ਗ੍ਰਹਿ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੇਵਾ ਅਤੇ ਸਮਰਪਣ ਦੇ 25 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ, ਚਲ ਰਹੇ ‘ਸੇਵਾ ਸੰਕਲਪ ਅਭਿਆਨ’ ਦੇ ਤਹਿਤ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਸਮੇਤ ਦਿਵਯਾਂਗਜਨਾਂ ਨੂੰ ਸਹਾਇਕ ਉਪਕਰਣ ਵੰਡਣ ਲਈ ਆਯੋਜਿਤ ਸਮਾਰੋਹ ਨੂੰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ


ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 25 ਵਰ੍ਹੇ ਪੂਰੇ ਹੋਣ ‘ਤੇ, ਦੇਸ਼ ਭਰ ਵਿੱਚ ਅਜਿਹੇ ‘ਸੇਵਾ ਸੰਕਲਪ ਅਭਿਆਨ’ ਚਲਾਏ ਜਾ ਰਹੇ ਹਨ

ਇਕੱਲੇ ਬਸਤਰ ਤੋਂ ਹੀ ਇਸ ਅਭਿਆਨ ਵਿੱਚ 1,570 ਤੋਂ ਵੱਧ ਲਾਭਪਾਤਰੀ ਹਨ, ਜੋ ਬਸਤਰ ਦੇ ਦਰਦ ਨੂੰ ਦਰਸਾਉਂਦਾ ਹੈ

ਭਾਰਤ ਨੂੰ ਨਕਸਲਵਾਦ ਤੋਂ ਮੁਕਤ ਕਰਾਉਣ ਤੋਂ ਬਾਅਦ, ਹੁਣ ਦੇਸ਼ ਨੂੰ ਹੋਏ ਜ਼ਖ਼ਮਾਂ ਨੂੰ ਭਰਨਾ ਅਤੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਹਰੇਕ ਪੀੜ੍ਹਤ ਸਨਮਾਨਜਨਕ ਜ਼ਿੰਦਗੀ ਬਤੀਤ ਕਰ ਸਕੇ

ਨਕਸਲੀਆਂ ਨੇ ਆਪਣੇ ਰਾਜਨੀਤਕ ਉਦੇਸ਼ਾਂ ਲਈ ਧਮਾਕੇ ਕਰਕੇ ਨਿਰਦੋਸ਼ ਲੋਕਾਂ ਨੂੰ ਦਿਵਿਯਾਂਗ ਬਣਾ ਦਿੱਤਾ; ਇਸ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਰ ਕੋਈ ਨਹੀਂ ਹੋ ਸਕਦੀ।

ਮੋਦੀ ਸਰਕਾਰ ਹਰੇਕ ਦਿਵਿਯਾਂਗ ਵਿਅਕਤੀ ਅਤੇ ਪੀੜ੍ਹਤ ਨੂੰ ਮੁੜ-ਵਸੇਬੇ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ; ਭਾਰਤ ਸਰਕਾਰ ਇਸ ਕੋਸ਼ਿਸ਼ ਵਿੱਚ ਛੱਤੀਸਗੜ੍ਹ ਸਰਕਾਰ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ

ਜਿਸ ਤਰ੍ਹਾਂ ਨਕਸਲਵਾਦ ਦਾ ਖ਼ਾਤਮਾ ਕੀਤਾ ਗਿਆ ਹੈ, ਉਸੇ ਤਰ੍ਹਾਂ ਇਸ ਦੇ ਹਰ ਨਿਸ਼ਾਨ ਨੂੰ ਮਿਟਾਉਣਾ ਪਵੇਗਾ

ਬਸਤਰ ਵਿੱਚ, ਜਿੱਥੇ ਵਿਰੋਧੀ ਧਿਰ ਦੇ ਸ਼ਾਸਨ ਵਿੱਚ ਪੰਜ ਦਹਾਕਿਆਂ ਤੱਕ ਬੁਨਿਆਦੀ ਸੇਵਾਵਾਂ ਵੀ ਨਹੀਂ ਪਹੁੰਚ ਸਕੀਆਂ, ਅੱਜ ਨਿਆਦ ਨੇੱਲਾਨਾਰ ਯੋਜਨਾ ਤਹਿਤ ਬੁਨਿਆਦੀ ਢਾਂਚਾਗਤ ਸਹੂਲਤਾਂ ਪਹੁੰਚ ਰਹੀਆਂ ਹਨ

