Posted On:
21 OCT 2026 6:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਚਿਨ ਖਿਲਾਰੀ ਨੂੰ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਸ਼ੌਟ ਪੁੱਟ ਐੱਫ46 ਮੁਕਾਬਲੇ ਵਿੱਚ ਇੱਕ ਵਾਰ ਫਿਰ ਜਿੱਤ ਹਾਸਲ ਕਰਨ ਅਤੇ ਇਸ ਸੀਜ਼ਨ ਦੇ ਆਪਣੇ ਸਰਬੋਤਮ ਥ੍ਰੋਅ ਦੇ ਨਾਲ ਆਪਣਾ ਸੋਨੇ ਦਾ ਤਗ਼ਮਾ ਬਰਕਰਾਰ ਰੱਖਣ ’ਤੇ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕਰਨਾ ਅਤੇ ਪੋਡੀਅਮ ’ਤੇ ਪੂਰੀ ਤਰ੍ਹਾਂ ਨਾਲ ਭਾਰਤੀ ਖਿਡਾਰੀਆਂ ਦਾ ਦਬਦਬਾ ਕਾਇਮ ਕਰਨਾ ਇੱਕ ਅਸਾਧਾਰਨ ਉਪਲਬਧੀ ਹੈ। ਉਨ੍ਹਾਂ ਦੀ ਨਿਰੰਤਰਤਾ, ਦ੍ਰਿੜ੍ਹ ਸੰਕਲਪ ਅਤੇ ਖੇਡ ਵਿੱਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਵਾਕਈ ਪ੍ਰੇਰਣਾਦਾਇਕ ਹੈ। ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਚੈਂਪੀਅਨ ਨੂੰ ਉਨ੍ਹਾਂ ਦੇ ਖੇਡ ਸਫ਼ਰ ਦੇ ਇੱਕ ਹੋਰ ਸ਼ਾਨਦਾਰ ਅਧਿਆਇ ਲਈ ਹਾਰਦਿਕ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:
“ਇੱਕ ਬਿਹਤਰੀਨ ਚੈਂਪੀਅਨ!
ਸਚਿਨ ਖਿਲਾਰੀ ਨੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਸ਼ੌਟ ਪੁੱਟ ਐੱਫ46 ਮੁਕਾਬਲੇ ਵਿੱਚ ਇੱਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਇਸ ਸੀਜ਼ਨ ਦੇ ਆਪਣੇ ਸਰਬੋਤਮ ਥ੍ਰੋਅ ਦੇ ਨਾਲ ਆਪਣਾ ਸੋਨੇ ਦਾ ਤਗ਼ਮਾ ਬਰਕਰਾਰ ਰੱਖਿਆ ਹੈ। ਆਪਣੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕਰਨਾ ਅਤੇ ਪੋਡੀਅਮ ’ਤੇ ਪੂਰੀ ਤਰ੍ਹਾਂ ਨਾਲ ਭਾਰਤੀਆਂ ਦਾ ਦਬਦਬਾ ਕਾਇਮ ਕਰਨਾ, ਅਸਲ ਵਿੱਚ ਅਸਾਧਾਰਨ ਹੈ। ਉਨ੍ਹਾਂ ਦਾ ਨਿਰੰਤਰ ਪ੍ਰਦਰਸ਼ਨ, ਦ੍ਰਿੜ੍ਹ ਸੰਕਲਪ ਅਤੇ ਖੇਡ ਵਿੱਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਨਾ ਸੱਚਮੁੱਚ ਪ੍ਰੇਰਣਾਦਾਇਕ ਹੈ। ਸਚਿਨ ਨੂੰ ਉਨ੍ਹਾਂ ਦੇ ਖੇਡ ਸਫ਼ਰ ਦੇ ਇੱਕ ਹੋਰ ਸ਼ਾਨਦਾਰ ਅਧਿਆਇ ਲਈ ਬਹੁਤ-ਬਹੁਤ ਵਧਾਈ: ਪੀਐੱਮ ਨਰੇਂਦਰ ਮੋਦੀ”
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