ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਕੇਂਦਰੀ ਮੱਛੀ ਪਾਲਣ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਮੰਡਪਮ ਸੀਵੀਡ ਕਲਟੀਵੇਸ਼ਨ ਸਾਇਟ ‘ਤੇ ਸੀਵੀਡ ਕਿਸਾਨਾਂ, ਸਵੈ ਸਹਾਇਤਾ ਸਮੂਹਾਂ ਅਤੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ


ਡਾ. ਅਭਿਲਕਸ਼ ਲਿਖੀ ਨੇ ਸੀਵੀਡ ਕਲਟੀਵੇਸ਼ਨ ਰਾਹੀਂ ਤਕਨਾਲੋਜੀ ਆਪਣਾਉਣ, ਵੈਲਿਊ ਐਡੀਸ਼ਨ ਅਤੇ ਟਿਕਾਊ ਆਜੀਵਿਕਾ ‘ਤੇ ਜ਼ੋਰ ਦਿੱਤਾ

Posted On: 13 OCT 2026 4:06PM by PIB Chandigarh

ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਉਤਪਾਦਨ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਤਮਿਲ ਨਾਡੂ ਦੇ ਮੰਡਪਮ ਕੈਂਪ ਸਥਿਤ ਮੁੰਨੈਕਡੂ (Munnaikadu) ਵਿੱਚ ਸੀਵੀਡ ਕਲਟੀਵੇਸ਼ਨ ਸਾਇਟ ਦਾ ਦੌਰਾ ਕੀਤਾ ਅਤੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਨਾਲ ਜੁੜੇ ਸੀਵੀਡ ਕਿਸਾਨਾਂ ਨਾਲ ਗੱਲਬਾਤ ਕੀਤੀ। ਡਾ. ਅਭਿਲਕਸ਼ ਲਿਖੀ ਦਾ ਇਹ ਦੌਰਾ ਸੀਵੀਡ ਖੇਤੀ ਨੂੰ ਹੁਲਾਰਾ ਦੇਣ, ਤਟਵਰਤੀ ਆਜੀਵਿਕਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਵਿੱਚ ਸੀਵੀਡ ਵੈਲਿਊ ਚੇਨਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਵਿਭਾਗ ਦੇ ਯਤਨਾਂ ਦਾ ਇੱਕ ਹਿੱਸਾ ਸੀ।  

ਇਸ ਤੋਂ ਪਹਿਲਾਂ, ਡਾ. ਲਿਖੀ ਨੇ ਤਮਿਲ ਨਾਡੂ ਦੇ ਮੰਡਪਮ ਸਥਿਤ ਆਈਸੀਏਆਰ-ਸੀਐੱਮਐੱਫਆਰਆਈ ਖੇਤਰੀ ਕੇਂਦਰ ਵਿੱਚ ਸੀਵੀਡ  ਫਾਰਮਿੰਗ ‘ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਸੀਵੀਡ ਕਲਟੀਵੇਸ਼ਨ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਥਿਆ ਕੀਤੀ ਗਈ ਅਤੇ ਇਸ ਖੇਤਰ ਵਿੱਚ ਉਤਪਾਦਨ, ਵੈਲਿਊ ਐਡੀਸ਼ਨ ਅਤੇ ਬਜ਼ਾਰ ਸਬੰਧਾਂ ਨੂੰ ਵਧਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ ਗਈ। 

ਇਸ ਸੰਵਾਦ ਦੌਰਾਨ, ਕਿਸਾਨਾਂ ਨੇ ਤਮਿਲ ਨਾਡੂ ਵਿੱਚ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਖੇਤੀ ਤਕਨੀਕਾਂ, ਜਿਨ੍ਹਾਂ ਵਿੱਚ ਮੋਨੋਲਾਈਨ ਅਤੇ ਰਾਫਟ ਅਧਾਰਿਤ ਵਿਧੀਆਂ ਸ਼ਾਮਲ ਹਨ, ਦੇ ਬਾਰੇ ਵਿੱਚ ਦੱਸਿਆ ਅਤੇ ਵੱਖ-ਵੱਖ ਖੇਤੀਬਾੜੀ, ਰੱਖ-ਰਖਾਅ ਅਤੇ ਵਾਢੀ ਕੰਮਾਂ ਦਾ ਪ੍ਰਦਰਸ਼ਨ ਕੀਤਾ। ਡਾ. ਅਭਿਲਕਸ਼ ਲਿਖੀ ਨੇ ਸੀਵੀਡ ਫਾਰਮਿੰਗ ਰਾਹੀਂ ਸਥਾਈ ਆਜੀਵਿਕਾ ਦੇ ਮੌਕੇ ਪੈਦਾ ਕਰਨ ਵਿੱਚ ਮਹਿਲਾ ਅਗਵਾਈ ਵਾਲੇ ਸਵੈ ਸਹਾਇਤਾ ਸਮੂਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਮੈਂਬਰਾਂ ਨੂੰ ਉਤਪਾਦਨ ਵਧਾਉਣ, ਜ਼ਿਆਦਾ ਕਿਸਾਨਾਂ ਨੂੰ ਸੰਗਠਿਤ ਖੇਤੀ ਵਿੱਚ ਸ਼ਾਮਲ ਕਰਨ ਅਤੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਅਤੇ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਸਹਿ-ਯੋਜਨਾ (ਪੀਐੱਮ-ਐੱਮਕੇਐੱਸਵਾਈ) ਸਮੇਤ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਲਈ ਹੁਲਾਰਾ ਦਿੱਤਾ।  

  

ਇਸ ਤੋਂ ਪਹਿਲਾਂ ਡਾ. ਲਿਖੀ ਨੇ ਮੰਡਪਮ ਸਥਿਤ ਆਈਸੀਏਆਰ-ਸੀਐੱਮਐੱਫਆਰਆਈ ਖੇਤਰੀ ਕੇਂਦਰ ਵਿੱਚ ਸੀਵੀਡ ਦੀ ਖੇਤੀ ‘ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਤਟਵਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ, ਖੋਜ ਸੰਸਥਾਨਾਂ, ਤਕਨੀਕੀ ਏਜੰਸੀਆਂ ਅਤੇ ਦੇਸ਼ ਭਰ ਦੇ ਸੀਵੀਡ ਹਿਤਧਾਰਕਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਵਿੱਚ ਸੀਵੀਡ ਕਲਟੀਵੇਸ਼ਨ ਦੀਆਂ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਦੀ 11,099 ਕਿਲੋਮੀਟਰ ਲੰਬੀ ਤਟਰੇਖਾ ਇਸ ਖੇਤਰ ਦੇ ਵੱਡੇ ਪੈਮਾਨੇ ‘ਤੇ ਵਿਸਥਾਰ ਲਈ ਅਨੁਕੂਲ ਸਥਿਤੀਆਂ ਪ੍ਰਦਾਨ ਕਰਦੀ ਹੈ। ਖੋਜ ਸੰਸਥਾਵਾਂ ਨੇ ਤਟਵਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਵੀਡ ਕਲਟੀਵੇਸ਼ਨ ਲਈ 24,707 ਹੈਕਟੇਅਰ ਖੇਤਰ ਵਿੱਚ ਫੈਲੀਆਂ 384 ਢੁਕਵੀਆਂ ਥਾਵਾਂ ਦੀ ਪਛਾਣ ਕੀਤੀ ਹੈ। 

ਡਾ. ਲਿਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ, ਸੀਵੀਡ ਕਲਟੀਵੇਸ਼ਨ ਨੂੰ ਰੁਜ਼ਗਾਰ ਪੈਦਾ ਕਰਨ ਅਤੇ ਮਛੇਰਿਆਂ ਅਤੇ ਤਟਵਰਤੀ ਭਾਈਚਾਰਿਆਂ ਦੀ ਆਮਦਨ ਵਧਾਉਣ ਲਈ ਇੱਕ ਤਰਜੀਹ ਵਾਲੀ ਗਤੀਵਿਧੀ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਸਾਲ 2020-27 ਦੀ ਮਿਆਦ ਦੌਰਾਨ, ਸੀਵੀਡ ਵਿਕਾਸ ਲਈ 181.11 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਵਿੱਚ ਤਮਿਲ ਨਾਡੂ ਵਿੱਚ ਇੱਕ ਸੀਵੀਡ ਪਾਰਕ ਦੀ ਸਥਾਪਨਾ ਵੀ ਸ਼ਾਮਲ ਹੈ। 37,255 ਸੀਵੀਡ ਕਲਚਰ ਰਾਫਟ ਅਤੇ 44,080 ਸੀਵੀਡ ਕਲਚਰਲ ਮੋਨੋਲਾਈਨ ਇਕਾਈਆਂ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਨਾਲ ਹੀ ਬੀਜ ਬੈਂਕਾਂ, ਜਾਗਰੂਕਤਾ, ਸਿਖਲਾਈ ਅਤੇ ਸਮਰੱਥਾ ਵਿਕਾਸ ਪਹਿਲਕਦਮੀਆਂ ਲਈ ਵੀ ਸਹਾਇਤਾ ਦਿੱਤੀ ਗਈ ਹੈ।  