ਛੱਤੀਸਗੜ੍ਹ ਸਰਕਾਰ ਨੇ ਬਸਤਰ ਓਲੰਪਿਕ, ਬਸਤਰ ਪਾਂਡਮ, ਨਿਆਦ ਨੇੱਲਾਨਾਰ ਅਤੇ ਮੁੱਖ ਮੰਤਰੀ ਸਮੂਹਿਕ ਬੱਸ ਯੋਜਨਾ ਰਾਹੀਂ ਬਸਤਰ ਨੂੰ ਇੱਕ ਵਾਰ ਫਿਰ ਖੁਸ਼ਹਾਲ ਅਤੇ ਜੀਵੰਤ ਸ਼ਹਿਰ ਬਣਾਉਣ ਦੇ ਯਤਨ ਕੀਤੇ ਹਨ

ਬਸਤਰ ਵਿੱਚ, ਜਿੱਥੇ ਕਦੇ ਗੋਲੀਆਂ ਅਤੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਅਤੇ ਡਰ ਦਾ ਮਾਹੌਲ ਛਾਇਆ ਰਹਿੰਦਾ ਸੀ, ਅੱਜ ਹਜ਼ਾਰਾਂ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਣੀਆਂ ਪਰੰਪਰਾਵਾਂ ਨੂੰ ਜੀਵਿਤ ਰੱਖ ਰਹੇ ਹਨ

ਬਸਤਰ ਪਾਂਡਮ ਰਾਹੀਂ ਆਦਿਵਾਸੀ ਕਲਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਮਹੱਤਵਪੂਰਨ ਯਤਨ ਕੀਤਾ ਗਿਆ ਹੈ

500 ਤੋਂ ਵੱਧ ਪੁਰਾਣੇ ਸੁਰੱਖਿਆ ਕੈਂਪਸ ਵਿੱਚੋਂ 200 ਤੋਂ ਵੱਧ ਸੁਰੱਖਿਆ ਕੈਂਪਸ ਨੂੰ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਵਿੱਚ ਤਬਦੀਲ ਕੀਤਾ ਜਾਵੇਗਾ

ਜਿਨ੍ਹਾਂ ਕੈਂਪਸ ਵਿੱਚ ਕਦੇ ਸੈਨਿਕ ਬੈਠ ਕੇ ਲੋਕਾਂ ਦੀ ਰੱਖਿਆ ਕਰਦੇ ਸਨ, ਅੱਜ ਉੱਥੇ ਭਾਰਤ ਸਰਕਾਰ ਅਤੇ ਛੱਤੀਸਗੜ੍ਹ ਸਰਕਾਰ ਦੇ ਅਧਿਕਾਰੀ ਬੈਠਣਗੇ ਅਤੇ ਇੱਕ ਵਿਕਸਿਤ ਬਸਤਰ ਦੀ ਨੀਂਹ ਰੱਖਣਗੇ

