਅਤੇ ਨਵਾਂ ਵਿਸ਼ਵ ਰਿਕਾਰਡ ਕਾਇਮ ਕਰਨ ’ਤੇ ਮੋਨਾ ਅਗਰਵਾਲ ਨੂੰ ਵਧਾਈ ਦਿੱਤੀ

Posted On: 23 OCT 2026 10:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨਜ਼ ਐੱਸਐੱਚ1 ਮੁਕਾਬਲੇ ਵਿੱਚ ਨਵੇਂ ਵਿਸ਼ਵ ਰਿਕਾਰਡ ਅਤੇ ਏਸ਼ਿਆਈ ਪੈਰਾ ਖੇਡਾਂ ਦੇ ਰਿਕਾਰਡ ਨਾਲ ਇਤਿਹਾਸਕ ਸੋਨੇ ਦਾ ਤਗ਼ਮਾ ਜਿੱਤਣ ’ਤੇ ਮੋਨਾ ਅਗਰਵਾਲ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਪੈਰਾ ਨਿਸ਼ਾਨੇਬਾਜ਼ ਬਣਨਾ ਇਸ ਪ੍ਰਾਪਤੀ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਉਹ ਇਸੇ ਤਰ੍ਹਾਂ ਭਾਰਤ ਦਾ ਮਾਣ ਵਧਾਉਂਦੇ ਰਹਿਣਗੇ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ਰਾਹੀਂ ਪੋਸਟ ਕੀਤਾ:

“ਏਸ਼ਿਆਈ ਪੈਰਾ ਖੇਡਾਂ ਵਿੱਚ ਮੋਨਾ ਅਗਰਵਾਲ ਲਈ ਇੱਕ ਇਤਿਹਾਸਕ ਸੋਨੇ ਦਾ ਤਗ਼ਮਾ!

ਨਵੇਂ ਵਿਸ਼ਵ ਰਿਕਾਰਡ ਅਤੇ ਏਸ਼ਿਆਈ ਪੈਰਾ ਖੇਡਾਂ ਦੇ ਰਿਕਾਰਡ ਨਾਲ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨਜ਼ ਐੱਸਐੱਚ1 ਮੁਕਾਬਲੇ ਵਿੱਚ ਜਿੱਤ ਦਰਜ ਕਰਨ ’ਤੇ ਵਧਾਈਆਂ। ਇਸ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਪੈਰਾ ਨਿਸ਼ਾਨੇਬਾਜ਼ ਬਣਨਾ ਇਸ ਪ੍ਰਾਪਤੀ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਮੀਦ ਹੈ ਕਿ ਉਹ ਇਸੇ ਤਰ੍ਹਾਂ ਭਾਰਤ ਦਾ ਮਾਣ ਵਧਾਉਂਦੇ ਰਹਿਣਗੇ: ਪ੍ਰਧਾਨ ਮੰਤਰੀ @narendramodi”

 

****

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2328013) ਵਿਜ਼ੀਟਰ ਕਾਊਂਟਰ : 15