ਇਸ ਮੀਟਿੰਗ ਵਿੱਚ ਡਾ. ਸੁਰਭੀ ਰਾਏ, ਸੰਯੁਕਤ ਸਕੱਤਰ (ਸਮੁੰਦਰੀ ਮੱਛੀ ਪਾਲਣ); ਸ਼੍ਰੀਮਤੀ ਗੁੰਜਨ ਕ੍ਰਿਸ਼ਨਾ, ਸੰਯੁਕਤ ਸਕੱਤਰ (ਇਨਲੈਂਡ ਮੱਛੀ ਪਾਲਣ), ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ; ਡਾ. ਜੇ. ਕੇ. ਜੇਨਾ, ਡਿਪਟੀ ਡਾਇਰੈਕਟਰ ਜਨਰਲ (ਮੱਛੀ ਪਾਲਣ ਵਿਗਿਆਨ), ਆਈਸੀਏਆਰ; ਡਾ. ਬਿਜੈ ਕੁਮਾਰ ਬੇਹਰਾ, ਮੁੱਖ ਕਾਰਜਕਾਰੀ ਅਧਿਕਾਰੀ, ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ (ਐੱਨਐੱਫਡੀਬੀ); ਅਤੇ ਭਾਰਤ ਦੇ ਮੱਛੀ ਪਾਲਣ ਵਿਭਾਗ ਅਤੇ ਰਾਜਾਂ ਦੇ ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀਆਂ ਨੇ ਹਾਈਬ੍ਰਿਡ ਮੋਡ ਰਾਹੀਂ ਹਿੱਸਾ ਲਿਆ। 

ਸੀਵੀਡ ਖੇਤਰ ਦੇ ਵਿਕਾਸ ਨੂੰ ਗਤੀ ਦੇਣ ਲਈ ਪ੍ਰਮੁੱਖ ਤਰਜੀਹਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਵਿੱਚ ਚਿੰਨ੍ਹਿਤ ਸੀਵੀਡ ਵਿਕਾਸ ਕਾਰਜ ਬਿੰਦੁਆਂ ਦਾ ਲਾਗੂ ਕਰਨ, ਇੰਟਰ-ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰਨਾ, ਵਿਕੇਂਦਰੀਕ੍ਰਿਤ ਬੀਜ ਬੈਂਕਾਂ ਦੀ ਸਥਾਪਨਾ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਅਧੀਨ ਸਮਰਥਿਤ ਪ੍ਰੋਜੈਕਟਾਂ ਵਿੱਚ ਲਾਗੂ ਕਰਨ ਦੀਆਂ ਚੁਣੌਤੀਆਂ ਦਾ ਸਮਾਧਾਨ, ਉੱਦਮਤਾ ਅਤੇ ਬਜ਼ਾਰ ਸਬੰਧਾਂ ਨੂੰ ਉਤਸ਼ਾਹਿਤ ਕਰਨਾ, ਸਮੁੰਦਰੀ ਤਟ ਤੋਂ ਦੂਰ ਸੀਵੀਡ ਕਲਟੀਵੇਸ਼ਨ ਨੂੰ ਸੁਚਾਰੂ ਬਣਾਉਣਾ, ਕਿਸਾਨਾਂ ਤੱਕ ਪਹੁੰਚ ਅਤੇ ਸਮਰੱਥਾ ਵਿਕਾਸ ਨੂੰ ਹੁਲਾਰਾ ਅਤੇ ਤਮਿਲ ਨਾਡੂ ਸੀਵੀਡ ਪਾਰਕ ਦੇ ਸੰਚਾਲਨ ਵਿੱਚ ਤੇਜ਼ੀ ਲਿਆਉਣਾ ਸ਼ਾਮਲ ਹੈ। ਚਰਚਾਵਾਂ ਵਿੱਚ ਖੁਰਾਕ, ਪਸ਼ੂ ਫੀਡ, ਖਾਦ ਅਤੇ ਹੋਰ ਮੁੱਲ-ਵਰਧਿਤ ਉਤਪਾਦਾਂ ਵਿੱਚ ਸੀਵੀਡ ਦੀਆਂ ਐਪਲੀਕੇਸ਼ਨਾਂ ਦੇ ਵਿਸਥਾਰ ਦੇ ਮੌਕਿਆਂ ਨਾਲ ਇਸ ਖੇਤਰ ਦੀ ਟਿਕਾਊ ਅਤੇ ਸੰਪੂਰਨ ਵਿਕਾਸ ਲਈ ਇੱਕ ਲੌਂਗ-ਟਾਈਮ ਰੋਡਮੈਪ ਤਿਆਰ ਕਰਨ ‘ਤੇ ਵੀ ਵਿਚਾਰ ਕੀਤਾ ਗਿਆ। 