Posted On: 15 OCT 2026 4:23PM by PIB Chandigarh

ਕੇਂਦਰੀ ਗ੍ਰਹਿਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸੇਵਾ' ਅਤੇ 'ਸਮਰਪਣ' ਦੇ 25 ਵਰ੍ਹੇ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ 'ਸੇਵਾ ਸੰਕਲਪ ਅਭਿਆਨ' ਤਹਿਤ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਸਮੇਤ ਦਿਵਿਯਾਂਗਜਨਾਂ ਲਈ ਸਹਾਇਕ ਉਪਕਰਣਾਂ ਦੇ ਵੰਡ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 'ਸੇਵਾ ਸੰਕਲਪ ਅਭਿਆਨ' ਤਹਿਤ ਦਿਵਿਯਾਂਗ ਸੇਵਾ ਕੈਂਪ ਦਾ ਦੂਜਾ ਪੜਾਅ ਅੱਜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਅਭਿਆਨ ਤਹਿਤ ਦੇਸ਼ ਭਰ ਵਿੱਚ ਪਹਿਲਕਦਮੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜੋ ਰਾਜ ਦੇ ਮੁੱਖ ਮੰਤਰੀ ਅਤੇ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 25 ਵਰ੍ਹਿਆਂ ਦੀ 'ਸੇਵਾ' ਅਤੇ 'ਸਮਰਪਣ' ਦਾ ਜਸ਼ਨ ਮਨਾ ਰਹੀਆਂ ਹਨ। ਇਸ ਅਭਿਆਨ ਤਹਿਤ ਛੱਤੀਸਗੜ੍ਹ ਵਿੱਚ ਪ੍ਰੋਸਥੈਟਿਕ ਡਿਵਾਇਸ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਨਕਸਲੀ ਹਿੰਸਾ ਦਾ ਸ਼ਿਕਾਰ ਹੋਏ ਦਿਵਿਯਾਂਗ ਆਦਿਵਾਸੀ ਵਿਅਕਤੀਆਂ ਦਾ ਜੀਵਨ ਸੁਗਮ ਹੋ ਸਕੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪ੍ਰੋਗਰਾਮ 5 ਤੋਂ 7 ਅਕਤੂਬਰ 2026 ਤੱਕ ਜਗਦਲਪੁਰ ਵਿੱਚ ਆਯੋਜਿਤ ਕੀਤਾ ਗਿਆ, ਜਿਸ ਨਾਲ 3,600 ਤੋਂ ਵੱਧ ਦਿਵਿਯਾਂਗਜਨਾਂ ਨੂੰ ਲਾਭ ਮਿਲਿਆ। ਇਕੱਲੇ ਬਸਤਰ ਤੋਂ ਹੀ 1,570 ਤੋਂ ਵੱਧ ਲਾਭਪਾਤਰੀ ਸਨ, ਜੋ ਇਸ ਖੇਤਰ ਵਿੱਚ ਵਿਆਪਕ ਪੀੜ੍ਹਾ ਦੀ ਭਿਆਨਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਦਹਾਕਿਆਂ ਦੇ ਨਕਸਲਵਾਦ ਨੇ ਬਸਤਰ ਦੇ ਗ਼ਰੀਬ ਆਦਿਵਾਸੀ ਭਾਈਚਾਰਿਆਂ ਨੂੰ ਬਹੁਤ ਜ਼ਿਆਦਾ ਪੀੜ੍ਹਾ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਉਦੇਸ਼ਾਂ ਦੀ ਪੂਰਤੀ ਲਈ ਨਿਰਦੋਸ਼ ਨਾਗਰਿਕਾਂ ਨੂੰ ਜ਼ਖ਼ਮੀ ਕਰਨ ਲਈ ਵਿਸਫੋਟਕ ਬੰਬਾਂ ਦੀ ਵਰਤੋਂ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਗੰਭੀਰ ਉਲੰਘਣਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ 31 ਮਾਰਚ 2026 ਤੋਂ ਪਹਿਲਾਂ ਪੂਰੇ ਦੇਸ਼ ਵਿੱਚੋਂ ਨਕਸਲਵਾਦ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪਿਤ ਸੀ ਅਤੇ ਹੁਣ ਨਕਸਲਵਾਦ ਦਾ ਖ਼ਾਤਮਾ ਹੋ ਚੁੱਕਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਫ਼ ਨਕਸਲਵਾਦ ਦਾ ਅੰਤ ਹੀ ਪੰਜ ਦਹਾਕਿਆਂ ਦੀ ਪੀੜ੍ਹਾ ਨੂੰ ਮਿਟਾ ਨਹੀਂ ਦੇਵੇਗਾ। ਸਾਨੂੰ ਇਸ ਪੀੜ੍ਹਾ ਦੇ ਜ਼ਖ਼ਮਾਂ ਨੂੰ ਭਰਨਾ ਹੋਵੇਗਾ, ਪੀੜ੍ਹਤਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਮਦਦ ਕਰਨੀ ਹੋਵੇਗੀ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਗਰਿਮਾ ਅਤੇ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ।

