ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ 2026 ਏਸ਼ੀਆਈ ਖੇਡਾਂ ਵਿੱਚ ਰਿਕਾਰਡ 27 ਮੈਡਲ ਜਿੱਤਣ ਵਾਲੇ ਸੈਨਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ
Posted On:
12 OCT 2026 1:52PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 12 ਅਕਤੂਬਰ 2026 ਨੂੰ ਜਾਪਾਨ ਵਿੱਚ ਹਾਲ ਹੀ ਵਿੱਚ ਸੰਪੰਨ ਏਸ਼ੀਆਈ ਖੇਡਾਂ ਵਿੱਚ 27 ਮੈਡਲ (6 ਗੋਲਡ, 11 ਸਿਲਵਰ ਅਤੇ 10 ਬ੍ਰੌਂਜ਼) ਜਿੱਤਣ ਵਾਲੇ ਰੱਖਿਆ ਬਲਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਖੇਡ ਆਯੋਜਨ ਵਿੱਚ ਭਾਰਤੀ ਸੈਨਾ ਦੇ ਹੁਣ ਤੱਕ ਦੇ ਸੱਭ ਤੋਂ ਵਧੀਆ ਪ੍ਰਦਰਸ਼ਨ ਦਾ ਜਸ਼ਨ ਮਨਾਉਣ ਲਈ ਆਯੋਜਿਤ ਪ੍ਰੋਗਰਾਮ ਵਿੱਚ ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪ੍ਰਹਿਲਾਦ ਜ਼ੋਸ਼ੀ ਵੀ ਮੌਜੂਦ ਸਨ। ਤਿੰਨਾਂ ਸੈਨਾਵਾਂ ਦੇ ਕੁੱਲ 92 ਖਿਡਾਰੀਆਂ ਨੇ 19 ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਭਾਰਤ ਨੂੰ ਚੌਥਾ ਸਥਾਨ ਦਿਲਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਭਾਰਤੀ ਦਲ ਨੇ ਕੁਝ 85 ਮੈਡਲ (21 ਗੋਲਡ, 27 ਸਿਲਵਰ ਅਤੇ 37 ਬ੍ਰੌਜ਼) ਜਿੱਤੇ ਹਨ।
_20261012135340_893944.jpeg)
_20261012135352_d2d3ff.jpeg)
ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਰਕਸ਼ਾ ਮੰਤਰੀ ਨੇ ਉਨ੍ਹਾਂ ਦੀ ਸਫਲਤਾ ਦਾ ਸਿਹਰਾ ਅਨੁਸ਼ਾਸਨ, ਸਖ਼ਤ ਮਿਹਨਤ, ਟੀਮ ਭਾਵਨਾ ਅਤੇ ਖੇਡ ਉੱਤਮਤਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਮੈਡਲ ਜਿੱਤਣ ਦੇ ਸਫ਼ਰ ਵਿੱਚ ਬਹੁਤ ਜ਼ਿਆਦਾ ਸਮਰਪਣ, ਸਾਜਰੇ-ਸਵੇਰ ਦੀ ਸਿਖਲਾਈ, ਜਿਮ ਸੈਸ਼ਨ, ਇਸ ਦੌਰਾਨ ਲੱਗਣ ਵਾਲੀਆਂ ਸੱਟਾਂ, ਉਨ੍ਹਾਂ ਸੱਟਾਂ ਤੋਂ ਮਿਲੇ ਆਰਾਮ ਅਤੇ ਨਿਰੰਤਰ ਯਤਨ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ, ਯੂਨਿਟ ਡਿਊਟੀਆਂ ਅਤੇ ਖੇਡਾਂ ਦੀਆਂ ਤਿਆਰੀਆਂ ਦਰਮਿਆਨ ਸੰਤੁਲਨ ਬਣਾਏ ਰੱਖਣਾ ਅਤੇ ਪਰਿਵਾਰ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੁੰਦਾ ਹੈ।
ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਬਾਅਦ ਜਿੱਤ ਹਾਸਲ ਨਾ ਕਰ ਪਾਉਣ ਵਾਲੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਸਲ ਹਾਰ ਤਾਂ ਹਾਰ ਮੰਨ ਲੈਣ ਵਿੱਚ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਪ੍ਰਤੀਭਾਗੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਦੇਸ਼ ਅਤੇ ਰੱਖਿਆ ਬਲਾਂ ਦਾ ਮਾਣ ਵਧਾਇਆ ਹੈ। ਸੈਨਾ ਦੇ ਖਿਡਾਰੀਆਂ ਦੀ ਸਮਰੱਥਾ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।
_20261012135530_2c077e.jpeg)
ਰਕਸ਼ਾ ਮੰਤਰੀ ਨੇ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਨ, ਉਨ੍ਹਾਂ ਦੀ ਸਮਰੱਥਾ ਨੂੰ ਨਿਖਾਰਣ, ਵਿਗਿਆਨਕ ਸਿਖਲਾਈ ਅਤੇ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਮਿਸ਼ਨ ਓਲੰਪਿਕ ਵਿੰਗ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕੋਚਾਂ, ਸਹਾਇਕ ਸਟਾਫ, ਫਿਜ਼ੀਓਥੈਰੇਪਿਸਟਾਂ, ਪੋਸ਼ਣ ਮਾਹਰਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਈ ਵੀ ਚੈਂਪੀਅਨ ਇਕੱਲੇ ਨਹੀਂ ਬਣਦਾ।
ਸ਼੍ਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਭਾਰਤ ਦੇ ਖੇਡ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ, ਜਿਸ ਵਿੱਚ ਬੁਨਿਆਦੀ ਢਾਂਚੇ, ਆਧੁਨਿਕ ਸਿਖਲਾਈ ਸੁਵਿਧਾਵਾਂ ਅਤੇ ਖਿਡਾਰੀਆਂ ਲਈ ਬਿਹਤਰ ਮੌਕਿਆਂ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ ਭਾਗੀਦਾਰੀ ਵਧਾਉਣਾ ਨਹੀਂ ਹੈ, ਸਗੋਂ ਭਾਰਤ ਨੂੰ ਆਲਮੀ ਖੇਡ ਜਗਤ ਵਿੱਚ ਇੱਕ ਮੋਹਰੀ ਸ਼ਕਤੀ ਵਜੋਂ ਸਥਾਪਿਤ ਕਰਨਾ ਹੈ।
_20261012135549_aa90c3.jpeg)
ਭਾਰਤੀ ਖੇਡਾਂ ਵਿੱਚ ਸੈਨਾਵਾਂ ਦੇ ਮਹੱਤਵਪੂਰਨ ਯੋਗਦਾਨ ‘ਤੇ ਜ਼ੋਰ ਦਿੰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਰੱਖਿਆ ਬਲਾਂ ਨੇ ਲਗਾਤਾਰ ਅਜਿਹੇ ਐਥਲੀਟ ਤਿਆਰ ਕੀਤੇ ਹਨ ਜੋ ਨਾ ਸਿਰਫ ਆਪਣੀ ਸਰੀਰਕ ਸਮਰੱਥਾ ਨਾਲ ਸਗੋਂ ਅਨੁਸ਼ਾਸਨ, ਧੀਰਜ, ਅਗਵਾਈ ਅਤੇ ਚੁਣੌਤੀਪੂਰਣ ਸਥਿਤੀਆਂ ਵਿੱਚ ਆਪਣੇ ਟੀਚਿਆਂ ਪ੍ਰਤੀ ਅਟੁੱਟ ਵਚਨਬੱਧਤਾ ਨਾਲ ਵੀ ਪ੍ਰਤਿਸ਼ਠਿਤ ਹਨ।