ਪਿਛੋਕੜ

ਭਾਰਤ ਦੀ ਸਮੁੰਦਰੀ ਅਰਥਵਿਵਸਥਾ ਪਹਿਲਕਦਮੀਆਂ ਤਹਿਤ ਸੀਵੀਡ ਕਲਟੀਵੇਸ਼ਨ ਇੱਕ ਤਰਜੀਹ ਵਾਲਾ ਖੇਤਰ ਬਣ ਕੇ ਉਭਰੀ ਹੈ, ਕਿਉਂਕਿ ਇਸ ਵਿੱਚ ਆਜੀਵਿਕਾ ਪੈਦਾ ਕਰਨ, ਤਟਵਰਤੀ ਭਾਈਚਾਰਿਆਂ ਦੇ ਵਿਕਾਸ ਅਤੇ ਸਮੁੰਦਰ ਅਧਾਰਿਤ ਜੈਵ-ਅਰਥਵਿਵਸਥਾ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੀ ਅਪਾਰ ਸਮਰੱਥਾ ਹੈ। ਭਾਰਤ ਵਿੱਚ ਸੀਵੀਡ ਦਾ ਉਤਪਾਦਨ ਸਾਲ 2015 ਵਿੱਚ 18,890 ਟਨ ਤੋਂ ਵਧ ਕੇ ਸਾਲ 2024 ਵਿੱਚ 74,083 ਟਨ ਅਤੇ ਸਾਲ 2025 ਵਿੱਚ 82,728 ਟਨ ਹੋ ਗਿਆ ਹੈ। 

ਮੱਛੀ ਪਾਲਣ ਵਿਭਾਗ ਨੇ ਕਲਸਟਰ-ਅਧਾਰਿਤ ਦ੍ਰਿਸ਼ਟੀਕੋਣ ਆਪਣਾਉਂਦੇ ਹੋਏ ਦੇਸ਼ ਭਰ ਵਿੱਚ 34 ਮੱਛੀ ਪਾਲਣ ਉਤਪਾਦਨ ਅਤੇ ਪ੍ਰੋਸੈੱਸਿੰਗ ਕਲਸਟਰਾਂ ਨੂੰ ਸੂਚਿਤ ਕੀਤਾ ਹੈ ਤਾਂ ਜੋ ਵੈਲਿਊ ਚੇਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ, ਮੁਕਾਬਲੇਬਾਜ਼ੀ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਨਿਰਯਾਤ ਸਮਰੱਥਾ ਨੂੰ ਵਧਾਇਆ ਜਾ ਸਕੇ। ਇਨ੍ਹਾਂ ਪਹਿਲਕਦਮੀਆਂ ਤਹਿਤ, ਲਕਸ਼ਦ੍ਵੀਪ ਨੂੰ ਸੀਵੀਡ ਕਲਸਟਰ ਵਜੋਂ ਸੂਚਿਤ ਕੀਤਾ ਗਿਆ ਹੈ ਅਤੇ ਆਈਸੀਏਆਰ-ਸੀਐੱਮਐੱਫਆਰਆਈ ਖੇਤਰੀ ਕੇਂਦਰ, ਮੰਡਪਮ ਨੂੰ ਸੀਵੀਡ ਵਿਕਾਸ ਅਤੇ ਖੋਜ ਲਈ ਉੱਤਮਤਾ ਕੇਂਦਰ ਵਜੋਂ ਸੂਚਿਤ ਕੀਤਾ ਗਿਆ ਹੈ। ਤਾਲਮੇਲ ਵਾਲੇ ਖੇਤਰੀ ਵਿਕਾਸ ਨੂੰ ਸੁਚਾਰੂ ਬਣਾਉਣ ਲਈ ਸੀਵੀਡ ਵਿਕਾਸ ‘ਤੇ ਅੰਤਰ-ਮੰਤਰਾਲੇ ਕਮੇਟੀ (IMC) ਅਤੇ ਤਕਨੀਕੀ ਸਲਾਹਕਾਰ ਕਮੇਟੀ (TAC) ਵਜੋਂ ਸੰਸਥਾਗਤ ਤੰਤਰ ਵੀ ਸਥਾਪਿਤ ਕੀਤੇ ਗਏ ਹਨ।

****

ਜੇਪੀ/ ਏਕੇ

 


(Release ID: 2323338) ਵਿਜ਼ੀਟਰ ਕਾਊਂਟਰ : 5