ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਰਾਤਿਆਂ ਦੌਰਾਨ ਮਾਂ ਚੰਦਰਘੰਟਾ ਦੀ ਪੂਜਾ-ਅਰਚਨਾ ਕੀਤੀ


Posted On: 13 OCT 2026 9:21AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਹਸ, ਸ਼ਾਂਤੀ ਅਤੇ ਦੈਵੀ ਸ਼ਕਤੀ ਦੀ ਦੇਵੀ ਮਾਂ ਚੰਦਰਘੰਟਾ ਦੀ ਪੂਜਾ-ਅਰਚਨਾ ਕੀਤੀ।

ਪ੍ਰਧਾਨ ਮੰਤਰੀ ਨੇ ਸਭ ਦੇ ਕਲਿਆਣ ਲਈ ਪ੍ਰਾਰਥਨਾ ਅਤੇ ਕਾਮਨਾ ਕੀਤੀ ਕਿ ਸਾਰਿਆਂ ਦਾ ਜੀਵਨ ਖ਼ੁਸ਼ਹਾਲੀ, ਸੁਭਾਗ ਅਤੇ ਸਫ਼ਲਤਾ ਨਾਲ ਭਰਿਆ ਰਹੇ।


ਪ੍ਰਧਾਨ ਮੰਤਰੀ ਨੇ ਐੱਕਸ ਪੋਸਟ ਵਿੱਚ ਲਿਖਿਆ:

“ਨਰਾਤਿਆਂ ਵਿੱਚ ਅੱਜ ਸਾਹਸ, ਸ਼ਾਂਤੀ ਅਤੇ ਦੈਵੀ ਸ਼ਕਤੀ ਦੀ ਦੇਵੀ ਮਾਂ ਚੰਦਰਘੰਟਾ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ!! ਉਹਨਾਂ ਦੀ ਕਿਰਪਾ ਨਾਲ ਸਭ ਦਾ ਕਲਿਆਣ ਹੋਵੇ। ਸਾਰਿਆਂ ਦਾ ਜੀਵਨ ਸੁਖ-ਸੁਭਾਗ ਅਤੇ ਸਫ਼ਲਤਾ ਨਾਲ ਸਦਾ ਭਰਪੂਰ ਰਹੇ, ਇਹੋ ਮੰਗਲਕਾਮਨਾ ਹੈ।”

************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2322734) ਵਿਜ਼ੀਟਰ ਕਾਊਂਟਰ : 5