ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸੁਖਨਾ ਵੈੱਟਲੈਂਡ (ਚੰਡੀਗੜ੍ਹ) ਅਤੇ ਸੌਜ ਝੀਲ (ਉੱਤਰ ਪ੍ਰਦੇਸ਼) ਨੂੰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਭਾਰਤ ਦੀਆਂ ਰਾਮਸਰ ਸਾਈਟਾਂ ਦੀ ਗਿਣਤੀ 103 ਹੋਈ
Posted On:
15 OCT 2026 8:41PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਐਲਾਨ ਕੀਤਾ ਕਿ ਚੰਡੀਗੜ੍ਹ ਸਥਿਤ ਸੁਖਨਾ ਅਤੇ ਉੱਤਰ ਪ੍ਰਦੇਸ਼ ਸਥਿਤ ਸੌਜ ਝੀਲ ਨੂੰ ਵੈੱਟਲੈਂਡ ਸੂਚੀ ਵਿੱਚ ਨਵੀਨਤਮ ਰਾਮਸਰ ਸਾਈਟਾਂ ਵਜੋਂ ਸ਼ਾਮਲ ਕੀਤੇ ਜਾਣ ਨਾਲ ਭਾਰਤ ਵਿੱਚ ਰਾਮਸਰ ਸਾਈਟਾਂ ਦੀ ਕੁੱਲ ਗਿਣਤੀ 103 ਹੋ ਗਈ ਹੈ।“
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਵੈੱਟਲੈਂਡ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਵੈੱਟਲੈਂਡਜ਼ ਨੂੰ ਦਿੱਤੇ ਜਾ ਰਹੇ ਮਹੱਤਵ ਨੂੰ ਵਿਸ਼ੇਸ਼ ਤੌਰ ‘ਤੇ ਜੈਵ ਵਿਭਿੰਨਤਾ ਦੀ ਸੰਭਾਲ, ਪਾਣੀ ਅਤੇ ਜਲਵਾਯੂ ਸੁਰੱਖਿਆ ਨੂੰ ਵਧਾਉਣ ਅਤੇ ਸਥਾਨਕ ਆਜੀਵਿਕਾਵਾਂ ਨੂੰ ਬਣਾਏ ਰੱਖਣ ਲਈ ਉਜਾਗਰ ਕੀਤਾ ।
ਮੰਤਰੀ ਨੇ ਕਿਹਾ ਕਿ ਨਵੀਨਤਮ ਸੰਭਾਲ ਦੇਸ਼ ਦੇ ਸਮ੍ਰਿੱਧ ਵੈੱਟਲੈਂਡ ਈਕੋਸਿਸਟਮ ਦੀ ਸੰਭਾਲ ਪ੍ਰਤੀ ਭਾਰਤ ਦੇ ਨਿਰੰਤਰ ਯਤਨਾਂ ਅਤੇ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਈਕੋਸਿਸਟਮ, ਜਲਵਾਯੂ ਅਤੇ ਰੋਜ਼ੀ-ਰੋਟੀ ਲਾਭਾਂ ਨੂੰ ਮਜ਼ਬੂਤ ਕਰਨ ਦੀ ਪੁਸ਼ਟੀ ਕਰਦੇ ਹਨ। ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਨੂੰ ਇਸ ੳਪਲਬਧੀ ‘ਤੇ ਵਧਾਈ ਦਿੰਦਿਆਂ ਸ਼੍ਰੀ ਯਾਦਵ ਨੇ ਟੂਰਿਸਟਾਂ ਨੂੰ ਸੁਖਨਾ ਅਤੇ ਸੌਜ ਦੀ ਕੁਦਰਤੀ ਸੁੰਦਰਤਾ ਨੂੰ ਦੇਖਣ ਲਈ ਉੱਥੇ ਜਾਣ ਦਾ ਸੱਦਾ ਦਿੱਤਾ।
*****
ਵੀਐੱਮ/ਏਕੇ
(Release ID: 2324219)
ਵਿਜ਼ੀਟਰ ਕਾਊਂਟਰ : 11