ਸ਼੍ਰੀ ਰਾਜਨਾਥ ਸਿੰਘ ਨੇ 2028 ਦੇ ਲੌਸ ਏਂਜੇਲਸ ਓਲੰਪਿਕ ਲਈ ਇੱਕ ਕੇਂਦ੍ਰਿਤ ਅਤੇ ਯੋਜਨਾਬੱਧ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ ਅਤੇ ਕੋਚਾਂ ਅਤੇ ਸਹਾਇਕ ਸਟਾਫ ਨੂੰ ਤਾਕੀਦ ਕੀਤੀ ਕਿ ਉਹ ਖਿਡਾਰੀਆਂ ਦਾ ਮਾਰਗਦਰਸ਼ਨ ਪੂਰੀ ਲਗਨ ਅਤੇ ਪੇਸ਼ੇਵਰਤਾ ਨਾਲ ਕਰਦੇ ਰਹਿਣ। ਉਨ੍ਹਾਂ ਨੇ ਉਨ੍ਹਾਂ ਤੋਂ ਉੱਚ ਟੀਚੇ ਨਿਰਧਾਰਿਤ ਕਰਨ ਅਤੇ 2028 ਦੇ ਲੌਸ ਏਂਜੇਲਸ ਓਲੰਪਿਕ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਦੀ ਤਾਕੀਦ ਕੀਤੀ।
ਇਸ ਮੌਕੇ ‘ਤੇ ਫੌਜ ਮੁਖੀ ਜਨਰਲ ਧੀਰਜ ਸੇਠ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
2026 ਏਸ਼ੀਆਈ ਖੇਡਾਂ ਵਿੱਚ ਸੈਨਾ ਦੇ ਹਿੱਸਾ ਲੈਣ ਵਾਲੇ ਐਥਲੀਟ
ਸੈਨਾ ਦੇ ਐਥਲੀਟਾਂ ਨੇ ਭਾਰਤ ਦੇ ਕੁੱਲ ਮੈਡਲ ਸੂਚੀ ਵਿੱਚ 32 ਪ੍ਰਤੀਸ਼ਤ ਅਤੇ ਗੋਲਡ ਮੈਡਲਾਂ ਵਿੱਚ 28.57 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ। ਇਨ੍ਹਾਂ ਵਿੱਚ ਨਾਇਬ ਸੂਬੇਦਾਰ ਨੀਰੂ ਢਾਂਡਾ ਪ੍ਰਮੁੱਖ ਹਨ, ਜਿਨ੍ਹਾਂ ਨੇ 2 ਗੋਲਡ ਅਤੇ 1 ਸਿਲਵਰ ਮੈਡਲ ਜਿੱਤਿਆ। ਨੀਰੂ ਢਾਂਡਾ ਖੇਡਾਂ ਵਿੱਚ ਮਹਿਲਾ ਟ੍ਰੈਪ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਨਾਇਬ ਸੂਬੇਦਾਰ ਗੁਲਵੀਰ ਸਿੰਘ ਨੇ ਦੋ ਸਿਲਵਰ ਅਤੇ ਇੱਕ ਬ੍ਰੌਂਜ਼ ਮੈਡਲ ਜਿੱਤ ਕੇ ਏਸ਼ੀਆਈ ਖੇਡਾਂ ਦੇ ਇੱਕ ਹੀ ਐਡੀਸ਼ਨ ਵਿੱਚ 3 ਨਿਜੀ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਟ੍ਰੈਕ-ਐਂਡ-ਫੀਲਡ ਐਥਲੀਟ ਬਣੇ। ਹਵਲਦਾਰ ਸਾਵਨ ਬਰਵਾਲ ਨੇ 2:11:37 ਦੇ ਰਾਸ਼ਟਰੀ ਰਿਕਾਰਡ ਸਮੇਂ ਨਾਲ ਪੁਰਸ਼ਾਂ ਦੀ ਮੈਰਾਥਨ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਏਸ਼ੀਆਈ ਖੇਡਾਂ ਵਿੱਚ ਮੈਰਾਥਨ ਮੈਡਲ ਲਈ ਭਾਰਤ ਦੀ 44 ਵਰ੍ਹਿਆਂ ਦੀ ਉਡੀਕ ਖਤਮ ਕੀਤੀ। ਨਾਇਬ ਸੂਬੇਦਾਰ ਸਰਵੇਸ਼ ਕੁਸ਼ਾਰੇ ਨੇ 56 ਵਰ੍ਹਿਆਂ ਦੇ ਅੰਤਰਾਲ ਤੋਂ ਬਾਅਦ ਪੁਰਸ਼ਾਂ ਦੇ ਹਾਈ ਜੰਪ ਵਿੱਚ ਇਤਿਹਾਸਕ ਮੈਡਲ ਹਾਸਲ ਕੀਤਾ।
_20261012135649_257347.jpeg)
**************
ਐੱਸਆਰ/ਸੈਵੀ/ਏਕੇ
(Release ID: 2322371)
ਵਿਜ਼ੀਟਰ ਕਾਊਂਟਰ : 6