ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਸਾਮ ਦੇ ਮੁੱਖ ਮੰਤਰੀ ਅਤੇ ਅਸਾਮ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਵਿਰੁੱਧ ਲਗਾਤਾਰ ਕਾਰਵਾਈ ਅਤੇ ਡਰੱਗ ਨੈੱਟਵਰਕ ‘ਤੇ ਨਿਰਣਾਇਕ ਕਾਰਵਾਈ ਲਈ ਵਧਾਈ ਦਿੱਤੀ
ਅਸਾਮ ਵਿੱਚ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਤਹਿਤ 945 ਗ੍ਰਿਫ਼ਤਾਰੀਆਂ, 547 ਕੇਸ ਦਰਜ ਅਤੇ 182 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ਿਆਂ ਦੀ ਜ਼ਬਤੀ
703 ਹੌਟਸਪੌਟਸ ਵਿਰੁੱਧ ਕਾਰਵਾਈ ਅਤੇ ਲਗਭਗ 31 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਦੀ ਕੁਰਕੀ ਦੀ ਪ੍ਰਕਿਰਿਆ ਜਾਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਨਸ਼ਾ ਮੁਕਤ ਭਾਰਤ’ ਦੇ ਵਿਜ਼ਨ ਤਹਿਤ, ਨਾਰਕੋਟਿਕਸ ਕੰਟਰੋਲ ‘ਤੇ ਵਿਜ਼ਨ ਡਾਕਿਊਮੈਂਟ 2026-29 ਡਰੱਗ ਨੈੱਟਵਰਕ ਨੂੰ ਤਬਾਹ ਕਰਨ ਦੇ ਸਾਡੇ ਸੰਕਲਪ ਦੀ ਪੁਸ਼ਟੀ ਕਰਦਾ ਹੈ
ਵਿਜ਼ਨ ਡਾਕਿਊਮੈਂਟ 2026-29 ਵਿੱਚ ਡਰੱਗ ਨੈੱਟਵਰਕ ਦੀ ਵਿੱਤੀ ਨੀਂਹ ‘ਤੇ ਕਾਰਵਾਈ ਕਰਨ ਅਤੇ ਸਾਡੇ ਨੌਜਵਾਨਾਂ ਦੀ ਰੱਖਿਆ ਕਰਨ ‘ਤੇ ਜ਼ੋਰ
ਡਰੱਗਸ ਵਿਰੁੱਧ ਲੜਾਈ ਅਟੁੱਟ ਸੰਕਲਪ ਨਾਲ ਜਾਰੀ ਰਹੇਗੀ
Posted On:
15 OCT 2026 6:34PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਅਤੇ ਅਸਾਮ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਵਿਰੁੱਧ ਲਗਾਤਾਰ ਕਾਰਵਾਈ ਅਤੇ ਡਰੱਗ ਨੈੱਟਵਰਕ ‘ਤੇ ਨਿਰਣਾਇਕ ਕਾਰਵਾਈ ਲਈ ਵਧਾਈ ਦਿੱਤੀ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ‘ਤੇ ਪੋਸਟ ਕੀਤਾ, “ਡਰੱਗ ਨੈੱਟਵਰਕ ‘ਤੇ ਨਿਰਣਾਇਕ ਕਾਰਵਾਈ! ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ ਅਤੇ ਅਸਾਮ ਪੁਲਿਸ ਨੂੰ ਇਸ ਲਗਾਤਾਰ ਕਾਰਵਾਈ ਲਈ ਵਧਾਈ, ਜਿਸ ਦੇ ਨਤੀਜੇ ਵਜੋਂ 945 ਗ੍ਰਿਫ਼ਤਾਰੀਆਂ, 547 ਕੇਸ ਅਤੇ 182 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਹੋਈ ਹੈ, ਇਸ ਦੇ ਨਾਲ ਹੀ 703 ਹੌਟਸਪੌਟਸ ਵਿਰੁੱਧ ਕਾਰਵਾਈ ਅਤੇ ਲਗਭਗ 31 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਦੀ ਕੁਰਕੀ ਦੀ ਪ੍ਰਕਿਰਿਆ ਜਾਰੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਨਸ਼ਾ ਮੁਕਤ ਭਾਰਤ’ ਦੇ ਵਿਜ਼ਨ ਤਹਿਤ, ਨਾਰਕੋਟਿਕਸ ਕੰਟਰੋਲ ‘ਤੇ ਵਿਜ਼ਨ ਡਾਕਿਊਮੈਂਟ 2026-29 ਡਰੱਗ ਨੈੱਟਵਰਕ ਨੂੰ ਤਬਾਹ ਕਰਨ, ਉਨ੍ਹਾਂ ਦੀਆਂ ਵਿੱਤੀ ਜੜ੍ਹਾਂ ‘ਤੇ ਕਾਰਵਾਈ ਕਰਨ ਅਤੇ ਸਾਡੇ ਨੌਜਵਾਨਾਂ ਦੀ ਰੱਖਿਆ ਕਰਨ ਦੇ ਸਾਡੇ ਸੰਕਲਪ ਦੀ ਪੁਸ਼ਟੀ ਕਰਦਾ ਹੈ। ਡਰੱਗਸ ਵਿਰੁੱਧ ਲੜਾਈ ਅਟੁੱਟ ਸੰਕਲਪ ਨਾਲ ਜਾਰੀ ਰਹੇਗੀ।”
