ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਪਾਰ, ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤੀ ਦੇਣ ਲਈ ਜਰਮਨੀ ਅਤੇ ਨੀਦਰਲੈਂਡ ਦੀ ਯਾਤਰਾ ਕਰਨਗੇ


ਭਾਰਤ ਜਰਮਨੀ ਅਤੇ ਨੀਦਰਲੈਂਡ ਦੇ ਨਾਲ ਉਦਯੋਗਿਕ ਅਤੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਜਰਮਨੀ ਅਤੇ ਨੀਦਰਲੈਂਡ ਦੀ ਯਾਤਰਾ ਕਰਨਗੇ

ਭਾਰਤ ਜਰਮਨੀ ਅਤੇ ਨੀਦਰਲੈਂਡ ਨਾਲ ਉਦਯੋਗਿਕ ਅਤੇ ਤਕਨੀਕੀ ਸਹਿਯੋਗ ਦੇ ਨਵੇਂ ਮੌਕਿਆਂ ਦੀ ਭਾਲ ਕਰੇਗਾ

ਲਗਭਗ 100 ਕਾਰੋਬਾਰੀ ਅਤੇ ਸਟਾਰਟਅੱਪਸ ਪ੍ਰਤੀਨਿਧੀ ਜਰਮਨੀ ਅਤੇ ਨੀਦਰਲੈਂਡ ਦੀ ਯਾਤਰਾ ਵਿੱਚ ਸ਼੍ਰੀ ਪੀਯੂਸ਼ ਗੋਇਲ ਦੇ ਨਾਲ ਹੋਣਗੇ

Posted On: 21 OCT 2026 5:38PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਰਣਨੀਤਕ ਆਰਥਿਕ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ, ਦੁਵੱਲੇ ਵਪਾਰ ਦਾ ਵਿਸਥਾਰ ਕਰਨ ਅਤੇ ਉਦਯੋਗਿਕ ਅਤੇ ਤਕਨੀਕੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਜਰਮਨੀ (22-24 ਅਕਤੂਬਰ 2026) ਅਤੇ ਨੀਦਰਲੈਂਡ (24-27 ਅਕਤੂਬਰ 2026) ਦੀ ਅਧਿਕਾਰਤ ਯਾਤਰਾ ਕਰਨਗੇ।