WhatsApp Image 2026-10-15 at 15.48.32.jpeg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਰਾਜ ਸਮਾਜ ਭਲਾਈ ਵਿਭਾਗ, ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਜੈਪੁਰ), ਭਾਰਤੀ ਜੈਨ ਸੰਗਠਨ ਅਤੇ ਕਈ ਹੋਰ ਸੰਗਠਨ ਇਸ ਭਾਗੀਰਥੀ ਅਭਿਆਨ ਵਿੱਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਹਰੇਕ ਦਿਵਿਯਾਂਗ ਵਿਅਕਤੀ ਅਤੇ ਹਰੇਕ ਪੀੜ੍ਹਤ ਨੂੰ ਮੁੜ-ਵਸੇਬੇ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਇਨ੍ਹਾਂ ਯਤਨਾਂ ਵਿੱਚ ਛੱਤੀਸਗੜ੍ਹ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲਵਾਦ ਦਾ ਹਰ ਨਿਸ਼ਾਨ ਮਿਟਾਇਆ ਜਾਣਾ ਚਾਹੀਦਾ ਹੈ ਅਤੇ ਬਸਤਰ ਨੂੰ ਇੱਕ ਵਾਰ ਫਿਰ ਜੀਵੰਤ ਅਤੇ ਸਮ੍ਰਿੱਧ ਖੇਤਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਪਹਿਲਾਂ ਹੀ ਮਹੱਤਵਪੂਰਨ ਕੰਮ ਕੀਤਾ ਜਾ ਚੁੱਕਿਆ ਹੈ ਅਤੇ ਬਸਤਰ ਖੇਤਰ ਦੀ ਰਵਾਇਤੀ ਆਦਿਵਾਸੀ ਅਗਵਾਈ ਨੇ ਇਸ ਵਿੱਚ ਵੱਡਾ ਯੋਗਦਾਨ ਦਿੱਤਾ ਹੈ। ਦਿਵਿਯਾਂਗਜਨਾਂ ਨੂੰ ਵ੍ਹੀਲਚੇਅਰ, ਸਮਾਰਟ ਵਾਕਿੰਗ ਸਟਿਕ, ਹੈਰਿੰਗ ਏਡ, ਰੇਹੜੀਆਂ, ਤਿੰਨ ਪਹੀਆ ਸਾਈਕਲ ਦੇ ਕੇ, ਸਰਕਾਰ ਬਸਤਰ ਵਿੱਚ ਉਮੀਦ ਅਤੇ ਖੁਸ਼ੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਮਦਦ ਕਰ ਸਕਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਨੇ ਹਿੰਸਾ ਪ੍ਰਭਾਵਿਤ ਬਸਤਰ ਨੂੰ ਇੱਕ ਵਾਰ ਫਿਰ ਜੀਵੰਤ ਅਤੇ ਖੁਸ਼ਹਾਲ ਖੇਤਰ ਵਿੱਚ ਬਦਲਣ ਲਈ ਬਸਤਰ ਓਲੰਪਿਕ, ਬਸਤਰ ਪਾਂਡੁਮ, ਨਿਆਦ ਨੇੱਲਾਨਾਰ ਅਤੇ ਮੁੱਖ ਮੰਤਰੀ ਜਨ ਬੱਸ ਯੋਜਨਾ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਸਤਰ ਵਿੱਚ, ਜਿੱਥੇ ਕਦੇ ਗੋਲੀਆਂ ਅਤੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਕਾਰਨ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ, ਹੁਣ ਹਜ਼ਾਰਾਂ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਣੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਖੇਤਰ ਵਿੱਚ ਕਦੇ ਗੋਲੀਆਂ ਅਤੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਅਤੇ ਵਿਆਪਕ ਡਰ ਦਾ ਮਾਹੌਲ ਸੀ, ਉੱਥੇ ਹੁਣ ਹਜ਼ਾਰਾਂ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਣੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਸਤਰ ਪਾਂਡੁਮ ਆਦਿਵਾਸੀ ਕਲਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਮਹੱਤਵਪੂਰਨ ਪਹਿਲ ਹੈ। ਨਿਆਦ ਨੇੱਲਾਨਾਰ ਯੋਜਨਾ ਤਹਿਤ, ਬਸਤਰ ਵਿੱਚ ਮੁੱਢਲੇ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਜ਼ਰੂਰੀ ਸੇਵਾਵਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੀ ਮਹੱਤਵਪੂਰਨ ਯਤਨ ਕੀਤੇ ਗਏ ਹਨ, ਜੋ ਪੰਜ ਦਹਾਕਿਆਂ ਤੱਕ ਵਿਰੋਧੀ ਧਿਰ ਦੇ ਸ਼ਾਸਨਕਾਲ ਵਿੱਚ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਰਿਹਾ ਸੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਲਗਭਗ 8,526 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। 7,328 ਅਜਿਹੇ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ ਜਿਨ੍ਹਾਂ ਕੋਲ ਪਹਿਲਾਂ ਬੈਂਕ ਖਾਤੇ ਨਹੀਂ ਸਨ। ਕੁੱਲ 1,620 ਲੋਕਾਂ ਨੂੰ ਪੁਰਸਕਾਰ ਰਾਸ਼ੀ ਦਿੱਤੀ ਗਈ ਹੈ, 7,882 ਲੋਕਾਂ ਨੂੰ ਪ੍ਰੋਤਸਾਹਨ ਰਾਸ਼ੀ ਦਿੱਤੀ ਗਈ ਹੈ, 455 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ 129 ਲੋਕਾਂ ਨੂੰ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4,014 ਲਾਭਪਾਤਰੀਆਂ ਨੂੰ ਘਰ ਮਿਲੇ ਹਨ ਅਤੇ 2,308 ਤੋਂ ਵੱਧ ਆਦਿਵਾਸੀ ਲੋਕਾਂ ਨੂੰ ਹੁਨਰ ਵਿਕਾਸ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ 6,763 ਨਵੇਂ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ, 2,808 ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਗਈ ਹੈ ਅਤੇ 372 ਨਵੇਂ ਸੜਕ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ। 670 ਛੋਟੇ ਪੁੱਲਾਂ ਦਾ ਨਿਰਮਾਣ ਕਾਰਜ ਜਾਰੀ ਹੈ, 48,526 ਲੋਕਾਂ ਨੂੰ ਆਧਾਰ ਕਾਰਡ ਦਿੱਤੇ ਗਏ ਹਨ ਅਤੇ 44 ਗ੍ਰਾਮ ਪੰਚਾਇਤਾਂ ਨੂੰ 'ਇਲਵਾਦ ਪੰਚਾਇਤ ਪੁਰਸਕਾਰ' ਤਹਿਤ ਸਨਮਾਨਿਤ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 500 ਤੋਂ ਵੱਧ ਸੁਰੱਖਿਆ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 200 ਤੋਂ ਵੱਧ ਨੂੰ ਸ਼ਹੀਦ ਵੀਰ ਗੁੰਡਾਧੂਰ ਸੇਵਾ ਡੇਰਾ ਵਿੱਚ ਤਬਦੀਲ ਕੀਤਾ ਜਾਵੇਗਾ। ਭਾਰਤ ਸਰਕਾਰ ਅਤੇ ਛੱਤੀਸਗੜ੍ਹ ਸਰਕਾਰ ਦੇ ਅਧਿਕਾਰੀ ਹੁਣ ਉਨ੍ਹਾਂ ਹੀ ਕੈਂਪਸ ਤੋਂ ਕੰਮ ਕਰਨਗੇ ਜਿੱਥੇ ਕਦੇ ਸੁਰੱਖਿਆ ਕਰਮੀ ਜਨਤਾ ਦੀ ਸੁਰੱਖਿਆ ਲਈ ਤਾਇਨਾਤ ਰਹਿੰਦੇ ਸਨ, ਜਿਸ ਨਾਲ ਇੱਕ ਵਿਕਸਿਤ ਬਸਤਰ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਜਨਤਕ ਸੇਵਾ ਕੇਂਦਰ ਸਰਕਾਰ ਨੂੰ ਇੱਕ ਵਿਕਸਿਤ ਬਸਤਰ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ।

 

*****

ਆਰਕੇ/ਆਰਆਰ/ਏਐੱਮ/ਪੀਆਰ/ਪੀਐੱਸ/ਏਕੇ


(Release ID: 2324528) ਵਿਜ਼ੀਟਰ ਕਾਊਂਟਰ : 4