ਨਸ਼ਾ ਮੁਕਤ ਭਾਰਤ” ਮੁਹਿੰਮ ਤਹਿਤ, ਅਸਾਮ ਪੁਲਿਸ ਨੇ 12 ਅਕਤੂਬਰ, 2026 ਨੂੰ ਇਨਟੈਂਸਿਵ ਪ੍ਰੀ-ਆਪ੍ਰੇਸ਼ਨ ਐਕਸ਼ਨ (intensive pre-operation action) ਤੋਂ ਬਾਅਦ ਨਸ਼ੀਲੇ ਪਦਾਰਥਾਂ ਵਿਰੁੱਧ ਰਾਜ-ਵਿਆਪੀ ਮੁਹਿੰਮ ਚਲਾਈ। ਇਸ ਮੁਹਿੰਮ ਦੇ ਨਤੀਜੇ ਵਜੋਂ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ 547 ਕੇਸ ਦਰਜ ਕੀਤੇ ਗਏ ਅਤੇ 945 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰਾਜਵਿਆਪੀ ਮੁਹਿੰਮ ਦੀਆਂ ਮੁੱਖ ਉਪਲਬਧੀਆਂ ਹੇਠ ਲਿਖੀਆਂ ਹਨ:
-
ਲਗਭਗ 182 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਅਤੇ ਸਾਈਕੋਟ੍ਰੋਪਿਕ ਪਦਾਰਥਾਂ (psychotropic substances) ਦੀ ਜ਼ਬਤੀ।
-
73 ਗ਼ੈਰ-ਜ਼ਮਾਨਤੀ ਵਾਰੰਟਾਂ ਦੀ ਤਾਮੀਲ ਅਤੇ 47 ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ, ਜਿਨ੍ਹਾਂ ਵਿੱਚ ਉੱਤਰ-ਪੂਰਬ ਦੇ ਹੋਰ ਰਾਜਾਂ ਦੇ 10 ਦੋਸ਼ੀ ਸ਼ਾਮਲ ਹਨ।
-
703 ਤੋਂ ਵੱਧ ਡਰੱਗ ਹੌਟਸਪੌਟਸ ‘ਤੇ ਛਾਪੇਮਾਰੀ।
-
ਲਗਭਗ 31 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ, ਕੁਰਕ ਕਰਨ ਜਾਂ ਫ੍ਰੀਜ਼ ਕਰਨ ਦੀ ਪ੍ਰਕਿਰਿਆ ਜਾਰੀ।
-
ਪ੍ਰੀਵੈਨਸ਼ਨ ਆਫ਼ ਇਲਿਸਿਟ ਟ੍ਰੈਫਿਕ ਇਨ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ (PITNDPS) ਤਹਿਤ 157 ਪ੍ਰਸਤਾਵਾਂ ਦੀ ਪ੍ਰੋਸੈੱਸਿੰਗ।
-
ਸਿਗਰੇਟਸ ਐਂਡ ਅਦਰ ਟੋਬੈਕੋ ਪ੍ਰੋਡਕਟਸ ਐਕਟ (COTPA) ਤਹਿਤ 2,229 ਛਾਪੇ, 3,662 ਵਪਾਰਕ ਅਦਾਰਿਆਂ ਦਾ ਨਿਰੀਖਣ ਅਤੇ 2,943 ਵਿਦਿਅਕ ਸੰਸਥਾਵਾਂ ਦਾ ਸਰਵੇਖਣ।
-
1,34,539 ਲੀਟਰ ਸ਼ਰਾਬ, ਜਿਸ ਵਿੱਚ ਆਈਐੱਮਐੱਫਐੱਲ (IMFL) ਵੀ ਸ਼ਾਮਲ, ਜ਼ਬਤ ਜਾਂ ਨਸ਼ਟ ਕੀਤੀ ਗਈ।
-
633 ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ, ਜਿਸ ਨਾਲ 1,12,532 ਨਾਗਰਿਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਗਈ।

************
ਆਰਕੇ/ਆਰਆਰ/ਏਐੱਮ/ਪੀਐੱਸ/ਪੀਆਰ/ਏਕੇ
(Release ID: 2324215)
ਵਿਜ਼ੀਟਰ ਕਾਊਂਟਰ : 8