ਯਾਤਰਾ ਦੌਰਾਨ ਬਰਲਿਨ ਵਿਖੇ ਸ਼੍ਰੀ ਪੀਯੂਸ਼ ਗੋਇਲ ‘ਬਰਲਿਨ ਗਲੋਬਲ ਡਾਇਲੌਗ’ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਅੰਤਰਰਾਸ਼ਟਰੀ ਨੀਤੀ-ਨਿਰਮਾਤਾਵਾਂ ਅਤੇ ਆਲਮੀ ਕਾਰੋਬਾਰੀ ਜਗਤ ਦੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ ਅਤੇ ਭਾਰਤ ਦੀ ਵਿਆਪਕ ਆਰਥਿਕ ਸਥਿਰਤਾ, ਨਿਰਮਾਣ ਸਮਰੱਥਾਵਾਂ ਅਤੇ ਮਜ਼ਬੂਤ ਗਲੋਬਲ ਸਪਲਾਈ ਚੇਨ ਦੇ ਨਿਰਮਾਣ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਨਗੇ। ਇਸ ਸਮਿਟ ਦੇ ਨਾਲ-ਨਾਲ ਸ਼੍ਰੀ ਗੋਇਲ ਜਰਮਨ ਫੈੱਡਰਲ ਮਿਨੀਸਟਰ ਫੋਰ ਇਕੌਨਮਿਕ ਅਫੇਅਰਸ ਐਂਡ ਐਨਰਜੀ ਅਤੇ ਜਰਮਨੀ ਦੇ ਫੈੱਡਰਲ ਚਾਂਸਲਰ ਦੇ ਦਫ਼ਤਰ ਵਿੱਚ ਆਰਥਿਕ ਅਤੇ ਵਿੱਤੀ ਨੀਤੀ ਸਲਾਹਕਾਰ ਅਤੇ ਜੀ-7/ਜੀ20 ਸ਼ੇਰਪਾ ਨਾਲ ਉੱਚ ਪੱਧਰੀ ਦੁਵੱਲੀਆਂ ਬੈਠਕਾਂ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਮਜ਼ਬੂਤ ਕਰਨ, ਉੱਨਤ ਇੰਜੀਨੀਅਰਿੰਗ, ਗ੍ਰੀਨ ਮੋਬਿਲਿਟੀ ਅਤੇ ਸਵੱਛ ਤਕਨਾਲੋਜੀ ਖੇਤਰਾਂ ਵਿੱਚ ਤਕਨੀਕੀ ਅਤੇ ਉਦਯੋਗਿਕ ਸਹਿਯੋਗ ਨੂੰ ਗਤੀ ਦੇਣ ਅਤੇ ਭਾਰਤ-ਯੂਰੋਪੀਅਨ ਯੂਨੀਅਨ (ਈਯੂ) ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਚੱਲ ਰਹੀਆਂ ਚਰਚਾਵਾਂ ਵਿੱਚੋਂ ਪੈਦਾ ਬਜ਼ਾਰ ਪਹੁੰਚ ਅਤੇ ਨਿਵੇਸ਼ ਦੇ ਮੌਕਿਆਂ ਦਾ ਪਤਾ ਲਗਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਨੀਦਰਲੈਂਡ ਦੀ ਯਾਤਰਾ ਦੌਰਾਨ ਸ਼੍ਰੀ ਪੀਯੂਸ਼ ਗੋਇਲ ਹੇਗ (The Hague) ਵਿੱਚ ਸਰਕਾਰ-ਤੋਂ-ਸਰਕਾਰ (ਜੀ2ਜੀ) ਪੱਧਰ ‘ਤੇ ਵਿਆਪਕ ਸੰਵਾਦ ਦੀ ਅਗਵਾਈ ਕਰਨਗੇ। ਇਸ ਦੌਰਾਨ ਉਹ ਆਰਥਿਕ ਮਾਮਲਿਆਂ ਅਤੇ ਜਲਵਾਯੂ ਮੰਤਰੀ ਅਤੇ ਵਿਦੇਸ਼ ਵਪਾਰ ਅਤੇ ਵਿਕਾਸ ਸਹਿਯੋਗ ਮੰਤਰੀ ਨਾਲ ਦੁਵੱਲੀਆਂ ਮੰਤਰੀ-ਪੱਧਰੀ ਬੈਠਕਾਂ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਵਪਾਰ ਦੇ ਵਿਸਤ੍ਰਿਤ ਮੌਕਿਆਂ ਅਤੇ ਗ੍ਰੀਨ ਪਰਿਵਰਤਨ ਸਬੰਧੀ ਪਹਿਲਕਦਮੀਆਂ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ –ਵਟਾਂਦਰਾ ਕੀਤਾ ਜਾਵੇਗਾ। ਯਾਤਰਾ ਦੌਰਾਨ ਉੱਤਰੀ ਹੌਲੈਂਡ ਦੇ ਕਿੰਗਸ ਕਮਿਸ਼ਨਰ ਅਤੇ ਡਚ ਪਾਰਲੀਮੈਂਟ ਦੀ ਵਿਦੇਸ਼ ਵਪਾਰ ਅਤੇ ਯੂਰੋਪੀਅਨ ਮਾਮਲਿਆਂ ਸਬੰਧੀ ਕਮੇਟੀਆਂ ਦੇ ਮੈਂਬਰਾਂ ਨਾਲ ਵੀ ਮਹੱਤਵਪੂਰਨ ਚਰਚਾ ਹੋਵੇਗੀ।

