ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰਾਸ਼ਟਰੀ ਰਾਜਮਾਰਗ ਉਪਭੋਗਤਾਵਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ, ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਰਾਜਮਾਰਗ ਯਾਤਰਾ ਐਪ ’ਤੇ ਟੋਲ ਪਲਾਜ਼ਾ ਫੀਡਬੈਕ ਫ਼ੀਚਰ ਸ਼ੁਰੂ ਕੀਤੀ
Posted On:
19 OCT 2026 4:43PM by PIB Chandigarh
ਟੋਲ ਪਲਾਜ਼ਿਆਂ ’ਤੇ ਉਪਭੋਗਤਾਵਾਂ (ਯੂਜ਼ਰ) ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਦੇ ਤਹਿਤ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ‘ਰਾਜਮਾਰਗ ਯਾਤਰਾ’ ਮੋਬਾਇਲ ਐਪ ’ਤੇ ‘ਟੋਲ ਪਲਾਜ਼ਾ ਫੀਡਬੈਕ’ ਸੁਵਿਧਾ ਸ਼ੁਰੂ ਕੀਤੀ ਹੈ, ਜਿਸ ਨਾਲ ਰਾਸ਼ਟਰੀ ਰਾਜਮਾਰਗ ਉਪਭੋਗਤਾ ਟੋਲ ਪਲਾਜ਼ਾ ’ਤੇ ਆਪਣੇ ਤਜਰਬੇ ਸਾਂਝੇ ਕਰ ਸਕਣਗੇ। ਇਸ ਪਹਿਲਕਦਮੀ ਦਾ ਮੰਤਵ ਨਾਗਰਿਕਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਰਾਸ਼ਟਰੀ ਰਾਜਮਾਰਗ ਯਾਤਰਾਵਾਂ ਨੂੰ ਸੁਰੱਖਿਅਤ, ਸੁਚਾਰੂ ਅਤੇ ਵਧੇਰੇ ਸੁਵਿਧਾਜਨਕ ਬਣਾਉਣ ਦੇ ਯਤਨਾਂ ਦਾ ਸਮਰਥਨ ਕਰਨਾ ਹੈ।
ਸਰਲ ਅਤੇ ਵਰਤੋਂ ਵਿੱਚ ਆਸਾਨ ਫੀਡਬੈਕ
ਰਾਸ਼ਟਰੀ ਰਾਜਮਾਰਗ ਅਥਾਰਟੀ ਟੋਲ ਪਲਾਜ਼ਾ ’ਤੇ ਸੇਵਾਵਾਂ ਵਿੱਚ ਸੁਧਾਰ ਲਈ ਉਪਭੋਗਤਾਵਾਂ ਤੋਂ ਫੀਡਬੈਕ ਮੰਗ ਰਹੀ ਹੈ। ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ਲੰਘਣ ਤੋਂ ਬਾਅਦ ਸਾਲਾਨਾ ਪਾਸ ਧਾਰਕਾਂ ਨੂੰ ਉਨ੍ਹਾਂ ਦੀ ‘ਰਾਜਮਾਰਗ ਯਾਤਰਾ’ ਐਪ ’ਤੇ ਇੱਕ ਸੂਚਨਾ ਪ੍ਰਾਪਤ ਹੋਵੇਗੀ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਟੋਲ ਪਲਾਜ਼ਾ ਦੇ ਤਜਰਬੇ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਸਾਰੇ ਉਪਭੋਗਤਾ ਹੁਣ ਐਪ ਦੇ ਮੇਨੂ ਸੈਕਸ਼ਨ ਵਿੱਚ ‘ਟੋਲ ਪਲਾਜ਼ਾ ਫੀਡਬੈਕ’ ਫ਼ੀਚਰ ਦੀ ਵਰਤੋਂ ਕਰਕੇ ਕਿਸੇ ਵੀ ਟੋਲ ਪਲਾਜ਼ਾ ’ਤੇ ਆਪਣੀ ਫੀਡਬੈਕ ਦੇ ਸਕਦੇ ਹਨ। ਉਪਭੋਗਤਾ ਆਪਣੇ ਤਜਰਬੇ ਨੂੰ ਇੱਕ ਪੈਮਾਨੇ ’ਤੇ ਦਰਜ ਕਰ ਸਕਦੇ ਹਨ ਅਤੇ ਆਪਣੀ ਯਾਤਰਾ ਨਾਲ ਸਬੰਧਤ ਵਿਕਲਪ ਚੁਣ ਸਕਦੇ ਹਨ, ਨਾਲ ਹੀ ਜੇਕਰ ਕੋਈ ਟਿੱਪਣੀ ਹੋਵੇ ਤਾਂ ਉਸ ਨੂੰ ਵੀ ਜੋੜ ਸਕਦੇ ਹਨ।
ਇਹ ਸਹੂਲਤ ਰਾਸ਼ਟਰੀ ਰਾਜਮਾਰਗ ਉਪਭੋਗਤਾਵਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਅਤੇ ਧਿਆਨ ਦੇਣ ਦੀ ਲੋੜ ਵਾਲੇ ਮੁੱਦਿਆਂ ਨੂੰ ਉਜਾਗਰ ਕਰਨ ਦਾ ਇੱਕ ਮਾਧਿਅਮ ਪ੍ਰਦਾਨ ਕਰਦੀ ਹੈ। ਇਹ ਟੋਲ ਪਲਾਜ਼ਾ ਸੇਵਾਵਾਂ ਵਿੱਚ ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਅਤੇ ਨਿਗਰਾਨੀ ਕਰਨ ਲਈ ਅਥਾਰਟੀ ਦੇ ਯਤਨਾਂ ਦਾ ਵੀ ਸਹਿਯੋਗ ਕਰੇਗੀ।
ਅਥਾਰਟੀ ਰਾਸ਼ਟਰੀ ਰਾਜਮਾਰਗ ਉਪਭੋਗਤਾਵਾਂ ਨੂੰ ਟੋਲ ਪਲਾਜ਼ਾ ਫੀਡਬੈਕ ਫ਼ੀਚਰ ਦੀ ਸਰਗਰਮੀ ਨਾਲ ਵਰਤੋਂ ਕਰਨ ਅਤੇ ਰਾਜਮਾਰਗ ਯਾਤਰਾ ਐਪ ਰਾਹੀਂ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸ਼ਾਹਿਤ ਕਰਦੀ ਹੈ। ਨਾਗਰਿਕਾਂ ਦੀ ਭਾਗੀਦਾਰੀ ਅਥਾਰਟੀ ਨੂੰ ਉਪਭੋਗਤਾਵਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਲਈ ਕੰਮ ਕਰਨ ਵਿੱਚ ਮਦਦ ਕਰੇਗੀ।
******
ਜੀਡੀਐੱਚ/ਡੀਐੱਸ/ਐੱਚਜੇ
(Release ID: 2325788)
ਵਿਜ਼ੀਟਰ ਕਾਊਂਟਰ : 2