ਸ਼੍ਰੀ ਪੀਯੂਸ਼ ਗੋਇਲ ਦੇ ਨਾਲ ਜਰਮਨੀ ਅਤੇ ਨੀਦਰਲੈਂਡ ਦੀ ਯਾਤਰਾ ‘ਤੇ ਲਗਭਗ 100 ਕਾਰੋਬਾਰੀ ਅਤੇ ਸਟਾਰਟਅੱਪਸ ਦੇ ਪ੍ਰਤੀਨਿਧੀ ਵੀ ਜਾਣਗੇ। ਸ਼੍ਰੀ ਗੋਇਲ ਦੇ ਨਾਲ ਆਏ ਭਾਰਤੀ ਕਾਰੋਬਾਰੀ ਵਫਦ ਦਾ ਬਰਲਿਨ ਵਿੱਚ ਇੱਕ ਸਮਾਨਾਂਤਰ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਜਰਮਨੀ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਅਤੇ ਭਾਰਤੀ ਕਾਰੋਬਾਰੀ ਵਫਦਾਂ ਦੇ ਨਾਲ ਖੇਤਰਵਾਰ ਰਾਉਂਡਟੇਬਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਰਾਉਂਡਟੇਬਲ ਮੀਟਿੰਗਾਂ ਵਿੱਚ ਆਟੋਮੋਟਿਵ, ਉੱਨਤ ਨਿਰਮਾਣ, ਬੁਨਿਆਦੀ ਢਾਂਚਾ ਅਤੇ ਊਰਜਾ, ਸੂਚਨਾ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸੇਵਾਵਾਂ; ਐਗਰੀ-ਫੂਡ ਪ੍ਰੋਡਕਟਸ, ਖਪਤਕਾਰ ਵਸਤੂਆਂ ਅਤੇ ਟੈਕਸਟਾਈਲ; ਅਤੇ ਹੈਲਥਕੇਅਰ ਫਾਰਮਾਸਿਊਟੀਕਲਜ਼ ਐਂਡ ਵੈਲਨੈੱਸ ਵਰਗੇ ਖੇਤਰ ਸ਼ਾਮਲ ਹੋਣਗੇ। ਵਫਦ ਜਰਮਨੀ ਵਿੱਚ ਨਿਵੇਸ਼ ਕਰਨ ਅਤੇ ਉੱਥੇ ਕਾਰੋਬਾਰੀ ਸੰਚਾਲਨ ਸਥਾਪਿਤ ਕਰਨ ਦੇ ਵਿਸ਼ੇ ‘ਤੇ ਜਰਮਨੀ ਵਪਾਰ ਅਤੇ ਨਿਵੇਸ਼ ਸੰਸਥਾ (GTAI) ਨਾਲ ਆਯੋਜਿਤ ਭਾਰਤ-ਜਰਮਨੀ ਨਿਵੇਸ਼ ਰਾਉਂਡਟੇਬਲ ਮੀਟਿੰਗ ਵਿੱਚ ਵੀ ਹਿੱਸਾ ਲਵੇਗਾ। ਇਸ ਤੋਂ ਇਲਾਵਾ ਵਫਦ ਇੰਡਸਟ੍ਰੀਅਲ ਟ੍ਰਾਂਸਫੋਰਮੇਸ਼ਨ, ਉੱਨਤ ਤਕਨਾਲੋਜੀ, ਮਾਈਕ੍ਰੋ ਇਲੈਟ੍ਰੌਨਿਕਸ, ਕੌਸ਼ਲ਼ ਵਿਕਾਸ ਅਤੇ ਭਾਰਤ-ਜਰਮਨੀ, ਨਿਵੇਸ਼ ਅਤੇ ਮਜ਼ਬੂਤ ਸਪਲਾਈ ਚੇਨ ਨਾਲ ਸਬੰਧਿਤ ਵਿਸ਼ਿਆਂ ‘ਤੇ ਜਰਮਨੀ ਦੀਆਂ ਨਵੀਨਤਾ ਅਤੇ ਖੋਜ ਸੰਸਥਾਵਾਂ ਅਤੇ ਵਿਚਾਰ-ਮੰਚਾਂ ਨਾਲ ਗੱਲਬਾਤ ਕਰੇਗਾ।

ਭਾਰਤੀ ਕਾਰੋਬਾਰੀ ਵਫਦ 25 ਅਕਤੂਬਰ 2026 ਨੂੰ ਰੌਟਰਡੈਮ ਬੰਦਰਗਾਹ ਦਾ ਵੀ ਦੌਰਾ ਕਰੇਗਾ, ਜਿੱਥੇ ਉਹ ਬੰਦਰਗਾਹ ਦੀ ਲੌਜਿਸਟਿਕਸ ਅਤੇ ਸਪਲਾਈ ਚੇਨ ਸਬੰਧੀ ਬੁਨਿਆਦੀ ਢਾਂਚੇ ਨੂੰ ਦੇਖੇਗਾ। ਸ਼੍ਰੀ ਪੀਯੂਸ਼ ਗੋਇਲ 26 ਅਕਤੂਬਰ 2026 ਨੂੰ ਹੇਗ ਵਿਖੇ ਆਯੋਜਿਤ ਹੋਣ ਵਾਲੇ ਭਾਰਤ-ਨੀਦਰਲੈਂਡ ਵਪਾਰ ਮੰਚ ਵਿੱਚ ਦੋਵੇਂ ਦੇਸ਼ਾਂ ਦੇ ਕਾਰੋਬਾਰੀ ਵਫਦਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਨੀਦਰਲੈਂਡ ਦੇ ਵਿਦੇਸ਼ ਵਪਾਰ ਅਤੇ ਵਿਕਾਸ ਸਹਿਯੋਗ ਮੰਤਰੀ ਵੀ ਮੌਜੂਦ ਰਹਿਣਗੇ। ਵਪਾਰ ਮੰਚ ਤੋਂ ਬਾਅਦ ਛੇ ਸਮਾਨਾਂਤਰ ਖੇਤਰਵਾਰ ਰਾਉਂਡਟੇਬਲ ਮੀਟਿੰਗਾਂ ਅਤੇ ਕਾਰੋਬਾਰ-ਤੋਂ-ਕਾਰੋਬਾਰ (ਬੀ2ਬੀ) ਨੈੱਟਵਰਕਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਵਿੱਚ ਐਗਰੀ-ਫੂਡ ਪ੍ਰੋਡਕਟਸ ਅਤੇ ਫੂਡ ਪ੍ਰੋਸੈੱਸਿੰਗ; ਉੱਚ ਤਕਨਾਲੋਜੀ ਅਤੇ ਨਵੀਨਤਾ; ਟਿਕਾਊ ਵਿਕਾਸ ਅਤੇ ਅਖੁੱਟ ਊਰਜਾ, ਲੌਜਿਸਟਿਕਸ ਅਤੇ ਸਪਲਾਈ ਚੇਨ ਕਨੈਕਟੀਵਿਟੀ; ਮੈਨੂਫੈਕਚਰਿੰਗ, ਫਾਰਮਾਸਿਊਟੀਕਲਜ਼, ਟੈਕਸਟਾਈਲਜ਼ ਅਤੇ ਇੰਜੀਨੀਅਰਿੰਗ ਗੁੱਡਸ ਅਤੇ ਸੇਵਾਵਾਂ ਅਤੇ ਸਬੰਧਿਤ ਖੇਤਰ ਸ਼ਾਮਲ ਹੋਣਗੇ। 

 

***

ਅਭਿਸ਼ੇਕ ਦਿਆਲ/ਸੀ.ਐੱਨ ਅਭਿਜੀਤ ਨਾਰਾਇਣਨ/ਅਭਿਮਨਯੂ ਪੰਵਾਰ/ਏਕੇ


(Release ID: 2326625) ਵਿਜ਼ੀਟਰ ਕਾਊਂਟਰ : 7